ਗੁਰੂ ਬਿਲਾਸ ਪਾਤਸ਼ਾਹੀ - ਛੇਵੀਂ

ਗੁਰੂ ਬਿਲਾਸ ਪਾਤਸ਼ਾਹੀ - ਛੇਵੀਂ ਗ੍ਰੰਥ ਦੀ ਰਚਨਾ 1718 ਈਂ ਵਿੱਚ ਹੋਈ ਹੈ। ਇਸ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਨਾਲ ਸੰਬੰਧਿਤ ਘਟਨਾਵਾਂ ਬਾਰੇ ਦੱਸਿਆ ਗਿਆ ਹੈ। ਭਾਈ ਮਨੀ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਪਾਸੋ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਬਾਰੇ ਜੋ ਵੀ ਸੁਣਿਆ ਉਸ ਨੂੰ ਕਥਾ ਰੂਪ ਵਿੱਚ ਗੁਰਦੁਆਰਾ ਨਾਨਕਸਰ ਵਿਖੇ ਸੁਣਾਇਆ ਸੀ ਜਿਸ ਨੂੰ ਆਧਾਰ ਬਣਾ ਕੇ ਭਾਈ ਭਗਤ ਸਿੰਘ ਨੇ ਇਸ ਪੁਸਤਕ ਨੂੰ ਕਾਵਿ ਬਧ ਕੀਤੀ ਹੈ।

ਗੁਰਬਿਲਾਸ ਪਾਤਸ਼ਾਹੀ ਛੇਵੀ ਵਿੱਚ ਸ੍ਰੀ ਹਰਗੋਬਿੰਦ ਸਾਹਿਬ ਦੀ ਜੀਵਨ ਕਥਾ 21 ਅਧਿਆਵਾਂ ਵਿੱਚ ਵੰਡ ਕੇ ਲਿਖੀ ਗਈ ਹੈ।

1. ਪਹਿਲੇ ਅਧਿਆਇ ਵਿੱਚ ਕਵੀ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਦੀ ਸਾਖੀ ਵਿਸਤਾਰ ਸਾਹਿਤ ਲਿਖੀ ਹੈ।

2. ਦੂਜੇ ਅਧਿਆਇ ਵਿੱਚ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਪ੍ਰਿਥੀ ਚੰਦ ਦੀਆ ਸਾਜ਼ਿਸਾ ਦਾ ਜ਼ਿਕਰ ਹੈ।

3. ਤੀਸਰੇ ਅਧਿਆਇ ਵਿੱਚ ਗੁਰੂ ਹਰਗੋਬਿੰਦ ਦੀ ਸਿੱਖਿਆ ਸੰਬੰਧੀ ਵਿਸਥਾਰ ਕਥਾਵਾਂ ਹਨ।

4. ਚੌਥੇ ਅਧਿਆਇ ਵਿੱਚ ਸ੍ਰੀ ਗੁਰੂ ਅਰਜਨ ਦੇ ਜੀ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕਰਨ ਦੀ ਕਥਾ ਨੂੰ ਵਿਸਥਾਰ ਨਾਲ ਕਿਹਾ।

5. ਪੰਜਵੇ ਅਧਿਆਇ ਵਿੱਚ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਵਿਆਹ ਦਾ ਵਿਸਤ੍ਰਿਤ ਵਰਣਨ ਕੀਤਾ ਗਿਆ ਹੈ।

6. ਛੇਵੇ ਅਧਿਆਇ ਵਿੱਚ ਪ੍ਰਿਥੀ ਚੰਦ ਨੇ ਸੁਲਹੀਖਾਨ ਪਾਸ ਦੂਤ ਭੇਜਿਆ ਤੇ ਆਪਣੇ ਮਨ ਦਾ ਕਲੇਸ਼ ਚਿੱਠੀ ਵਿੱਚ ਲਿਖ ਭੇਜਿਆ।

7. ਸੱਤਵੇ ਅਧਿਆਇ ਵਿੱਚ ਪ੍ਰਿਥੀ ਚੰਦ ਦੀਆਂ ਸ਼ਾਜ਼ਿਸ਼ਾ ਦੇ ਕਾਰਨ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਾ ਵਿਸਥਾਰ ਵਰਣਨ ਹੈ।

8. ਅੱਠਵੇ ਅਧਿਆਇ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਉਪਰੋਕਤ ਸਿੱਖਾ ਤੇ ਰਿਸ਼ਤੇਦਾਰਾਂ ਦੇ ਮੁਕਾਣ ਦੇਣ ਲਈ ਆਉਣ ਬਾਰੇ-ਵਿਸਥਾਰ ਦੱਸਿਆ ਗਿਆ ਹੈ।

9. ਨੌਵੇਂ ਅਧਿਆਇ ਵਿੱਚ ਕੁਝ ਸਾਖੀਆ ਸੰਖੇਪ ਵਿੱਚ ਕਰਕੇ ਨਾਨਕ ਮਤੇ ਬਾਰੇ ਵਿਸਤ੍ਰਿਤ ਸਾਖੀਆਂ ਅੰਕਿਤ ਕੀਤੀ ਹੈ।।

10. ਦੱਸਵੇ ਅਧਿਆਇ ਵਿੱਚ ਅੰਮ੍ਰਤਸਰ ਵਿਖੇ ਲੜ੍ਹਾਈ ਹੋਈ ਇਸ ਵਿੱਚ ਸਤਿਗੁਰੂ ਦੀ ਜਿੱਤ ਹੋਈ ਸੀ।

11. ਗਿਆਰ੍ਹਵੇ ਅਧਿਆਇ ਵਿੱਚ ਬੀਬੀ ਬੀਰੋ ਤੇ ਸਾਧੂ ਜਨ ਦੇ ਵਿਆਹ ਨਾਲ ਸੰਬੰਧਿਤ ਹੈ।

12. ਬਾਰ੍ਹਵੇਂ ਅਧਿਆਇ ਵਿੱਚ ਕੋਲਾਂ ਦੇ ਪੂਰਵਲੇ ਜਨਮ ਦੀ ਕਥਾ ਹੈ।

13. ਤੇਰ੍ਹਵੇ ਅਧਿਆਇ ਵਿੱਚ ਪੈਂਦੇ ਖਾਂ ਦੇ ਮਨ ਵਿੱਚ ਅਹੰਕਾਰ ਆ ਜਾਂਦਾ ਹੈ ਕਿ ਮੇਰੇ ਕਰਕੇ ਸਤਿਗੁਰੂ ਦੀ ਜਿੱਤ ਹੋਈ, ਸਤਿਗੁਰੂ ਨੇ ਉਸਦਾ ਭਰਮ ਦੂਰ ਕਰਨ ਲਈ ਚੋਜ਼ ਕੀਤਾ।

14. ਚੌਦਵੇ ਅਧਿਆਇ ਵਿੱਚ ਗੁਰੂ ਸਾਹਿਬ ਤੇ ਨਵਾਬ ਅਬਦੁਲ ਖਾਨ ਦੇ ਯੁੱਧ ਦਾ ਵਰਣਨ ਕੀਤਾ, ਮੁਗਲਾ ਦੀ ਹਾਰ ਹੋਈ ਅਤੇ ਸਤਿਗੁਰੂ ਦੀ ਜਿੱਤ ਹੋਈ ਸੀ।

15. ਪੰਦਰ੍ਹਵੇ ਅਧਿਆਇ ਵਿੱਚ ਚਾਰ ਸਿੱਖਾ ਬਾਰੇ ਸਾਖੀਆ ਅੰਕਿਤ ਕੀਤੀਆ ਅਤੇ ਗੁਰੂ ਜੀ ਦੀ ਮਹਾਨਤਾ ਨੂੰ ਪ੍ਰਗਟਾਇਆ ਗਿਆ ਹੈ।

16. ਸੋਲ੍ਹਵੇ ਅਧਿਆਇ ਵਿੱਚ ਕਵੀ ਨੇ ਬਾਬਾ ਬੁੱਢਾ ਜੀ ਦੇ ਜੀਵਨ ਦੀ ਗਾਥਾ ਦੇ ਅੰਤਿਮ ਭਾਗ ਨੂੰ ਸ਼ਰਧਾ ਨਾਲ ਲਿਖਿਆ ਹੈ।

17. ਸਤਾਰ੍ਹਵੇ ਅਧਿਆਇ ਵਿੱਚ ਸੂਰਜ ਮੱਲ ਜੀ ਦੇ ਵਿਆਹ ਦੀ ਸਾਖੀ ਦਾ ਵਿਸਥਾਰ ਕਰਿਆ ਤੇ ਵਿਆਹ ਦੀਆ ਰੀਤਾ, ਰਸਮਾਂ, ਰਿਵਾਜਾਂ ਬਾਰੇ ਦੱਸਿਆ ਗਿਆ ਹੈ।

18. ਅਠ੍ਹਰਵੇ ਅਧਿਆਇ ਵਿੱਚ ਮੁੱਖ ਕਥਾ ਭਾਈ ਗੁਰਦਾਸ ਜੀ ਦੇ ਜੋਤੀ-ਜੋਤਿ ਸਮਾਉਣ ਬਾਰੇ ਹੈ।

19. ਉਨ੍ਹੀਵੇਂ ਅਧਿਆਇ ਵਿੱਚ ਮੁੱਖ ਰੂਪ ਵਿੱਚ ਦੋ ਕਥਾਵਾ ਬਾਰੇ ਵਿਸਥਾਰ ਬਿਆਨ ਪਹਿਲੀ ਮਾਤਾ ਦਮੋਦਰੀ ਦਾ ਪਰਲੋਕ ਗਮਨ ਅਤੇ ਦੂਜੀ ਗੁਰਸੂਰ ਦੀ ਲੜਾਈ ਹੈ।

20. ਵੀਹਵੇ ਅਧਿਆਇ ਵਿੱਚ ਪੈਦੇ ਖਾਂ ਤੇ ਉਸਦੀ ਸੈਨਾ ਦੀ ਹਾਰ ਦਾ ਵਿਸਥਾਰ ਵਰਣਨ ਹੈ।

21. ਇਕੀਵੇਂ ਅਧਿਆਇ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਦੇ ਪਰਲੋਕ ਸਿਧਾਰਨ ਦੀ ਸਾਖੀ ਦਰਜ ਹੈ।

ਹਵਾਲੇ

ਸੋਧੋ

ਗੁਰੂ ਬਿਲਾਸ ਪਾਤਸ਼ਾਹੀ ਛੇਵੀਂ - ਭਗਤ ਸਿੰਘ