ਗੋਦਾਵਰੀ ਦਰਿਆ
ਦੱਖਣ-ਮੱਧ ਭਾਰਤ ਵਿੱਚ ਨਦੀ
ਗੋਦਾਵਰੀ (ਮਰਾਠੀ:गोदावरी, ਤੇਲਗੂ:గోదావరి) ਮੱਧ-ਦੱਖਣੀ ਭਾਰਤ ਦਾ ਇੱਕ ਦਰਿਆ ਹੈ। ਇਹ ਪੱਛਮੀ ਰਾਜ ਮਹਾਂਰਾਸ਼ਟਰ ਤੋਂ ਸ਼ੁਰੂ ਹੁੰਦਾ ਹੈ ਅਤੇ ਦੱਖਣੀ ਰਾਜ ਆਂਧਰਾ ਪ੍ਰਦੇਸ਼ ਵਿੱਚੋਂ ਵਗਦਾ ਹੋਇਆ ਬੰਗਾਲ ਦੀ ਖਾੜੀ ਵਿੱਚ ਜਾ ਡਿੱਗਦਾ ਹੈ। ਇਸ ਦਾ ਬੇਟ ਭਾਰਤ ਦੇ ਸਭ ਤੋਂ ਵੱਡੇ ਬੇਟਾਂ ਵਿੱਚੋਂ ਇੱਕ ਹੈ। ਇਸ ਦੀ ਲੰਬਾਈ 1,465 ਕਿ.ਮੀ. ਜਿਸ ਕਰ ਕੇ ਇਹ ਗੰਗਾ ਦਰਿਆ ਮਗਰੋਂ ਭਾਰਤ ਦਾ ਦੂਜਾ ਸਭ ਤੋਂ ਵੱਡਾ ਅਤੇ ਦੱਖਣ ਭਾਰਤ ਦਾ ਸਭ ਤੋਂ ਵੱਡਾ ਦਰਿਆ ਹੈ। ਇਸ ਦਾ ਸੋਮਾ ਮਹਾਂਰਾਸ਼ਟਰ ਵਿੱਚ ਨਾਸਿਕ ਜ਼ਿਲ੍ਹੇ ਵਿੱਚ ਤ੍ਰਿੰਬਕ ਕੋਲ਼ ਹੈ।
ਗੋਦਾਵਰੀ (ਦੱਖਣੀ ਗੰਗਾ) | |
ਦਰਿਆ | |
ਬੰਗਾਲ ਦੀ ਖਾੜੀ ਵਿੱਚ ਗੋਦਾਵਰੀ ਦਾ ਦਹਾਨਾ ਖ਼ਾਲੀ ਹੁੰਦਾ ਹੋਇਆ
| |
ਦੇਸ਼ | ਭਾਰਤ |
---|---|
ਰਾਜ | ਮਹਾਂਰਾਸ਼ਟਰ, ਆਂਧਰਾ ਪ੍ਰਦੇਸ਼ |
ਖੇਤਰ | ਦੱਖਣੀ ਅਤੇ ਪੱਛਮੀ ਭਾਰਤ |
ਸਹਾਇਕ ਦਰਿਆ | |
- ਖੱਬੇ | ਪੂਰਨਾ ਦਰਿਆ, ਪ੍ਰਾਣਹਿਤ ਦਰਿਆ, ਇੰਦਰਵਤੀ ਦਰਿਆ, ਸਾਬਰੀ ਦਰਿਆ, ਤਾਲੀਪੇਰੂ ਦਰਿਆ |
- ਸੱਜੇ | ਪ੍ਰਵਾਰ ਦਰਿਆ, ਮੰਜੀਰਾ ਦਰਿਆ, ਪੇਡਾ ਵਾਗੂ, ਮਨੈਰ ਦਰਿਆ, ਕਿਨਰਾਸਨੀ ਦਰਿਆ |
ਸ਼ਹਿਰ | ਰਾਜਮੁੰਦਰੀ |
ਸਰੋਤ | |
- ਸਥਿਤੀ | ਬ੍ਰਹਮਗਿਰੀ ਪਹਾੜ, ਤਿਰੰਬਕੇਸ਼ਵਰ, ਨਾਸਿਕ, ਮਹਾਂਰਾਸ਼ਟਰ, ਭਾਰਤ |
- ਉਚਾਈ | 920 ਮੀਟਰ (3,018 ਫੁੱਟ) |
- ਦਿਸ਼ਾ-ਰੇਖਾਵਾਂ | 19°55′48″N 73°31′39″E / 19.93000°N 73.52750°E |
ਦਹਾਨਾ | |
- ਸਥਿਤੀ | ਬੰਗਾਲ ਦੀ ਖਾੜੀ ਵਿੱਚ ਅੰਤਰਵੇਦੀ, ਪੂਰਬੀ ਗੋਦਾਵਰੀ ਜ਼ਿਲ੍ਹਾ, ਆਂਧਰਾ ਪ੍ਰਦੇਸ਼, ਭਾਰਤ |
- ਉਚਾਈ | 0 ਮੀਟਰ (0 ਫੁੱਟ) |
- ਦਿਸ਼ਾ-ਰੇਖਾਵਾਂ | 17°0′N 81°48′E / 17.000°N 81.800°E [1] |
ਲੰਬਾਈ | 1,465 ਕਿਮੀ (910 ਮੀਲ) |
ਬੇਟ | 3,12,812 ਕਿਮੀ੨ (1,20,777 ਵਰਗ ਮੀਲ) |
ਡਿਗਾਊ ਜਲ-ਮਾਤਰਾ | ਪੋਲਵਰਮ (1901-1979) |
- ਔਸਤ | 3,061.18 ਮੀਟਰ੩/ਸ (1,08,105 ਘਣ ਫੁੱਟ/ਸ) [2] |
- ਵੱਧ ਤੋਂ ਵੱਧ | 34,606 ਮੀਟਰ੩/ਸ (12,22,099 ਘਣ ਫੁੱਟ/ਸ) |
- ਘੱਟੋ-ਘੱਟ | 7 ਮੀਟਰ੩/ਸ (247 ਘਣ ਫੁੱਟ/ਸ) |
ਹਵਾਲੇ
ਸੋਧੋ- ↑ Godāvari River at GEOnet Names Server
- ↑ "Sage River Database". Retrieved 2011-06-16.