ਗੈਲਵੇਨਾਈਜੇਸ਼ਨ (ਜਾ ਫਿਰ ਗੈਲਵੇਨਾਈਜਿੰਗ, ਜੋ ਕਿ ਉਦਯੋਗਾਂ ਵਿੱਚ ਕਿਹਾ ਜਾਂਦਾ ਹੈ) ਇੱਕ ਕਿਰਿਆ ਹੈ ਜਿਸ ਵਿੱਚ ਸਟੀਲ ਜਾ ਲੋਹੇ ਉੱਪਰ ਜ਼ਿੰਕ ਦੀ ਸੁਰੱਖਿਆ ਪਰਤ ਚੜਾਈ ਜਾਂਦੀ ਹੈ। ਇਸ ਦੀ ਮਦਦ ਨਾਲ ਲੋਹੇ ਜਾ ਸਟੀਲ ਨੂੰ ਜੰਗਲ ਲੱਗਣ ਤੋਂ ਬਚਾਇਆ ਜਾ ਸਕਦਾ ਹੋ। ਇਸ ਵਿੱਚ ਸਭ ਤੋਂ ਆਮ ਢੰਗ ਹੈ-ਹਾਟ-ਡਿੱਪ ਗੈਲਵੇਨਾਈਜਿੰਗ, ਜਿਸ ਵਿੱਚ ਇੱਕ ਹਿੱਸੇ ਨੂੰ ਪਿਘਲੇ ਹੋਏ ਜਿੰਕ ਦੇ ਵਿੱਚ ਡਬੋਇਆ ਜਾਂਦਾ ਹੈ।

ਇੱਕ ਸਟਰੀਟ ਲੈਪ ਜਿਸਨੂੰ ਹਾਟ-ਡਿੱਪ ਗੈਲਵੇਨਾਈਜਿੰਗ ਕੀਤੀ ਹੋਈ ਹੈ।

ਸੁਰੱਖਿਆ ਕਾਰਵਾਈ

ਸੋਧੋ

ਗੈਲਵੇਨਾਈਜੇਸ਼ਨ ਤਿੰਨ ਤਰੀਕਿਆਂ ਰਾਹੀਂ ਧਾਤ ਦੀ ਰੱਖਿਆ ਕਰਦਾ ਹੈ:

  • ਇਹ ਜ਼ਿੰਕ ਦੀ ਇੱਕ ਪਰਤ ਬਣਾ ਦਿੰਦਾ ਹੈ, ਜੋ ਕਿ ਜਦੋਂ ਬਰਕਰਾਰ ਹੋ ਜਾਂਦੀ ਹੈ, ਤਾਂ ਇਸ ਦੇ ਥੱਲੇ ਸਟੀਲ ਜਾ ਲੋਹੇ ਤੱਕ ਕਿਸੇ ਹੋਰ ਪਦਾਰਥ ਨੂੰ ਪਹੁੰਚਣ ਤੋਂ ਬਚਾਉਂਦੀ ਹੈ।
  • ਜਿੰਕ ਇੱਕ ਤਰਾਂ ਦਾ ਕੁਰਬਾਨੀ ਐਨੋਡ ਹੈ, ਮਤਲਬ ਕਿ ਜੇ ਕਿਸੇ ਹਿੱਸੇ ਤੋਂ ਜਿੰਕ ਦੀ ਪਰਤ ਲਿਹ ਵੀ ਜਾਵੇ ਤਾਂ ਫਿਰ ਬਾਕੀ ਪਰਤ ਉਸਨੂੰ ਜਗਹ ਨੂੰ ਜੰਗਾਲ ਲੱਗਣ ਤੋਂ ਬਚਾਉਂਦੀ ਹੈ।
  • ਜ਼ਿੰਕ ਲੋਹੇ ਨੂੰ ਜੰਗਾਲ ਲੱਗਣ ਤੋਂ ਬਚਾਉਂਦਾ ਹੈ। ਪਰ ਕਈ ਵਾਰ ਹੋਰ ਵਧਿਆ ਨਤੀਜਿਆਂ ਲਈ ਜਿੰਕ ਉੱਪਰ ਕ੍ਰੋਮੇਟ ਦੀ ਪਰਤ ਵੀ ਲਗਾਈ ਜਾਂਦੀ ਹੈ।

ਹਵਾਲੇ

ਸੋਧੋ