ਗੁਰੂ ਨਾਨਕ --ਲੇਖ ਸੰਗ੍ਰਹਿ

ਗੁਰੂ ਨਾਨਕ - ਲੇਖ ਸੰਗ੍ਰਹਿ ਦੇ ਨਾਮ ਵਾਲੀ ਇਸ ਪੁਸਤਕ ਦਾ ਪੰਜਾਬੀ ਅਨੁਵਾਦ ਪ੍ਰਗਤੀ ਪ੍ਰਕਾਸ਼ਨ ਵਾਲਿਆਂ ਨੇ ਮਾਸਕੋ (ਸੋਵੀਅਤ ਦੇਸ) ਵਿੱਚ 1977 ਦੇ ਸਾਲ ਛਾਪਿਆ ਸੀ। ਮੂਲ ਪੁਸਤਕ ਗੁਰੂ ਨਾਨਕ ਜੀ ਦੀ ਪੰਜਵੀਂ ਜਨਮ ਸ਼ਤਾਬਦੀ ਮੌਕੇ ਰੂਸੀ ਭਾਸ਼ਾ ਵਿੱਚ ਛਪੀ ਸੀ। ਇਸ ਵਿੱਚ ਵਿਦਵਾਨਾਂ ਦੀ ਮੌਲਿਕ ਖੋਜ ਰਾਹੀਂ ਸਮਾਜਿਕ ਲਹਿਰਾਂ ਦੇ ਵਿਚਾਰਧਾਰਕ ਰੋਲ ਦੀ ਗੱਲ ਕਰਦਿਆਂ ਗੁਰੂ ਨਾਨਕ ਦੇ ਵਿਚਾਰਾਂ ਦੀ ਵਿਆਖਿਆ ਕੀਤੀ ਹੈ। ਇਸ ਪੁਸਤਕ ਵਿੱਚ ਆਰੰਭਿਕ ਸ਼ਬਦਾਂ ਤੋਂ ਇਲਾਵਾ 6 ਲੇਖ ਸ਼ਾਮਲ ਕੀਤੇ ਗਏ ਹਨ, ਜੋ ਉਸ ਸਮੇਂ ਦੇ ਸੋਵੀਅਤ ਦੇਸ ਦੇ ਵਿਦਵਾਨ ਲਿਖਾਰੀਆਂ ਦੇ ਲਿਖੇ ਹੋਏ ਹਨ। ਇਹ ਲੇਖ ਸਿੱਖ ਧਰਮ ਦੀ ਉੱਤਪਤੀ ਦੇ ਸਮੇਂ ਦੇ ਪੰਜਾਬ ਦੇ ਇਤਿਹਾਸ ਬਾਰੇ ਪ੍ਰਮਾਣੀਕ ਜਾਣਕਾਰੀ ਦਿੰਦੇ ਹਨ। ਇਹ ਲੇਖ ਦੱਸਦੇ ਹਨ ਕਿ ਸਿੱਖ ਧਰਮ ਦੀ ਉੱਤਪਤੀ ਕਿਹੜੀਆਂ ਇਤਿਹਾਸਕ ਹਾਲਤਾਂ ਦੀ ਬਦੌਲਤ ਹੋਈ ਸੀ। ਇਸਦਾ ਸੰਪਦਕ ਵ. ਕੋਜ਼ਲੋਵ ਅਤੇ ਅਨੁਵਾਦਕ ਗੁਰਬਖਸ਼ ਹਨ।

ਲੇਖਾਂ ਦੀ ਸੂਚੀ

ਸੋਧੋ
  1. ਗੁਰੂ ਨਾਨਕ ਤੇ ਉਹਨਾਂ ਦਾ ਸਮਾਂ - ਕ. ਜ਼. ਅਸ਼ਰਫ਼ਿਆਨ
  2. ਗੁਰੂ ਨਾਨਕ ਦਾ ਸਾਹਿਤਕ ਵਿਰਸਾ - ਇ. ਦ. ਸਰਬਰੀਆਕੋਵ
  3. ਗੁਰੂ ਨਾਨਕ ਦੇ ਉਤਰਾਧਿਕਾਰੀਆਂ ਦੇ ਸਮੇਂ ਸਿੱਖ ਮੱਤ ਦਾ ਵਿਕਾਸ - ਵ. ਇ. ਕੋਚਨੇਵ
  4. ਗੁਰੂ ਨਾਨਕ ਅਤੇ ਪੰਜਾਬੀ ਬੋਲੀ ਦੇ ਵਿਕਾਸ ਦੇ ਮਸਲੇ - ਯੂ. ਆਂ. ਸਮਿਰਨੋਵ
  5. ਭਾਰਤੀ ਚਿਤ੍ਰਕਲਾ ਵਿਚ ਗੁਰੂ ਨਾਨਕ ਦਾ ਬਿੰਬ - ਸ. ਇ. ਪੋਤਾਬੈਨਕੋ
  6. ਆਦਿ-ਗ੍ਰੰਥ ਵਿਚ ਸ਼ਾਮਿਲ ਕਬੀਰ ਦੀ ਰਚਨਾ - ਨੇ. ਬੋ. ਗ਼ਫ਼ੂਰੋਵਾ

ਹਵਾਲੇ

ਸੋਧੋ