ਗੰਗਾ ਜਲੀ ਵਿੱਚ ਸ਼ਰਾਬ

ਇਹ ਨਾਵਲ 1947 ਵਿੱਚ ਪ੍ਰਕਾਸ਼ਿਤ ਹੋਇਆ। ਇਹ ਨਾਵਲ ਨਾਰੀ ਦੀ ਕਰੁਣ ਗਾਥਾ ਨੂੰ ਪੇਸ਼ ਕਰਦਾ ਹੈ ਜੋ ਅਤਿ ਨਿਘਾਰ ਤੱਕ ਪੁਜ ਚੁੱਕੀ ਸਥਿਤੀ ਵਿੱਚੋਂ ਨਵਾਂ ਰਾਹ ਤਲਾਸ਼ਦੀ ਹੈ। ਪ੍ਰਭਾ ਦੇਵੀ ਆਪਣੀ ਧੀ ਉਰਵਸ਼ੀ ਤੋਂ ਚੋਰੀ ਧੰਦਾ ਕਰਕੇ ਇੰਂਨੀ ਕੁ ਮਾਇਆ ਇੱਕਠੀ ਕਰ ਲੈਂਦੀ ਹੈ ਕਿ ਸ਼ਹਿਰੀ ਜੀਵਨ ਵਿੱਚ ਆਪਣੀ ਆਰਥਿਕ ਸਥਿਤੀ ਦਾ ਵਿਖਾਵਾ ਕਰ ਸਕੇ। ਸ਼ਹਿਰੀ ਜੀਵਨ ਵਿੱਚ ਆ ਕੇ ਆਪਣੇ ਆਪ ਅਤੇ ਆਪਣੀ ਧੀ ਨੂੰ ਆਪਣੇ ਅਤੀਤ ਤੋਂ ਤੋੜ ਕੇ ਰੱਖਣਾ ਚਾਹੁੰਦੀ ਹੈ। ਉਰਵਸ਼ੀ ਇਸ ਦਿਖਾਵੇ ਤੋਂ ਨਿਰਲੇਪ ਮਾਸਟਰ ਮਦਨ ਨਾਲ਼ ਵਿਆਹ ਕਰਾਉਣਾ ਚਾਹੁੰਦੀ ਹੈ ਪਰ ਪ੍ਰਭਾ ਦੇਵੀ ਉਸ ਦਾ ਵਿਆਹ ਅਮੀਰ ਜਾਪਦੇ ਪ੍ਰਕਾਸ਼ ਨਾਲ਼ ਕਰਨਾ ਚਾਹੁੰਦੀ ਹੈ। ਜਦੋਂ ਉਰਵਸ਼ੀ ਨੂੰ ਪ੍ਰਕਾਸ਼ ਦੀ ਅਖੌਤੀ ਅਮੀਰੀ ਦਾ ਪਤਾ ਚਲਦਾ ਹੈ ਤਾਂ ਉਹ ਵਿਦਰੋਹ ਕਰ ਦਿੰਦੀ ਹੈ। ਇਹ ਵਿਦਰੋਹ ਪ੍ਰਭਾ ਦੇਵੀ ਸਹਾਰ ਨਹੀਂ ਪਾਉਂਦੀ ਅਤੇ ਪਾਗਲਪੁਣੇ ਦੇ ਦੌਰੇ ਵਿੱਚ ਦਮ ਤੋੜ ਦਿੰਦੀ ਹੈ। ਸਮੁੱਚੇ ਰੂਪ ਵਿੱਚ ਉਰਵਸ਼ੀ ਦੀ ਆਤਮ ਚੇਤਨਾ ਇਸ ਨਾਵਲ ਦੇ ਬਿਰਤਾਂਤਕੀ ਵੇਰਵਿਆਂ ਦਾ ਮਨੋਰਥ ਵੀ ਹੈ ਅਤੇ ਸਾਰ ਵੀ।[1]

ਹਵਾਲੇ

ਸੋਧੋ
  1. ਪੰਜਾਬੀ ਨਾਵਲ ਸੰਦਰਭ ਕੋਸ਼, ਭਾਗ ਦੂਜਾ (ਚ ਤੋਂ ਫ), ਡਾ. ਧਨਵੰਤ ਕੌਰ, ਪਬਲੀਕੇਸ਼ਨ ਬਿਓਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ, 2010 ਪੰਨਾ ਨੰ. 469