ਗੁਲਾਬਾਸੀ: (ਅੰਗਰੇਜ਼ੀ:Ipomoea carnea,) ਅੱਕ ਦੀ ਇੱਕ ਕਿਸਮ ਦਾ ਬੂਟਾ ਹੈ ਜੋ ਵਿਸ਼ਵ ਦੇ ਬਹੁਤ ਸਾਰੇ ਦੇਸਾਂ ਦੇ ਖਿੱਤਿਆਂ ਵਿੱਚ ਆਮ ਮਿਲਦਾ ਹੈ। ਇਹ ਪਾਣੀ ਵਾਲੇ ਥਾਂਵਾਂ, ਖ਼ਾਸ ਕਰ ਕੇ ਨਦੀਆਂ ਨਾਲਿਆਂ ਅਤੇ ਟੋਇਆਂ-ਟੋਬਿਆਂ ਵਿੱਚ, ਜਿਆਦਾ ਉੱਗਦਾ ਹੈ। ਇਹ ਸਖਤ ਹਾਲਾਤਾਂ ਵਿੱਚ ਵੀ ਮਰਦਾ ਨਹੀਂ ਇਸ ਲਈ ਹਿੰਦੀ ਵਿੱਚ ਇਸਨੂੰ "ਬੇਹਯਾ" (बेहया) ਦੇ ਨਾਮ ਨਾਲ ਜਾਣਿਆ ਜਾਂਦਾ ਹੈ। [1] ਭਾਵ ਬਸ਼ਰਮ ਬੂਟਾ। ਪਛਮੀ ਪੰਜਾਬ ਵਿੱਚ ਇਸਨੂੰ "ਵੱਡਾ ਅੱਕ " (وڈا اکّ) ਕਿਹਾ ਜਾਂਦਾ ਹੈ।[2] ਇਸ ਦੇ ਸਵੇਰੇ ਹਲਕੇ ਗੁਲਾਬੀ ਰੰਗ ਦੇ ਫੁੱਲ ਖਿੜਦੇ ਹਨ ਜੋ ਦੋਪਹਿਰ ਹੋਣ ਤੱਕ ਮੁਰਝਾ ਜਾਂਦੇ ਹਨ ਇਸ ਲਈ ਇਸਨੂੰ ਅੰਗਰੇਜ਼ੀ ਵਿੱਚ "ਮੋਰਨਿੰਗ ਗਲੋਰੀ" (Morning Glory) ਭਾਵ 'ਦਿਨ ਚੜ੍ਹਦੇ ਦੀ ਲਾਲੀ" ਵੀ ਕਿਹਾ ਜਾਂਦਾ ਹੈ।[3] ਇਸ ਦੇ ਪੱਤੇ ਗੂੜੇ ਹਰੇ ਰੰਗ ਦੇ ਹੁੰਦੇ ਹਨ ਜੋ 6 ਤੋਂ 9 ਇੰਚ ਤੱਕ ਲੰਮੇ ਹੁੰਦੇ ਹਨ। ਇਸਨੂੰ ਆਮ ਤੌਰ 'ਤੇ ਇਸ ਦੇ ਤਣੇ ਦੇ ਟੁਕੜੇ ਤੋੜ ਕੇ ਲਗਾਇਆ ਜਮੀਨ ਵਿੱਚ ਲਗਾਇਆ ਜਾਂਦਾ ਹੈ ਪਰ ਇਸ ਦੇ ਬੀਜਾਂ ਨੂੰ ਵੀ ਬੀਜਿਆ ਜਾ ਸਕਦਾ ਹੈ। ਇਸ ਦੇ ਬੀਜ ਜ਼ਹਿਰੀਲੀ ਕਿਸਮ ਦੇ ਹੁੰਦੇ ਹਨ ਜੋ ਪਸ਼ੂਆਂ ਲਈ ਨੁਕਸਾਨਦਾਇਕ ਸਾਬਤ ਹੋ ਸਕਦੇ ਹਨ।[4] ਗੁਲਾਬਾਸੀ ਦੇ ਬੂਟੇ ਦੇ ਤਣੇ ਨੂੰ ਕਾਗਜ਼ ਬਣਾਓਣ ਲਈ ਵੀ ਵਰਤਿਆ ਜਾਂ ਸਕਦਾ ਹੈ।[5] ਇਸ ਬੂਟੇ ਵਿੱਚ ਦਵਾਈਆਂ ਬੂਟੀਆਂ ਦੇ ਗੁਣ ਵੀ ਹੁੰਦੇ ਹਨ।[5]

ਗੁਲਾਬਾਸੀ
Scientific classification
Kingdom:
(unranked):
(unranked):
(unranked):
Order:
Family:
Genus:
Species:
ਆਈ. ਕਾਰਨੀਆ
Binomial name
ਆਈਪੋਮੀਆ ਕਾਰਨੀਆ
ਜੇਸ.
Synonyms

Ipomoea fistulosa Mart. ex Choisy

ਤਸਵੀਰ:Leaves of।pomoea carnea plant.JPG
ਗੁਲਾਬਾਸੀ ਦੇ ਬੂਟੇ ਦੇ ਪੱਤੇ

ਬਾਹਰਲੇ ਮੁਲਕਾਂ ਵਿੱਚ ਇਸ ਦਾ ਇੱਕ ਹੋਰ ਨਾਮ ਖਲਿਆਨਾ ਦੀ ਸਰਘੀ-ਮਹਿਮਾ (Bush Morning Glory) ਵੀ ਹੈ ਪਰ ਬਰਾਬਰ ਜਲਵਾਯੂ ਵਾਲੇ ਦਖਣੀ ਅਫਰੀਕਾ ਖੇਤਰ ਵਿੱਚ ਇਸਨੂੰ ਆਈ.ਲਿਫਤੋਫ਼ੀਲਾ (I.leptophylla) ਕਿਹਾ ਜਾਂਦਾ ਹੈ।

ਬ੍ਰਾਜ਼ੀਲ ਵਿੱਚ ਇਸ ਪੌਦੇ ਨੂੰ ਕੇਨੂਦੋ-ਦੀ-ਪਿਟਾ (Canudo-di-Pita) ਕਿਹਾ ਜਾਂਦਾ ਹੈ ਜਿਸਦਾ ਅਰਥ ਹੈ "ਨਲਕੀ-ਪਾਈਪ", ਕਿਉਂਕੀ ਉਥੇ ਇਸ ਦੇ ਖੋਲ ਵਿੱਚ ਤਮਾਕੂ ਭਰ ਕੇ ਇਸਨੂੰ ਸਿਗਰਟ ਵਾਂਗ ਵਰਤਿਆ ਜਾਂਦਾ ਸੀ। ਇਸ ਦੇ ਨਾਮ ਤੇ ਉਥੋਂ ਦੀ ਬਹੀਆ (Bahia) ਸੂਬੇ ਦੀ ਇੱਕ ਧਾਰਮਿਕ ਕੌਮ ਦਾ ਨਾਮ ਕੇਨੂਦੋ ਪਿਆ ਜਿਸਨੇ 1896-1897 ਵਿੱਚ ਕੇਨੁਦੋ ਦੀ ਜੰਗ ਲੜੀ।[6]

ਹਵਾਲੇ

ਸੋਧੋ
  1. :https://hi.wikipedia.org/wiki/%E0%A4%AC%E0%A5%87%E0%A4%B9%E0%A4%AF%E0%A4%BE
  2. :https://pnb.wikipedia.org/wiki/%D9%88%DA%88%D8%A7_%D8%A7%DA%A9
  3. :https://en.wikipedia.org/wiki/Ipomoea_carnea
  4. Sabogal, Ana; Dunin Borkowski (December 2007). "[Estado actual de la investigación sobre।pomoea carnea: toxicidad en ganado caprino]". Revista de Química (January-December 2007). Lima, Perú: Pontificia Universidad Católica del Perú: 29–35. ISSN 1012-3946.
  5. 5.0 5.1 Chand, Navin; P. K. Rohatgi (June 20, 2005). "Impact toughness ofIpomoea carnea particulate-polyester composite". Journal of Materials Science Letters. 6 (6). Netherlands: Springer Netherlands: 695–697. doi:10.1007/bf01770929. ISSN 0261-8028.
  6. https://en.wikipedia.org/wiki/War_of_Canudos