ਗੁਰਮੀਤ ਕੌਰ ਸੰਧਾ

ਪੰਜਾਬੀ ਕਵੀ

ਗੁਰਮੀਤ ਕੌਰ ਸੰਧਾ (ਜਨਮ: 2 ਜਨਵਰੀ 1957) ਪੰਜਾਬੀ ਦੀ ਇੱਕ ਕਵਿਤਰੀ ਅਤੇ ਕਹਾਣੀਕਾਰਾ ਹੈ।[1] ਇਹ ਪੰਜਾਬੀ ਲੋਕਧਾਰਾ ਦੀ ਸਾਂਭ ਸੰਭਾਲ ਲਈ ਖ਼ਾਸਕਰ ਯਤਨਸ਼ੀਲ ਹੈ।

ਚਾਰ ਗੁੱਲੀਆਂ ਰੰਗ ਡੁੱਲ੍ਹੀਆਂ - ਪੰਜਾਬੀ ਸੁਹਾਗ

ਨਿਜੀ ਜ਼ਿੰਦਗੀ

ਸੋਧੋ

ਗੁਰਮੀਤ ਕੌਰ ਦਾ ਜਨਮ 2 ਜਨਵਰੀ 1957 ਨੂੰ ਭਾਰਤੀ ਪੰਜਾਬ ਦੇ ਪਿੰਡ ਹਾਜੀ ਪੁਰ, ਜ਼ਿਲ੍ਹਾ ਕਪੂਰਥਲਾ ਵਿੱਚ ਹੋਇਆ। ਪੜ੍ਹਾਈ ਮੁਕੰਮਲ ਕਰਨ ਉਪਰੰਤ ਗੁਰਮੀਤ ਨੇ ਅਧਿਆਪਨ ਦਾ ਕਿੱਤਾ ਚੁਣਿਆ। ਅੱਜਕੱਲ ਉਹ ਹੈੱਡਟੀਚਰ ਵਜੋਂ ਸੇਵਾਮੁਕਤ ਹੋ ਚੁਕੀ ਹੈ ਅਤੇ ਪਿੰਡ ਬੁੱਢਣਵਾਲ, ਜ਼ਿਲ੍ਹਾ ਜਲੰਧਰ ਵਿੱਚ ਉਸਦੀ ਰਿਹਾਇਸ਼ ਹੈ।

ਲੋਕ ਗੀਤ

ਸੋਧੋ

ਵਧੀਆ ਸਾਹਿਤ ਅਤੇ ਖ਼ਾਸਕਰ ਲੋਕ ਗੀਤਾਂ ਦੀ ਹਰ ਵਿਧਾ ਉਸਨੂੰ ਧੂਹ ਪਾਉਂਦੀ ਹੈ। ਵਿਸ਼ੇਸ਼ ਤੌਰ 'ਤੇ ਤ੍ਰਿੰਞਣਾਂ ਦੇ ਲੰਮੀ ਹੇਕ ਵਾਲੇ ਲੋਕ ਗੀਤ ਜਿਹੜੇ ਲੁਪਤ ਹੋਣ ਕਿਨਾਰੇ ਹਨ, ਉਹਨਾਂ ਨੂੰ ਪੰਜਾਬ ਦੇ ਪਿੰਡਾਂ ਵਿੱਚੋਂ ਭਾਲ ਕੇ ਕਲਮਬੰਦ ਕਰਨ ਲਈ ਯਤਨਸ਼ੀਲ ਹੈ। ਉਸਦੇ ਇਕੱਤਰ ਕੀਤੇ ਲੋਕ ਗੀਤਾਂ ਦੀਆਂ ਦੋ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਨ੍ਹਾਂ ਵਿੱਚੋਂ ਬਹੁਤੇ ਗੀਤ ਉਸ ਨੂੰ ਜਬਾਨੀ ਯਾਦ ਹਨ ਅਤੇ ਕੁਝ ਗੀਤ ਲੋਕ ਸੁਰ ਰਿਕਾਰਡ ਕਰਕੇ ਯੂਟਿਊਬ ਤੇ ਵੀ ਪਾਏ ਹਨ।

ਕਿਤਾਬਾਂ

ਸੋਧੋ
  • ਉੱਡਦੇ ਪੰਛੀ ਤੈਂ ਮੋੜੇ
  • ਲੋਕ-ਗੀਤਾਂ ਦੀ ਤੰਦ
  • ਮਖ਼ਰ ਚਾਨਣੀ (ਕਾਵਿ ਸੰਗ੍ਰਹਿ)
  • ਯਾਦਾਂ ਵਿਚਲੇ ਨਖ਼ਲਿਸਤਾਨ (ਕਹਾਣੀ ਸੰਗ੍ਰਹਿ)
  • ਚਾਨਣ ਦੇ ਹਸਤਾਖ਼ਰ (ਗ਼ਜ਼ਲ ਸੰਗ੍ਰਹਿ)

ਬਾਹਰੀ ਲਿੰਕ

ਸੋਧੋ

ਹਵਾਲੇ

ਸੋਧੋ