ਗੁਲਾਕ
ਗੁਲਾਕ (ਰੂਸੀ: гулаг) ਸੋਵੀਅਤ ਸੰਘ ਦੀ ਉਸ ਸਰਕਾਰੀ ਸੰਸਥਾ ਦਾ ਨਾਂਅ ਸੀ ਜੋ ਸੋਵੀਅਤ ਸੰਘ ਵਿੱਚ ਮਿਹਨਤ-ਜੇਲ੍ਹਾਂ ਚਲਾਉਂਦੀ ਸੀ। ਮਿਹਨਤ-ਜੇਲ੍ਹਾਂ ਵਿੱਚ ਬੰਦੀਆਂ ਤੋਂ ਭਾਰੀ ਮਿਹਨਤ ਕਰਵਾਈ ਜਾਂਦੀ ਸੀ ਅਤੇ ਅਕਸਰ ਉਹਨਾਂ ਨੂੰ ਹਜ਼ਾਰਾਂ ਮੀਲ ਦੂਰ ਸਾਈਬੇਰੀਆ ਦੇ ਨਿਰਜਨ ਖੇਤਰਾਂ ਵਿੱਚ ਭੇਜਿਆ ਜਾਂਦਾ ਸੀ। ਮਿਹਨਤ-ਜੇਲ੍ਹ ਉਹੀ ਸਜ਼ਾ ਪ੍ਰਣਾਲੀ ਹੈ ਜਿਸਨੂੰ ਪੁਰਾਣੀ ਭਾਰਤੀ ਕਾਨੂੰਨੀ ਭਾਸ਼ਾ ਵਿੱਚ ਕ਼ੈਦ-ਏ-ਬਾਮੁਸ਼ੱਕਤ ਅਤੇ ਅਣਉਪਚਾਰਿਕ ਭਾਸ਼ਾ ਵਿੱਚ ਪੱਥਰ ਤੋੜਨ ਦੀ ਸਜ਼ਾ ਕਿਹਾ ਜਾਂਦਾ ਸੀ। ਗੁਲਾਗ ਵਿੱਚ ਦੂਰ-ਦੁਰਾਂਡੇ ਦੇ ਇਲਾਕਿਆਂ ਵਿੱਚ ਅੱਡੇ ਬਣੇ ਹੋਏ ਸਨ ਜਿੱਥੇ ਬੰਦੀ ਕੰਮ ਕਰਦੇ ਸਨ। ਇਹ ਕੈਦੀ ਛੋਟੇ-ਮੋਟੇ ਚੋਰਾਂ ਤੋਂ ਲੈ ਕੇ ਸੋਵੀਅਤ ਸੰਘ ਦੀ ਸਰਕਾਰ ਦਾ ਵਿਰੋਧ ਕਰਨ ਵਾਲੇ ਰਾਜਨੀਤਕ ਬੰਦੀ ਹੋਇਆ ਕਰਦੇ ਸਨ ਅਤੇ ਗੁਲਾਗ ਪ੍ਰਣਾਲੀ ਦਾ ਪ੍ਰਯੋਗ ਰਾਜਨੀਤਕ ਵਿਰੋਧ ਕੁਚਲਣ ਲਈ ਕਈ ਦਹਾਕਿਆਂ ਤੱਕ ਕੀਤਾ ਗਿਆ। ਕੁੱਝ ਲੋਕਾਂ ਨੂੰ ਤਾਂ ਸਰਕਾਰ ਦੇ ਖਿਲਾਫ ਚੁਟਕੁਲਾ ਸੁਣਾਉਣ ਜਾਂ ਕੰਮ ਤੋਂ ਕਦੇ ਗੈਰ-ਹਾਜਰ ਹੋਣ ਦੇ ਕਾਰਨ ਤੋਂ ਵੀ ਗੁਲਾਕ ਭੇਜ ਦਿੱਤਾ ਜਾਂਦਾ ਸੀ। ਅੰਦਾਜ਼ਾ ਲਾਇਆ ਜਾਂਦਾ ਹੈ ਕਿ ਸੋਵੀਅਤ ਸੰਘ ਦੇ ਦੌਰ ਵਿੱਚ ਇਸ ਗੁਲਾਕਾਂ ਵਿੱਚ ਕੁੱਲ ਲਗਭਗ 1.4 ਕਰੋੜ ਲੋਕਾਂ ਨੂੰ ਭੇਜਿਆ ਗਿਆ। ਦੂਸਰੇ ਵਿਸ਼ਵ ਯੁੱਧ ਦੇ ਦੌਰਾਨ ਭੋਜਨ ਘੱਟ ਪੈਣ 'ਤੇ 5 ਲੱਖ ਅਤੇ ਜਿਆਦਾ ਕੈਦੀਆਂ ਨੇ ਇਹਨਾਂ ਗੁਲਾਕਾਂ ਵਿੱਚ ਆਪਣਾ ਦਮ ਤੋੜ ਦਿੱਤਾ। ਮੰਨਿਆ ਜਾਂਦਾ ਹੈ ਕਿ 1929-1953 ਦੇ ਕਾਲ ਵਿੱਚ ਗੁਲਾਕਾਂ ਵਿੱਚ 16 ਲੱਖ ਲੋਕਾਂ ਦੀਆਂ ਮੌਤਾਂ ਹੋਈਆਂ।
ਸ਼ਬਦ ਦਾ ਇਤਿਹਾਸ
ਸੋਧੋਗੁਲਾਕ ਨਾਂਅ ਰੂਸੀ ਦੇ ਗਲਾਵਨੋਏ ਉਪ੍ਰਾਵਲਿਏਨਿਏ ਇਸਪ੍ਰਾਵਿਤਿਏਲਨੋ - ਤਰੁਦੋਵਿਹ ਲਾਗਿਏਰਿਏਏ ਇ ਕੋਲੋਨੀਏ (гла́вное управле́ние исправи́тельно - трудовы́х лагере́й и коло́ний) ਦਾ ਇੱਕ ਪ੍ਰਕਾਰ ਦਾ ਸੰਖੇਪ ਹੈ। ਹੌਲੀ-ਹੌਲੀ ਸੋਵੀਅਤ ਸੰਘ ਦੀ ਪੂਰੀ ਮਿਹਨਤ-ਜੇਲ੍ਹ ਪ੍ਰਣਾਲੀ ਨੂੰ ਗੁਲਾਕ ਕਿਹਾ ਜਾਣ ਲੱਗਿਆ, ਹਾਲਾਂਕਿ ਇਹ ਸੰਸਥਾਨ 1960 ਵਿੱਚ ਬੰਦ ਕਰ ਦਿੱਤਾ ਗਿਆ ਅਤੇ ਹੋਰਨਾਂ ਸੰਸਥਾਨਾਂ ਨੇ ਇਸ ਦੀ ਜਗ੍ਹਾ ਲੈ ਲਈ। ਐਲਗਜ਼ੈਂਡਰ ਸੋਲਝਨੀਤਸਿਨ (ਜੀਵਨਕਾਲ: 1918-2008, 1970 ਵਿੱਚ ਸਾਹਿਤ ਲਈ ਨੋਬਲ ਇਨਾਮ ਜੇਤੂ) ਨਾਮਕ ਸੋਵੀਅਤ ਲੇਖਕ ਨੂੰ ਇੱਕ ਗੁਲਾਕ ਵਿੱਚ ਕ਼ੈਦ ਕਰਕੇ ਰੱਖਿਆ ਗਿਆ ਸੀ ਅਤੇ ਇਹਨਾਂ ਨੇ ਇਸਦਾ ਵਰਣਨ ਆਪਣੀ ਕਿਤਾਬ ਗੁਲਾਕ ਦੀਪ ਸਮੂਹ (ਰੂਸੀ: архипелаг гулаг, ਆਰਖਿਪੇਲਾਗ ਗੁਲਾਕ; ਅੰਗਰੇਜ਼ੀ: The gulag archipelago; ਦ ਗੁਲਾਗ ਆਰਕਿਪਲੇਗੋ) ਵਿੱਚ ਕੀਤਾ ਜੋ ਯੂਰਪ ਅਤੇ ਅਮਰੀਕਾ ਵਿੱਚ 1973 ਵਿੱਚ ਛੱਪੀ। ਇਸ ਵਿੱਚ ਉਹਨਾਂ ਨੇ ਗੁਲਾਕ ਸਜ਼ਾ ਅੱਡਿਆਂ ਦੀ ਤੁਲਣਾ ਸਮੁੰਦਰ ਵਿੱਚ ਬਿਖਰੇ ਹੋਏ ਟਾਪੂਆਂ ਤੋਂ ਕੀਤੀ ਸੀ ਜਿੱਥੇ ਕੈਦੀਆਂ ਨੂੰ ਨਿਰਵਾਸਤ ਕੀਤਾ ਜਾਂਦਾ ਸੀ। ਅੰਗਰੇਜਾਂ ਨੇ ਭਾਰਤ ਵਿੱਚ ਜਿਵੇਂ ਅੰਡੇਮਾਨ ਟਾਪੂ ਭੇਜ ਕੇ ਕਾਲੇ ਪਾਣੀ ਦੀ ਸਜ਼ਾ ਦੇਣ ਦੀ ਸ਼ੁਰੂਆਤ ਕੀਤੀ ਸੀ, ਉਸੀ ਤਰ੍ਹਾਂ ਲੇਖਕ ਨੇ ਇਸ ਪੁਸਤਕ ਵਿੱਚ ਗੁਲਾਕ ਨਾਮਕ ਇੱਕ ਟਾਪੂ ਦੀ ਕਲਪਨਾ ਕੀਤੀ ਹੈ। ਇਸ ਪੁਸਤਕ ਦੇ ਪ੍ਰਕਾਸ਼ਨ ਦੇ ਬਾਅਦ ਗੁਲਾਕ ਸ਼ਬਦ ਸੰਸਾਰ ਭਰ ਵਿੱਚ ਮਸ਼ਹੂਰ ਹੋ ਗਿਆ।