ਗੋਪੀਨਾਥ ਕਵੀਰਾਜ
ਮਹਾਮਹੋਪਾਧਿਆਏ ਸ਼੍ਰੀ ਗੋਪੀਨਾਥ ਕਵੀਰਾਜ (महामहोपाध्याय श्री गोपीनाथ कविराज) (7 ਸਤੰਬਰ 1887 - 12 ਜੂਨ 1976) ਸੰਸਕ੍ਰਿਤ ਵਿਦਵਾਨ ਅਤੇ ਬੰਗਾਲੀ ਦਾਰਸ਼ਨਕ ਸੀ।
ਗੋਪੀਨਾਥ ਕਵੀਰਾਜ | |
---|---|
ਜਨਮ | ਪਿੰਡ ਧਮਰਈ, ਜ਼ਿਲ੍ਹਾ ਢਾਕਾ (ਬਰਤਾਨਵੀ ਭਾਰਤ, ਹੁਣ ਬੰਗਲਾਦੇਸ਼) | 7 ਸਤੰਬਰ 1887
ਮੌਤ | 12 ਜੂਨ 1976 ਵਾਰਾਨਸੀ, ਉੱਤਰ ਪ੍ਰਦੇਸ਼ | (ਉਮਰ 88)
ਪੇਸ਼ਾ | ਪ੍ਰਿੰਸੀਪਲ ਸਰਕਾਰੀ ਸੰਸਕ੍ਰਿਤ ਕਾਲਜ, ਵਾਰਾਣਸੀ (1923–1937), ਸੰਸਕ੍ਰਿਤ ਵਿਦਵਾਨ ਅਤੇ ਦਾਰਸ਼ਨਕ |
ਜੀਵਨੀ
ਸੋਧੋਉਸ ਦੇ ਪਿਤਾ ਦਾ ਨਾਮ ਵੈਕੁੰਠਨਾਥ ਬਾਗਚੀ ਸੀ। ਉਸ ਦਾ ਜਨਮ ਬਰਤਾਨਵੀ ਭਾਰਤ ਦੇ ਪਿੰਡ ਧਮਰਈ ਜ਼ਿਲ੍ਹਾ ਢਾਕਾ (ਹੁਣ ਬੰਗਲਾਦੇਸ਼) ਵਿੱਚ ਹੋਇਆ ਸੀ। ਉਸ ਦਾ ਜਨਮ ਬਾਗਚੀ ਘਰਾਣੇ ਵਿੱਚ ਹੋਇਆ ਸੀ ਅਤੇ ਕਵਿਰਾਜ ਉਸ ਨੂੰ ਸਨਮਾਨ ਵਿੱਚ ਕਿਹਾ ਜਾਂਦਾ ਸੀ। ਉਸਨੇ ਆਪਣੀ ਮੁਢਲੀ ਸਿੱਖਿਆ ਪਿੰਡ ਤੋਂ ਹੀ ਲਈ ਅਤੇ ਸੱਤਵੀਂ ਜਮਾਤ ਤੋਂ ਦਸਵੀਂ ਤੱਕ ਕੇ ਐੱਲ ਜੁਬਲੀ ਹਾਈ ਸਕੂਲ, ਢਾਕਾ ਚ ਰਿਹਾ।[1] ਇਸ ਤੋਂ ਬਾਅਦ ਦੀ ਪੜ੍ਹਾਈ ਉਸਨੇ ਸ਼੍ਰੀ ਮਧੂਸੂਦਨ ਓਝਾ ਅਤੇ ਸ਼ਸ਼ੀਧਰ ਦਲੀਲ਼ ਚੂੜਾਮਣੀ ਦੇ ਨਿਰਦੇਸ਼ਨ ਵਿੱਚ ਜੈਪੁਰ ਵਿੱਚ ਕੀਤੀ।
ਹਵਾਲੇ
ਸੋਧੋ- ↑ "Sri Sri Anandamayi Ma's Devotees". Anandamayi Ma. Retrieved 2014-09-26.