ਸ਼੍ਰੀ ਜੰਭੇਸ਼ਵਰ ਗੁਰੂ ਜਿਹਨਾਂ ਦਾ ਜਨਮ ਰਾਜਸਥਾਨ ਦੇ ਪੀਪਾਸਰ ਪਿੰਡ ਵਿੱਚ (ਵਿਕਰਮੀ ਸਵੰਤ 1508)1451 ਵਿੱਚ ਹੋਇਆ ਸੀ। ਇਹ ਜਾਂਭੋਜੀ ਦੇ ਨਾਮ ਨਾਲ ਵੀ ਜਾਣੇ ਜਾਂਦੇ ਹਨ। ਤੇ ਨਾਲ ਹੀ ਬਿਸ਼ਨੋਈ ਸੰਪ੍ਰਦਾਏ ਦੇ ਸਥਾਪਕ ਵੀ ਹਨ। ਜਾਂਭੋਜੀ ਹਰੀ ਨਾਮ ਦਾ ਜਾਪ ਕਰਿਆ ਕਰਦੇ ਸੀ, ਹਰੀ ਜੋ ਕਿ ਭਗਵਾਨ ਵਿਸ਼ਨੂੰ ਦਾ ਇੱਕ ਨਾਮ ਹੈ। ਗੁਰੂ ਜੰਭੇਸ਼ਵਰ ਇਹ ਮੰਨਦੇ ਸੀ ਕਿ ਹਰ ਜਗ੍ਹਾ ਭਗਵਾਨ ਹੈ ਅਤੇ ਇਹ ਹਮੇਸ਼ਾ ਦਰਖਤ ਬੂਟਿਆਂ ਦੀ ਅਤੇ ਜਾਨਵਰਾਂ ਦੀ ਰੱਖਿਆ ਕਰਦੇ ਸੀ। ਅਤੇ ਉਹ ਦਰਖਤ ਬੂਟਿਆਂ ਨੂੰ ਜਾਨੋਂ ਜ਼ਿਆਦਾ ਬਚਾਉਣ ਨੂੰ ਹਮੇਸ਼ਾ ਉਪਦੇਸ਼ ਦਿੰਦੇ ਸੀ। ਏਨਾਂ ਨੇ ਜਾਤ-ਪਾਤ , ਉੱਚ ਨੀਚ , ਰੁੱਖਾਂ ਦੀ ਕਟਾਈ , ਜੀਵ ਹਤਿਆ , ਔਰਤ - ਮਰਦ ਵਿਚ ਭੇੇੇੇੇਦਭਾਵ , ਨਸੇ ਪਤੇ ਜਿਹੀ ਸਮਾਜਿਕ ਕੁਰੀਤੀਆਂ ਦਾ ਵਿਰੌਧ ਕੀਤਾ। ਤੇ ਲੋਕਾਂ ਦਾ ਮਾਰਗਦਰਸ਼ਨ ਕੀਤਾ ਉਹਨਾਂ ਨੂੰ ਸਹੀ ਦਿਸ਼ਾ ਦਿਖਾਈ।ਇਹਨਾਂ ਨੂੰ ਪ੍ਰਥਮ ਪ੍ਰਕ੍ਰਿਤੀ ਵਿਗਿਆਨਕ ਦਾ ਦਰਜਾ ਦਿੱਤਾ ਗਿਆ ਹੈ।

ਗੁਰੂ ਜੰਭੇਸ਼ਵਰ
ਜਨਮ1451(ਬਿਕਰਮੀ ਸੰਮਤ 1508)
ਮੌਤ1536(ਬਿਕਰਮੀ ਸੰਮਤ 1593)
ਪੇਸ਼ਾਧਰਮਗੁਰੁ, ਪਰਿਆਵਰਣਵਾਦੀ
ਲਈ ਪ੍ਰਸਿੱਧਬਿਸ਼ਨੋਈ ਸਮੁਦਾਏ ਦੇ ਸਥਾਪਕ, ਇਹਨਾਂ ਨੂੰ ਪ੍ਰਥਮ ਪਰਕਰਤੀ ਵਿਗਿਆਨਕ ਦਾ ਦਰਜਾ ਹਾਸਲ ਹੈ
ਇਕ ਮਾਰਬਲ ਨਾਲ ਬਣਿਆ ਗੁਰੂ ਜੰਭੇਸ਼ਵਰ ਭਗਵਾਨ ਦਾ ਮੰਦਰ ਮੁਕਾਮ, ਰਾਜਸਥਾਨ, ਭਾਰਤ

ਗੁਰੂ ਜੰਭੇਸ਼ਵਰ ਭਗਵਾਨ ਬਾਰੇ

ਸੋਧੋ

ਜਾਮਭੋਜੀ ਬਿਸ਼ਨੋਈ ਸੰਪਰਦਾਏ ਦੇ ਨਿਰਮਾਤਾ ਸੀ।

ਗੂਰੂਜੰਭੇਸਵਰ ਜੀ ਨੂੰ ਪ੍ਰਥਮ ਪਰਕ੍ਰਤੀ ਵਿਗਿਆਨਕ ਦਾ ਦਰਜਾ ਹਾਸਲ ਹੈ।

ਜਾਮਭੋਜੀ ਦਾ ਜਨਮ ਇਕ [1] ਰਾਜਪੂਤ ਵੰਸ਼ ਦੇ ਪੰਵਾਰ ਜਾਤੀ ਦੇ ਪਰਿਵਾਰ ਵਿੱਚ 1451 ( ਬਿਕਰਮੀ ਸੰਮਤ 1508) ਵਿੱਚ ਭਾਦੋਂ ਵਦੀ ਅਠਮੀ ਨੂੰ ( ਅਰਧ ਰਾਤ੍ਰਿ ਕਰਤਿਕਾ ਨਖਛਤਰ ਵਿੱਚ) ਰਾਜਸਥਾਨ ਦੇ ਨਾਗੋਰ ਜ਼ਿਲ੍ਹਾ ਵਿੱਚ ਪਿਪਾਸਰ ਪਿੰਡ ਵਿੱਚ ਹੋਇਆ । ਇਹਨਾਂ ਦੇ ਪਿਤਾ ਜੀ ਦਾ ਨਾਂ ਲੋਹਟ ਜੀ ਪਵਾਰ ਅਤੇ ਮਾਤਾ ਜੀ ਦਾ ਨਾਮ ਹੰਸਾ ਦੇਵੀ ਸੀ। ਇਹ ਆਪਣੇ ਮਾਪਿਆਂ ਦੀ ਇਕੱਲੀ ਔਲਾਦ ਸੀ। ਜਾਂਭੋਜੀ ਆਪਣੇ ਜੀਵਨ ਦੇ ਸ਼ੁਰੂਆਤੀ 7 ਸਾਲਾਂ ਤੱਕ ਕੁੱਝ ਵੀ ਨਹੀਂ ਬੋਲੇ ਸਨ ਅਤੇ ਨਾ ਹੀ ਉਹਨਾਂ ਦੇ ਚਿਹਰੇ ਉੱਤੇ ਹਾਸੀ ਰਹਿੰਦੀ ਸੀ। ਇਹਨਾ ਨੇੇ 7 ਸਾਲ ਬਾਦ ਭਾਦੋੋਂ ਵਦੀ ਅੱਠਮੀ ਨੂੰ ਹੀ ਆਪਣਾ ਮੋਨ ਤੋੜਿਆ ਸੀ ਤੇ ਪਹਿਲਾਂਂ ਸਬਦ ( ਗੁਰੁ ਚਿਨ੍ਹੋਂ ਗੂਰੂ ਚਿੰਨ੍ਹ ) ਸੁੁਣਾਇਆ ਸੀ 27 ਸਾਲ ਤੱਕ ਗਾਵਾਂ ਚਰਾਂਦੇ ਰਹੇ। ਇਸਦੇ ਬਾਦ ਇਹਨਾਂ ਦੇ ਮਾਤਾ ਪਿਤਾ ਦੀ ਚਲ ਵੱਸੇ ਤੇ ਇਸ ਤੋਂ ਬਾਅਦ ਇਹਨਾਂ ਨੇ ਅਪਣੀ ਸਾਰੀ ਜਾਇਦਾਦ ਲੋਕ ਭਲਾਈ ਲਈ ਵੰਡ ਦਿੱਤੀ ਤੇ ਆਪ ਸਮਰਾਥਲ ਵਿਚ ਬਿਰਾਜਮਾਨ ਹੋ ਗਏ। ਤੇ ਉਥੇ ਹੀ (ਬਿਕਰਮੀ ਸੰਮਤ 1542) 1482 ਵਿੱਚ ( ਕਾਰਤਿਕ ਵਦੀ ਅਠਮੀ ) ਨੂੰ ਪਾਹਲ ਬਣਾ ਕੇ ਗੁਰੂ ਜੰਭੇਸ਼ਵਰ ਭਗਵਾਨ ਨੇ 34 ਸਾਲਾਂ ਦੀ ਉਮਰ ਵਿੱਚ[2] ਬਿਸ਼ਨੋਈ ਸੰਪਰਦਾਏ ਦੀ ਸਥਾਪਨਾ ਕੀਤੀਇਹਨਾ ਨੇ ਸਬ ਤੋਂ ਪਹਿਲਾਂਅਪਣੇ ਕਾਕਾ ਪੁਲ੍ਹੋ ਜੀ ਪੰਵਾਰਨੂੰਪਾਹਲਦੇ ਕੇਪਹਿਲਾਂ ਬਿਸ਼ਨੋਈਬਣਾਇਆ। ਉਹਨਾਂ ਨੇ ਆਪਣੀਆਂ ਸਿੱਖਿਆਵਾਂ ਸ਼ਬਦ ਵਾਣੀ ਨਾਮ ਹੇਠ ਕਲਮਬੰਦ ਕੀਤੀਆਂ। ਵਰਤਮਾਨ ਸਮੇਂ ਸ਼ਬਦ ਵਾਣੀ ਵਿੱਚ ਸਿਰਫ਼ 120 ਸ਼ਬਦਹੀ ਹਨ। ਉਹਨਾਂ ਨੇ ਆਪਣੇ ਅਗਲੇ51 ਸਾਲਾਂ ਵਿੱਚ ਪੂਰੇ ਦੇਸ਼ ਵਿੱਚ ਭਰਮਣਕੀਤਾ ਤੇ ਲੋਕਾਂ ਨੂੰ ਉਪਦੇਸ਼ ਦਿਤਾ ਬਿਸ਼ਨੋਈ ਸਮਾਜ ਦੇ ਲੋਗ 29 ਧਰਮ ਆਦੇਸ਼ਾਂ ਦਾ ਪਾਲਣ ਕਰਦੇ ਹਨ।[3] ਸਮਾਜ ਦੇ ਲੋਕਾਂ ਦੇ ਅਨੁਸਾਰ ਇਹ ਧਰਮ ਆਦੇਸ਼ ਗੁਰੂ ਜੰਭੇਸ਼ਵਰ ਜੀ ਨੇ ਹੀ ਬਣਾਏ ਸਨ। ਇਨ੍ਹਾਂ 29 ਧਰਮ ਆਦੇਸ਼ਾਂ ਵਿੱਚੋਂ 8 ਜੈਵਿਕ ਵਿਭਿੰਨਤਾ ਤਥਾ ਜਾਨਵਰਾਂ ਦੀ ਰਾਖੀ ਲਈ ਹਨ, 7 ਧਰਮ ਆਦੇਸ਼ ਸਮਾਜ ਦੀ ਰਾਖੀ ਲਈ ਹਨ। ਇਨ੍ਹਾਂ ਦੇ ਇਲਾਵਾ 10 ਉਪਦੇਸ਼ ਖ਼ੁਦ ਦੀ ਸਲਾਮਤੀ ਅਤੇ ਵਧੀਆ ਸਵਾਸਥ ਦੇ ਲਈ ਹਨ ਔਰ ਬਾਕੀ ਦੇ ਚਾਰ ਧਰਮ ਆਦੇਸ਼ ਰੋਜ਼ਾਨਾ[4]ਭਗਵਾਨ ਨੂੰ ਯਾਦ ਕਰਨ ਅਤੇ ਪੂਜਾ ਪਾਠ ਕਰਨ ਸੰਬੰਧੀ ਹਨ। ਬਿਸ਼ਨੋਈ ਸਮਾਜ ਲਈ ਹਰ ਸਾਲ ਮੁਕਾਮ ਜਾਂ ਮੁਕਤੀਧਾਮ ਮੁਕਾਮ ਵਿੱਚ ਮੇਲਾ ਭਰਦਾ ਹੈ ਜਿਥੇ ਹਜ਼ਾਰਾਂ ਦੀ ਸੰਖਿਆ ਵਿੱਚ ਬਿਸ਼ਨੋਈ ਸਮੁਦਾਏ ਦੇ ਲੋਕ ਆਉਂਦੇ ਹਨ। ਹਰ ਅਮਾਵਸ਼ ਦੇ ਦਿਨ ਹਰ ਬਿਸ਼ਨੋਈ ਮੰਦਰ ਵਿੱਚ ਦੇਸੀ ਘਿਊ ,ਨਾਰੀਅਲ , ਹਵਨ ਸਮਗਰੀ ਤੇ ਗਊ ਦੇ ਉਪਲੇ ਨਾਲ ਹਵਨ ਹੁੰਦਾ ਹੈ ਇਸ ਨਾਲ ਹਵਾ ਤੇ ਵਾਤਾਵਰਣ ਸ਼ੁੱਧ ਹੁਦਾ ਹੈ ਅਤੇ ਇਸ ਨਾਲ ਸ਼ੁੱਧ ਆਕਸੀਜਨ ਵੀ ਮਿਲਦੀ ਹਨ ਇਸ ਨਾਲ ਵਾਯੂਪ੍ਰਦੂਸ਼ਣ ਨੂੰ ਕੰਮ ਕੀਤਾ ਜਾਂਦਾ ਹੈ ਗੁਰੂ ਜੀ ਨੇ ਜਿਸ ਬਿਸ਼ਨੋਈ ਸੰਪਰਦਾਏ ਦੀ ਸਥਾਪਨਾ ਕੀਤੀ ਸੀ ਇਸ 'ਬਿਸ਼' ਦਾ ਮਤਲਬ 20 ਅਤੇ 'ਨੋਈ' ਦਾ ਮਤਲਬ 9 ਹੁੰਦਾ ਹੈ ਇਨ੍ਹਾਂ ਨੂੰ ਮਿਲਾਉਣ ਤੇ 29 ਬਣਦਾ ਹੈ - ਬਿਸ਼+ਨੋਈ/29। ਬਿਸ਼ਨੋਈ ਸੰਪਰਦਾਏ ਦੇ ਲੋਕ ਖੀਜੜੀ (Prosopic cineraria) ਨੂੰ ਆਪਣਾ ਪਵਿੱਤਰ ਰੁੱਖ ਮੰਨਦੇ ਹਨ। ਬਿਸ਼ਨੋਈ ਸਮੁਦਾਏ ਰੁੱਖਾਂ ਅਤੇ ਜੀਵ-ਜੰਤੂਆਂ ਨੂੰ ਆਪਣਾ ਪਰਿਵਾਰ ਮੰਨਦੇ ਹਨ ਤੇ ਉਨ੍ਹਾਂ ਦੀ ਰਖਿਆ ਲਈ ਅਪਣੀ ਜਾਨ ਦੇਣ ਤੋਂ ਵੀ ਪਿੱਛੇ ਨਹੀਂ ਹਟਦੇ ਹਨ।'ਚਿਪਕੋ ਅੰਦੋਲਨ -'(ਬਿਕਰਮੀ ਸੰਮਤ 1787) 1730 ਦੇ ਵਿਚ ਖੇਜਰਲੀ ਪਿੰਡ ਵਿੱਚ ਖੇਜਰੀ ਰੁੱਖ ਦੀ ਰਖਿਆ ਲਈ ਮਾਤਾ ਅੰਮ੍ਰਿਤਾ ਦੇਵੀ ਬਿਸ਼ਨੋਈ ਤੇ ਬਿਸ਼ਨੋਈ ਸਮਾਜ ਦੇ 363 ਲੋਕਾਂ ਨੇ ਅਪਣੀ ਜਾਨ ਕੁਰਬਾਨ ਕਰ ਦਿੱਤੀ ।

ਹਵਾਲੇ

ਸੋਧੋ

  1. http://www.bishnoivillagesafari.com/bishnoi_history.html#The_Khejrali_Massacre
  2. "ਪੁਰਾਲੇਖ ਕੀਤੀ ਕਾਪੀ". Archived from the original on 2015-06-14. Retrieved 2017-01-08. {{cite web}}: Unknown parameter |dead-url= ignored (|url-status= suggested) (help)
  3. http://www.bishnoivillagesafari.com/bishnoi_history.html#origin
  4. "ਪੁਰਾਲੇਖ ਕੀਤੀ ਕਾਪੀ". Archived from the original on 2015-12-08. Retrieved 2017-01-08. {{cite web}}: Unknown parameter |dead-url= ignored (|url-status= suggested) (help)