ਗੁੱਡੀਆਂ ਪਟੋਲੇ ਪੰਜਾਬ ਵਿੱਚ ਪੇਂਡੂ ਬਾਲੜੀਆਂ ਦੀ ਖੇਡ ਹੈ। ਇਹ ਸ਼ਹਿਰੀ ਖੇਤਰ ਦੇ ਪੜ੍ਹੇ ਲਿਖੇ ਤਬਕੇ ਦੀਆਂ ਬੱਚੀਆਂ ਵੱਲੋ ਖੇਡੀ ਜਾਂਦੀ ਬਾਰਬੀ ਡੌਲ ਦੀ ਖੇਡ ਨਾਲ ਮਿਲਦੀ ਜੁਲਦੀ ਹੈ। ਇਸ ਵਿੱਚ ਅਜੇ ਮੁਟਿਆਰ ਨਾ ਹੋਈਆਂ ਬਾਲੜੀਆਂ ਘਰ ਵਿਚੋਂ ਰੰਗ ਬਿਰੰਗੀਆਂ ਲੀਰਾਂ ਨਾਲ ਛੋਟੇ ਛੋਟੇ ਆਕਾਰ ਦੇ ਗੁੱਡਾ ਗੁੱਡੀ ਬਣਾਉਂਦੇ ਹਨ। ਬੱਚੀਆਂ ਇਹਨਾਂ ਰਾਹੀਂ ਵੱਡਿਆਂ ਦੀਆਂ ਮਨੋ ਭਾਵਨਾਵਾਂ ਜਿਓਣ ਦੀ ਕੋਸ਼ਿਸ਼ ਕਰਦੀਆਂ ਹਨ। ਭਾਵ ਉਹ ਇਸ ਰਾਹੀਂ ਵਡੇ ਹੋਣ ਦੀ ਰਿਹਰਸਲ ਕਰਦੀਆਂ ਹਨ ਅਤੇ ਉਹਨਾਂ ਨੂੰ ਜ਼ਿੰਦਗੀ ਦੇ ਅਸਲ ਪ੍ਰੋਢ ਪਾਤਰਾਂ ਵਾਂਗ ਸਮਾਜਕ ਰਿਸ਼ਤੇ ਨਾਤਿਆਂ ਦੀ ਜ਼ਿੰਦਗੀ ਜੀਵਾਉਂਦੀਆਂ ਹਨ। ਅਸਲ ਵਿੱਚ ਗੁੱਡਾ ਗੁੱਡੀ ਰਾਹੀਂ ਉਹ ਬਚਪਨ ਵਿੱਚ ਖੁਦ ਵਡਿਆਂ ਦੀ ਜ਼ਿੰਦਗੀ ਜੀਣ ਦੀ ਖੇਡ ਖੇਡਦੀਆਂ ਹਨ। ਉਹ ਗੁੱਡੇ ਗੁੱਡੀ ਦਾ ਵਿਆਹ ਕਰਦੀਆਂ ਹਨ, ਇਹਨਾਂ ਦੇ ਕਾਰ ਵਿਹਾਰ ਕਰਦੀਆਂ ਹਨ ਅਤੇ ਸਮਾਜਕ ਰੀਤਾਂ ਨਿਭਾਉਣ ਦੀ ਖੇਡ ਖੇਡਦੀਆਂ ਹਨ। ਇਹ ਸਭ ਕੁਝ ਉਹ ਭੋਲੇ ਭਾਅ ਆਪਣੇ ਪਰਿਵਾਰ ਦੇ ਵੱਡਿਆਂ ਦੀ ਜ਼ਿੰਦਗੀ ਦੀ ਰੀਸ ਵਿੱਚ ਕਰਦੀਆਂ ਹਨ।[1]

ਹਵਾਲੇ ਸੋਧੋ

  1. http://punjabipedia.org/topic.aspx?txt=%E0%A8%97%E0%A9%81%E0%A9%B1%E0%A8%A1%E0%A9%80%E0%A8%86%E0%A8%82%20%E0%A8%AA%E0%A8%9F%E0%A9%8B%E0%A8%B2%E0%A9%87