ਸੋਨੇ ਲਈ ਦੌੜ

ਸੋਨੇ ਦੀ ਖੋਜ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕਾਂ ਦਾ ਟੁੱਟ ਕੇ ਪੈ ਜਾਣਾ
(ਗੋਲਡ ਰਸ਼ ਤੋਂ ਮੋੜਿਆ ਗਿਆ)

ਸੋਨੇ ਲਈ ਦੌੜ (Gold rush) ਉਸ ਸਮੇਂ ਨੂੰ ਕਹਿੰਦੇ ਹਨ ਜਦੋਂ ਕਿਸੇ ਸਥਾਨ ਉੱਤੇ ਸੋਨੇ ਦੀ ਖੋਜ ਦੇ ਬਾਅਦ ਉਸ ਸਥਾਨ ਵੱਲ ਵੱਡੀ ਗਿਣਤੀ ਵਿੱਚ ਲੋਕ ਟੁੱਟ ਕੇ ਪੈ ਜਾਂਦੇ ਹਨ। 19ਵੀਂ ਸਦੀ ਦੇ ਦੌਰਾਨ ਆਸਟਰੇਲੀਆ, ਬਰਾਜ਼ੀਲ, ਕਨੇਡਾ, ਦੱਖਣ ਅਫਰੀਕਾ, ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਇਸ ਪ੍ਰਕਾਰ ਦੀ ਸੋਨੇ ਲਈ ਦੌੜਾਂ ਲੱਗੀਆਂ ਸੀ, ਜਦੋਂ ਕਿ ਹੋਰ ਸਥਾਨਾਂ ਉੱਤੇ ਕੁੱਝ ਛੋਟੀਆਂ ਸੋਨੇ ਲਈ ਦੌੜਾਂ ਲੱਗੀਆਂ। ਬਹੁਤ ਸਾਰੇ ਸੋਨੇ ਲਈ ਦੌੜ ਵਾਲੇ ਨਗਰ ਰਾਤੋ ਰਾਤ ਵੱਧਦੇ ਹਨ ਅਤੇ ਤੇਜੀ ਨਾਲ ਫੈਲਦੇ ਹਨ, ਅਤੇ ਓੜਕ ਛੱਡ ਦਿੱਤੇ ਜਾਂਦੇ ਹਨ।

ਸੋਨੇ ਲਈ ਦੌੜ ਦੇ ਸ਼ੁਰੂ ਸਮੇਂ ਕੈਲੀਫੋਰਨੀਆ ਲਈ ਜਾ ਰਹੀ ਜਨਤਾ

ਸੋਨੇ ਲਈ ਦੌੜ ਦੇ ਨਾਲ ਆਮ ਤੌਰ ਤੇ ਕਮਾਈ ਵਧਾਉਣ ਦੀ ਸਭਨਾਂ ਲਈ ਖੁੱਲ ਵਰਗੀ ਭਾਵਨਾ ਜੁੜੀ ਹੁੰਦੀ ਹੈ, ਜਿਸ ਵਿੱਚ ਕੋਈ ਵੀ ਵਿਅਕਤੀ ਪਲੋਪਲੀ ਧਨੀ ਹੋ ਸਕਦਾ ਹੈ।