ਗੈਰ-ਗਲਪ ਵਾਰਤਕ ਲਿਖਣ ਦੇ ਦੋ ਮੁੱਖ ਰੂਪਾਂ ਵਿੱਚੋਂ ਇੱਕ ਹੈ। ਦੂਜਾ ਰੂਪ ਗਲਪ ਹੈ। ਗੈਰ-ਗਲਪ ਵਿੱਚ ਦਰਸ਼ਾਏ ਗਏ ਸਥਾਨ, ਵਿਅਕਤੀ, ਘਟਨਾਵਾਂ ਅਤੇ ਸੰਦਰਭ ਪੂਰਨ ਤੌਰ 'ਤੇ ਅਸਲੀਅਤ ਉੱਤੇ ਹੀ ਆਧਾਰਿਤ ਹੁੰਦੇ ਹਨ।[1] ਗ਼ੈਰ-ਗਲਪ ਅੰਤਰ-ਵਸਤੂ ਨੂੰ ਜਾਂ ਤਾਂ ਬਾਹਰਮੁਖੀ ਜਾਂ ਅੰਤਰਮੁਖੀ ਤੌਰ ਤੇ ਪੇਸ਼ ਕੀਤਾ ਜਾ ਸਕਦਾ ਹੈ, ਅਤੇ ਕਈ ਵਾਰ ਇੱਕ ਕਹਾਣੀ ਦਾ ਰੂਪ ਵੀ ਲੈ ਸਕਦੀ ਹੈ। ਗ਼ੈਰ-ਗਲਪ-ਬਿਰਤਾਂਤ (ਖ਼ਾਸਕਰ, ਵਾਰਤਕ) ਲੇਖਣੀ ਦੀ ਇੱਕ ਬੁਨਿਆਦੀ ਕਿਸਮ ਹੈ।[2] ਇਸ ਦੇ ਵਿਪਰੀਤ ਗਲਪ ਸਾਹਿਤ ਹੈ ਜਿਸ ਵਿੱਚ ਕਥਾਵਾਂ ਕੁੱਝ ਹੱਦ ਤੱਕ ਜਾਂ ਪੂਰੀ ਤਰ੍ਹਾਂ ਲੇਖਕ ਦੀ ਕਲਪਨਾ ਤੇ ਆਧਾਰਿਤ ਹੁੰਦੀਆਂ ਹਨ ਅਤੇ ਉਹਨਾਂ ਵਿੱਚ ਕੁੱਝ ਤੱਤ ਅਸਲੀਅਤ ਨਾਲੋਂ ਹੱਟ ਕੇ ਹੁੰਦੇ ਹਨ, ਜਾਂ ਫਿਰ ਇਹ ਸਵਾਲ ਖੁੱਲ੍ਹਾ ਛੱਡ ਦਿੱਤਾ ਜਾਂਦਾ ਹੈ ਕਿ ਰਚਨਾ ਹਕੀਕਤ ਦੀ ਲਖਾਇਕ ਕਿਵੇਂ ਹੈ।[1][3]

ਹਵਾਲੇ

ਸੋਧੋ
  1. 1.0 1.1 Farner, Geir (2014). "Chapter 2: What is Literary Fiction?". Literary Fiction: The Ways We Read Narrative Literature. Bloomsbury Publishing USA.
  2. ""nonfiction" definition via Lexico". Archived from the original on 2019-08-25. Retrieved 2019-10-19. {{cite web}}: Unknown parameter |dead-url= ignored (|url-status= suggested) (help)
  3. Culler, Jonathan (2000). Literary Theory: A Very Short Introduction. Oxford University Press. p. 31. Non-fictional discourse is usually embedded in a context that tells you how to take it: an instruction manual, a newspaper report, a letter from a charity. The context of fiction, though, explicitly leaves open the question of what the fiction is really about. Reference to the world is not so much a property of literary [i.e. fictional] works as a function they are given by interpretation.