ਗੋਨਕੋਰਟ ਭਰਾ (ਫ਼ਰਾਂਸੀਸੀ: [ɡɔ̃kuːʁ]) were ਐਡਮੰਡ ਡੀ ਗੋਨਕੋਰਟ ([ɛdmɔ̃], 1822–96) ਅਤੇ ਯੂਲ ਅਲਫ਼ਰਡ ਗੋਨਕੋਰਟ ([ʒyl], 1830–70) ਦੋ ਲਿਖਾਰੀ ਭਰਾ ਸਨ। ਫ੍ਰਾਂਸ ਦੇ ਲੋਕ "de" ਦੀ ਵਰਤੇਂ ਆਪਣੇ ਨਾਂ ਨਾਲ ਕਰਦੇ ਹਨ ਤਾਂ ਕਿ ਇਹ ਪਤਾ ਲਗ ਸਕੇ ਵਿਅਕਤੀ ਉਚ ਕੁਲੀਨ ਜਮਾਤ ਨਾਲ ਸਬੰਧ ਰਖਦਾ ਹੈ। ਇਹ ਦੋਵੇਂ ਗੋਨਕੋਰਟ ਭਰਾ ਇਸ ਗੱਲ ਦਾ ਦਾਵਾ ਕਰਦੇ ਹਨ ਕਿ ਇਹਨਾਂ ਨੇ 18ਵੀਂ ਸਦੀ ਦੀ ਖੋਜ ਕੀਤੀ, ਜਪਾਨੀ ਕਲਾ ਦੀ ਜਾਣਕਾਰੀ ਦਿਤੀ, ਅਤੇ ਪ੍ਰਕਿਰਤੀਵਾਦ ਨੂੰ ਇਜਾਦ ਕੀਤਾ। ਇਹਨਾਂ ਨੇ ਪੁਰਾਣੀਆਂ ਕਿਤਾਬਾਂ, ਸਾਰ ਤੱਤ ਆਦਿ ਇਕਠੇ ਕਰਕੇ ਲੋਕਾਂ ਨੂੰ 18ਵੀ ਸਦੀ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਯੂਲ 1870 ਵਿੱਚ ਮਰ ਗਿਆ ਪਰ ਏਡਮੰਡ ਨੇ ਚਾਰ ਨਾਵਲ ਲਿਖੇ ਜੋ ਬਹੁਤ ਪ੍ਰਸਿਧ ਤੇ ਮਕਬੂਲ ਹੋਏ।

  1. ਦੀ ਯਮਗੋਨੋ ਭਰਾ (1875) ਇਹ ਨਾਵਲ ਨੇ ਵੇਸਵਾਪਣ ਅਤੇ ਇਸ ਕਿੱਤੇ ਦੀ ਤਸਵੀਰ ਪੇਸ਼ ਕੀਤੀ ਹੈ |
  2. ਲਾ ਫਾਸਤਨ (1882) ਇਹ ਰਿਚਲ ਅਵਨੇਤਰੀ ਦੀ ਜੀਵਨ ਦੀ ਕਹਾਣੀ ਹੈ |
  3. ਚਾਰਲੀ (1884) ਇਹ ਇੱਕ ਲੜਕੀ ਦੀ ਕਹਾਣੀ ਪੇਸ਼ ਕਰਦਾ ਹੈ ਜੋ ਇਸ ਦੇ ਜਾਣਕਾਰ ਦੇ ਜੀਵਨ ਦੀ ਅੰਦਰੂਨੀ ਤਹਿ ਦਾ ਵਰਣਨ ਕਰਦਾ ਹੈ |
  4. ਇਕ ਕੁੜੀ ਏਲਿਜ਼ਾ (1875)
Edmond (left) with his brother Jules. Photographed by Félix Nadar

ਸਾਂਝ ਸੋਧੋ

ਉਹਨਾਂ ਨੇ "ਸਾਹਿਤਕ ਇਤਿਹਾਸ ਵਿੱਚ ਸ਼ਾਇਦ ਵਿਲੱਖਣ ਕਿਸਮ ਦੀ ਇੱਕ ਭਾਈਵਾਲੀ ਬਣਾਈ। ਉਹਨਾਂ ਨੇ ਇਕੱਠੇ ਮਿਲ ਕੇ ਆਪਣੀਆਂ ਕਿਤਾਬਾਂ ਲਿਖੀਆਂ, ਉਹ ਆਪਣੇ ਬਾਲਗ ਜੀਵਨ ਵਿੱਚ ਇੱਕ ਦਿਨ ਤੋਂ ਵੱਧ ਅਲੱਗ ਨਹੀਂ ਸੀ ਰਹੇ, ਜਦ ਤੱਕ ਅੰਤ ਨੂੰ 1870 ਵਿੱਚ ਯੂਲ ਦੀ ਮੌਤ ਨੇ ਉਹਨਾਂ ਨੂੰ ਜੁਦਾ ਨਾ ਕਰ ਦਿੱਤਾ।"[1]

ਹਵਾਲੇ ਸੋਧੋ

  1. "ਪੁਰਾਲੇਖ ਕੀਤੀ ਕਾਪੀ". Archived from the original on 2015-09-19. Retrieved 2015-12-12.