ਗੌਤਮ ਤੋਂ ਤਾਸਕੀ ਤੱਕ

ਗੌਤਮ ਤੋਂ ਤਾਸਕੀ ਤੱਕ (ਅੰਗਰੇਜ਼ੀ: gautam ton taski takk) ਹਰਪਾਲ ਸਿੰਘ ਪੰਨੂ ਦੀ ਲਿਖੀ ਇੱਕ 10 ਲੇਖਾਂ ਦੀ ਕਿਤਾਬ ਹੈ। ਇਹ ਲੇਖ ਓਹਨਾ ਇਤਿਹਾਸਕ ਸਖਸ਼ੀਅਤਾਂ ਬਾਰੇ ਹਨ ਜਿਨਾ ਤੋਂ ਉਹ ਪ੍ਰਭਾਵਿਤ ਰਿਹਾ[2]। ਉਹ ਸਖਸ਼ੀਅਤਾਂ ਸਨ-

  1. ਗੌਤਮ ਬੁੱਧ
  2. ਕਨਫ਼ਿਊਸ਼ੀਅਸ
  3. ਨਾਗਸੇਨ
  4. ਮਨਸੂਰ
  5. ਰਾਇ ਬੁਲਾਰ ਖਾਨ ਸਾਹਿਬ
  6. ਭਾਈ ਮਰਦਾਨਾ ਜੀ
  7. ਬਾਬਾ ਬੰਦਾ ਸਿੰਘ ਬਹਾਦਰ
  8. ਮਹਾਰਾਜਾ ਰਣਜੀਤ ਸਿੰਘ
  9. ਰਾਸਪੁਤਿਨ
  10. ਤਾਸਕੀ
ਗੌਤਮ ਤੋਂ ਤਾਸਕੀ ਤੱਕ
ਲੇਖਕਹਰਪਾਲ ਸਿੰਘ ਪੰਨੂ
ਮੂਲ ਸਿਰਲੇਖਗੌਤਮ ਤੋਂ ਤਾਸਕੀ ਤੱਕ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਧਾਲੇਖ
ਪ੍ਰਕਾਸ਼ਕਲਾਹੌਰ ਬੁਕ ਸ਼ਾਪ
ਪ੍ਰਕਾਸ਼ਨ ਦੀ ਮਿਤੀ
2014 ਵਿੱਚ ਪਹਿਲੀ ਵਾਰ ਪ੍ਰਕਾਸ਼ਤ[1]
ਮੀਡੀਆ ਕਿਸਮਪ੍ਰਿੰਟ
ਸਫ਼ੇ207

ਕਿਤਾਬ ਦੇ ਕੁਝ ਅੰਸ਼

ਸੋਧੋ

ਗੌਤਮ ਬੁੱਧ

ਸੋਧੋ
ਵਿਦਵਾਨ
ਸੋਧੋ

ਬੁੱਧ ਨੇ ਕਿਹਾ, ਜਿਹੜੇ ਵਿਦਵਾਨ ਰਿਸ਼ੀ ਬ੍ਰਹਮ ਬਾਰੇ ਵਖਿਆਨ ਦਿੰਦੇ ਹਨ, ਉਪਦੇਸ਼ ਕਰਦੇ ਹਨ, ਉਹਨਾਂ ਨੂੰ ਬ੍ਰਹਮ ਦਾ ਕੋਈ ਪਤਾ ਨਹੀਂ | ਉਹ ਜਾਂ ਵਾਰਨ ਵਾਲੇ ਅਜਿਹੇ ਆਸ਼ਕ ਹਨ ਜਿੰਨ੍ਹਾ ਨੇ ਆਪਣੀ ਮਹਿਬੂਬ ਕਦੇ ਦੇਖੀ ਨਹੀਂ | ਉਹਨਾ ਨੇ ਚੜਨ ਲਈ ਪੌੜੀ ਬਣਾ ਲਈ ਹੋਈ ਹੈ ਪਰ ਜਿਸ ਮਹਿਲ ਉਪਰ ਚੜ੍ਹਨਾ ਹੈ ਉਹ ਮਹਿਲ ਅਜੇ ਉਨ੍ਹਾ ਦੇਖਿਆ ਨਹੀਂ | ਉਹ ਦਰਿਆ ਪਾਰ ਕਰਨਾ ਚਾਹੁੰਦੇ ਹਨ ਪਰ ਉਨ੍ਹਾ ਦੀ ਇੱਛਾ ਹੈ ਕੇ ਦਰਿਆ ਦਾ ਪਰਲਾ ਕਿਨਾਰਾ ਉਨ੍ਹਾ ਵੱਲ ਚਲ ਕੇ ਆ ਜਾਵੇ | ਤੁਸੀਂ ਇਨ੍ਹਾਂ ਨੂੰ ਵਿਦਵਾਨ ਕਹੋਗੇ ?

ਕਨਫਿਉਸ਼ਿਅਸ

ਸੋਧੋ
ਬ੍ਰਹਿਮੰਡ ਦੇ ਸਿਧਾਂਤ
ਸੋਧੋ
  • ਨੇਕ ਆਦਮੀ ਨੇਕੀ ਕਰਕੇ ਸੰਤੁਸ਼ਟ ਹੈ, ਪਰ ਚਤਰ ਆਦਮੀ ਉਹ ਹੈ ਜਿਹੜਾ ਇਸ ਕਰਕੇ ਨੇਕੀ ਕਰਦਾ ਹੈ ਕਿਓਂਕਿ ਇਹ ਲਾਭਦਾਇਕ ਹੈ |
  • ਕਿਸੇ ਨੇ ਪੁੱਛਿਆ, 'ਮਾਲਕ ਕੀ ਇਹ ਗੱਲ ਸਹੀ ਹੈ ਕਿ ਨੇਕ ਆਦਮੀ ਨੂੰ ਪਤਾ ਹੈ ਕਿਸ ਨੂੰ ਪਿਆਰ ਕਰਨਾ ਹੈ ਅਤੇ ਕਿਸ ਨੂੰ ਨਫ਼ਰਤ ਕਰਨੀ ਹੈ ?" ਮਹਾਤਮਾ ਨੇ ਕਿਹਾ, ਜਿਸ ਮਨੁੱਖ ਵਿੱਚ ਰਤਾ ਜਿੰਨੀ ਵੀ ਨੇਕੀ ਹੈ, ਉਹ ਨਫ਼ਰਤ ਨਹੀਂ ਕਰਦਾ |
  • ਹਰ ਮਨੁੱਖ ਵਿੱਚ ਅਣਗਿਣਤ ਕਮੀਆਂ ਹਨ | ਉਨ੍ਹਾਂ ਕਮੀਆਂ ਵੱਲ ਨਜ਼ਰ ਮਾਰਨ ਨੂੰ ਹੀ ਨੇਕੀ ਕਿਹਾ ਜਾਂਦਾ ਹੈ | ਇਹੀ ਪੰਥ ਹੈ |
  • ਜੇ ਧਾਰਮਿਕ ਰਸਮਾਂ ਕਰਨ ਨਾਲ ਹੀ ਬਾਦਸ਼ਾਹੀਆਂ ਚਲਦੀਆਂ ਹੁੰਦੀਆਂ ਤਾਂ ਮੇਰੇ ਕੋਲ ਇਸ ਬਾਰੇ ਕੁਝ ਕਹਿਣ ਵਾਸਤੇ ਸ਼ਬਦ ਨਹੀਂ ਹਨ| ਤੇ ਜੇ ਤੁਹਾਨੂੰ ਪਤਾ ਹੈ ਕਿ ਰਸਮਾਂ ਦੇ ਹੁੰਦਿਆਂ ਸੁੰਦਿਆਂ ਸਲਤਨਤਾਂ ਬਰਬਾਦ ਹੋ ਗਈਆਂ ਤਾਂ ਫਿਰ ਕਿਓਂ ਕਰਦੇ ਹੋ ਇਹ ਪਖੰਡ ?

ਨਾਗਸੈਨ

ਸੋਧੋ
ਮਿਲਿੰਦ ਨਾਗਸੈਨ ਵਾਰਤਾਲਾਪ
ਸੋਧੋ

ਮਿਲਿੰਦ - ਕਿਤਾਬਾਂ ਵਿੱਚ ਅਤੇ ਗਿਆਨ ਵਿੱਚ ਕੀ ਫ਼ਰਕ ਹੈ ਨਾਗਸੈਨ ? ਨਾਗਸੈਨ - ਲੂਣ ਦਾ ਸੁਆਦ ਜੀਭ ਚਖਦੀ ਹੈ | ਪਰ ਲੂਣ ਨੂੰ ਅੱਖ ਵੀ ਦੇਖ ਸਕਦੀ ਹੈ | ਅੱਖ,ਦੇਖ ਸਕਦੀ ਹੈ ਚੱਖ ਨਹੀਂ ਸਕਦੀ | ਲੂਣ ਵਿੱਚ ਭਾਰ ਹੈ, ਬਲਦ ਲੂਣ ਦਾ ਭਰਿਆ ਗੱਡਾ ਖਿਚਦੇ ਹਨ | ਲੂਣ ਨੂੰ ਅਸੀਂ ਤੋਲਦੇ ਹਾਂ, ਦੋ ਮਣ, ਪੰਜ ਮਣ | ਦੋ ਜਾਂ ਪੰਜ ਮਣ ਲੂਣ ਨਹੀਂ, ਇਹ ਤਾਂ ਲੂਣ ਦਾ ਭਰ ਹੈ| ਲੂਣ ਤਾਂ ਨਮਕੀਨ ਚੀਜ ਹੈ ਜਿਸਦਾ ਸੁਆਦ ਕੇਵਲ ਜੀਭ ਪਰਖੇਗੀ | ਕਿਤਾਬਾਂ ਵਿੱਚ ਅਤੇ ਗਿਆਨ ਵਿੱਚ ਉਹੀ ਫ਼ਰਕ ਹੈ ਜਿੰਨਾ ਭਾਰ ਵਿੱਚ ਅਤੇ ਸੁਆਦ ਵਿੱਚ ਹੈ |

ਮਨਸੂਰ

ਸੋਧੋ

ਸੂਫ਼ੀ ਮੱਤ ਦਾ ਆਰੰਭ ਫ਼ਕੀਰ ਬੈਜ਼ੀਦ ਨਾਲ ਹੋਇਆ ਮੰਨਿਆ ਜਾਂਦਾ ਹੈ ਜਿਸਦੀ ਮੌਤ 909 ਈਸਵੀ ਸੰਨ ਵਿੱਚ ਹੋਈ | ਉਸ ਪਿੱਛੋਂ ਬਗਦਾਦ ਦਾ ਵਾਸੀ ਜੁਨੈਦ ਵੱਡਾ ਤਪੱਸਵੀ ਫ਼ਕੀਰ ਹੋਇਆ | ਇਸ ਫ਼ਕੀਰ ਪਾਸ ਬਹੁਤ ਸਾਰੇ ਵਿਦਿਆਰਥੀ ਵਿਦਿਆ ਪ੍ਰਾਪਤ ਕਰਦੇ ਸਨ | ਉਸ ਦੇ ਆਸ਼ਰਮ ਵਿੱਚ ਮਨਸੂਰ ਬਾਈ ਸਾਲ ਦੀ ਉਮਰ ਵਿੱਚ ਦਾਖਲ ਹੋਇਆ | ਇਹ 880 ਈਸਵੀ ਦੀ ਗੱਲ ਹਿਆ | ਮਨਸੂਰ ਸੁਨੱਖਾ ਜੁਆਨ ਸੀ ਤੇ ਉਸਦੀਆਂ ਅੱਖਾਂ ਵਿੱਚੋਂ ਸੁਫ਼ਨੇ ਝਲਕਦੇ ਸਨ | ਉਸ ਨੇ ਜਦੋਂ ਪਹਿਲੀ ਵਾਰ ਜੁਨੈਦ ਅੱਗੇ ਸਲਾਮ ਕੀਤਾ ਤਾਂ ਜੁਨੈਦ ਨੇ ਕਿਹਾ ਸੀ, "ਇਸਦਾ ਖੂਨ ਫਾਂਸੀ ਦੇ ਰੱਸੇ ਨੂੰ ਪਵਿੱਤਰ ਕਰੇਗਾ |"

ਰਾਇ ਬੁਲਾਰ ਖਾਨ ਸਾਹਿਬ

ਸੋਧੋ

ਰਾਇ ਬੁਲਾਰ ਖਾਨ ਪੰਦਰਾਂ ਸੌ ਮੁਰੱਬਿਆਂ ਦਾ ਮਾਲਕ,ਤਕੜਾ ਰਈਸ ਤੇ ਖੁਦਦਾਰ ਇਨਸਾਨ ਸੀ, ਪਰ ਸੀ ਨੇਕੀ ਦਾ ਮੁਜਸਮਾ | ਬਾਬਾ ਜੀ ਦਾ ਕਦਰਦਾਨ ਸੀ ਪੂਰਾ | ਉਸਦੀ ਉਮਰ ਚਾਲੀਆਂ ਤੋਂ ਟੱਪ ਚੱਲੀ ਪਰ ਔਲਾਦ ਨਹੀਂ ਸੀ| ਦਸਦੇ ਨੇ ਪਈ ਘੋੜੇ ਤੇ ਸਵਾਰ ਹੋਕੇ ਮੁਰੱਬਿਆਂ ਦਾ ਦੌਰਾ ਕਰਨ ਗਿਆ | ਗੁਰੂ ਬਾਬੇ ਦੀ ਉਮਰ 12-13 ਸਾਲ ਹੋਏਗੀ | ਬਾਬਾ ਮਝਾਂ ਚਾਰ ਰਿਹਾ ਸੀ | ਰਾਇ ਸਾਹਿਬ ਘੋੜੇ ਤੋਂ ਉਤਰੇ | ਜੋੜੇ ਉਤਾਰੇ | ਹੱਥ ਜੋੜ ਕੇ ਕਿਹਾ-ਬਾਬਾ ਮੇਰੀ ਮੁਰਾਦ ਪੂਰੀ ਕਰ |

ਭਾਈ ਮਰਦਾਨਾ ਜੀ

ਸੋਧੋ

ਭਾਈ ਮਰਦਾਨਾ ਜੀ ਮਹਾਰਾਜ ਜੀ ਤੋਂ 10 ਸਾਲ ਵੱਡੇ ਸਨ | ਬਚਪਨ ਵਿੱਚ ਦੋਨਾਂ ਨੂੰ ਅਕਸਰ ਇਕਠੇ ਦੇਖਿਆ ਜਾਂਦਾ | ਪਿਤਾ,ਮਾਤਾ ਜਾਂ ਭੈਣ ਨਾਨਕੀ ਨੇ ਜਦੋਂ ਗੁਰੂ ਜੀ ਨੂੰ ਕੋਈ ਦੁਨੀਆਦਾਰੀ ਦੀ ਕੋਈ ਗੱਲ ਸਮਝਾਉਣੀ ਹੁੰਦੀ ਤਾਂ ਓਹ ਭਾਈ ਮਰਦਾਨਾ ਜੀ ਨੂੰ ਬੁਲਾ ਕੇ ਆਖਦੇ ਕੇ ਉਹਨਾ ਨੂੰ ਮਨਾਓ ਭਾਈ |

ਬਾਬਾ ਬੰਦਾ ਸਿੰਘ ਬਹਾਦਰ

ਸੋਧੋ

ਸਰਹੰਦ ਦੀ ਜਿੱਤ ਤੋਂ ਬਾਅਦ ਪੰਜਾਬ ਵਿੱਚ ਹਕੂਮਤ ਦਾ ਲੱਕ ਟੁੱਟ ਗਿਆ ਤੇ ਕਿਧਰੇ ਵੀ ਬੰਦਾ ਸਿੰਘ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਈ | ਇਸ ਪਿੱਛੋਂ ਘੁਡਾਣੀ, ਮਲੇਰਕੋਟਲਾ ਆਦਿਕ ਸ਼ਹਿਰ ਆਰਾਮ ਨਾਲ ਫਤਿਹ ਕਰਕੇ ਸਰਕਾਰ ਖ਼ਾਲਸਾ ਦਾ ਸਿੱਕਾ ਅਤੇ ਸੰਮਤ ਜਾਰੀ ਕੀਤਾ | ਸਿੱਕੇ ਉੱਪਰ ਇਹ ਸ਼ਬਦ ਉੱਕਰੇ ਗਏ

ਦੇਗੋ ਤੇਗੋ ਫਤਿਹੋ ਨੁਸਰਤਿ ਬੇਦਰੰਗ ||

ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ ||

ਮਹਾਰਾਜਾ ਰਣਜੀਤ ਸਿੰਘ

ਸੋਧੋ

ਬਾਰਨ ਨੇ ਲਿਖਿਆ," ਖਾਹਮਖਾਹ ਉਸਨੇ ਆਪਣੇ ਹੱਥਾਂ ਤੇ ਖੂਨ ਦੇ ਦਾਗ ਨਹੀਂ ਲੱਗਣ ਦਿੱਤੇ | ਬਗੈਰ ਜ਼ੁਲਮ ਕੀਤਿਆਂ ਇੰਨੀ ਵੱਡੀ ਹਕੂਮਤ ਕਾਇਮ ਕਰਨ ਵਿੱਚ ਉਸਦੀ ਮਿਸਾਲ ਹੋਰ ਕਿਤੇ ਨਹੀਂ ਮਿਲਦੀ |" ਐਚ. ਈ. ਫ਼ੇਨ 1837 ਵਿੱਚ ਲਾਹੋਰ ਆਇਆ ਤੇ ਟਿੱਪਣੀ ਦਿੱਤੀ," ਮਿਹਰਬਾਨੀਆਂ ਨਾਲ ਉਹ ਨੱਕੋ ਨੱਕ ਭਰਿਆ ਹੋਇਆ ਹੈ। ਹੈਰਾਨੀ ਹੁੰਦੀ ਹੈ ਕੇ ਮੌਤ ਦੀ ਸਜ਼ਾ ਖਤਮ ਕਰਨ ਉਪਰੰਤ ਵੀ ਉਹ ਆਪਹੁਦਰੇ ਜਾਂਗਲੀ ਲੋਕਾਂ ਨੂੰ ਸਿਧਾਣ ਵਿੱਚ ਕਾਮਯਾਬ ਹੋਇਆ। "

ਰਾਸਪੁਤਿਨ

ਸੋਧੋ

ਜਰਮਨ ਨਾਲ ਜੰਗ ਦੇ ਐਲਾਨ ਤੋਂ ਬਾਅਦ ਉਸਨੇ ਜ਼ਾਰ ਨੂੰ ਲਿਖਿਆ," ਬੁਰਾ ਹੋਇਆ ਜਾਂ ਭਲਾ ਹੋਇਆ ਪਤਾ ਨਹੀਂ। ਮੈਂ ਆਪਣੀ ਕਿਸਮਤ ਮਹਿਲਾਂ ਨਾਲ ਆਪ ਜੋੜੀ। ਮੇਰੀ ਤਬਾਹੀ ਬਾਅਦ ਮਹਿਲ ਅਤੇ ਮਹਿਲ ਦੀ ਤਬਾਹੀ ਬਾਅਦ ਮੈਂ ਨਹੀਂ ਰਹਿ ਸਕਾਂਗੇ। ਹੁਣ ਜਦੋਂ ਤੁਸੀਂ ਮੇਰੀ ਸਲਾਹ ਦੇ ਉਲਟ ਯੁੱਧ ਛੇੜ ਦਿੱਤਾ ਹੈ ਤਾਂ ਮੇਰੇ ਕੋਲ ਫਤਹਿ ਦੀ ਅਸੀਸ ਦੇਣ ਤੋਂ ਇਲਾਵਾ ਕੀ ਹੈ? ਮੈਂ ਤੁਹਾਨੂੰ ਇਹ ਵੀ ਕਿਹਾ ਸੀ ਕਿ ਮੈਂ ਆਪਣੀ ਸਾਰੀ ਬੰਦਗੀ ਰਾਜਕੁਮਾਰ ਦੀ ਜਿੰਦਗੀ ਬਚਾਉਣ ਦੇ ਲੇਖੇ ਲਾ ਦਿਤੀ। ਮੈਂ ਸ਼ਾਹੀ ਖੂਨ ਵਗਣ ਤੋਂ ਰੋਕ ਦਿੱਤਾ। ਮਹਾਰਾਜ ਮੇਰੇ ਬੱਚਿਆਂ ਦਾ ਦੇਸੀ ਖੂਨ ਵਹਾਉਣ ਦਾ ਫੈਸਲਾ ਤੁਸੀਂ ਕਿਓਂ ਕਰ ਲਿਆ ?

ਤਾਸਕੀ

ਸੋਧੋ

ਯੂਰਪ ਦੀਆਂ ਸਾਰੀਆ ਭਾਸ਼ਾਵਾਂ ਜਾਣ ਦਾ ਸੀ ਅਤੇ ਅੰਤਰਰਾਸ਼ਟਰੀ ਕੂਟਨੀਤੀ ਦਾ ਮਾਹਿਰ ਸੀ ਜਿਸ ਕਰਕੇ ਲੈਨਿਨ ਨੇ ਉਸਨੂੰ ਆਪਣਾ ਪਹਿਲਾ ਵਿਦੇਸ਼ ਮੰਤਰੀ ਸਥਾਪਿਤ ਕੀਤਾ ਜਿਹੜੀ ਪਦਵੀ ਉਸਨੇ ਥੋੜੇ ਹੀ ਸਮੇਂ ਵਿੱਚ ਛੱਡ ਦਿੱਤੀ। ਲੈਨਿਨ ਤੱਕ ਸਭ ਠੀਕ ਰਿਹਾ ਪਰ ਲੈਨਿਨ ਦੀ ਮੌਤ ਮਗਰੋਂ ਸਤਾਲਿਨ ਨੇ ਤਾਸਕੀ ਦੇ ਉਨ੍ਹਾ ਬੱਚਿਆਂ ਨੂੰ ਵੀ ਕਤਲ ਕਰਵਾਇਆ ਜਿਨ੍ਹਾ ਦਾ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਸੀ। ਆਪਣੇ ਪੂਰੇ ਖਾਨਦਾਨ ਦੀ ਬਰਬਾਦੀ ਉਸਨੇ ਅੱਖੀਂ ਦੇਖੀ ਤੇ ਅਖੀਰ ਵਿੱਚ ਸਤਾਲਿਨ ਦੇ ਖੁਫੀਆ ਸੁਕਐਡ ਦੇ ਬੰਦੇ ਨੇ ਮੈਕਸੀਕੋ ਵਿੱਚ ਜਲਾਵਤਨੀ ਭੋਗ ਰਹੇ ਇਸ ਨਾਇਕ ਨੂੰ ਬਰਫ਼ ਤੋੜਨ ਵਾਲੀ ਗੈਂਤੀ ਸਿਰ ਵਿੱਚ ਮਾਰ ਕੇ ਮਰਵਾਇਆ।[3]

ਹਵਾਲੇ

ਸੋਧੋ
  1. [1]
  2. http://harpalsinghpannu.com/
  3. "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2015-02-11. Retrieved 2015-05-17. {{cite web}}: Unknown parameter |dead-url= ignored (|url-status= suggested) (help)