ਗੁਰਮੁਖ ( ਪੰਜਾਬੀ : ਗੁਰਮੁਖ) ਦਾ ਅਰਥ ਹੈ "ਸਤਿਗੁਰੂ ਦਾ ਮੁਖ. ਗੁਰੂ ਦਾ ਚਿਹਰਾ" ਜਾਂ "ਓਹ ਪੁਰਖ, ਜੋ ਗੁਰੂ ਦੇ ਸੰਮੁਖ ਹੈ, ਕਦੇ ਵਿਮੁਖ ਨਹੀਂ ਹੁੰਦਾ" ਅਤੇ ਇਸਦਾ ਅਰਥ ਹੈ ਪਰਮਾਤਮਾ ਵਿੱਚ ਲਿਵ ਲਾਉਣਾ। [1] [2]

ਉੱਚ ਅਧਿਆਤਮਿਕ ਅਰਥ ਹੈ ਉਹ ਜਿਸ ਨੇ ਗੁਰੂ ਅੰਦਰ ਵਸਾਇਆ ਹੈ ਅਤੇ ਗੁਰੂ ਦੀ ਰਜ਼ਾ ਵਿੱਚ ਰਹਿੰਦਾ ਹੈ ਜਾਂ ਗੁਰੂ ਦੀਆਂ ਸਿੱਖਿਆਵਾਂ ਨੂੰ ਪੂਰੇ ਦਿਲ ਨਾਲ ਮੰਨਣ ਦਾ ਯਤਨ ਕਰਦਾ ਹੈ। ਰੋਜ਼ਾਨਾ ਜੀਵਨ ਵਿੱਚ, ਇਹ ਉਸ ਵਿਅਕਤੀ ਦਾ ਵਰਣਨ ਕਰਦਾ ਹੈ ਜੋ ਗੁਰੂ ਦੁਆਰਾ ਦੱਸੇ ਅਨੁਸਾਰ, ਸਿਹਤਮੰਦ ਜੀਵਨ ਬਤੀਤ ਕਰ ਰਿਹਾ ਹੈ।

ਗੁਰਮੁਖ ਸ਼ਬਦ ਇੱਕ ਆਮ ਸ਼ਬਦ ਹੈ ਅਤੇ ਗੁਰਬਾਣੀ (ਸਿੱਖ ਗੁਰੂਆਂ ਦੀਆਂ ਰਚਨਾਵਾਂ) ਵਿੱਚ ਅਕਸਰ ਮਿਲ਼ਦਾ ਹੈ।

ਇਸ ਦੇ ਉਲਟ, ਮਨਮੁਖ ਉਹ ਹੁੰਦਾ ਹੈ ਜੋ ਮਨ ਦੀ ਮੰਨਦਾ ਹੈ - ਇੰਦਰੀਆਂ, ਪਸ਼ੂ ਵਿਵਹਾਰ, ਲਾਲਚ, ਭ੍ਰਿਸ਼ਟਾਚਾਰ, ਅਤੇ ਮਨ ਦੀਆਂ ਮੂਲ ਇੱਛਾਵਾਂ ਦੇ ਤਾਣੇ ਬਣੇ ਵਿੱਚ ਉਲਝਿਆ ਹੋਇਆ ਹੈ। [3]

ਇਹ ਵੀ ਵੇਖੋ ਸੋਧੋ

ਹਵਾਲੇ ਸੋਧੋ

  1. Singh, Balbir (1996). Minstrel Divine and Other Essays. Patiala: Publication Bureau, Punjabi University. p. 137. ISBN 9788173802003.
  2. Singh, Taran (1992). Guru Nanak, His Mind and Art ( Series in Sikh history and culture, 7). Bahri Publications. p. 81. ISBN 9788170340669.
  3. Elizabeth, Kamala; Sandhu, Jaswinder (2007). The Socially Involved Renunciate: Guru Nanak's Discourse to the Nath Yogis. Albany, NY: State University of New York Press. p. 75. ISBN 9780791472132.