ਗ੍ਰਹਿਸਤ ਮਾਰਗ ਸਿੱਖ ਧਰਮ ਵਿੱਚ ਪ੍ਰਭੂ ਪ੍ਰਾਪਤੀ ਲਈ ਗ੍ਰਹਿਸਤ ਮਾਰਗ ਨੂੰ ਬਹੁਤ ਮਹੱਤਤਾ ਦਿੱਤੀ ਜਾਂਦੀ ਹੈ। ਇਨਸਾਨ, ਸਮਾਜ ਵਿੱਚ ਰਹਿੰਦਿਆਂ, ਸਮਾਜਿਕ ਨਿਯਮਾ ਦਾ ਪਾਲਣ ਕਰਦਿਆਂ, ਅਧਿਆਤਮਿਕ ਮਾਰਗ ਉੱਤੇ ਚੱਲ ਕੇ ਪ੍ਰਮਾਤਮਾ ਪਾ ਸਕਦਾ ਹੈ। ਗੁਰਬਾਨੀ ਵਿੱਚ ਗ੍ਰਹਿਸਤ ਜੀਵਨ ਤੋਂ ਭਾਵ ਹੈ ਕਿ ਮਨੁੱਖ ਦੁਨੀਆ ਵਿੱਚ ਰਹਿੰਦਿਆਂ ਹੋਇਆ ਨਾਮ ਜਪੇ, ਆਪਣੀ ਇਸਤਰੀ, ਪਰਿਵਾਰ ਤੇ ਸੰਤਾਨ ਪ੍ਰਤੀ ਆਪਣਾ ਫ਼ਰਜ਼ ਨਿਭਾਏ ਨਾਲ ਹੀ ਸਾਰਾ ਉਹਨਾਂ ਵਿੱਚ ਹੀ ਨਾ ਗ੍ਰਸਿਆ ਰਹੇ ਬਲਕਿ ਹਰ ਇੱਕ ਅੰਦਰ ਪਰਮਾਤਮਾ ਦੀ ਜੋਤ ਜਾਣ ਕੇ ਪਰਉਪਕਾਰੀ ਬਣੇ।[1]

ਹਵਾਲੇ ਸੋਧੋ

  1. ਬਾਬਾ ਇਕਬਾਲ ਸਿੰਘ. ਸਿੱਖ ਸਿਧਾਂਤ. ਗੁਰਦੁਆਰਾ ਬੜੂ ਸਹਿਬ.