ਗੌਡ ਸਪੀਡ (ਪੇਂਟਿੰਗ)

ਗੌਡ ਸਪੀਡ ਬ੍ਰਿਟਿਸ਼ ਕਲਾਕਾਰ ਐਡਮੰਡ ਲੀਟਨ ਦੀ ਇੱਕ ਪੇਂਟਿੰਗ ਹੈ, ਜਿਸ ਵਿੱਚ ਇੱਕ ਬਖਤਰਬੰਦ ਯੋਧੇ ਨੂੰ ਯੁੱਧ ਲਈ ਰਵਾਨਾ ਹੁੰਦੇ ਹੋਏ ਅਤੇ ਆਪਣੀ ਪਿਆਰੀ ਨੂੰ ਛੱਡ ਕੇ ਜਾਂਦੇ ਹੋਏ ਦਿਖਾਇਆ ਗਿਆ ਹੈ। ਪੇਂਟਿੰਗ ਨੂੰ 1900 ਵਿੱਚ ਰਾਇਲ ਅਕੈਡਮੀ ਆਫ ਆਰਟਸ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ।[1] ਗੌਡ ਸਪੀਡ 1900 ਦੇ ਦਹਾਕੇ ਵਿੱਚ ਲਿਟਨ ਦੁਆਰਾ ਬਹਾਦਰੀ ਦੇ ਵਿਸ਼ੇ ਤੇ ਬਣਾਈਆਂ ਪੇਂਟਿੰਗਾਂ ਵਿੱਚੋਂ ਪਹਿਲੀ ਪੇਂਟਿੰਗ ਸੀ। ਇਸ ਦੇ ਨਾਲ ਹੀ ਇਸੇ ਵਿਸ਼ੇ ਵਿੱਚ ਦਿ ਐਕੋਲੇਡ (1901) ਅਤੇ ਦਿ ਡੇਡੀਕੇਸ਼ਨ (1908) ਵੀ ਸ਼ਾਮਲ ਹਨ।

ਗੌਡ ਸਪੀਡ
ਕਲਾਕਾਰਐਡਮੰਡ ਲੀਟਨ
ਸਾਲ1900
ਪਸਾਰ160 cm × 116 cm (63 in × 46 in)
ਜਗ੍ਹਾਪ੍ਰਾਈਵੇਟ ਕਲੈਕਸ਼ਨ

ਸੰਰਚਨਾ ਸੋਧੋ

ਇੱਕ ਔਰਤ ਇੱਕ ਬਖਤਰਬੰਦ ਯੋਧੇ ਦੀ ਬਾਂਹ ਦੁਆਲੇ ਲਾਲ ਸੈਸ਼ (ਕੱਪੜਾ) ਬੰਨ੍ਹਦੀ ਹੈ।[2]

ਜਦੋਂ ਰੌਇਲ ਅਕੈਡਮੀ ਵਿੱਚ ਪੇਟਿੰਗਾਂ ਸ਼ਿਫਟ ਕਰਨ ਲਈ ਤਿਆਰ ਹੋ ਗਈ ਸੀ, ਤਾਂ ਲੀਟਨ ਨੇ ਸਟੂਡੀਓ ਵਿੱਚ ਆਖਰੀ-ਪਲ ਵਿੱਚ ਤਬਦੀਲੀ ਕੀਤੀ।ਉਸਨੇ ਇੱਕ ਹਫ਼ਤੇ ਦੇ ਕੰਮ ਨੂੰ ਖਤਮ ਕਰ ਦਿੱਤਾ ਅਤੇ ਦੋ ਘੰਟਿਆਂ ਦੇ ਅੰਦਰ-ਅੰਦਰ ਆਪਣੀ ਲੋੜੀਂਦੀ ਤਬਦੀਲੀ ਕਰ ਦਿੱਤੀ।[3]

ਉਦਮ ਸੋਧੋ

ਲੀਟਨ ਤੋਂ ਖਰੀਦੇ ਜਾਣ ਤੋਂ ਬਾਅਦ, ਇਹ ਪੇਂਟਿੰਗ ਕਈ ਲੋਕਾਂ ਦੀ ਮਲਕੀਅਤ ਸੀ ਅਤੇ 1988 ਵਿੱਚ ਕ੍ਰਿਸਟੀਜ਼ ਵਿੱਚ ਦਿਖਾਈ ਦਿੱਤੀ। ਫਿਰ ਇਸ ਨੂੰ ਇੱਕ ਅਮਰੀਕੀ ਨਿੱਜੀ ਸੰਗ੍ਰਹਿ ਵਿੱਚ ਰੱਖਿਆ ਗਿਆ ਸੀ ਅਤੇ 2000 ਵਿੱਚ ਦੁਬਾਰਾ ਕ੍ਰਿਸਟੀ ਨੂੰ ਸੌਂਪਿਆ ਗਿਆ ਸੀ। 2007 ਵਿੱਚ ਇਹ ਪੇਂਟਿੰਗ ਸੋਥਬੀਜ਼ ਵਿਖੇ ਅਤੇ ਫਿਰ ਇੱਕ ਬ੍ਰਿਟਿਸ਼ ਨਿੱਜੀ ਸੰਗ੍ਰਹਿ ਵਿੱਚ ਦਿਖਾਈ ਦਿੱਤੀ। ਇੱਕ ਵਾਰ ਫੇਰ 10 ਮਈ 2012 ਨੂੰ ਗੌਡ ਸਪੀਡ ਨੂੰ ਲੰਡਨ ਵਿੱਚ ਸੋਥਬੀਜ਼ ਰਾਹੀਂ ਇੱਕ ਨਿੱਜੀ ਕਲੈਕਟਰ ਨੂੰ £481,250 ਵਿੱਚ ਵੇਚ ਦਿੱਤਾ ਗਿਆ ਸੀ।[4]

ਹਵਾਲੇ ਸੋਧੋ

  1. "Lot 26". Sotheby's. Retrieved 28 June 2014.
  2. "leighton | 19th century european paintings". Sotheby's. Retrieved 15 November 2020.
  3. Rudolph De Cordova. "The Art of Mr. E. Blair Leighton". ArtMagick. Archived from the original on 18 September 2016. Retrieved 28 July 2016.
  4. "Lot 26". Sotheby's. Retrieved 28 June 2014.