ਗੰਜਾ ਆਦਮੀ ਅਤੇ ਮੱਖੀ
ਗੰਜੇ ਆਦਮੀ ਅਤੇ ਮੱਖੀ ਦੀ ਕਹਾਣੀ ਈਸਪ ਦੀਆਂ ਕਥਾਵਾਂ ਦੇ ਸਭ ਤੋਂ ਪੁਰਾਣੇ ਸੰਗ੍ਰਹਿ ਵਿੱਚ ਮਿਲ਼ਦੀ ਹੈ ਅਤੇ ਪੇਰੀ ਸੂਚਕਾਂਕ ਵਿੱਚ 525 ਵੇਂ ਨੰਬਰ 'ਤੇ ਹੈ। [1] ਹਾਲਾਂਕਿ ਇਹ ਕੇਵਲ ਵਾਜਬ ਸਜ਼ਾ ਦੇ ਵਿਸ਼ੇ ਨਾਲ਼ ਸੰਬੰਧਿਤ ਹੈ, ਕੁਝ ਬਾਅਦ ਦੇ ਵਿਆਖਿਆਕਾਰਾਂ ਨੇ ਇਸਨੂੰ ਸੰਜਮ ਰੱਖਣ ਦੀ ਸਲਾਹ ਵਜੋਂ ਵਰਤਿਆ ਹੈ।
ਜਾਣਬੁੱਝ ਕੇ ਨੁਕਸਾਨ
ਸੋਧੋਇੱਕ ਗੰਜੇ ਸਿਰ ਵਾਲੇ ਆਦਮੀ ਨੂੰ ਮੱਖੀ ਡੰਗ ਮਾਰਦੀ ਹੈ ਅਤੇ ਉਹ ਉਸੇ ਥਾਂ ਥੱਪੜ ਮਾਰਦਾ ਹੈ। ਜਦੋਂ ਮੱਖੀ ਉਸ ਦਾ ਮਜ਼ਾਕ ਉਡਾਉਂਦੀ ਹੈ ਅਤੇ ਦੱਸਦੀ ਹੈ ਕਿ ਉਹ ਬਦਲਾ ਲੈ ਕੇ ਸਿਰਫ ਆਪਣੇ ਆਪ ਨੂੰ ਹੀ ਨੁਕਸਾਨ ਪਹੁੰਚਾ ਰਿਹਾ ਹੈ, ਤਾਂ ਆਦਮੀ ਜਵਾਬ ਦਿੰਦਾ ਹੈ ਕਿ ਉਹ ਇਸ ਤੋਂ ਵੀ ਜ਼ਿਆਦਾ ਸਹਿਣ ਲਈ ਤਿਆਰ ਹੈ ਜੇਕਰ ਉਹ ਸਿਰਫ ਇੰਨੇ ਘਟੀਆ ਜੀਵ ਨੂੰ ਤਬਾਹ ਕਰ ਸਕਦਾ ਹੋਵੇ। ਫੈਡਰਸ ਵੱਲੋਂ ਰਿਕਾਰਡ ਕੀਤੀ ਹੋਈ ਕਥਾ 'ਤੇ ਟਿੱਪਣੀ ਕਰਦੇ ਹੋਏ, ਫ੍ਰਾਂਸਿਸਕੋ ਰੋਡਰਿਗਜ਼ ਐਡਰਾਡੋਸ ਨੇ ਮੰਨਿਆ ਕਿ ਇਹ ਕਹਾਣੀ ਮੂਲ ਰੂਪ ਵਿੱਚ ਸਥਿਤੀ ਸੰਬੰਧੀ ਸੀ ਪਰ ਫਿਰ ਵਾਜਬ ਸਜ਼ਾ ਬਾਰੇ ਬਹਿਸ ਵਿੱਚ ਵਿਕਸਤ ਹੋਈ। [2]
ਹਾਲਾਂਕਿ ਮੱਧਕਾਲ ਦੌਰਾਨ ਫੈਡਰਸ ਦੀਆਂ ਕਹਾਣੀਆਂ ਦੇ ਸੰਗ੍ਰਹਿ ਬਾਰੇ ਬਹੁਤ ਘੱਟ ਕਦੇ ਕਿਸੇ ਸੁਣਿਆ ਹੋਣਾ ਹੈ, ਇਹ ਕਹਾਣੀ ਦੂਜਿਆਂ ਦੀਆਂ ਰਚਨਾਵਾਂ ਵਿੱਚ ਦੁਬਾਰਾ ਪ੍ਰਗਟ ਹੋਈ। ਇਹ ਜੈਕ ਡੀ ਵਿਟਰੀ ਦੇ ਉਪਦੇਸ਼ਾਂ ਲਈ ਨੈਤਿਕ ਉਦਾਹਰਣਾਂ ਦੇ 13ਵੀਂ ਸਦੀ ਦੇ ਸੰਗ੍ਰਹਿ ਵਿੱਚ ਸ਼ਾਮਲ ਹੈ। [3] ਪੁਨਰਜਾਗਰਣ ਦੌਰਾਨ ਪੁਰਾਣੀਆਂ ਫੈਡਰਸ ਹੱਥ-ਲਿਖਤਾਂ ਲਭਣ ਤੋਂ ਬਾਅਦ, 18ਵੀਂ ਸਦੀ ਤੋਂ ਬਾਅਦ ਪੂਰੇ ਕੰਮ ਦੇ ਕਈ ਕਾਵਿ ਅਨੁਵਾਦ ਕੀਤੇ ਗਏ ਸਨ: ਕ੍ਰਿਸਟੋਫਰ ਸਮਾਰਟ ਨੇ 1753 ਵਿੱਚ, [4] ਬਰੂਕ ਬੂਥਬੀ ਨੇ 1809 ਵਿੱਚ, [5] ਫਰੈਡਰਿਕ ਟੋਲਰਨੇ 1854 ਵਿੱਚ [6] ਅਤੇ 1992 ਵਿੱਚ ਪੀਐਫ ਵਿਡੋਜ਼ ਨੇ ਕੀਤੇ। [7] ਇਸ ਤੋਂ ਇਲਾਵਾ 1769 [8] ਵਿੱਚ ਐਸ਼ਲੇ ਕਾਉਪਰ ਵੱਲੋਂ ਅਨੁਵਾਦ ਕੀਤੀਆਂ ਗਈਆਂ ਮੁੱਠੀ ਭਰ ਕਥਾਵਾਂ ਵਿੱਚ ਇਸ ਕਥਾ ਨੂੰ ਵੀ ਸ਼ਾਮਲ ਕੀਤਾ ਗਿਆ ਸੀ ਅਤੇ ਨਾਲ ਹੀ ਈਸਪ ਇਨ ਏ ਮੰਕੀ ਸੂਟ: ਫਿਫਟੀ ਫੇਬਲਸ ਆਫ਼ ਦ ਕਾਰਪੋਰੇਟ ਜੰਗਲ ਸਿਰਲੇਖ ਵਿੱਚ ਆਧੁਨਿਕ ਕਾਰੋਬਾਰੀ ਸਥਿਤੀਆਂ ਲਈ ਅਪਡੇਟ ਕੀਤਾ ਗਿਆ ਸੀ ਵਿੱਚ ਵੀ ਇਹ ਕਥਾ ਸੀ। [9]
ਮਖੌਲਬਾਜ਼ੀ ਨੂੰ ਬੁਲਾਵਾ
ਸੋਧੋਜਦੋਂ ਕਿ ਆਦਮੀ ਅਤੇ ਮੱਖੀ ਵਿਚਕਾਰ ਬਹਿਸ ਵਿਚ ਜ਼ਖਮੀ ਧਿਰ ਨੇ ਨੈਤਿਕ ਰੁਖ ਅਪਣਾਇਆ ਕਿ ਬਿਨਾਂ ਭੜਕਾਹਟ ਦੇ ਹਮਲਾ ਕਰਾਰੇ ਜਵਾਬ ਦਾ ਹੱਕਦਾਰ ਸੀ, ਮੱਖੀ ਨੇ ਦਲੀਲ ਦਿੱਤੀ ਕਿ ਮਾਮੂਲੀ ਪਰੇਸ਼ਾਨੀ ਨੂੰ ਬਹੁਤ ਜ਼ਿਆਦਾ ਤਮਾਸ਼ਾ ਬਣਾਉਣਾ ਮਜ਼ਾਕ ਦਾ ਪਾਤਰ ਬਣਨ ਲਈ ਸੱਦਾ ਦੇਣਾ ਹੈ। ਫੈਡਰਸ ਦੀਈ "ਇਹ ਉਦਾਹਰਣ ਦੱਸਦੀ ਹੈ ਕਿ ਅਣਜਾਣੇ ਵਿੱਚ ਕੀਤੀ ਗ਼ਲਤੀ ਮਾਫੀਯੋਗ ਹੈ, ਪਰ ਮੇਰੀ ਰਾਏ ਵਿੱਚ, ਜਾਣਬੁੱਝ ਕੇ ਕੀਤਾ ਨੁਕਸਾਨ ਕਿਸੇ ਵੀ ਸਜ਼ਾ ਦਾ ਹੱਕਦਾਰ ਹੈ।" [10] ਜਦੋਂ ਕਿ ਜਾਰਜ ਫਾਈਲਰ ਟਾਊਨਸੇਂਡ [11] ਅਤੇ ਵਰਨੌਨ ਜੋਨਸ [12] ਦੇ ਗਦ ਰੂਪੰ ਵਿੱਚ ਨੈਤਿਕਤਾ ਨੂੰ ਛੱਡ ਦਿੱਤਾ ਗਿਆ ਹੈ, ਉਨ੍ਹਾਂ ਵਿੱਚ ਮਨੁੱਖ ਦੀ ਜ਼ੋਰਦਾਰ ਅਵੱਗਿਆ ਸ਼ਾਮਲ ਹੈ।
ਐਪਰ ਮੱਧ ਯੁੱਗ ਤੋਂ, ਕੁਝ ਲੇਖਕਾਂ ਨੇ ਮੱਖੀ ਦਾ ਪੱਖ ਲਿਆ ਹੈ। ਅਡੇਮਾਰ ਡੇ ਚਬਨੇਸ ਨੇ ਆਪਣੇ ਬਿਰਤਾਂਤ ਦਾ ਅੰਤ ਇਸ ਭਾਵਨਾ ਨਾਲ ਕੀਤਾ ਕਿ "ਜੋ ਵਿਅਕਤੀ ਆਪਣੇ ਆਪ ਨੂੰ ਨੁਕਸਾਨ ਪਹੁੰਚਾ ਕੇ ਨੁਕਸਾਨ ਰਹਿਤ ਲੋਕਾਂ ਨੂੰ ਦੁਸ਼ਮਣ ਬਣਾਉਂਦਾ ਹੈ, ਉਹ ਹਾਸੋਹੀਣਾ ਜਾਪਦਾ ਹੈ" ( iniuriosis, qui sibi inimicos creant, et qui sibi iniuriam facit, aliis plus ridendus est ), [13] ਜਦਕਿ ਵਿਲੀਅਮ ਕੈਕਸਟਨ ਨੇ ਕਥਾ ਨੂੰ ਇਸ ਟਿੱਪਣੀ ਦੇ ਨਾਲ ਪੇਸ਼ ਕੀਤਾ ਕਿ “Of a lytel euylle may wel come a gretter”। [14] ਫਿਰ ਵੀ ਕਥਾ ਦਾ ਸਪੈਨਿਸ਼ ਸੰਸਕਰਣ, La vida del Ysopet con sus fabulas hystoriadas (1489) ਕੈਕਸਟਨ ਵਾਲ਼ੇ ਸਰੋਤ ਤੋਂ ਲਿਆ ਗਿਆ, ਇਸ ਚੇਤਾਵਨੀ ਦੇ ਨਾਲ ਸਮਾਪਤ ਹੋਇਆ ਕਿ “ਤੁਹਾਨੂੰ ਬੁਰਾਈ ਦੇ ਕਾਰਨ ਖੁਸ਼ੀ ਜਾਂ ਮਨੋਰੰਜਨ ਲਈ ਦੁਸ਼ਮਣੀ ਨਹੀਂ ਭਾਲਣੀ ਚਾਹੀਦੀ। ਦੂਸਰਿਆਂ ਦੀ ਗੈਰ-ਵਾਜਬਤਾ, ਜਿਸ ਨੂੰ ਤੁਸੀਂ ਠੇਸ ਪਹੁੰਚਾਉਂਦੇ ਹੋ ਅਤੇ ਨਾਰਾਜ਼ ਕਰਦੇ ਹੋ ਉਸ ਦੁਆਰਾ ਤੁਸੀਂ ਜ਼ਖਮੀ ਹੋ ਸਕਦੇ ਹੋ”। [15] ਜੌਨ ਓਗਿਲਬੀ ਨੇ ਆਪਣੇ ਈਸੋਪਿਕਸ ਵਿੱਚ ਆਪਣੇ ਬਚਾਅ ਵਿੱਚ ਮੱਖੀ ਨੂੰ ਵੀ ਬੋਲਿਆ ਹੈ: ਬਦਨਾਮ "ਰਸਟਿੱਕ" ਨੂੰ ਸਥਾਈ ਸਬਕ ਲਈ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਉਹ ਭਵਿੱਖ ਵਿੱਚ ਹਮਲਾ ਕਰਨ ਲਈ ਆਪਣੇ ਆਪ ਨੂੰ ਬੇਪਰਦ ਨਾ ਛੱਡੇ। [16]
ਅਗਲੀ ਸਦੀ ਵਿੱਚ, ਵਿਲੀਅਮ ਸੋਮਰਵਿਲ ਨੇ ਆਪਣੀ ਕਥਾ ਦੇ ਕਾਵਿਕ ਸੰਸਕਰਣ, "ਗੰਜ-ਪੈਟਿਡ ਵੈਲਚਮੈਨ ਐਂਡ ਦ ਫਲਾਈ" ਵਿੱਚ ਮੱਖੀ ਦੀ ਇੱਕ ਪਰੇਸ਼ਾਨੀ ਪੈਦਾ ਕਰਨ ਵਾਲੇ ਮਆਰਕੇਬਾਜ਼ ਵਜੋਂ ਵਿਆਖਿਆ ਕੀਤੀ ਗਈ ਹੈ ਜਿਸਨੂੰ ਇੱਕ ਕੁਲੀਨ "ਸੈਨੇਟ" ਆਸਾਨੀ ਨਾਲ਼ ਅਣਡਿੱਠ ਕਰ ਸਕਦਾ ਹੈ। [17] ਉਸ ਤੋਂ ਬਾਅਦ ਜੋਸਫ਼ ਜੈਕਬਜ਼ ਨੇ, ਜੋ ਆਪਣੇ ਤੋਂ ਪਹਿਲਾਂ ਦੇ ਵਿਅੰਗਮਈ ਲੇਖਕਾਂ ਨਾਲ਼ ਮਿਲ਼ਦਾ ਸਿੱਟਾ ਕੱਢਿਆ, ਕਿ "ਤੁਸੀਂ ਉਦੋਂ ਵੀ ਆਪਣੇ ਆਪ ਨੂੰ ਜ਼ਖਮੀ ਕਰੋਗੇ ਜੇ ਤੁਸੀਂ ਘਿਣਾਉਣੇ ਦੁਸ਼ਮਣਾਂ ਦਾ ਨੋਟਿਸ ਲੈਂਦੇ ਹੋ।" [18]
ਹਵਾਲੇ
ਸੋਧੋ- ↑ Aesopica
- ↑ History of the Graeco-latin Fable, Vol.3, p.479
- ↑ The Exempla: or illustrative stories from the Sermones Vulgares, Aeterna Press 1890, Exemplum CXC
- ↑ Aesopica
- ↑ Fables and Satires, Phaedrus 5.7
- ↑ A poetical version of the fables of Phædrus p.221
- ↑ The Fables of Phaedrus, University of Texas, p.31
- ↑ Poems and Translations, pp.93-4
- ↑ David Lignell, “The Executive and the Consultant”, p.6, iUniverse 2006
- ↑ P.F.Widdows, 1992
- ↑ Aesop’s Fables, 1867
- ↑ Aesop’s Fables:a new translation, 1912, p.129
- ↑ Fable 66
- ↑ Aesop’s Fables 1484, II.12
- ↑ John E. Keller, L. Clark Keating, Aesop’s Fables translated from the Spanish, Kentucky University 1993, p.81
- ↑ John Ogilby, Aesopics or a second collection of fables (1668), Fable X, p.23
- ↑ Occasional Poems, 1727, pp.161-5
- ↑ The Fables of Aesop 1894, Fable 18