ਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖ
ਆਦਿ ਗ੍ਰੰਥ ਦੀ ਸੰਪਾਦਨਾ ਗੁਰੂ ਅਰਜਨ ਦੇਵ ਜੀ ਨੇ 1601 ਈ. ਵਿੱਚ ਸ਼ੁਰੂ ਕੀਤੀ ਤੇ ਤਿੰਨ ਵਰ੍ਹਿਆ ਵਿੱਚ 1604 ਈ. ਨੂੰ ਸੰਪੂਰਨ ਹੋਈ। ਇਸਦੇ ਲਿਖਾਰੀਭਾਈ ਗੁਰਦਾਸ ਜੀ ਸਨ। ਅੱਜ ਕੱਲ੍ਹ ‘ਆਦਿ ਗ੍ਰੰਥ` ਨੂੰ ਕਰਤਾਰਪੁਰ ਵਿਖੇ ਸਥਾਪਿਤ ਕੀਤਾ ਹੋਇਆ ਹੈ। 1706 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਮੁੜ ਤੋਂਭਾਈ ਮਨੀ ਸਿੰਘ ਜੀ ਤੋਂ ਲਿਖਵਾਇਆ ਜਿਸ ਵਿੱਚ ਨੌਵੇਂ ਪਾਤਸ਼ਾਹ ਦੀ ਬਾਣੀ ਸ਼ਾਮਿਲ ਕੀਤੀ ਗਈ। 1708 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਦੇਹ ਗੁਰੂ ਦੀ ਥਾਂ ਤੇ ਸ਼ਬਦ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦਿੱਤੀ ਅਤੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜਿੱਥੇ ਸਿੱਖ ਧਰਮ ਦਾ ਪਵਿੱਤਰ ਗ੍ਰੰਥ ਹੈ ਉਥੇ ਨਾਲ ਹੀ ਇਸ ਗ੍ਰੰਥ ਨੂੰ ਗੁਰੂ ਦਾ ਦਰਜਾ ਵੀ ਪ੍ਰਾਪਤ ਹੈ। ਗੁਰੂ ਗ੍ਰੰਥ ਸਾਹਿਬ ਮੱਧ ਕਾਲ ਦੀ ਸਭ ਤੋਂ ਮਹਾਨ ਅਧਿਆਤਮਕ ਰਚਨਾ ਹੈ। ਏਡੇ ਪਾਏ ਦੀ ਅਤੇ ਇਸ ਆਕਾਰ ਦੀ ਹੋਰ ਕੋਈ ਵੀ ਰਚਨਾ ਉਸ ਸਮੇਂ ਤੱਕ ਨਹੀਂ ਮਿਲਦੀ। ਫਿਰ ਵਾਧਾ ਇਹ ਹੈ ਕਿ ਹਰ ਇੱਕ ਰਚਨਹਾਰ ਦੀ ਕ੍ਰਿਤ ਨੂੰ ਬੜੇ ਸ਼ੁਧ ਅਤੇ ਪ੍ਰਮਾਣਿਕ ਰੂਪ ਵਿੱਚ ਲਿਖਿਆ ਗਿਆ ਹੈ। ਇਸ ਪੱਖ ਤੋਂ ਸ਼ਾਇਦ ਹੀ ਕੋਈ ਹੋਰ ਗ੍ਰੰਥ ਇਸ ਦੇ ਤੁਲ ਹੋਵੇ। ...ਇਸ ਲਈ ਲਗਪਗ ਪੰਜ ਸੌ ਸਾਲਾ ਵਿੱਚ ਹੋਏ ਅੱਡ-ਅੱਡ ਪ੍ਰਾਂਤਾਂ ਦੇ ਭਗਤਾਂ ਤੇ ਫ਼ਕੀਰਾਂ ਦੀ ਬਾਣੀ ਇਸ ਵਿੱਚ ਦਰਜ ਹੈ। ਗੁਰੂ ਗ੍ਰੰਥ ਸਾਹਿਬ ਰਾਹੀਂ ਸਾਡੇ ਤੱਕ ਗੁਰੂਆਂ ਅਤੇ ਹੋਰ ਭਗਤਾਂ ਦੀ ਬਾਣੀ ਆਪਣੇ ਸ਼ੁਧ ਸਰੂਪ ਵਿੱਚ ਪਹੁੰਚੀ ਹੈ। ਜਿਸ ਲਈ ਅਸੀਂ ਗੁਰੂ ਅਰਜਨ ਦੇਵ ਜੀ ਰਿਣੀ ਹਾਂ ਜਿਹਨਾਂ ਨੇ ਬੜੀ ਘਾਲਣਾ ਤੇ ਯੋਜਨਾ-ਬੱਧ ਤਰੀਕੇ ਨਾਲ ਸਾਰੀ ਬਾਣੀ ਨੂੰ ਇਕਤਰ ਕੀਤਾ ਅਤੇ ਪੂਰੀ ਤਰ੍ਹਾਂ ਪੁਣ ਛਾਣ ਕਰਕੇ, ਕੇਵਲ ਪ੍ਰਮਾਣਿਕ ਰਚਨਾਂ ਨੂੰ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਸੰਕਲਿਤ ਕੀਤਾ ਹੈ। ..ਗੁਰੂ ਅਰਜਨ ਦੇਵ ਜੀ ਨੇ ਕੱਚੀ ਤੇ ਸੱਚੀ ਬਾਣੀ ਦਾ ਨਿਖੇੜ ਕਰਨ ਲਈ ਅਤੇ ਗੁਰੂਆਂ ਦੇ ਮਿਸ਼ਨ ਨੂੰ ਸਦੀਵਤਾ ਦੇਣ ਲਈ, ਆਦਿ ਗ੍ਰੰਥ ਦੀ ਬੀੜ ਤਿਆਰ ਕਰਨ ਦਾ ਫ਼ੈਸਲਾ ਕੀਤਾ। ਗੁਰੂ ਗ੍ਰੰਥ ਸਾਹਿਬ ਦੀ ਸਾਹਿਤਕ ਮਹਾਨਤਾ ਦਾ ਜ਼ਿਕਰ ਕਰਦਾ ਹੋਇਆ ਡੰਕਨ ਗ੍ਰੀਨੀਲੀਜ਼ ਲਿਖਦਾ ਹੈ:- “ ਵਿਸ਼ਵ ਦੀਆਂ ਧਰਮ ਪੁਸਤਕਾਂ ਵਿਚੋਂ, ਸ਼ਾਇਦ ਹੀ ਕਿਸੇ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਮਾਨ ਸਾਹਿੱਤਕ ਖ਼ੁਬਸੂਰਤੀ ਹੋਵੇ ਜਾਂ ਇਕ-ਰਸ ਅਨੁਭਵੀ, ਗਿਆਨ ਦੀ ਉੱਚਤਾ ਹੋਵੇ। ” ਡਾ. ਰਤਨ ਸਿਂਘ ਜੱਗੀ ਅਨੁਸਾਰ ‘ਗੁਰੂ ਗ੍ਰਂਥ ਸਾਹਿਬ ਦੀ ਸਾਹਿਤਿਕਤਾ ਦਾ ਵਿਸ਼ਲੇਸ਼ਣ ਕਈ ਵਿਧੀਆਂ ਤੋਂ ਕੀਤਾ ਜਾ ਸਕਦਾ ਹੈ, ਪਰ ਭਾਰਤੀ ਕਾਵਿ ਸ਼ਾਸਤਰ ਦੇ ਸੰਦਰਭ ਵਿੱਚ ਵਿਚਾਰਨਾ ਉਚਿਤ ਹੋਵੇਗਾ ਕਿਉਂਕਿ ਉਸ ਸਮੇਂ ਭਾਰਤ ਵਿੱਚ ਇਹੀ ਮਾਪਦੰਡ ਪ੍ਰਚਿਲਤ ਸਨ ’ ਪ੍ਰੋ. ਬ੍ਰਹਮਜਗਦੀਸ਼ ਅਨੁਸਾਰ “ ਸ਼੍ਰੀ ਗੁਰੂ ਗ੍ਰੰਥ ਸਾਹਿਬ ਭਾਰਤ ਦੀ ਸਾਹਿਤਿਕ ਵਿਰਾਸਤ ਦਾ ਇੱਕ ਗੌਰਵਮਈ ਅਤੇ ਪ੍ਰਮਾਣਿਕ ਦਸਤਾਵੇਜ਼ ਹੈ। ਇਸ ਵਿੱਚ ਵੇਦਾਂ, ਉੱਪਨਿਸ਼ਦਾਂ, ਸਿਮ੍ਰਤੀਆਂ, ਸ਼ਾਸਤਰਾਂ, ਨਾਥ-ਬਾਣੀ, ਪੱਵਿਤਰ ਕੁਰਾਨ ਅਤੇ ਸੂਫੀ ਕਵਿਤਾ ਨਾਲ ਬੜਾ ਜੀਵੰਤ ਸੰਵਾਦ ਰਚਾਇਆ ਗਿਆ ਹੈ।” ਗੁਰੂ ਗ੍ਰੰਥ ਸਾਹਿਬ ਦੇ ਸਾਹਿਤਿਕ ਰੂਪ ਹੇਠ ਲਿਖੇ ਅਨੂਸਾਰ ਹਨ।
ਕਾਵਿ ਭਾਸ਼ਾ
ਸੋਧੋਗੁਰੂ ਗ੍ਰੰਥ ਸਾਹਿਬ ਦੀ ਬੋਲੀ ਪੰਜਾਬੀ, ਹਿੰਦੀ ਮਿਲੀ-ਜੁਲੀ ਸੰਤ ਭਾਸ਼ਾ ਹੈ। ਕਿਧਰੇ ਗਾਥਾ, ਸੰਸਕ੍ਰਿਤ, ਫ਼ਾਰਸੀ ਅਤੇ ਹੋਰ ਪ੍ਰਦੇਸਾਂ ਦਾ ਰੰਗ ਵੀ ਹੈ, ਜੇ ਮੱਧ ਕਾਲ ਦੀਆਂ ਭਾਰਤੀ ਭਾਸਾਵਾਂ ਦੇ ਭਿੰਨ - ਭਿੰਨ ਰੰਗ ਦੇਖਣੇ ਹੋਣ ਤਾਂ ਇਸ ‘ਗ੍ਰੰਥ’ ਵਿੱਚ ਵੇਖੇ ਜਾ ਸਕਦੇ ਹਨ। ਡਾ. ਟਰੰਪ ਦਾ ਇਹ ਕਥਨ ਬਿਲਕੁਲ ਠੀਕ ਹੈ ਕਿ ਬੋਲੀ ਦੇ ਪੱਖ ਤੋਂ ਇਸ ਦੀ ਬਹੁਤ ਮਹਾਨਤਾ ਹੈ। ਇਹ ਪੁਰਾਣੀਆਂ ਹਿੰਦਵੀ ਉਪ-ਭਾਸ਼ਾਵਾਂ ਦਾ ਖਜਾਨਾ ਹੈ। ਇਸ ਸੰਤ ਬਾਣੀ ਦੀ ਭਾਸ਼ਾਈ ਵਿਸ਼ੇਸਤਾ ਇਹ ਹੈ ਕਿ ਜਿਤਨੀ ਇਹ ਉੱਪਰੋਂ ਸਰਲ ਸਾਦੀ ਹੈ, ਉੱਤਨੀ ਹੀ ਇਹ ਭਾਵਪੂਰਿਤ ਅਤੇ ਜੀਵਨ ਦੀਆਂ ਗਹਿਰਾਈਆਂ ਨੂੰ ਛੋਹ ਲੈਣ ਵਾਲੀ ਹੈ। ‘ਆਦਿ ਗ੍ਰੰਥ ’ ਵਿੱਚ ਨਾ ਕੇਵਲ ਭਾਰਤੀ ਭਾਸ਼ਾਵਾਂ ਤੇ ਉਪਭਾਸ਼ਾਵਾਂ ਮਿਲਦੀਆਂ ਹਨ ਬਲਕਿ ਸੈਮੇਟਿਕ ਬੋਲੀਆਂ ਫ਼ਾਰਸੀ ਅਤੇ ਅਰਬੀ ਦਾ ਵੀ ਕਾਫ਼ੀ ਪ੍ਰਭਾਵ ਹੈ। ਬਾਬਾ ਫ਼ਰੀਦ ਸ਼ੁਰੂ ਦੇ ਸਮੇਂ ਦੇ ਬਾਣੀਕਾਰ ਰਹੇ, ਓਹਨਾ ਦੀ ਬੋਲੀ ਸਰਲ ਕੇਂਦਰੀ ਪੰਜਾਬੀ ਸੀ, ਨਮੂਨਾ:
"ਫ਼ਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ।। ਜਿਨਾ ਖਾਧੀ ਚੋਪੜੀ ਘਣੇ ਸਹਿਨਗੇ ਦੁਖ।।"
ਕਾਵਿ ਰੂਪ
ਸੋਧੋਸ਼੍ਰੀ ਗੁਰੂ ਗ੍ਰੰਥ ਸਾਹਿਬ ਕਾਵਿ ਰੂਪਾਂ ਦੀ ਦ੍ਰਿਸ਼ਟੀ ਤੋਂ ਪੰਜਾਬੀ ਸਾਹਿਤ ਦਾ ਇੱਕ ਬਹੁਮੁੱਲਾ ਭੰਡਾਰ ਹੈ। ਹੋਰ ਕਿਸੇ ਵੀ ਧਾਰਮਿਕ ਗ੍ਰੰਥ ਵਿੱਚ ਏਨੇ ਕਾਵਿ ਰੂਪਾਂ ਦਾ ਪ੍ਰਯੋਗ ਨਹੀਂ ਮਿਲਦਾ,। ਇਹਨਾਂ ਵਿਚੋਂ ਬਹੁਤ ਸਾਰੇ ਰੂਪ ਲੋਕ ਸਾਹਿਤ ਦੋ ਭੰਡਾਰ ਵਿਚੋਂ ਆਏ ਹਨ। ਜਿਵੇਂ: - ਆਰਤੀ, ਅਲਾਹੁਣੀਆਂ, ਅੰਜਲੀਆਂ, ਸੋਹਿਲਾ, ਸੁਚਜੀ, ਕੁਚਜੀ, ਕਰਹਲੇ, ਰੁਤੀ, ਘੋੜੀਆਂ, ਬਾਰਾਂ ਮਾਹ, ਪੱਟੀ, ਪਹਿਰੇ, ਥਿਤੀ, ਦਿਨ ਰੈਣ, ਸੱਤ-ਵਾਰਾ, ਗਾਥਾ, ਛਿੰਝ, ਬਿਰਹੜੇ, ਲਾਵਾਂ, ਡੱਖਣੇ ਅਦਿ ਸਾਮਿਲ ਸਨ। ਇੱਥੇ ਕੁਲ 55 ਕਾਵਿ ਰੂਪ ਵਰਤੇ ਗਏ ਹਨ। ਇਸੇ ਲੜੀ ਵਿੱਚ ਸੱਦ, ਕਾਫ਼ੀ, ਬਾਵਨਅੱਖਰੀ, ਵਾਰ, ਪੌੜੀ, ਛੰਤ, ਨੀਸਾਣ ਅਤੇ ਛਕਾਂ ਆਦਿ ਕਾਵਿ ਰੂਪ ਆ ਜਾਂਦੇ ਹਨ।
ਕਾਵਿ ਅੰਲਕਾਰ
ਸੋਧੋਗੁਰੂ ਗ੍ਰੰਥ ਸਾਹਿਬ ਵਿੱਚ ਕਾਵਿ ਅਲੰਕਾਰ ਦੇ ਅਨੇਕਾਂ ਨਮੂਨੇ ਮਿਲਦੇ ਹਨ। ਇਹਨਾਂ ਅਲੰਕਾਰਾਂ ਵਿਚ, ਉਪਮਾਂ, ਰੂਪਕ, ਦ੍ਰਿਸ਼ਟਾਤ,ਅਨੁਪ੍ਰਾਸ, ਯਮਕ ਵਰਣ ਯਗ ਹਨ। ਅਲੰਕਾਰਾਂ ਦੀਆਂ ਤਿੰਨੇ ਕਿਸਮਾਂ ਸ਼ਬਦ ਅਲੰਕਾਰ, ਅਰਥ ਅਲੰਕਾਰ, ਸ਼ਬਦਾਰਥ ਅਲੰਕਾਰ ਦੇ ਦਰਸ਼ਨ ਇਸ ਗ੍ਰੰਥ ਵਿਚੋਂ ਕੀਤੇ ਦਾ ਸਕਦੇ ਹਨ।
ਕਾਮ ਕਰੋਧ ਕਾਇਆ ਕਉ ਗਾਲੈ।
ਜਿਉਂ ਕੰਚਨ ਸੁਹਾਗਾ ਢਾਲੈ।।
ਕਾਵਿ ਰਸ
ਸੋਧੋਗੁਰੂ ਗ੍ਰੰਥ ਸਾਹਿਬ ਵਿੱਚ ਨੌਂ ਦੇ ਨੌਂ ਰਸਾਂ ਦੀ ਵਰਤੋਂ ਦੀ ਵਰਤੋਂ ਕੀਤੀ ਗਈ ਹੈ। ਪਰ ਇਸ ਦਾ ਪ੍ਰਧਾਨ ਰਸ, ਸ਼ਾਂਤ ਰਸ ਹੈ। ਦੁੱਖਾਂ ਦੇ ਮੌਕਿਆਂ ਉੱਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਣ ਕੇ ਸ਼ਾਂਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਗੁਰੂ ਤੇਗ ਬਹਾਦਰ ਦੇ ਸ਼ਲੋਕ ਸ਼ਾਂਤ ਰਸ ਸ਼ਿਖਰ ਹਨ। ਪਰ ਸ਼ਾਂਤ ਰਸ ਤੋਂ ਇਲਾਵਾ ਇਸ ਵਿੱਚ ਕਰੁਣਾ, ਵੀਭਤਸ, ਭਿਆਨਕ ਤੇ ਰੌਦਰ ਰਸਾਂ ਦੀ ਵਰਤੋਂ ਵੀ ਹੋਈ ਹੈ।
ਕਾਵਿ ਬਿੰਬ
ਸੋਧੋਬਿੰਬ ਵੀ ਕਿਸੇ ਸਾਹਿਤ ਰਚਨਾ ਦੀ ਉਤਮਤਾ ਦਾ ਪ੍ਰਮਾਣ ਹੁੰਦੇ ਹਨ। ਸ਼ਬਦ ਰਾਹੀਂ ਚਿੱਤਰ ਖਿੱਚ ਸਕਣ ਦੀ ਪ੍ਰਬੀਨਤਾ ਹਰੇਕ ਸਾਹਿਤਕਾਰ ਕੋਲ ਨਹੀਂ ਹੁੰਦੀ। ਪਰ ਗੁਰਮਿਤ ਸਾਹਿਤ ਦੇ ਬਹੁਤੇ ਬਾਣੀ ਕਾਰਾਂ ਕੋਲ ਇਹ ਗੁਣ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਫ਼ਰੀਦ ਬਾਣੀ ਵਿਚੋਂ ਇੱਕ ਨਮੂਨਾ ਪੇਸ ਹੈ।
ਫ਼ਰੀਦਾ ਦਰਿਆਵੈ ਕੰਨੇ ਬਗਲਾ, ਬੈਠਾ ਕੇਲਿ ਕਰੇ।। ਕੇਲ ਕਰੇਂਦੇ ਹੰਝ ਨੋ, ਅਚਿਤੇ ਬਾਜ ਪਏ।।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਣਤਰ
ਸੋਧੋਇਸ ਗ੍ਰੰਥ ਸਾਹਿਬ ਦੀ ਬਾਣੀ ਨੂੰ ਮੁੱਖ ਤੌਰ 'ਤੇ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿੱਚ ਨਿੱਤਨੇਮ ਦੀਆਂ ਬਾਣੀਆਂ ਦਰਜ ਹਨ। ਦੂਜੇ ਭਾਗ ਵਿੱਚ ਰਾਗ ਬੱਧ ਬਾਣੀ ਦਾ ਹੈ। ਇਸ ਵਿੱਚ ਤਾਂ ਰਾਗਾਂ ਅਧੀਨ ਸਾਰੀ ਬਾਣੀ ਨੂੰ ਇੱਕ ਵਿਸ਼ੇਸ਼ ਕ੍ਰਮ ਅਤੇ ਵਿਧਾਨ ਅਨੁਸਾਰ ਦਿੱਤਾ ਗਿਆ ਹੈ। ਸਭ ਤੋਂ ਪਹਿਲਾਂ ਸ਼ਬਦ (ਚਉਪਦੇ) ਹਨ, ਫਿਰ ਅਸ਼ਟਪਦੀਆਂ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ਤੋਂ ਬਾਅਦ ਵਿਸ਼ੇਸ਼ ਬਾਣੀਆਂ, ਛੰਤ ਅਤੇ ਵਾਰਾਂ ਸੰਕਲਿਤ ਹਨ। ਵਾਰਾਂ ਪਿੱਛੋਂ ਭਗਤ ਬਾਣੀ ਸ਼ਾਮਿਲ ਕੀਤੀ ਗਈ ਹੈ। ਸਾਰੀ ਬਾਣੀ ਗੁਰੂ ਕ੍ਰਮ ਅਨੁਸਾਰ ਹੈ। ਤੀਜੇ ਭਾਗ ਵਿੱਚ ਸਹਸਕ੍ਰਿਤੀ, ਸਲੋਕ ਗਾਥਾ, ਫੁਨਹੇ, ਚਉਬਲੇ, ਸਲੋਕ ਭਗਤ ਕਬੀਰ ਅਤੇ ਫ਼ਰੀਦ, ਸਵੈਯੇ, ਸਲੋਕ ਵਾਰਾਂ ਤੇ ਵਧੀਕ, ਸਲੋਕ ਮਹਿਲਾ 1, ਮੁੰਦਾਵਣੀ ਅਤੇ ਰਾਗਮਾਲਾ ਸ਼ਾਮਲ ਹਨ। ਇਹ ਸਾਰੀਆਂ ਬਾਣੀਆਂ ਰਾਗ ਮੁਕਤ ਹਨ।
ਭਾਗ ਪਹਿਲਾ
ਸੋਧੋਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਬੱਧ ਬਾਣੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਨਿੱਤਨੇਮ ਦੀਆਂ ਤਿੰਨ ਬਾਣੀਆਂ ਸੰਕਲਿਤ ਹਨ। ਜਪੁ, ਸੋ ਦਰੁ, ਸੋ ਪੁਰਖੁ ਅਤੇ ਸੋਹਿਲਾ। ਆਮ ਤੌਰ 'ਤੇ ਇਨ੍ਹਾਂ ਨੂੰ ‘ਜਪੁਜੀ’, ‘ਰਹਰਾਸਿ’ ਅਤੇ ‘ਕੀਰਤਨ ਸੋਹਿਲਾ’ ਕਿਹਾ ਜਾਂਦਾ ਹੈ। ਇਹ ਤਿੰਨੋ ਬਾਣੀਆਂ ਗੁਰੂ ਅਰਜਨ ਦੇਵ ਦੁਆਰਾ ਗ੍ਰੰਥ ਸਾਹਿਬ ਦਾ ਸੰਪਾਦਨ ਕਰਨ ਵੇਲੇ ਸ਼ੁਰੂ ਵਿੱਚ ਰੱਖੀਆਂ ਗਈਆਂ ਸਨ। ਇਨ੍ਹਾਂ ਤਿੰਨਾਂ ਵਿੱਚ ਚੁਣੇ ਹੋਏ ਸ਼ਬਦ ਸੰਕਲਿਤ ਹਨ।
ਮੂਲ ਮੰਤਰ ਅਤੇ ਜਪੁਜੀ
ਸੋਧੋਪਹਿਲੀ ਬਾਣੀ ‘ਜਪੁਜੀ’ ਦੇ ਆਰੰਭ ਦਾ ਕੋਈ ਹਿੱਸਾ ਨਹੀਂ ਸਗੋਂ ‘ਮੰਗਲਾਚਰਨ’ ਹੈ। ਇਸ ਦਾ ਗੁਰਬਾਣੀ ਵਿੱਚ ਵਿਸ਼ੇਸ਼ ਅਤੇ ਪ੍ਰਮੁੱਖ ਸਥਾਨ ਦਰਜ ਹੈ। ਇਹ ਪੂਰੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ 567 ਵਾਰ ਵਰਤਿਆ ਗਿਆ ਹੈ। ਹਰ ਰਾਗ, ਹਰ ਬਾਣੀ ਦੇ ਆਰੰਭ ਵਿੱਚ ਇਹ ਦਰਜ ਹੈ। ਇਸ ਲਈ ਇਸ ਦਾ ਮਹੱਤਵ ਸਵੈ ਸਿੱਧ ਹੈ। ਮੂਲ ਮੰਤਰ ਸ਼ਬਦ ਦੋ ਪਦਾਂ ਦਾ ਸੰਯੁਕਤ ਰੂਪ ਹੈ। ਪਹਿਲੇ ਸ਼ਬਦ ਦਾ ਅਰਥ ਹੈ, ‘ਜੜ੍ਹ’। ਗੁਰਵਾਕ ਹੈ, ‘ਮੂਲ ਬਿਨਾ ਸਾਖਾ ਕਤੁ ਆਹੇ’। ਦੂਜੇ ਸ਼ਬਦਾਂ ‘ਮੰਤਰ’ ਦਾ ਨਿਰੁਕਤ ਅਨੁਸਾਰ ਅਰਥ ਹੈ, ‘ਜੋ ਮਨਨ ਕਰੀਏ’ ਉਹ ਮੰਤਰ ਹੈ। ਮੰਤਰ ਅਸਲ ਵਿੱਚ ਉਹ ਸ਼ਬਦ ਜਾਂ ਸ਼ਬਦ ਸਮੁੱਚ ਹੈ, ਜਿਸ ਨਾਲ ਕਿਸੇ ਦੇਵਤਾ ਜਾਂ ਪਰਮ ਸੱਤਾ ਦੀ ਸਿੱਧੀ ਜਾਂ ਅਲੌਕਿਕ ਸ਼ਕਤੀ ਦੀ ਪ੍ਰਾਪਤੀ ਹੋਵੇ। ਇਸ ਤਰ੍ਹਾਂ ਮੂਲ ਮੰਤਰ ਤੋਂ ਭਾਵ ਹੋਇਆ ਬੁਨਿਆਦੀ ਮੰਤਰ ਜਾਂ ਆਧਾਰ—ਮੂਲ ਮੰਤਰ।
ਸੋ ਦਰੁ
ਸੋਧੋਇਸ ਸਿਰਲੇਖ ਅਧੀਨ ਦੋ ਬਾਣੀ ਜੁੱਟ ਸੰਕਲਿਤ ਹਨ। ਇੱਕ ਦਾ ਨਾਂ ਹੈ ‘ਸੋ ਦਰੁ’ ਅਤੇ ਦੂਸਰੇ ਦਾ ਨਾਂ ‘ਸੋ ਪੁਰਖੁ’। ਸੋ ਦਰੁ ਨਾਂ ਪਹਿਲੇ ਸ਼ਬਦ ਜੁੱਟ ਦੇ ਪਹਿਲੇ ਸ਼ਬਦ ਦੀ ਪਹਿਲੀ ਤੁਕ ਵਿੱਚ ਵਰਤੇ ਇਸੇ ਸ਼ਬਦ ਦੇ ਆਧਾਰ ਤੇ ਰੱਖਿਆ ਗਿਆ ਪ੍ਰਤੀਤ ਹੁੰਦਾ ਹੈ। ਇਹ ਸ਼ਬਦ ਜਪੁਜੀ ਅਤੇ ਰਾਗ ਆਸਾ ਵਿੱਚ ਵੀ ਆਇਆ ਹੈ। ਸਭ ਦੀ ਰਚਨਾ ਕਰਕੇ ਫਿਰ ਸਭ ਦਾ ਪ੍ਰਤਿਪਾਲਕ ਉਹ ਪਰਮਾਤਮਾ ਖ਼ੁਦ ਹੈ। ‘ਰਹਰਾਸਿ´ ਨਾਲ ਪ੍ਰਸਿੱਧ ਬਾਣੀ ਦੇ ਦੂਜੇ ਸ਼ਬਦ ਜੁੱਟ ਦਾ ਸਿਰਲੇਖ ਹੈ ‘ਸੋ ਪੁਰਖੁ’। ਇਹ ਨਾਂ ਵੀ ਆਸਾ ਰਾਗ ਵਿੱਚ ਲਿਖੇ ਸੋਹਲੇ ਚੌਥੇ ਦੇ ਇੱਕ ਸ਼ਬਦ ਦੀ ਪਹਿਲੀ ਤੁਕ ਵਿਚੋਂ ਲਿਆ ਗਿਆ ਹੈ, ‘ਸੋ ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ ਹਰਿ ਅਗਮਾ ਅਗਮ ਅਪਾਰਾ’ ਇਸ ਵਿੱਚ ਪਰਮਾਤਮਾ ਦੇ ਸਰੂਪ ਅਤੇ ਸਮਰੱਥਤਾ, ਘਟ ਘਟ ਵਾਸੀ. ਬੇਅੰਤ, ਅੰਤਰਜਾਮੀ, ਸਵਰਗ, ਅਪਰੰਪਾਰ ਸਰੂਪ ਵਾਲਾ ਹੈ।
ਭਾਗ ਦੂਜਾ
ਸੋਧੋਇਸ ਵਿੱਚ ਰਾਗ ਬੱਧਤਾ ਨਾਲ ਬਾਣੀ ਕੀਰਤਨ ਕਰਨ ਯੋਗ ਬਣਦੀ ਹੈ। ਸੰਗੀਤ ਰਾਹੀਂ ਮਨ ਸਥਿਰ ਕੀਤਾ ਜਾ ਸਕਦਾ ਹੈ। ਉੱਥੇ ਉਸ ਬਾਣੀ ਦੇ ਕੇਂਦਰੀ ਭਾਵ ਦੀਆਂ ਸੂਚਕ ਹਨ, ਜਿਵੇਂ, ‘ਸੁਖਮਨੀ’, ਜਾਂ ‘ਸਿਧ ਗੋਸਟਿ’ ਵਿਚ। ਕਈਆਂ ਸ਼ਬਦਾਂ ਨਾਲ ਇੱਕ ਤੋਂ ਵੱਧ ‘ਰਹਾਉ’ ਵੀ ਲਿਖਦੇ ਹਨ। ਇਨ੍ਹਾਂ ਰਾਗਾਂ ਵਾਸਤੇ ਇਨ੍ਹਾਂ ਵਿਚਲੀ ਕੁੱਝ ਬਾਣੀਆਂ ਦਾ ਵੇਰਵਾ ਇਸ ਪ੍ਰਕਾਰ ਹੈ
- ਸਿਰੀ ਰਾਗੁ, ਮਾਝ ਰਾਗੁ, ਆਸਾ ਰਾਗੁ, ਗੂਜਰੀ ਰਾਗੁ, ਦੇਵਗੰਧਾਰੀ ਰਾਗੁ, ਬਿਹਾਗੜਾ ਰਾਗੁ, ਵਡਹੰਸੁ ਰਾਗੁ, ਸੋਰਠਿ ਰਾਗੁ, ਧਨਾਸਰੀ ਰਾਗੁ, ਜੈਤਸਰੀ ਰਾਗੁ, ਟੋਡੀ ਰਾਗੁ, ਬੈਰਾੜੀ ਰਾਗੁ, ਤਿਲੰਗ ਰਾਗੁ, ਸੂਹੀ ਰਾਗੁ, ਬਿਲਾਵਲੁ ਰਾਗੁ, ਗੌਂਡ ਰਾਗੁ, ਰਾਮਕਲੀ ਰਾਗੁ, ਮਾਲੀ ਗਉੜਾ ਰਾਗੁ, ਮਾਰੂ ਰਾਗੁ, ਤੁਖਾਰੀ ਰਾਗੁ, ਕੇਦਾਰਾ ਰਾਗੁ, ਮਲ੍ਹਾਰ ਰਾਗੁ, ਕਾਨੜਾ ਰਾਗੁ, ਰਾਗੁ ਕਲਿਆਨ, ਜੈਜਾਵੰਤੀ ਰਾਗੁ।
ਭਾਗ ਤੀਜਾ
ਸੋਧੋਜੋ ਬਾਣੀਆਂ ਕਿਸੇ ਰਾਗ ਅਧੀਨ ਨਹੀਂ ਰੱਖੀਆਂ ਗਈਆਂ ਜਾਂ ਜਿਹਨਾਂ ਦਾ ਸਰੂਪ ਰਾਗ ਬੱਧ ਬਾਣੀਆਂ ਤੋਂ ਵੱਖਰ ਕਿਸਮ ਦਾ ਹੈ। ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਬੱਧ ਬਾਣੀ ਤੋਂ ਬਾਅਦ ਸਥਾਨ ਦਿੱਤਾ ਗਿਆ ਹੈ। ਇਨ੍ਹਾਂ ਬਾਣੀਆਂ ਦਾ ਵੇਰਵਾ ਇਸ ਪ੍ਰਕਾਰ ਹੈ, 1. ਸਲੋਕ ਸਹਸਕ੍ਰਿਤੀ 2. ਗਾਥਾ 3. ਫੁਨਹੇ ਮਹਲਾ 4. ਚਉਬਲੇ ਮਹਲਾ 5. ਸਲੋਕ ਭਗਤ ਕਬੀਰ ਜੀਉ ਕੇ 6. ਸਲੋਕ ਸ਼ੇਖ਼ ਫ਼ਰੀਦ 7. ਸਵੱਯੇ ਸ੍ਰੀ ਮੁੱਖ ਵਾਕ ਮਹਲਾ 8. ਸਵੱਈਯੇ ਭੱਟਾਂ ਕੇ 9. ਸਲੋਕ ਵਾਰਾਂ ਤੇ ਵਧੀਕ 10. ਮੁੰਦਾਵਣੀ ਮਹਲਾ 11. ਰਾਗਮਾਲਾ।
ਬਾਣੀ ਵੇਰਵਾ
ਸੋਧੋਇਸ ਗ੍ਰੰਥ ਵਿੱਚ ਬਾਣੀਕਾਰਾਂ ਦਾ ਰਚਨਾ ਵੇਰਵਾ ਉਹਨਾਂ ਦੇ ਪ੍ਰਕਰਣਾਂ ਵਿੱਚ ਦਿੱਤਾ ਗਿਆ ਹੈ। ਇੱਥੇ ਕੇਵਲ ਉਹਨਾਂ ਦੀਆਂ ਬਾਣੀਆਂ ਦੀ ਸਮੁੱਚੀ ਪਦ ਸੰਖਿਆ ਦੇਣੀ ਉਚਿੱਤ ਸਮਝੀ ਹੈ।
ਗੁਰਬਾਣੀ
ਸੋਧੋ- ਗੁਰੂ ਨਾਨਕ ਦੇਵ 958
- ਗੁਰੂ ਅਮਰਦਾਸ 885
- ਗੁਰੂ ਅਰਜਨ ਦੇਵ 2304
- ਗੁਰੂ ਅੰਗਦ ਦੇਵ 63
- ਗੁਰੂ ਰਾਮਦਾਸ 640
- ਗੁਰੂ ਤੇਗ ਬਹਾਦਰ 1161
- ਕੁੱਲ ਜੋੜ 4966
ਭਗਤ ਬਾਣੀ
ਸੋਧੋ- ਸਧਨਾ 1
- ਸੁੰਦਰ 6
- ਸੂਰਦਾਸ 1
- ਸੈਣ 1
- ਕਬੀਰ 532
- ਜੈਦੇਵ 2
- ਤ੍ਰਿਲੋਚਨ 4
- ਧੰਨਾ 3
- ਨਾਮਦੇਵ 61
- ਪਰਮਾਨੰਦ 1
- ਪੀਪਾ 1
- ਫ਼ਰੀਦ 116
- ਬੇਣੀ 3
- ਭੀਖਣ 2
- ਰਵਿਦਾਸ 40
- ਕੁੱਲਜੋੜ 774
ਭੱਟ ਬਾਣੀ
ਸੋਧੋ- ਭੱਟ 123
- ਸੱਤਾ ਬਲਵੰਡ 8
- ਕੁੱਲ ਜੋੜ 134
ਰਾਗਮਾਲਾ 12 ਸਾਰੀ ਬਾਣੀ ਦਾ ਕੁੱਲ ਜੋੜ 5887।
ਹਵਾਲੇ
ਸੋਧੋ1. ਜੱਗੀ, ਰਤਨ ਸਿੰਘ (ਡਾ.)- ਗੁਰੂ ਗ੍ਰੰਥ ਵਿਸ਼ਵਕੋਸ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ 67 2. ਪਰਮਿੰਦਰ ਸਿਘ, ਕਿਰਪਾਲ ਸਿੰਘ ਕਸੇਲ,ਡਾ.ਗੋਬਿੰਦ ਸਿੰਘ ਲਾਂਬਾ, ਪੰਜਾਬੀ ਸਹਿਤ ਦੀ ਉਤਪਤੀ ਤੇ ਵਿਕਾਸ, ਲਹੋਰ ਬੂਕ ਡਿਪੂ, ਲੁਧਿਆਣਾ, 2011,ਪੰਨਾ 102 3. ਪਰਮਿੰਦਰ ਸਿੰਘ, ਪੰਜਾਬੀ ਸਾਹਿਤ ਦਾ ਇਤਿਹਾਸ, ਪਬਲੀਕੇਸ਼ਨ ਬਿਊਰੋ, ਪਟਿਆਲਾ, 1988, ਪੰਨਾ 50-51 4. Duncan Greenlees - “ the Gospel of guru garnth sahib” p 12 5 ਬ੍ਰਹਮਜਗਦੀਸ ਸਿੰਘ(ਪ੍ਰੋ.), ਪੰਜਾਬੀ ਸਾਹਿਤ ਦਾ ਇਤਿਹਾਸ, ਵਾਰਿਸ ਸ਼ਾਹ ਫ਼ਾਊਂਡੇਸ਼ਨ, ਅੰਮ੍ਰਿਤਸਰ, 2011.ਪੰਨਾ 210 6. .ਉਹੀ, ਪੰਨਾ 213 7. ਉਹੀ, ਪੰਨਾ 214 8. ਰਾਜਿੰਦਰ ਸਿੰਘ ਸੇਖੋਂ, ਪੰਜਾਬੀ ਸਾਹਿਤ ਦਾ ਨਵੀਨ ਇਤਿਹਾਸ, ਲਹੋਰ ਬੂਕ ਡਿਪੂ, ਲੁਧਿਆਣਾ, 2114, ਪੰਨਾ 123 9. ਉਹੀ, ਪੰਨਾ 123 10. ਉਹੀ, ਪੰਨਾ 124