ਗੁੱਜਰ ਕਬੀਲੇ ਦਾ ਇਤਿਹਾਸਕ ਪਿਛੋਕੜ

ਗੁੱਜਰ ਕਬੀਲੇ ਦਾ ਇਤਿਹਾਸਕ ਪਿਛੋਕੜ ਅਤੇ ਪੰਜਾਬ ਦੇ ਗੁੱਜਰਾਂ ਦਾ ਰਹਿਣ - ਸਹਿਣ ( ੳ ) ਗੁੱਜਰ ਕਬੀਲੇ ਦਾ ਇਤਿਹਾਸਕ ਪਿਛੋਕੜ : ਗੁੱਜਰ ਕਬੀਲਾ ਜੋ ਭਾਰਤ ਦੇ ਵੱਖ - ਵੱਖ ਭਾਗਾਂ ਵਿਚ ਪਾਇਆ ਜਾਂਦਾ ਹੈ , ਦੀ ਮੁੱਖ ਪਛਾਣ ਇਕ ਪਸ਼ੂ - ਪਾਲਕ : ਕਬੀਲੇ ਦੇ ਤੌਰ ਤੇ ਸਥਾਪਤ ਹੋ ਚੁਕੀ ਹੈ । ਉੱਤਰੀ ਭਾਰਤ ਵਿਚ , ਵਿਸ਼ੇਸ਼ ਕਰਕੇ ਜੰਮੂ - ਕਸ਼ਮੀਰ , ਉੱਤਰ ਪ੍ਰਦੇਸ਼ , ਰਾਜਸਥਾਨ , ਹਰਿਆਣਾ , ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਤੋਂ ਇਲਾਵਾ ਮੱਧ ਪ੍ਰਦੇਸ਼ ਅਤੇ ਗੁਜਰਾਤ ਵਿਚ ਇਹਨਾਂ ਦੀ ਵਰਣਨਯੋਗ ਵਸੋਂ ਹੈ । ਗੁੱਜਰ ਸ਼ਬਦ ‘ ਗੁਰਜਰ ਦਾ ਹੀ ਅਪਭ੍ਰੰਸ਼ ਹੈ । ਇਸ ਸ਼ਬਦ ਦੇ ਕੋਸ਼ਕ ਅਰਥ ਯੋਧਾ ਲਏ ਜਾਂਦੇ ਹਨ । ਗੁੱਜਰ ਕਬੀਲੇ ਦੇ ਇਤਿਹਾਸਕ ਪਿਛੋਕੜ ਨੂੰ ਨਿਸ਼ਚਿਤ ਕਰਨਾ ਬਹੁਤ ਕਠਿਨ ਕਾਰਜ ਪ੍ਰਤੀਤ ਹੁੰਦਾ ਹੈ ਕਿਉਂਕਿ ਇਸ ਨਾਲ ਸਬੰਧਤ ਸਹੀ ਅਤੇ ਪ੍ਰਮਾਣਿਕ ਦਸਤਾਵੇਜ਼ ਨਾ - ਮਾਤਰ ਹੀ ਮਿਲਦੇ ਹਨ । ਇਸ ਕਬੀਲੇ ਸਬੰਧੀ ਮੁਢਲਾ ਖੋਜ - ਕਾਰਜ ਅੰਗਰੇਜ਼ ਸ਼ਾਸਕਾਂ ਵੱਲੋਂ ਹੀ ਅਰੰਭਿਆ ਗਿਆ । ਉੱਨ੍ਹੀਵੀਂ ਸਦੀ ਦੇ ਅੰਤਲੇ ਪੜਾਅ ਤੇ ਅੰਗਰੇਜ਼ਾਂ ਨੇ ਪੰਜਾਬ ਵਿਚ ਵੱਸਦੀਆਂ ਭਿੰਨ - ਭਿੰਨ ਜਾਤਾਂ , ਨਸਲੀ - ਸਮੂਹਾਂ , ਕਬੀਲਿਆਂ ਆਦਿ ਦੇ ਸੱਭਿਆਚਾਰ ਨੂੰ ਜਾਨਣ - ਸਮਝਣ ਲਈ ਵਿਦਵਾਨਾਂ ਕੋਲੋਂ ਪੁਸਤਕਾਂ ਤਿਆਰ ਕਰਵਾਉਣ ਦਾ ਪ੍ਰਾਜੈਕਟ ਅਰੰਭਿਆ । ਇਸ ਤਰ੍ਹਾਂ ਦੀ ਪ੍ਰਕਾਸ਼ਤ ਸਮੱਗਰੀ ਵਿਚ ਸਰ ਡੀਜ਼ਲ ਇਬੇਟਸਨ ਦੀ ਨਿਰਦੇਸ਼ਨਾ ਅਧੀਨ ਤਿਆਰ ਕਰਵਾਈ ਗਈ ਪੁਸਤਕ ' A Glossary of Tribes and Castes of Punjab & N.W. F. Province ' ਇਸ ਦਿਸ਼ਾ ਵਿਚ ਇਕ ਅਹਿਮ ਮੀਲ - ਪੱਥਰ ਸੀ , ਜਿਸ ਵਿਚ ਪਹਿਲੀ ਵਾਰੀ ਪੰਜਾਬ ਅਤੇ ਉੱਤਰ - ਪੱਛਮੀ ਸੂਬਾ ਸਰਹੱਦ ਦੀਆਂ ਵੱਖ - ਵੱਖ ਜਾਤੀਆਂ ਅਤੇ ਕਬੀਲਿਆਂ ਬਾਰੇ ਇਕੋ ਥਾਂ ਤੇ ਜਾਣਕਾਰੀ ਉਪਲਬਧ ਕਰਵਾਈ ਗਈ ।

ਇਹਨਾਂ ਦੀਆਂ ਜ਼ਬਰਦਸਤ ਝੜਪਾਂ ਹੋਈਆਂ ਅਤੇ ਰਾਜਪੂਤਾਨ ਵਿਚ ਵੱਸ ਗਈ ਜਦੋਂ ਕਿ ਵੱਲ ਨਿਕਲ ਗਏ । ਇਹਨਾਂ ਲੋਕਾਂ ਨੂੰ ਸਥਾਈ ਬਨਾਉਣ ਲਈ ਸਥਾਨਕ ਵਿਚ ਗੁੱਜਰਾਂ ਨੇ ਮਿਹਰ ਭੱਜ ਦੀ ਕਰ ਲਈ ਉਹਨਾਂ ਦੀ ਸਮਝ ਆ ਗਈ ਹੈ ਵਿਚ ਗੁੱਜਰ ਕਬੀਲਾ ਪ ਪਰ ਕਨੌਜ ਦੇ ਬਾਦਸ਼ਾਹ ਨਾਲ ਇਹਨਾਂ ਵਿਚੋਂ ਪਰ - ਗਿਣ ਇਹਨਾਂ ਵਿਚੋਂ ਚਾਲੂਆਂ ਕੀਲੇ ਦੇ ਲੋਕ ਦੱਖਣ ਉੱਤਰੀ ਭਾਰਤ ਵਿਚ ਆਪਣੇ ਬਸੰਜੇ ਨੂੰ ਨਾਲ ਟੱਕਰ ਲੈਣੀ ਪਈ । [[1]] ਈਸਵੀ ਅਗਵਾਈ ਹੇਠ ਆਪਣੀ ਗਿਆ ਸਗੋਂ ਆਇਆ ਲੋਕਾਂ ਹੋਰ ਵੀ ਕਈ ਵਿਦਵਾਨਾਂ ਨੇ ਸੰਕੇਤ ਕੀਤਾ ਹੈ ਕਿ ਗੁਪਤ ਖਾਨਦਾਨ ਦੇ ਪੱਤਨ ਤੋਂ ਬਾਅਦ ਗੁੱਜਰਾਂ ਨੇ ਆਪਣੀ ਸ਼ਕਤੀ ਵਿਕੇਂਦਰਿਤ ਕਰਕੇ ਰਾਜਨੀਤਕ , ਸਥਿਰਤਾ ਕਾਇਮ ਕਰ ਲਈ ਸੀ । ਉਹਨਾਂ ਦੇ ਮੁੱਖ ਰਾਜ ਦੀ ਨੀਂਹ ਰਾਜਪੂਤਾਨਾ ਅਤੇ ਯੋਧਪੁਰ ਦੇ ਨਜ਼ਦੀਕ ਰੱਖੀ ਗਈ । ਕਨਿੰਘਮ ਗੁੱਜਰਾਂ ਦਾ ਸਬੰਧ ਯੂਚੀ ਜਾਂ ਤੰਦਰੀ ਕਬੀਲੇ ਨਾਲ ਜੋੜਦਾ ਹੈ । ਉਸ ਅਨੁਸਾਰ ਇਹ ਈਸਾ ਪੂਰਵ ਵਿਚ ਹੀ ਭਾਰਤ ਵਿਚ ਆਬਾਦ ਹੋ ਚੁੱਕੇ ਸਨ । ਕੰਪਬਲ ਨੇ ਗੁੱਜਰਾਂ ਨੂੰ ਖਬਰ ਕਬੀਲੇ ਨਾਲ ਸਬੰਧਤ ਕੀਤਾ ਹੈ ਜੋ ਕੇਂਦਰੀ ਏਸ਼ੀਆ ਤੋਂ ਆਇਆ ਸੀ । ( ਗੁੱਜਰਾਂ ਦੀਆਂ ਵੱਖ - ਵੱਖ ਗੋਤਾਂ ਵਿਚ ਕਬੀਲੇ ਦੇ ਪਿਛੋਕੜ ਸਬੰਧੀ ਵੱਖ - ਵੱਖ ਧਾਰਨਾਵਾਂ ਪ੍ਰਚਲਤ ਹਨ । ਰਾਵਤ ਗੋਤ ਦੇ ਗੁੱਜਰ ਆਪਣਾ ਪਿਛੋਕੜ ਰਾਵਤ ਨਾਮ ਦੇ ਇਕ ਰਾਜਪੂਤ ਨਾਲ ਜੋੜਦੇ ਹਨ । ਇਹਨਾਂ ਵਿਚ ਪ੍ਰਚਲਤ ਇਕ ਲੋਕ - ਕਥਾ ਦੇ ਸਾਰਾਂਸ਼ ਅਨੁਸਾਰ , ਰਾਵਤ ਦਾ ਗੈਰਸੀ ਨਾਮ ਦੀ ਇਕ ਨਾਚੀ ਨਾਲ ਪਿਆਰ ਹੋ ਗਿਆ ਜੋ ਜੈਪੁਰ ਦੀਆਂ ਗਲੀਆਂ ਵਿਚ ਨੱਚਣ - ਗਾਉਣ ਦਾ ਕੰਮ ਕਰਦੀ ਸੀ । ਗੌਰਸੀ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ , ਦੋਹਾਂ ਦੇ ਇਹਨਾਂ ਸਬੰਧਾਂ ਨੂੰ ਬਰਦਾਸ਼ਤ ਨਹੀਂ ਸਨ ਕਰਦੇ । ਉਹਨਾਂ ਵੱਲੋਂ ਵਿਰੋਧਤਾ ਕਰਨ ਤੇ ਰਾਵਤ ਨੂੰ ਉਹਨਾਂ ਨਾਲ ਯੁੱਧ ਕਰਨਾ ਪਿਆ । ਇਸ ਯੁੱਧ ਵਿਚ ਕਈਆਂ ਦੇ ਸਿਰ ਲੱਥ ਗਏ । ਭਾਵੇਂ ਉਹਨਾਂ ਦੋਹਾਂ ਦਾ ਵਿਆਹ ਤਾਂ ਹੋ ਗਿਆ ਪਰ ਰਾਵਤ ਨੂੰ ਉਸਦੇ ਕਬੀਲੇ ਵਾਲਿਆਂ ( ਰਾਜਪੂਤਾਂ ) ਨੇ ਆਪਣੇ ਵਿਚੋਂ ਛੇਕ ਦਿੱਤਾ । ਉਨ੍ਹਾਂ ਦੀ ਔਲਾਦ ਗੁੱਜਰ ਅਗਵਾਈ ।

ਜੇਕਰ ਗੁੱਜਰਾਂ ਦੇ ਵਿਦੇਸ਼ੀ ਨਸਲ ਹੋਣ ਦੇ ਸਿਧਾਂਤ ਨੂੰ ਪ੍ਰਵਾਨ ਕੀਤਾ ਜਾਵੇ ਤਾਂ ਉਹਨਾਂ ਦੇ ਭਾਰਤ ਵਿਚ ਦਾਖ਼ਲੇ ਦਾ ਰਸਤਾ ਭਾਰਤ ਦੀ ਉੱਤਰ - ਪੱਛਮੀ ਸਰਹੱਦ ਬਣਦਾ ਹੈ । ਇਸ ਰਸਤੇ ਵਿਚੋਂ ਦੀ ਲੰਘ ਕੇ ਉਹ ਸਭ ਤੋਂ ਪਹਿਲਾਂ ਹਜ਼ਾਰਾ , ਕਸ਼ਮੀਰ ਅਤੇ ਰਾਜਸਥਾਨ ਦੇ ਉੱਤਰੀ ਅਤੇ ਕੇਂਦਰੀ ਹਿੱਸਿਆਂ ਵਿਚ ਆਬਾਦ ਹੋਏ । ਇਥੇ ਇਕ ਬਹੁਤ ਹੀ ਅਹਿਮ ਅਤੇ ਬੁਨਿਆਦੀ ਪ੍ਰਸ਼ਨ ਹੈ ਕਿ ਜੇਕਰ ਗੁੱਜਰ ਬਾਹਰੋਂ ਆ ਕੇ ਪੰਜਾਬ ਵਿਚ ਵੱਸ ਗਏ ਤਾਂ ਇਹਨਾਂ ਦੀ ਬੋਲੀ ਗੁਜਰੀ ਦੀ ਰਾਜਸਥਾਨ ਦੀ ਮੇਵਾਤੀ ਅਤੇ ਮੇਵਾੜੀ ਬੋਲੀ ਨਾਲ ਜੋ ਇੰਨੀ ਡੂੰਘੀ ਸਾਂਝ ਪਾਈ ਜਾਂਦੀ ਹੈ , ਉਸਦਾ ਕਾਰਨ ਕੀ ਹੈ ? ਉਂਜ ਵੀ ਕਿਸੇ ਬੋਲੀ ਨੂੰ ਅਪਨਾਉਣ ਲਈ ਕਈ ਸਦੀਆਂ ਲੱਗ ਜਾਂਦੀਆਂ ਹਨਪੰਜਾਬ ਅਤੇ ਕਸ਼ਮੀਰ ਦੇ ਗੁੱਜਰਾਂ ਦਾ ਰਾਜਸਥਾਨ ਨਾਲ ਸਬੰਧ ਕਾਫੀ ਪੁਰਾਣਾ ਜਾਪਦਾ ਹੈ । ਇਸ ਤੋਂ ਇਲਾਵਾ ਗੁੱਜਰਾਂ ਦੀਆਂ ਬਹੁਤੀਆਂ ਗੋਤਾਂ ਦਾ ਰਾਜਪੂਤਾਂ ਦੀਆਂ ਗੋਤਾਂ ਨਾਲ ਮਿਲਣਾ ਵੀ ਰਾਜਸਥਾਨ ਨਾਲ ਉਹਨਾਂ ਦੇ ਸਬੰਧਾਂ ਨੂੰ ਜੋੜਦਾ ਹੈ । ਅੱਜ ਕੱਲ ਗੁੱਜਰਾਂ ਦੇ ਭਾਰਤੀ ਮੂਲ ਦੇ ਹੋਣ ਬਾਰੇ ਪ੍ਰਾਪਤ ਕਰ ਰਿਹਾ ਹੈ । ਇਸ ਸਿਧਾਂਤ ਅਨੁਸਾਰ ਰਾਜਸਥਾਨ ਵਿਚ ਮਾਊਂਟ - ਆਬ ਦੇ ਇਰਦ - ਗਿਰਦ ਦਾ ਇਲਾਕਾ ਹੈ ਅਤੇ ਉਹਨਾਂ ਨੇ 9 ਵੀਂ ਸਦੀ ਵਿਚ ਪੰਜਾਬ ਵਲ ਵਧਣਾ ਸ਼ੁਰੂ ਕੀਤਾ । ਉਸ ਸਮੇਂ ਉਤਰੀ ਭਾਰਤ ਵਿਚ ਗੁੱਜਰਾਂ ਦੀ ਇਕ ਵੱਡੀ ਰਿਆਸਤ ਕਾਇਮ ਹੋ ਚੁੱਕੀ ਸੀ ਜੋ ਪੰਜਾਬ ਤੱਕ ਫੈਲ ਰਹੀ ਸੀ ।

ਗੁੱਜਰਾਂ ਦੇ ਇਸਲਾਮ ਧਰਮ ਧਾਰਨ ਕਰਨ ਸਬੰਧੀ ਪ੍ਰਾਪਤ ਨਾ ਮੂਲਕ ਸਮੱਗਰੀ ਨਾ ਕਾਫੀ ਹੈ । ਇਕ ਵਿਚਾਰ ਅਨੁਸਾਰ ਸੂਫ਼ੀ ਸੰਤਾਂ ਨੇ ਜਦੋਂ ਇਸਲਾਮ ਦਾ ਪ੍ਰਚਾਰ ਕੀਤਾ , ਉਦੋਂ ਤੋਂ ਹੀ ਗੁੱਜਰ ਮੁਸਲਮਾਨ ਬਣਨੇ ਸ਼ੁਰੂ ਹੋ ਗਏ ਸਨ । ਪਰ ਇਸ ਵਿਚਾਰ ਦੀ ਪੁਸ਼ਟੀ ਲਈ ਯੋਗ ਪ੍ਰਮਾਣ ਨਹੀਂ ਮਿਲਦੇ । ਗੁੱਜਰਾਂ ਵਿਚ ਪ੍ਰਚਲਤ ਰਵਾਇਤਾਂ ਅਨੁਸਾਰ , ਉਹ ਔਰੰਗਜ਼ੇਬ ਦੇ ਸ਼ਾਸਨ ਕਾਲ ਸਮੇਂ ਉਸ ਦੇ ਅੱਤਿਆਚਾਰਾਂ ਤੋਂ ਤੰਗ ਆ ਕੇ ਮੁਸਲਮਾਨ ਬਣੇ ਅਤੇ ਦੂਰ - ਦੂਰ ਦੀਆਂ ਪਹਾੜੀਆਂ ਵਿਚ ਖਿੰਡ ਗਏ । ਹਿੰਦੂ ਗੁੱਜਰਾਂ ਵਿਚ ਪ੍ਰਚਲਤ ਰਵਾਇਤਾਂ ਅਨੁਸਾਰ ਭਾਵੇਂ ਉਹਨਾਂ ਦੇ ਕੁਝ ਭਰਾਵਾਂ ਨੇ ਦਬਾਅ ਅਧੀਨ ਧਰਮ ਤਾਂ ਪਰਿਵਰਤਿਤ ਕਰ ਲਿਆ ਪਰ ਹੀਣਤਾ ਭਾਵ ਵਜੋਂ ਆਪਣੇ ਹਿੰਦੂ ਗੁੱਜਰ ਭਰਾਵਾਂ ਦਾ ਸਾਹਮਣਾ ਕਰਨ ਦੀ ਉਹਨਾਂ ਵਿਚ ਹਿੰਮਤ ਨਹੀਂ ਸੀ , ਇਸ ਲਈ ਉਹਨਾਂ ਨੇ ਆਪਣੇ ਮੂਲ ਟਿਕਾਣਿਆਂ ਨੂੰ ਛੱਡ ਕੇ ਪਹਾੜੀ ਕੇਂਦਰਾਂ ਵਿਚ ਕ ਛਿਪ ਕੇ ਜੀਵਨ ਬਤੀਤ ਕੀਤਾ । ਇਹਨਾਂ ਮੁਸਲਮਾਨ ਗੁੱਜਰਾਂ ਨੇ ਪਹਾੜਾਂ ਵਿਚ ਆਉਣ ਤੋਂ ਬਾਅਦ ਵੀ ਆਪਣਾ ਪਿਤਾ ਪੁਰਖੀ ਕਿੱਤਾ ‘ ਪਸ਼ੂ - ਪਾਲਣ ਨਹੀਂ ਤਿਆਗਿਆ ਅਤੇ ਉਸਨੂੰ ਹੁਣ ਤੱਕ ਹੁਣ ਤੱਕ ਨਿਭਾ ਰਹੇ ਹਨ ।[1]

  1. ਸੇਖੋਂ, ਸੁਖਦੇਵ ਸਿਂਘ (2003). ਗੁੱਜਰ ਕਬੀਲੇ ਦਾ ਇਤਿਹਾਸਿਕ ਪਿਛੋਕੜ. ਅੰਮ੍ਰਿਤਸਰ: ਵਾਰਿਸ ਸ਼ਾਹ ਫਉਡੇਂਸ਼ਨ. ISBN 81-7856-073-9.