ਗੋਵਿੰਦ ਵੱਲਭ ਪੰਤ

ਭਾਰਤੀ ਸਿਆਸਤਦਾਨ ਅਤੇ ਆਜ਼ਾਦੀ ਘੁਲਾਟੀਆ

ਪੰਡਿਤ ਗੋਬਿੰਦ ਵੱਲਭ ਪੰਤ (10 ਸਤੰਬਰ 1887 – 7 ਮਾਰਚ 1961) ਪ੍ਰਸਿੱਧ ਸਤੰਤਰਤਾ ਸੈਨਾਪਤੀ ਅਤੇ ਉੱਤਰ ਪ੍ਰਦੇਸ਼ ਦੇ ਪਹਿਲੇ ਮੁੱਖ ਮੰਤਰੀ ਸਨ। ਸਰਦਾਰ ਵੱਲਭ ਭਾਈ ਪਟੇਲ ਦੀ ਮੌਤ ਦੇ ਬਾਅਦ ਉਹ ਭਾਰਤ ਦੇ ਗ੍ਰਹਿ ਮੰਤਰੀ ਬਣੇ। ਭਾਰਤੀ ਸੰਵਿਧਾਨ ਵਿੱਚ ਹਿੰਦੀ ਭਾਸ਼ਾ ਨੂੰ ਰਾਸ਼ਟਰਭਾਸ਼ਾ ਦਾ ਦਰਜਾ ਦਵਾਉਣ ਅਤੇ ਜਮੀਂਦਾਰੀ ਪ੍ਰਥਾ ਨੂੰ ਖਤਮ ਕਰਾਉਣ ਵਿੱਚ ਉਨ੍ਹਾਂ ਦਾ ਮਹੱਤਵਪੂਰਣ ਯੋਗਦਾਨ ਸੀ।

ਪੰਡਿਤ
ਗੋਬਿੰਦ ਵੱਲਭ ਪੰਤ
2nd ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ
ਦਫ਼ਤਰ ਵਿੱਚ
17 ਜੁਲਾਈ 1937 – 27 ਦਸੰਬਰ 1954
ਤੋਂ ਪਹਿਲਾਂਨਵਾਬ ਸਰ ਮੁਹੰਮਦ ਅਹਿਮਦ ਸਯਦ ਖਾਨ ਛਤਾਰੀ
ਤੋਂ ਬਾਅਦਖਾਲੀ
ਦਫ਼ਤਰ ਵਿੱਚ
1 ਅਪਰੈਲ 1946 – 26 ਜਨਵਰੀ 1950
ਤੋਂ ਪਹਿਲਾਂਖਾਲੀ
ਤੋਂ ਬਾਅਦਅਹੁਦਾ ਖਤਮ
ਪਹਿਲੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ
ਦਫ਼ਤਰ ਵਿੱਚ
26 ਜਨਵਰੀ 1950 – 27 ਦਸੰਬਰ 1954
ਤੋਂ ਪਹਿਲਾਂਨਵੀਂ ਸਿਰਜਨਾ
ਤੋਂ ਬਾਅਦਸੰਪੂਰਨਾਨੰਦ
ਨਿੱਜੀ ਜਾਣਕਾਰੀ
ਜਨਮ10 ਸਤੰਬਰ 1887
ਖੂੰਟ-ਧਾਮਸ ਪਿੰਡ, ਅਲਮੋੜਾ,
ਉੱਤਰ-ਪੱਛਮੀ ਪ੍ਰਾਂਤ, ਬ੍ਰਿਟਿਸ਼ ਭਾਰਤ
ਮੌਤ7 ਮਾਰਚ 1961
ਉੱਤਰ ਪ੍ਰਦੇਸ਼
ਸਿਆਸੀ ਪਾਰਟੀਇੰਡੀਅਨ ਨੈਸ਼ਨਲ ਕਾਗਰਸ
ਬੱਚੇਕੇ ਸੀ ਪੰਤ, ਲਕਸ਼ਮੀ ਅਤੇ ਪੁਸ਼ਪਾ

ਜੀਵਨੀ

ਸੋਧੋ

ਪੰਤ ਜੀ ਦਾ ਜਨਮ ਅਲਮੋੜਾ ਜਿਲ੍ਹੇ ਦੇ ਖੋਂਤ ਨਾਮਕ ਪਿੰਡ ਵਿੱਚ ਹੋਇਆ ਸੀ। ਉਸ ਦੀ ਮਾਤਾ ਦਾ ਨਾਮ ਗੋਬਿੰਦੀ ਸੀ ਅਤੇ ਪਿਤਾ ਦਾ ਮਨੋਰਥ ਪੰਤ। ਪਿਤਾ ਇੱਕ ਸਰਕਾਰੀ ਅਧਿਕਾਰੀ ਸੀ ਅਤੇ ਬਦਲੀ ਹੁੰਦੀ ਰਹਿੰਦੀ ਸੀ। ਗੋਵਿੰਦ ਨੂੰ ਉਸਦੇ ਨਾਨੇ, ਬਦਰੀ ਦੱਤ ਜੋਸ਼ੀ ਨੇ ਪਾਲਿਆ ਅਤੇ ਉਸ ਦੀ ਸ਼ਖ਼ਸੀਅਤ ਅਤੇ ਸਿਆਸੀ ਸੋਚ ਨੇ ਉਸਦੀ ਸ਼ਖਸੀਅਤ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ।[1] 1905 ਵਿੱਚ ਉਸ ਨੇ ਅਲਮੋੜਾ ਛੱਡ ਦਿੱਤਾ ਅਤੇ ਇਲਾਹਾਬਾਦ ਦੇ ਮਯੋਰ ਸੇਂਟਰਲ ਕਾਲਜ ਵਿੱਚ ਉਹ ਹਿਸਾਬ, ਸਾਹਿਤ ਅਤੇ ਰਾਜਨੀਤੀ ਮਜ਼ਮੂਨਾਂ ਦਾ ਵਿਦਿਆਰਥੀ ਬਣ ਗਿਆ। ਪੜ੍ਹਾਈ ਦੇ ਨਾਲ-ਨਾਲ ਉਹ ਕਾਂਗਰਸ ਦੇ ਸਵੈਸੇਵਕ ਦਾ ਕਾਰਜ ਵੀ ਕਰਦੇ ਸਨ। 1907 ਵਿੱਚ ਬੀਏ ਅਤੇ 1909 ਵਿੱਚ ਕਨੂੰਨ ਦੀ ਡਿਗਰੀ ਸਭ ਤੋਂ ਵਧ ਅੰਕਾਂ ਦੇ ਨਾਲ ਹਾਸਲ ਕੀਤੀ। ਇਸ ਲਈ ਉਸ ਨੂੰ ਕਾਲਜ ਵਲੋਂ ਲੈਮਸਡੇਨ ਅਵਾਰਡ ਦਿੱਤਾ ਗਿਆ।

ਭਾਰਤ ਰਤਨ ਦਾ ਸਨਮਾਨ ਉਨ੍ਹਾਂ ਦੇ ਹੀ ਗ੍ਰਹਿਮੰਤਰੀ ਕਾਲ ਵਿੱਚ ਸ਼ੁਰੂ ਕੀਤਾ ਗਿਆ ਸੀ। ਬਾਅਦ ਵਿੱਚ ਇਹੀ ਸਨਮਾਨ ਉਨ੍ਹਾਂ ਨੂੰ 1957 ਵਿੱਚ ਉਨ੍ਹਾਂ ਦੇ ਸਤੰਤਰਤਾ ਸੰਗ੍ਰਾਮ ਵਿੱਚ ਯੋਗਦਾਨ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਭਾਰਤ ਦੇ ਗ੍ਰਹਿ ਮੰਤਰੀ ਵਜੋਂ ਉੱਤਮ ਕਾਰਜ ਦੇ ਲਈ ਰਾਸ਼ਟਰਪਤੀ ਰਾਜੇਂਦਰ ਪ੍ਰਸਾਦ ਦੁਆਰਾ ਪ੍ਰਦਾਨ ਕੀਤਾ ਗਿਆ।

ਹਵਾਲੇ

ਸੋਧੋ