ਗੁਰੂ ਹਰਗੋਬਿੰਦ ਥਰਮਲ ਪਲਾਂਟ
ਪੰਜਾਬ, ਭਾਰਤ ਦਾ ਪਾਵਰ ਪਲਾਂਟ
ਜਿਲ੍ਹਾ ਬਠਿੰਡਾ ਦੇ ਪਿੰਡ ਲਹਿਰਾ ਮੁਹੱਬਤ ਵਿੱਚ ਗੁਰੂ ਹਰਗੋਬਿੰਦ ਥਰਮਲ ਪਲਾਂਟ ਮੌਜੂਦ ਹੈ। ਇਹ ਨੈਸ਼ਨਲ ਹਾਈਵੇ ਨੰਬਰ 7 'ਤੇ ਬਠਿੰਡਾ ਸ਼ਹਿਰ ਤੋਂ 25 ਕਿਲੋਮੀਟਰ ਦੂਰ ਹੈ। ਇਸ ਦੀ ਬਿਜਲੀ ਉਤਪਾਦਨ ਸਮਰੱਥਾ 920 ਮੈਗਾਵਾਟ ਹੈ ਜੋ ਦੋ ਸਟੇਜਾਂ ਵਿੱਚ ਵੰਡੀ ਹੋਈ ਹੈ। ਪਹਿਲੀ ਸਟੇਜ ਵਿੱਚ 210 ਮੈਗਾਵਾਟ ਦੇ ਦੋ ਯੁਨਿਟ ਹਨ ਅਤੇ ਦੂਜੀ ਸਟੇਜ ਵਿੱਚ 250 ਮੈਗਾਵਾਟ ਦੇ ਦੋ ਯੁਨਿਟ ਹਨ। ਪਹਿਲੀ ਸਟੇਜ ਦਾ ਯੁਨਿਟ ਨੰਬਰ-1 29-12-1997 ਅਤੇ ਯੁਨਿਟ ਨੰਬਰ-2 16-10-1998 ਨੂੰ ਸ਼ੁਰੂ ਹੋਇਆ ਸੀ। ਦੂਜੀ ਸਟੇਜ ਦਾ ਯੁਨਿਟ ਨੰਬਰ-3 03-01-2008 ਨੂੰ ਅਤੇ ਯੁਨਿਟ ਨੰਬਰ-4 31-07-2008 ਨੂੰ ਸ਼ੁਰੂ ਹੋਏ ਸਨ। ਪਲਾਂਟ ਦਾ ਕੁੱਲ ਰਕਬਾ 1025 ਏਕੜ ਹੈ। ਇਸ ਵਿੱਚ ਈਂਧਣ ਵਜੋਂ ਕੋਲਾ ਅਤੇ ਫਰਨੇਸ ਆਇਲ ਵਰਤਿਆ ਜਾਂਦਾ ਹੈ।[1]
- ↑ "GHTP Lehra Mohabat – PSPCL" (in ਅੰਗਰੇਜ਼ੀ (ਅਮਰੀਕੀ)). Archived from the original on 2019-10-03. Retrieved 2019-10-17.
{{cite web}}
: Unknown parameter|dead-url=
ignored (|url-status=
suggested) (help)