ਗੁਰਸੇਵਕ ਸਿੰਘ ਧੌਲਾ

[1][[[2]

Map
ਗੁਰਸੇਵਕ ਸਿੰਘ ਧੌਲਾ

http://www.sikhspokesman.com[3]|thumb|ਗੁਰਸੇਵਕ ਸਿੰਘ ਧੌਲਾ]]

ਗੁਰਸੇਵਕ ਸਿੰਘ ਧੌਲਾ ਟਰਾਂਟੋ (ਕੈਨੇਡਾ) ਤੋਂ ਛਪਦੇ ਪੰਜਾਬੀ ਅਖ਼ਬਾਰ ਸਿੱਖ ਸਪੋਕਸਮੈਨ ਦੇ ਸੰਪਾਦਕ ਹਨ। ਇਹਨਾਂ ਦਾ ਜੱਦੀ ਪਿੰਡ ਧੌਲਾ ਜ਼ਿਲ਼ਾ ਬਰਨਾਲਾ ਹੈ। ਇਸ ਪਿੰਡ ਨੂੰ ਮਾਣ ਹੈ ਕਿ ਇਥੇ ਸਾਹਿਬ ਅਤੇ ਰਾਜਨੀਤੀ ਵਿਚ ਮੁਕਾਮ ਹਾਸਲ ਕਰਨ ਵਾਲੀਆਂ ਅਨੇਕਾ ਸਖ਼ਸ਼ੀਅਤਾਂ ਨੇ ਜਨਮ ਲਿਆ।

ਗੁਰਸੇਵਕ ਸਿੰਘ ਧੌਲਾ ਦਾ ਜਨਮ 19 ਜੂਨ 1972 ਨੂੰ ਹੋਇਆ । ਆਪ ਦੇ ਪਿਤਾ ਬਲਦੇਵ ਸਿੰਘ ਜੀ ਨੇ ਸਿੱਖ ਕੌਮ ਦੇ ਅਨੇਕਾਂ ਮੋਰਚਿਆਂ ਜਿਵੇਂ ਧਰਮਯੁੱਧ ਮੋਰਚਾ ,ਪੰਜਾਬੀ ਬੋਲੀ ਮੋਰਚਾ ਵਿਚ ਹਿੱਸਾ ਲਿਆ। ਇਸ ਤਰਾਂ ਗੁਰਸੇਵਕ ਸਿੰਘ ਨੂੰ ਸਿੱਖ ਵਿਰਾਸਤ ਘਰ ਵਿਚੋਂ ਹੀ ਮਿਲੀ। ਸਿੱਖਾਂ ਦੇ ਚਲੰਤ ਮਾਮਲਿਆਂ ਵਿਚ ਇਹਨਾਂ ਦੇ ਹਜਾਰਾਂ ਲੇਖ ਦੇਸ਼-ਵਿਦੇਸ਼ ਦੇ ਅਖਬਾਰਾਂ ਵਿਚ ਛਪੇ ਹਨ। ਪੰਛੀਆਂ ਵਿਚ ਰੁਚੀ ਹੋਣ ਕਰਕੇ ਇਹਨਾਂ ਨੇ ਪੰਜਾਬ ਵਿਚ 'ਪੰਛੀ ਬਚਾਓ=ਫਰਜ਼ ਨਿਭਾਓ' ਨਾਮ ਦੀ ਲਹਿਰ ਚਲਾਈ ਜਿਹੜੀ ਪੰਜਾਬ ਵਿਚ ਛਾ ਗਈ। ਪੰਜਾਬ ਵਿਚ ਬਨਾਉਟੀ ਆਲ੍ਹਣੇ ਲਾ ਕੇ ਪੰਛੀਆਂ ਦੀ ਸਹਾਇਤਾ ਕਰਨ ਅਤੇ ਪੰਛੀਆਂ ਦੀ ਖੁਰਾਕ ਬਾਰੇ ਸੈਂਕੜੇ ਲੈਕਚਰ ਸਕੂਲ਼ਾਂ-ਕਾਲਜਾਂ ਅਤੇ ਸਮਾਜ ਸੇਵੀ ਸੰਸਥਾਵਾਂ ਵਿਚ ਦਿੱਤੇ। ਇਸ ਤੋਂ ਇਲਾਵਾਂ ਮੀਂਹ ਦੇ ਪਾਣੀ ਨੂੰ ਰਿਚਾਰਜ ਅਤੇ ਰੁੱਖ ਲਾਓ ਮੁਹਿਮਾਂ ਵੀ ਚਲਾਈਆਂ।

   ਗੁਰਸੇਵਕ ਸਿੰਘ ਧੌਲਾ ਨੇ ਫੇਸਬੁੱਕ ਤੇ ਪੰਜਾਬੀ ਲੋਕਧਾਰਾ ਨਾਮ ਦਾ ਗਰੁੱਪ ਬਣਾ ਕੇ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਸਫਲਤਾ ਨਾਲ ਕੰਮ ਕੀਤਾ। ਇਸ ਗਰੁੱਪ ਨੇ ਪੰਜਾਬ ਦੇ ਕਈ ਜ਼ਿਲਿਆਂ ਵਿਚ ਲੋਕਧਾਰਾ ਮੇਲੇ ਲਾਏ ਅਤੇ ਪੰਜਾਬੀ ਬੋਲੀ ਦੇ ਪਸਾਰ ਵਿਚ ਵੱਡਾ ਯੋਗਦਾਨ ਪਾਇਆ।

ਇਹਨਾਂ ਦੇ ਪੰਜਾਬੀ ਦੀਆਂ ਇਕ ਦਰਜਨ ਕਿਤਾਬਾਂ ਛਪਵਾਈਆਂ, 'ਪੰਜਾਬੀ ਲੋਕਧਾਰਾ ਦਾ ਮੁਹਾਂਦਰਾ' ਨਾਮ ਦੀ ਕਿਤਾਬ ਸੰਪਾਦਿਤ ਕੀਤੀ। ਇਹਨਾਂ ਦੀ ਆਪਣੀ ਖ਼ੋਜ਼ ਭਰਪੂਰ ਕਿਤਾਬ 'ਬਾਬਾ ਸੱਭਾ ਸਿੰਘ' ਹੈ।

   ਇਸ ਵੇਲੇ ਆਪ ਪੰਜਾਬੀ ਪੱਤਰਕਾਰੀ ਵਿਚ ਸਰਗਰਮ ਹਨ।

ਹਵਾਲੇ

ਸੋਧੋ
  1. ਧੌਲਾ, ਗੁਰਸੇਵਕ ਸਿੰਘ (2022). ਬਾਬਾ ਸੱਭਾ ਸਿੰਘ. ਬਰਨਾਲਾ: ਪੰਜਾਬੀ ਲੋਕਧਾਰਾ.
  2. ਸਪੋਕਸਮੈਨ, ਸਿੱਖ (2019). "ਸਿੱਖ ਸਪੋਕਸਮੈਨ ਕੈਨੇਡਾ". ਸਿੱਖ ਸਪੋਕਸਮੈਨ: 34.
  3. ਲੋਕਧਾਰਾ, ਪੰਜਾਬੀ (2013). "ਪੰਜਾਬੀ ਲੋਕਧਾਰਾ". ਪੰਜਾਬੀ ਲੋਕਧਾਰਾ. ਪੰਜਾਬੀ ਲੋਕਧਾਰਾ.

ਬਾਬਾ ਸੱਭਾ ਸਿੰਘ : ਗੁਰਸੇਵਕ ਸਿੰਘ ਧੌਲਾ