ਗੁਰਮਤਿ ਕਾਵਿ : ਸਾਂਝੇ ਲੱਛਣ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
1. ਧਾਰਮਿਕ ਕਵਿਤਾ:- ਗੁਰਮਤਿ ਕਾਵਿ ਨੂੰ ਸਮਝਣ ਲਈ ਸਭ ਤੋਂ ਪਹਿਲਾ ਇਹੀ ਗੱਲ ਧਿਆਨ ਵਿੱਚ ਰੱਖਣੀ ਬਣਦੀ ਹੈ ਕਿ ਇਹ ਨਿਰੋਲ ਕਵਿਤਾ ਨਾ ਹੋ ਧਾਰਮਿਕ ਕਵਿਤਾ ਦੀ ਵੰਨਗੀ ਹੈ। ਇਸ ਦਾ ਮੁੱਖ ਕੰਮ ਧਰਮ ਸੰਚਾਰਬ ਹੈ ਜਿਸ ਕਰ ਕੇ ਧਰਮ ਸੰਚਾਰ ਦੀਆਂ ਜੁਗਤਾਂ ਕਵਿਤਾ ਦਾ ਜਾਮਾ ਪਾ ਕੇ ਹਾਜਿਰ ਹੁੰਦੀਆ ਹਨ। ਦੂਜੇ ਸ਼ਬਦਾਂ ਵਿੱਚ ਗੁਰਮਤਿ ਕਾਵਿ ਧਰਮ ਤੇ ਕਾਵਿ ਦੇ ਸੁਮੇਲ ਦਾ ਨਤੀਜਾ ਹੈ। ਨਾਨਕ ਦੇਵ ਜੀ ਦਾ ਇਹ ਕਾਵਿ-ਕਥਨ ਧਿਆਨ ਯੋਗ ਹੈ: “ਨਾਨਕ ਸਾਇਰ ਏਵ ਕਹਤੁ ਹੈ ਸਚੇ ਪਰਵਰ ਦਿਗਾਰਾ॥" 2. ਜੀਵ ਜਗਤ ਤੇ ਬ੍ਰਹਮ ਦੇ ਪਰਸਪਰ ਸੰਬੰਧਾ ਤੇ ਉਸਰਿਆ ਵਿਸ਼ੇਸ਼ ਦ੍ਰਿਸ਼ਟੀਕੋਣ ਹੈ:- ਗੁਰਮਤਿ ਕਾਵਿ ਜੀਵ ਜਗਤ ਅਤੇ ਬ੍ਰਹਮ ਦੇ ਪਰਸਪਰ ਆਪਸੀ ਸੰਬੰਧਾ ਤੇ ਉਕਰਿਆ ਵਿਸੇਸ ਦ੍ਰਿਸ਼ਟੀਕੋਣ ਹੈ। ਗੁਰਬਾਣੀ ਬ੍ਰਹਮ ਅਤੇ ਜਗਤ ਦੇ ਸਰੋਕਾਰਾਂ ਦਾ ਮਿਲਣ ਬਿੰਦੂ ਹੈ। ਇਸ ਦਾ ਆਧਾਰ ਇਹ ਮਨੌਤ ਹੈ ਕਿ ਮਨੁੱਖ ਵੀ ਅਧਿਆਤਮਕ ਜਗਤ ਵਿਚਲੀ ਸੈਅ ਹੈ ਪਰ ਉਸ ਅੰਦਰ ਅਭਿਲਾਸ਼ੀ ਬ੍ਰਹਮ ਦਾ ਅੰਸ਼ ਵੀ ਮੌਜੂਦ ਹੈ। ਇਹੀ ਅੰਸ਼ ਮਨੁੱਖ ਵਿਚਲੀ ਪਰਮਾਰਥੀ ਸੰਭਾਵਨਾ ਹੈ।
3. ਦਰਸ਼ਨਿਕ ਪ੍ਰਬੰਧ ਦੀ ਉਸਾਰੀ:- ਗੁਰਬਾਣੀ ਅਨੁਸਾਰ ਕੂੜ ਤੇ ਸੱਚ ਜਗਤ ਅਤੇ ਬ੍ਰਹਮ ਦੇ ਪ੍ਰਤੀਕ ਹਨ। ਹੁਕਮ ਅਤੇ ਰਜਾ ਵਿੱਚ ਚੱਲਣਾ ਕੂੜ ਅਤੇ ਸੱਚ ਵਿਚਲੀ ਵਿਥ ਨੂੰ ਮੇਟਣ ਦਾ ਆਧਾਰ ਹੈ। ਕੂੜ ਤੇ ਸੱਚ ਦਾ ਫਰਕ ਹੁਕਮ ਵਿੱਚ ਰਹਿ ਕੇ ਇਹਨਾਂ ਵਿਚਲੀ ਵਿੱਥ ਨੂੰ ਮੇਟਣਾ ਹੀ ਗੁਰਬਾਣੀ ਦਾ ਬੁਨਿਆਦੀ ਥੀਮ ਹੈ। ਇਹੀ ਗੁਰਬਾਣੀ ਵਿਚਲੀ ਪ੍ਰਰਮਾਰਥ ਦਾ ਆਧਾਰ ਹੈ। ਸਮੁੱਚੀ ਗੁਰਬਾਣੀ ਵਿੱਚ ਇਸ ਥੀਮਕ ਪੈਟਰਨ ਨੂੰ ਹੀ ਦਰਸਾਇਆ ਗਿਆ ਹੈ। ਇਹੀ ਸਿੱਖ ਗੁਰਬਾਣੀ ਦੇ ਦਾਰਸਨਿਕ ਪ੍ਰਬੰਧ ਦੀ ਉਸਰੀ ਵਿੱਚ ਯੋਗਦਾਨ ਪਾਉਂਦੀ ਹੈ। ਜਪੁਜੀ ਸਾਹਿਬ ਵਿੱਚ ਪਾਠ ਦਾ ਸਾਰ ਪਹਿਲੀ ਪਾਉੜੀ ਦੀਆਂ ਨਿਮਨ ਪੰਕਤੀਆਂ ਵਿੱਚ ਮਿਲਦਾ ਹੈ “ਕਿਵੁ ਸਚਿਆਰਾ ਹੋਈਐ ਕਿਵੁ ਕੂੜੈ ਤੁਟੈ ਪਾਲਿ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥" 4. ਅਧਿਆਤਮਕਵਾਦੀ ਪ੍ਰਕਿਰਤੀ:- ਗੁਰਮਤਿ ਕਾਵਿ ਦੇ ਦਾਰਸ਼ਨਿਕ ਪ੍ਰਬੰਧ ਦੀ ਮੂਲ ਪ੍ਰਰਿਕਤੀ ਅਧਿਆਤਮਕ ਵਾਦੀ ਹੈ। ਇਸ ਵਿੱਚ ਬ੍ਰਹਮ ਦੇ ਪਰਾਭੌਤਿਕ ਨਕਤੇ ਤੋਂ ਯਥਾਰਥ ਨੁੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਗੁਰਬਾਣੀ ਮਨੁੱਖੀ ਜੀਵਨ ਨੂੰ ਅਧਿਆਤਮਕ ਯਾਤਰਾ ਨਾਲ ਜੋੜਨ ਦਾ ਯਤਨ ਹੈ। 5. ਅਧਿਆਤਮਕ ਅਗਵਾਈ:- ਗੁਰਮਤਿ ਮਾਰਗ ਉੱਤੇ ਤੁਰਨ ਲਈ ਗੁਰੂ ਦੀ ਅਧਿਆਤਮਕ ਅਗਵਾਈ ਨੂੰ ਜਰੂਰੀ ਮੰਨਿਆਂ ਗਿਆ ਹੈ। ਜੋ ਇਨਸਾਨ ਗੁਰੂ ਦੀ ਅਗਵਾਈ ਵਿੱਚ ਅਧਿਆਤਮਕ ਵਿਕਾਸ ਦੇ ਮਾਰਗ ਉੱਪਰ ਤੁਰਨ ਵਾਲਾ ਗੁਰਮੁੱਖ ਹੁੰਦਾ ਹੈ। ਗੁਰਮੁੱਖ ਵਿਕਾਰਨ ਅਤੇ ਆਪ ਹੁਦਰੀ ਸਥਿਤੀ ਨੂੰ ਛੱਡ ਕੇ ਸ਼ਬਦ ਨਾਲ ਸੁਰਤ ਨੂੰ ਜੋੜਦਾ ਹੈ ਅਤੇ ਪਰਮ ਸੱਤ ਦੀ ਪ੍ਰਾਪਤੀ ਦੇ ਮਾਰਗ ਤੇ ਤੁਰਦਾ ਹੈ ਗੁਰਮੁੱਖ ਮਨੁੱਖ ਦੀ ਸਿਰਜਣਾ ਗੁਰਬਾਣੀ ਦਾ ਲਕਸ਼ ਹੈ। 6. ਰਹੱਸਵਾਦ ਤੇ ਨੈਤਿਕਤਾ:- ਗੁਰਮਤਿ ਜੀਵਨ ਦਰਸਨ ਦੇ ਦੋ ਪ੍ਰਮੁੱਖ ਤੱਤ, ਰਹੱਸਵਾਦ ਅਤੇ ਨੈਤਿਕਤਾ ਹਨ। ਰਹੱਸਵਾਦ ਆਤਮ ਅਤੇ ਅਨਾਤਮ ਦੀ ਅਭੇਦਤਾ ਦਾ ਸੰਕਲਪ ਪੇਸ ਕਰਦਾ ਹੈ। ਮਨੁੱਖੀ ਚੇਤਨਾ ਦੇ ਵਿਚੋਂ ਹੀ ਗੁਰਮਤਿ ਕਾਵਿ ਦੀ ਨੈਤਿਕਤਾ ਦਾ ਜਨਮ ਹੁੰਦਾ ਹੈ ਗੁਰਮਤਿ ਕਾਵਿ ਵਿੱਚ ਨਾਲੋਂ ਆਚਾਰ ਨੂੰ ਉਚੇਰਾ ਦਰਜਾ ਦਿੱਤਾ ਗਿਆ ਹੈ। ਸਚਹੁ ਉਰੈ ਸਭ ਕੋ ਉੱਪਰਿ ਸਚੁ ਆਚਾਰਿ ਇਸ ਰਾਹੀ ਸੱਚ ਵਿੱਚ ਅਭੇਦ ਹੋਈ ਚੇਤਨਤਾ ਹਊਮੈ ਦੀ ਤੰਗ ਵਲਗਣ ਵਿਚੋਂ ਨਿਕਲ ਜਾਂਦੀ ਹੈ ਅਤੇ ਉਹ ਸਰਵ ਹਿੱਤ ਦੀ ਗੱਲ ਸੋਚਦਾ ਰਹਿੰਦਾ ਹੈ। ਇੰਝ ਗੁਰਬਾਣੀ ਰਹੱਸਵਾਦੀ, ਬਿਰਤੀ ਦਾ ਨੈਤਿਕ ਵਿਸਤਾਰ ਪੇਸ਼ ਕਰਦੀ ਹੈ। ਰਹੱਸਵਾਦ ਅਤੇ ਨੈਤਿਕਤਾ ਦਾ ਵਿੱਚਿਤਰ ਸੰਯੋਗ ਗੁਰਬਾਣੀ ਨੂੰ ਹੋਰ ਮਤਾਂ ਨਾਲੋਂ ਨਿਖੇੜਦਾ ਹੈ। 7. ਪ੍ਰਤੀਕ, ਬਿੰਬਾਵਲੀ ਪ੍ਰਬੰਧ:- ਗੁਰਮਤਿ ਕਾਵਿ ਵਿੱਚ ਧਨ/ਧਿਰ ਜਾਂ ਪਤੀ/ਪਤਨੀ ਦੇ ਸੰਸਾਰਕ ਸੰਬੰਧਾ ਰਾਹੀਂ ਜੀਵ ਤੇ ਬ੍ਰਹਮ ਦੇ ਸੰਬੰਧਾਂ ਦੀ ਪੇਸਕਾਰੀ ਕੀਤੀ ਗਈ ਹੈ। ਇਸ ਵਿੱਚ ਪ੍ਰਤੀਕ ਅਤੇ ਬਿੰਬਾਵਲੀ ਮਨੁੱਖੀ ਜੀਵਨ ਦੇ ਸਥੂਲ ਵੇਰਵਿਆਂ ਵਿਚੋਂ ਰੂਪ ਧਾਰਦੀ ਹੈ। ਇਸ ਨਾਲ ਗੁਰਮਤਿ ਦੀ ਪ੍ਰਮਾਰਥੀ ਸਿੱਖ ਜੀਵਨ ਨਾਲੋਂ ਨਿਖੜਨ ਦੀ ਬਜਾਇ ਇਸ ਵਿੱਚ ਰਚ ਮਿਚ ਕੇ ਇਸ ਦਾ ਅੰਗ ਬਣ ਜਾਂਦੀ ਹੈ। 8. ਪ੍ਰਗੀਤ ਅਤੇ ਉਪਦੇਸ਼ਾਤਮਕ ਕਾਵਿ ਰੂਪਾਂ ਦੀ ਵਰਤੋਂ:- ਗੁਰਮਤਿ ਕਾਵਿ ਵਿੱਚ ਪਿਛਲੇਰੀ ਪਰੰਪਰਾ ਅਨੁਸਾਰ ਪ੍ਰਗੀਤ ਤੇ ਉਪਦੇਸਾਤਮਕ ਕਾਵਿ ਰੂਪਾਂ ਦੀ ਵਰਤੋਂ ਕੀਤੀ ਗਈ ਹੈ। ਵਿਦਵਾਨਾਂ ਦੀ ਰਾਏ ਹੈ ਕਿ ਰਹੱਸਅਨੁਭਵ ਅਤੇ ਭਗਤੀ ਭਾਵਨਾ ਦੇ ਪ੍ਰਗਟਾ ਲਈ ਪ੍ਰਗੀਤ ਦਾ ਰੂਪਾਕਾਰ ਹੀ ਵਧੇਰੇ ਢੁਕਵਾਂ ਸਮਝਿਆ ਗਿਆ ਹੈ। ਗੁਰਬਾਣੀ ਵਿਚਲੇ ਪ੍ਰਗੀਤ ਦਾ ਸੰਬੋਧਨ ਕਾਵਿ-ਮੈਂ ਨਾਲ ਅੰਤਰੀਵ ਤੌਰ 'ਤੇ ਸੰਬੰਧਿਤ ਹੈ। ਗੁਰਬਾਣੀ ਵਿੱਚ ਨਾਥ ਬਾਣੀ ਵਾਰਾਂ ਹੀ ਸੰਕਲਪਾ ਅਤੇ ਦਾਰਸ਼ਨਿਕ ਪ੍ਰਸੰਗਾਂ ਨੂੰ ਕਥਨ ਸੈਲੀ ਰਾਹੀਂ ਪ੍ਰਗਟਾਇਆ ਗਿਆ ਹੈ। ਮਿਸਾਲ ਵਜੋਂ ਗੁਰੂ ਨਾਨਕ ਦੇਵ ਜੀ ਦੀ ਇੱਕ ਸਰੋਦੀ ਰਚਨਾ ਦੀਆਂ ਕੁਝ ਸਤਰਾਂ ਪੇਸ ਹਨ: “ਤੂੰ ਦਰਿਆਓੁ ਦਾਨਾ ਬੀਨਾ ਮੈਂ ਮਛੁਲੀ ਕੈਸੇ ਅੰਤ ਲਹਾ। ਜਹ ਜਹ ਦੇਖਾ ਤਹ ਤਹ ਤੂਹੇ ਤੁਝ ਕੇ ਨਿਕਮੀ ਫੂਟਿ ਮਰਾ।" ਉਪਦੇਸਤਾਕਮ ਕਾਵਿ ਦਾ ਸੰਬੰਧ, ਇਸ ਵਿੱਚ ਨਾਥ ਬਾਣੀ ਦਾ ਮਹੱਤਵ-ਪੂਰਣ ਹਿੱਸਾ ਹੈ। ਨਾਥ ਬਾਣੀ ਨੇ ਆਪਣੇ ਸੰਕਲਪੀ ਸਬਦਾਵਲੀ ਤੇ ਦਾਰਸਨਿਕ ਪ੍ਰਸੰਗ ਨੂੰ ਕਥਨ ਸੈਲੀ ਰਾਹੀ ਦੱਸਿਆ ਹੈ। ਅਰਬਦ ਨਰਬਦ ਧੁੰਧੂਕਾਰਾ ਧਰਣਿ ਨ ਗਗਨਾ ਹੁਕਮ ਅਪਾਰਾ। ਨਾ ਦਿਨੁ ਰੈਨਿ ਨ ਚੰਦ ਨ ਸੂਰਜੁ ਸੁੰਨ ਸਮਾਧਿ ਲਗਾਇਦਾ॥ 9. ਲੋਕ ਸਾਹਿਤ ਦੀ ਵਰਤੋਂ:- ਗੁਰੂ ਕਵੀਆਂ ਦੀ ਪ੍ਰਤੀਭਾ ਵੇਦ ਤੇ ਸੰਸਕ੍ਰਿਤ ਵਿਰਾਸਤ ਨਾਲ ਜੁੜਨ ਦੀ ਥਾਂ, ਲੋਕ ਜੀਵਨ ਜਾਂ ਲੋਕਧਾਰਾ ਨਾਲ ਨਾਤਾ ਵੱਧਦੀ ਹੈ। ਇਸੇ ਕਾਰਜ ਤਰ੍ਹਾਂ ਗੁਰਮਤਿ ਕਾਵਿ ਵਿੱਚ ਵਾਰਾ, ਬਾਰਾਮਾਹ, ਛੰਦ, ਅਲੁਹਣੀਆ, ਆਦਿ ਲੋਕ ਕਾਲ ਰੂਪਾਂ ਦੀ ਭਰਪੂਰ ਵਰਤੋਂ ਹੋਈ ਹੈ। ਗੁਰਮਤਿ ਕਾਵਿ ਵਿਚਲੀ ਲੋਕ ਮੁਖਤਾ ਦਾ ਇੱਕ ਹੋਰ ਪ੍ਰਮਾਣ ਇਸ ਵਿਚਲੇ ਮਿਥਿਹਾਸਿਕ ਤੇ ਦੰਭ ਕਥਾਵਾ ਦੇ ਹਵਾਲੇ ਹਨ। ਇਸ ਵਿੱਚ ਲੋਕ ਸਾਹਿਤ ਰੂਪਾਂ ਨੂੰ ਇੰਨ ਬਿੰਨ ਨਹੀਂ ਵਰਤਿਆ ਗਿਆ ਸਗੋਂ ਗੁਰਬਾਣੀ ਦੀ ਕਾਵਿ ਸੰਵੇਦਨਾ ਅਨੁਸਾਰ ਰੂੜ੍ਹੀਆਂ ਵਰਤੋਂ ਕਰ ਕੇ ਪਰਿਵਰਤਨ ਕੀਤਾ ਗਿਆ ਹੈ। ਜਿੱਥੇ ਕਿਤੇ ਅਧਿਆਤਮਕ ਵਸਤੂ ਪਰੰਪਰਕ ਰੂਪਾ ਦੇ ਸਾਂਚੇ ਵਿੱਚ ਢਲਣ ਤੋਂ ਇਨਕਾਰੀ ਹਨ ਉੱਥੇ ਲੋਕ ਸਾਹਿਤ ਰੂਪਾਂ ਦੇ ਆਧਾਰ ਤੇ ਨਿਵੇਕਲੇ ਕਾਵਿ ਰੂਪਾਂ ਦੀ ਸਰਿਜਣਾ ਹੋਈ ਹੈ। ਜਿਵੇਂ ਲੋਕ ਵਾਰਾਂ ਨੂੰ ਬੀਰ ਰਸੀ ਵਾਰਾ ਦੀ ਥਾਂ ਅਧਿਆਤਮਕ ਵਾਰਾ ਨੇ ਲੈ ਲਈ ਹੈ। ਇਸ ਵਿੱਚ ਸਥੂਲ ਧਿਰਾ ਦੇ ਟਕਰਾਉ ਦਾ ਵਿਸਥਾਰ ਪੇਸ਼ ਕੀਤਾ ਗਿਆ ਹੈ। 10. ਅਧਿਆਤਮਿਕਤਾ ਤੇ ਨੈਤਿਕਤਾ ਦਾ ਸੁਮੇਲ:- ਗੁਰਮਤਿ ਕਾਵਿ ਅਧਿਆਤਮਕ ਖੇਤਰ ਵਿਚਲਾ ਅਜਿਹਾ ਕਾਵਿਕ ਪ੍ਰਗਟਾਉ ਹੈ ਜਿਸ ਵਿੱਚ ਜੀਵ ਜਗਤ ਤੇ ਬ੍ਰਹਮ ਦੇ ਵਿਸ਼ੇਸ਼ ਸੰਬੰਧਾ ਤੇ ਤਨਾਵਾ ਨੂੰ ਹੱਲ ਕਰਨ ਲਈ ਅਦਰਸ ਮਨੁੱਖ ਵਜੋਂ ਗੁਰਮੱਖ ਦਾ ਸਕੰਲਪ ਸਿਰਜਿਆ ਗਿਆ ਹੈ। ਇਸ ਵਿੱਚ ਅਧਿਆਤਮਿਕਤਾ ਤੇ ਨੈਤਿਕਤਾ ਦੇ ਸੂਮੇਲਲ ਰਾਹੀਂ ਪ੍ਰਮਾਰਥ ਦੀ ਪ੍ਰਾਪਤੀ ਨੂੰ ਇੱਕ ਵਿਅਕਤੀ ਤੱਕ ਹੀ ਨਹੀਂ ਸਗੋਂ ਸੰਸਾਰ ਤੱਕ ਫੈਲਾਇਆ ਗਿਆ ਇਸ ਲਈ ਗੁਰਬਾਣੀ ਨਿਵੇਕਲੀ ਅਧਿਆਤਮਕ ਚਿੰਤਨ ਨੂੰ ਪੇਸ਼ ਕਰਦੀ ਹੈ। ਇਸ ਦੀ ਕਾਵਿ ਭਾਸਾ ਲੋਕ ਜੀਵਨ ਵਿਚੋਂ ਸਕਤੀ ਗ੍ਰਹਿਣ ਕਰਦੀ ਹੈ ਫਿਰ ਪ੍ਰਗਟਾਉ ਕਰਦੀ ਹੈ ਗੁਰਮਤਿ ਵਿੱਚੋਂ ਸਕਤੀ ਗ੍ਰਹਿਣ ਕਰਦੀ ਹੈ ਫਿਰ ਪ੍ਰਗਟਾਉ ਕਰਦੀ ਹੈ ਗੁਰਮਤਿ ਦਾ ਪ੍ਰਬੰਧ ਪ੍ਰਤੀਕ, ਬਿੰਬਾਵਲੀ ਅਤੇ ਕਾਵਿ ਰੂਪ ਲੋਕ ਧਾਰਾ ਅਤੇ ਲੋਕ ਸਾਹਿਤ ਨਾਲ ਜੁੜੇ ਹੋਏ ਹਨ। ਉੱਪਰੋਕਤ ਚਰਚਾ ਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਗੁਰਮਤਿ ਕਾਵਿ ਧਾਰਾ ਵਿੱਚ ਪਰਮਾਤਮਾ ਨੂੰ ਸਰਵ ਉੱਚ ਮੰਨ ਕੇ ਹੀ ਇਸ ਵਿੱਚ ਕਵਿਤਾਵਾ ਦੀ ਰਚਨਾ ਕੀਤੀ ਗਈ ਹੈ। ਇਸ ਵਿੱਚ ਪਰਮਾਤਮਾ ਦੀ ਹੋਂਦ ਨੂੰ ਦੱਸਿਆ ਗਿਆ ਹੈ ਅਤੇ ਪਰਮਾਤਮਾ ਨੂੰ ਸਰਵ ਸਕਤੀਮਾਨ ਦਰਸਾਇਆ ਗਿਆ ਹੈ।
ਹਵਾਲੇ 1. ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ- ਡਾ. ਪ੍ਰਮਿੰਦਰ ਸਿੰਘ, ਕਿਰਪਾਲ ਸਿੰਘ ਕਸੇਲ, ਡਾ. ਗੋਬਿੰਦ ਸਿੰਘ ਲਾਂਬਾ 2. ਪੰਜਾਬੀ ਸਾਹਿਤ ਦਾ ਇਤਿਹਾਸ ਆਦਿ ਕਾਲ ਭਗਤੀ ਕਾਲ (ਡਾ. ਜਗਬੀਰ ਸਿੰਘ) 3. ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ- ਡਾ. ਐਸ.ਐਸ. ਕੋਹਲੀ 4. ਪੰਜਾਬੀ ਸਾਹਿਤ ਦਾ ਅਲੋਚਨਾਤਮਕ ਇਤਿਹਾਸ- ਜੀਤ ਸਿੰਘ ਸੀਤਲ 5. ਪੰਜਾਬੀ ਸਾਹਿਤ ਦਾ ਇਤਿਹਾਸ- ਜੀਤ ਸਿੰਘ ਸੀਤਲ