ਗੁਰਮੁਖੀ ਅਖ਼ਵਾਰ ਜੋ ਲਹੌਰ ਤੋਂ ਸ਼ੁਰੂ ਹੋਇਆ ਪਹਿਲਾ ਸੀ। ਇਸ ਦੇ ਐਡੀਟਰ ਪ੍ਰੋ: ਗੁਰਮੁਖ ਸਿੰਘ ਸਨ। ਡਾਕਟਰ ਲਾਈਟਨਰ ਦੀ ਮਦਦ ਨਾਲ ਸਿੰਘ ਸਭਾ ਲਹਿਰ ਦੇ ਆਗੂਆਂ ਨੇ 1877 ਵਿੱਚ ਓਰੀਐਂਟਲ ਕਾਲਜ ਹੁਣ ਪੰਜਾਬ ਯੂਨੀਵਰਸਿਟੀ, ਲਹੌਰ ਵਿੱਚ ਪੰਜਾਬੀ ਦੀ ਪੜ੍ਹਾਈ ਸ਼ੁਰੂ ਕਰਵਾ ਲਈ। ਪ੍ਰੋ: ਗੁਰਮੁਖ ਸਿੰਘ ਇਸ ਕਾਲਜ ਵਿੱਚ ਪੰਜਾਬੀ ਦੇ ਪ੍ਰੋਫ਼ੈਸਰ ਲਾਏ ਗਏ। ਸਿਰਫ਼ ਏਨਾ ਹੀ ਨਹੀਂ, ਬਲਕਿ ਇਸ ਕਾਲਜ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣਾ ਵੀ ਸ਼ੁਰੂ ਹੋ ਗਿਆ ਸੀ। ਸਿੰਘ ਸਭਾ, ਲਾਹੌਰ ਵਿੱਚ ਵੀ ਕਾਇਮ ਹੋਈ। ਇਸ ਦਾ ਪਹਿਲਾ ਇਕੱਠ, 2 ਨਵੰਬਰ, 1879 ਦੇ ਦਿਨ ਹੋਇਆ। ਇਸ ਦੇ ਨਾਲ ਹੀ 10 ਨਵੰਬਰ, 1879 ਦੇ ਦਿਨ ਇੱਕ ਗੁਰਮੁਖੀ ਅਖ਼ਬਾਰ ਵੀ ਸ਼ੁਰੂ ਕੀਤਾ ਗਿਆ।

ਹਵਾਲੇ ਸੋਧੋ