ਗੱਲ-ਬਾਤ:ਧੁਨੀ ਸੰਪਰਦਾਇ

ਤਾਜ਼ਾ ਟਿੱਪਣੀ: 3 ਸਾਲ ਪਹਿਲਾਂ Gurjeet singh deol ਵੱਲੋਂ ਧੁਨੀ ਸਿਧਾਂਤ ( ਪ੍ਰੇਮ ਪ੍ਰਕਾਸ਼ ਧਾਲੀਵਾਲ) ਵਿਸ਼ੇ ਵਿੱਚ

ਧੁਨੀ ਸਿਧਾਂਤ ( ਪ੍ਰੇਮ ਪ੍ਰਕਾਸ਼ ਧਾਲੀਵਾਲ)

ਸੋਧੋ

ਜਾਣ-ਪਛਾਣ, ਪਰਿਭਾਸ਼ਾ, ਸ਼ਕਤੀਆਂ Gurjeet singh deol (ਗੱਲ-ਬਾਤ) 12:01, 20 ਮਾਰਚ 2021 (UTC)ਜਵਾਬ

ਭਾਰਤੀ ਸੀਮਿਖਿਆ ਵਿੱਚ ਛੇ ਕਾਵਿ ਸਿਧਾਂਤਾਂ ਦੀ ਸਥਾਪਨਾ ਕੀਤੀ ਗਈ ਹੈ। ਇਹਨਾਂ ਸਿਧਾਂਤਾਂ ਨੂੰ ਸ੍ਰੰਪਰਦਾਇ, ਵਿਚਾਰਧਾਰਾ ਜਾਂ ਸਕੂਲ ਕਿਹਾ ਜਾਂਦਾ ਹੈ, ਕਿਉੰਕਿ ਇਹਨਾਂ ਵਿੱਚ ਇੱਕ ਤੋਂ ਵੱਧ ਸਮੀਖਿਆਕਾਰ ਇਹਨਾਂ ਸਿਧਾਂਤਾਂ ਦੇ ਸਮਰਥਕ ਹਨ। ਇਸ ਲਈ ਇਹਨਾਂ ਸਮੀਖਿਆਕਾਰਾਂ ਦੇ ਵਰਗ ਨੂੰ ਸ੍ਰੰਪਰਦਾਇ ਕਿਹਾ ਜਾਂਦਾ ਹੈ। ਇਹ ਛੇ ਸਿਧਾਂਤ ਹਨ:- . ਰਸ ਸਿਧਾਂਤ . ਅਲੰਕਾਰ ਸਿਧਾਂਤ . ਧੁਨੀ ਸਿਧਾਂਤ . ਵਕ੍ਰੋਕਤੀ ਸਿਧਾਂਤ . ਔਚਿਤਯ ਸਿਧਾਂਤ ਕਾਵਿ ਦੀ ਆਤਮਾ ਧੁਨੀ: ਧੁਨੀਕਾਰ ਨੇ ਧੁਨੀ ਨੂੰ ਹੀ ਕਾਵਿ ਦੀ ਆਤਮਾ ਕਿਹਾ ਹੈ ਅਰਥਾਤ ਧੁਨੀ ਨੂੰ ਹੀ ਕਾਵਿ ਪੁਰਖ ਦੇ ਸਰੀਰ ਦੀ ਪ੍ਰਾਣ ਤੇ ਜ਼ਿੰਦ ਜਾਨ ਹੈ। ਏਸੇ ਲਈ ਧੁਨੀਕਾਰ ਕਾਵਿ ਦੇ ਪ੍ਰਭਾਵਿਤ ਤੱਤਾਂ ਨੂੰ ਧੁਨੀ ਰੂਪੀ ਆਤਮਾ ਦੇ ਹੀ ਸਹਾਇਕ ਤੱਤ ਮੰਨਦੇ ਹਨ। ਓਹਨਾਂ ਦਾ ਖੰਡਨ ਨਹੀਂ ਕੀਤਾ। ਕਾਵਿ ਨੂੰ ਇੱਕ ਪਰਖ ਸਮਝ ਕੇ ਧੁਨੀ ਉਸਦੀ ਆਤਮਾ ਦੱਸੀ ਹੈ। ਸ਼ਬਦ ਤੇ ਅਰਥ ਉਸਦਾ ਦਾ ਸਰੀਰ ਹੈ, ਰੀਤੀ ਸ਼ੈਲੀ ਅੰਗ- ਗਠਨ ਤੇ ਗੁਣ ਸੂਰਬੀਰਤਾ ਵਾਂਗ ਆਤਮਾ ਦੇ ਧਰਮ ਹਨ। ਅਲੰਕਾਰ ਲੌਂਗ, ਤਵੀਤੀ ਵਾਂਗ ਸਰੀਰ ਦੇ ਗਹਿਣੇ ਹਨ। ਵਿਆਕਰਣੀਆਂ ਦੇ ਅਨੁਸਾਰ ਕੰਨਾਂ ਨੂੰ ਜੋ ਸ਼ਬਦ ਸੁਣਾਈ ਦਿੰਦਾ ਹੈ ਉਹ ਅਨੰਤ,ਅਸਥਿਰ ਤੇ ਨਾਸ਼ਵਾਨ ਹੈ।ਉਸ ਤੋਂ ਕਿਸੇ ਅਰਥ ਨੂੰ ਨਹੀਂ ਜਾਣਿਆ ਜਾ ਸਕਦਾ। ਸੰਸਕ੍ਰਿਤ ਸਮੀਖਿਆ ਵਿੱਚ ਇਸ ਪ੍ਰਸ਼ਨ ਨੂੰ ਬੜੇ ਗਹੁ ਨਾਲ ਵਿਚਾਰਿਆ ਗਿਆ ਹੈ ਕਿ ਕਾਵਿ ਦੀ ਆਤਮਾ ਕਿਹੜਾ ਤੱਤ ਹੈ। ਇਸ ਤੱਤ ਨੂੰ ਲੈ ਕੇ ਆਲੋਚਕਾਂ ਨੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ ਹਨ। ਕਿਸੇ ਨੇ ਅਲੰਕਾਰ ਨੂੰ,ਕਿਸੇ ਨੇ ਰਸ ਨੂੰ, ਹਰ ਆਚਾਰੀਆਂ ਆਪੋ-ਆਪਣੇ ਸਿਧਾਂਤ ਨੂੰ ਕਾਵਿ ਸੁਹਜ ਦੇ ਬੁਨਿਆਦੀ ਤੱਤ ਮੰਨਦਾ ਹੈ। ਧੁਨੀਵਾਦੀਆਂ ਨੇ ਧੁਨੀ ਨੂੰ ਕਵਿਤਾ ਦਾ ਸ੍ਰੋਮਣੀ ਤੱਤ ਸਵੀਕਾਰ ਕੀਤਾ ਹੈ, ਜਿਸ ਤੋਂ ਬਿਨ੍ਹਾਂ ਕਾਵਿ ਸਿਰਜਣਾ ਕੀਤੀ ਵਿੱਚ ਸੌਂਦਰਯ ਪੈਂਦਾ ਨਹੀਂ ਹੋ ਸਕਦਾ। ਅਨੰਦਵਰਧਨ ਦਾ ਗ੍ਰੰਥ ਧਵਨਿਆਲੋਕ ਧੁਨੀਕਾਰ ਸਿਧਾਂਤ ਦਾ ਸ਼ਾਹਕਾਰ ਹੈ। ਅਨੰਦਵਰਧਨ ਹੀ ਧੁਨੀ ਸਿਧਾਂਤ ਦੇ ਹਰ ਅੰਗ ਤੇ ਉਪਅੰਗ ਉੱਤੇ ਸਾਫ਼ ਸਪੱਸ਼ਟ ਆਲੋਚਨਾ ਕਰਦੇ ਕਾਵਿ-ਸਮੀਖਿਆ ਵਿੱਚ ਇਸ ਦਾ ਸਥਾਈ ਸਥਾਨ ਸਥਾਪਿਤ ਕਰ ਦਿੱਤਾ ਹੈ। ਉਹ ਧੁਨੀ ਦੇ ਭਾਵ ਅਰਥ : ਧੁਨੀ ਸ਼ਬਦ ਦੇ ਕਈ ਅਰਥ ਪ੍ਰਚਿਲਤ ਹਨ ਜਿਵੇਂ ਧੁਨੀ ਇੱਕ ਸੰਗੀਤਕ ਲੈ ਹੈ , ਆਮ ਤੌਰ ' ਤੇ ਇਸ ਨੂੰ ਧੁਨੀ ਕਿਹਾ ਜਾਂਦਾ ਹੈ । ਭਾਸ਼ਾ ਵਿਗਿਆਨ ਅਨੁਸਾਰ , ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਧੁਨੀ ਹੈ । ਆਮ ਅਵਾਜ਼ ਨੂੰ ਵੀ ਧੁਨੀ ਕਿਹਾ ਜਾਂਦਾ ਹੈ , ਧੁਨੀ ਇੱਕ ਗੂੰਜ ਹੈ , ਇੱਕ ਰਮਜ਼ ਹੈ , ਇੱਕ ਸੁਝਾਓ ਹੈ । ਕਾਵਿ ਪ੍ਰਸੰਗ ਵਿੱਚ ਧੁਨੀ ਕਾਵਿ ਦਾ ਇੱਕ ਭੇਦ ਹੈ ਜਿਸ ਨੂੰ ਭਾਰਤੀ ਸਮੀਖਿਆਕਾਰ ਧੁਨੀ - ਕਾਵਿ ਕਹਿੰਦੇ ਹਨ। ਇਸ ਪ੍ਰਕਰਣ ਵਿੱਚ ਧੁਨੀ ਇੱਕ ਤਕਨੀਕੀ ਸ਼ਬਦ ਹੈ। ਜਿਸਦੀ ਵਰਤੋਂ ਭਾਰਤੀ ਅਲਚੋਕਾਂ ਕਾਵਿ ਦੇ ਸੰਦਰਭ ਵਿੱਚ ਕੀਤੀ ਹੈ। ਇਸ ਤਰਾਂ ਧੁਨੀ ਰਮਜ਼ੀਆ ਕਾਵਿ,ਸੁਝਾਊ ਕਵਿਤਾ,ਵਿਅੰਗਮਈ ਕਵਿਤਾ ਜਾਂ ਪ੍ਰਤੀਕਮਈ ਕਵਿਤਾ ਨੂੰ ਕਿਹਾ

ਜਾਂਦਾ ਹੈ।

ਧੁਨੀ ਦੀ ਪਰਿਭਾਸ਼ਾ: ਅਨੰਦਵਰਧਨ ਨੇ ਧੁਨੀ ਦੀ ਪਰਿਭਾਸ਼ਾ ਉਲਕੀਦਿਆ ਲਿਖਿਆ ਹੈ ਕਿ "ਜਿੱਥੇ ਸ਼ਬਦ ਤੇ ਅਰਥ ਦੋਵੇਂ ਆਪਣੇ ਆਪ ਨੂੰ ਅਪ੍ਰਧਾਨ ਬਣਾ ਕੇ ਵਿਅੰਜਨਾਂ ਸ਼ਕਤੀ ਦੇ ਜ਼ੋਰ ਨਾਲ ਵਿਅੰਗਾਰਥ ਨੂੰ ਪ੍ਰਗਟਾਉਂਦੇ ਹਨ। ਉਸ ਕਾਵਿ ਨੂੰ ਧੁਨੀ ਕਿਹਾ ਜਾਂਦਾ ਹੈ। ਮੰਮਟ ਨੇ ਧੁਨੀ ਦਾ ਲੱਛਣ ਦਰਸਾਉਂਦਿਆਂ ਕਿਹਾ ਹੈ ਕਿ ਜਿੱਥੇ ਮੁੱਖ ਅਰਥ ਨਾਲੋਂ ਵਿਅੰਗਾਰਥ ਵਿੱਚ ਵਧੇਰੇ ਚਮਤਕਾਰ ਤੇ ਕਾਵਿਕ ਸੁਹਜ ਹੋਵੇ ਉਸਨੂੰ ਧੁਨੀ ਕਿਹਾ ਜਾਂਦਾ ਹੈ। ਡਾ: ਤ੍ਰਿਗੁਣਾਯਤ ਨੇ ਕਿਹਾ ਹੈ ਕਿ ਵਿਅੰਜਨਾਂ ਸ਼ਕਤੀ ਨਾਲ ਪ੍ਰਾਪਤ ਅਰਥ ਨੂੰ ਧੁਨੀ ਕਿਹਾ ਜਾਂਦਾ ਹੈ ਵਿਸ਼ਵਨਾਥ ਆਨੁਸਾਰ, " ਜਿੱਥੇ ਸ਼ਬਦ ਜਾਂ ਅਰਥ ਖ਼ੁਦ ਸਾਧਨ ਹੋ ਕੇ ਕਿਸੇ ਚਮਤਕਾਰ ਅਰਥ ਨੂੰ ਉਜਾਗਰ ਕਰਨ ਉਹ ਧੁਨੀ ਕਾਵਿ ਹੈ"। ਉਪਰੋਕਤ ਪਰਿਭਾਸ਼ਾਵਾਂ ਤੋਂ ਭਾਵ ਹੈ ਕਿ ਜਿੱਥੇ ਸੰਕੇਤਿਤ ਜਾਂ ਸਾਧਾਰਣ ਅੱਖਰੀ ਅਰਥ ਵਿਚੋਂ ਇੱਕ ਨਵੇਂ ਚਮਤਕਾਰੀ ਤੇ ਰਮਣੀਕ ਅਰਥ ਦੀ ਝਲਕ ਉੱਭਰਦੀ ਹੋਵੇ ਜਿਹੜੀ ਵਿਅੰਜਨਾਂ ਸ਼ਕਤੀ ਦੁਆਰਾ ਪ੍ਰਗਟ ਹੋਵੇ ਉਸਨੂੰ ਧੁਨੀ ਕਾਵਿ ਕਿਹਾ ਜਾਂਦਾ ਹੈ। ਧੁਨੀ ਇਕ ਤਕਨੀਕੀ ਸ਼ਬਦ ਹੈ। ਕਾਵਿ ਦੇ ਪ੍ਰਸੰਗ ਵਿੱਚ ਧੁਨੀ ਉਹ ਕਾਵਿ ਹੈ ਜਿਸ ਵਿੱਚ ਰਮਜ਼ ਜਾਂ ਵਿਅੰਗ ਦੀ ਪ੍ਰਧਾਨਤਾ ਹੁੰਦੀ ਹੈ ਅਤੇ ਸਬੰਧਤ ਕਾਵਿ ਟੋਟੇ ਦਾ ਸੌਦਰਯ ਅਜਿਹੀ ਰਮਜ਼ ਉੱਤੇ ਹੀ ਆਧਾਰਿਤ ਹੁੰਦਾ ਹੈ।

ਸੰਸਕ੍ਰਿਤ ਵਿੱਚ ਧੁਨੀ ਸ਼ਬਦ ਦੀ ਵਰਤੋਂ 1. ਜਿਹੜਾ ਸ਼ਬਦ ਸੁਝਾ ਜਾਂ ਰਮਜ਼ ਦੇਵੇ ਜਾਂ ਦਵਾਏ ( ਸ਼ਬਦ ਧੁਨੀ) 2. ਜਿਹੜਾ ਅਰਥ ਸੁਝਾ ਦੇਵੇ ( ਅਰਥ ਧੁਨੀ) 3. ਜਿਸ ਦੇ ਰਾਹੀਂ ਸੁਝਾ ਦਿੱਤਾ ਜਾਵੇ ( ਧੁਨੀ) 4. ਜਿਸ ਕਾਵਿ ਵਿੱਚ ਸੁਝਾ ਹੋਵੇ,ਰਮਜ਼ ਹੋਵੇ (ਕਾਵਿ ਧੁਨੀ) 5. ਧੁਨੀ ਇਕ ਕਾਵਿਕ ਸ਼ੈਲੀ ਹੈ (ਧੁਨੀ ਸ਼ੈਲੀ)

 ਇਸ ਨਿਰੁਕਤੀ ਤੋਂ 'ਧੁਨੀ' ਸ਼ਬਦ ਦਾ ਭਾਵ ਜਾਂ ਅੱਖਰੀ ਅਰਥ ਹੈ ਸੁਝਾਉ, ਸੰਕੇਤਕ, ਰਮਜ਼ੀ ਜਾਂ ਪ੍ਰਤੀਤੀਮਾਨ ਅਰਥ, ਸ਼ਬਦ ਜਾਂ ਕਾਵਿ। ਆਮ ਤੌਰ ਤੇ ਧੁਨੀ ਸ਼ਬਦ ਦਾ ਕੋਸ਼ਗਤ ਅਰਥ ਹੈ- ਸੁਰ, ਗੂੰਜ

ਧੁਨੀ ਸਿਧਾਂਤ ਦੇ ਬਾਨੀ : ਆਨੰਦਵਰਧਨ ਧੁਨੀ ਸਿਧਾਂਤ ਦੇ ਸੰਸਥਾਪਕ ਅਤੇ ਸੰਚਾਲਕ ਹਨ । ਉਹਨਾਂ ਦਾ ਕਹਿਣਾ ਹੈ ਕਿ ਜਿੱਥੇ ਸਬਦ ਅਤੇ ਅਰਥ ਆਪੋ-ਆਪਣੇ ਖੇਤਰ ਤੋਂ ਉਤਾਂਹ ਉੱਠ ਕੇ ਸ਼ਬਦ ਸ਼ਕਤੀ ਦੇ ਰਾਹੀਂ ਕਿਸੇ ਅਨੋਖੇ ਵਿਅੰਗ ਅਰਥ ਨੂੰ ਜਾਹਰ ਕਰਦੇ ਹੋਣ ਉਹ ਕਾਵਿ ਧੁਨੀ ਕਾਵਿ ਹੈ, ਇਸਦਾ ਭਾਵ ਇਹ ਹੈ ਕਿ ਆਮ ਬੋਲ-ਚਾਲ ਦੇ ਸ਼ਬਦ ਜਦੋਂ ਕਵਿਤਾ ਵਿੱਚ ਸਜਾਏ ਜਾਂਦੇ ਹਨ ਤਾਂ ਸ਼ਬਦਾਂ ਵਿੱਚੋਂ ਨਵੇਂ-ਨਵੇਂ ਅਰਥ ਨਵੇਂ-ਨਵੇਂ ਇਸ਼ਾਰੇ ਮਹਿਸੂਸ ਕੀਤੇ ਜਾਂਦੇ ਹਨ ਜਦੋਂਕਿ ਆਮ ਅਤੇ ਸਥੂਲ ਅਰਥ ਗੁੰਮ ਹੋ ਜਾਂਦੇ ਹਨ । ਭਾਵੁਕ ਪਾਠਕ ਕਵਿਤਾ ਵਿੱਚ ਪਰੋਏ ਲਫ਼ਜ਼ਾਂ ਵਿੱਚੋਂ ਇਕ ਅਦਭੁਤ ਅਤੇ ਵਿਲੱਖਣ ਭਾਵ ਢੂੰਡ ਲੈਂਦਾ ਹੈ । ਨਵੇਂ ਅਤੇ ਵਿਅੰਗਮਈ ਅਰਥਾਂ ਦੀ ਅਨੁਭੂਤੀ ਹੀ ਕਵਿਤਾ ਦੀ ਧੁਨੀ ਹੈ | 'ਰਾਮ ਚੁਕੰਨਾ ਹੈ ' ਵਾਕ ਵਿਚ ਚੁਕੰਨਾ ਸ਼ਬਦ ਦਾ ਆਮ ਅਤੇ ਪ੍ਰਚਲਿਤ ਅਰਥ ਹੋਰ ਹੈ ਪਰ ਇਸ ਵਿੱਚ ਜਿਹੜੀ ਧੁਨੀ ਨਿਕਲਦੀ ਹੈ ਉਹ ਹੋਰ ਹੈ । ਚੁਕੰਨਾ ਦਾ ਮੁੱਢਲਾ ਅਤੇ ਆਮ ਅਰਥ ਹੈ ਚਾਰ ਕੰਨਾਂ ਵਾਲਾ ਪਰੰਤੂ ਅਸੀਂ ਕਾਵਿ ਖੇਤਰ ਵਿੱਚ ਇਸ ਸ਼ਬਦ ਦਾ ਪ੍ਰਯੋਗ ਉਸ ਵਿਆਕਤੀ ਲਈ ਕਰਦੇ ਹਾਂ ਜਿਹੜਾ ਬੜਾ ਹੁਸ਼ਿਆਰ ਹੈ, ਚਾਲਾਕ ਜਾਂ ਜਾਗਰੂਕ ਹੈ। ' ਚੁਕੰਨਾ ਸ਼ਬਦ ਦੀ ਧੁਨੀ ਅਰਥਾਤ ਰਮਜ਼ ਹੁਸ਼ਿਆਰ ਹੈ। ਇਸਨੂੰ ਹੀ ਧੁਨੀਵਾਦੀ ਆਲੋਚਕ ਕਵਿਤਾ ਦੀ ਬੁਨਿਆਦੀ ਖੂਬਸੂਰਤੀ ਕਹਿੰਦੇ ਹਨ ਅਤੇ ਸਭ ਤੋਂ ਵਧੀਆ ਕਾਵਿ ਦੱਸਦੇ ਹਨ।

ਧੁਨੀ ਅਤੇ ਸ਼ਬਦ ਸ਼ਕਤੀਆਂ

ਕਵਿਤਾ ਵਿੱਚ ਅਸੀਂ ਜਿਸ ਧੁਨੀ ਦੀ ਚਰਚਾ ਕਰ ਰਹੇ ਹਾਂ ਉਸ ਧੁਨੀ ਦਾ ਮਾਧਿਅਮ ਸ਼ਬਦ ਹੈ । ਸ਼ਬਦ ਵਿੱਚੋ ਹੀ ਵਿਅੰਗ ਅਤੇ ਰਮਜ਼ਾਂ ਫੁੱਟ - ਫੁੱਟ ਨਿਕਲਦੀਆਂ ਹਨ । ਧੁਨੀ ਦਾ ਸਾਰਾ ਦਾਰੋ-ਮਦਾਰ ਸ਼ਬਦਾਂ ਉੱਤੇ ਹੈ ਇਸ ਲਈ ਸ਼ਬਦ ਹੀ ਧੁਨੀ ਦਾ ਅਧਾਰ ਹਨ । ਪਰੰਤੂ ਸਬਦ ਤੋਂ ਧੁਨੀ ਤੱਕ ਦੀ ਯਾਤਰਾ ਕਰਨ ਲਈ ਭਾਰਤੀ ਅਲੋਚਕਾਂ ਨੇ ਸ਼ਬਦ ਸ਼ਕਤੀਆਂ ਦੀ ਕਲਪਨਾ ਕੀਤੀ ਹੈ । ਸ਼ਬਦ ਸ਼ਕਤੀਆਂ ਦੇ ਸਹਾਰੇ ਹੀ ਕੋਈ  ਸ਼ਬਦ ਕਾਵਿ ਦੇ ਵਾਤਾਵਰਨ ਵਿੱਚੋਂ ਕੋਈ ਨਵੀਂ ਅਤੇ ਅਨੋਖੀ ਧੁਨੀ ਕੱਢਦਾ ਹੈ , ਕੋਈ ਅਦੁਭਤ ਰਮਜ਼ ਦੇਣ ਦੇ ਸਮਰੱਥ ਹੁੰਦਾ ਹੈ । ਇਸ ਲਈ ਕਾਵਿ ਧੁਨੀ ਤੱਕ ਪੰਹੁਚਨ ਲਈ ਅਰਥ ਨੂੰ  ਸ਼ਬਦ ਦੀਆਂ ਭਿੰਨ - ਭਿੰਨ ਸ਼ਕਤੀਆਂ ਵਿੱਚੋਂ ਗੁਜ਼ਰਨਾ ਪੈਂਦਾ ਹੈ ਜਿਹਨਾਂ ਦੇ ਸਹਾਰੇ ਨਾਲ ਭਿੰਨ - ਭਿੰਨ ਅਰਥ ਪਰਗਟ ਹੁੰਦੇ ਹਨ । ਇਹ ਸ਼ਬਦ ਸ਼ਕਤੀਆਂ ਹੇਠ ਲਿਖੇ ਅਨੁਸਾਰ ਹਨ :

. ਅਭਿਧਾ ਸ਼ਕਤੀ . ਲਕਸ਼ਣਾ ਸ਼ਕਤੀ .ਵਿਅੰਜਨਾ ਸ਼ਕਤੀ

ਅਭਿਧਾ ਸ਼ਕਤੀ :

ਜਗਨਨਾਥ ਦੇ ਵਿਚਾਰ ਅਨੁਸਾਰ ਅਭਿਧਾ-ਸ਼ਕਤੀ ਸ਼ਬਦ ਦੀ ਉਸ ਕਿਰਿਆ ਨੂੰ ਕਹਿੰਦੇ ਹਨ ਜਿੱਥੇ ਅਰਥ ਦਾ ਸ਼ਬਦ ਵਿੱਚ ਤੇ ਸ਼ਬਦ ਦਾ ਅਰਥ ਵਿੱਚ ਪ੍ਰਤੱਖ ਸਬੰਧ ਹੋਵੇ। ਇਹਨਾਂ ਸ਼ਬਦ ਸ਼ਕਤੀਆਂ ਵਿੱਚੋਂ ਪਹਿਲੀ ਅਤੇ ਮੁੱਢਲੀ ਸ਼ਬਦ ਸ਼ਕਤੀ, ਅਭਿਧਾ ਸ਼ਕਤੀ ਹੈ। ਅਭਿਧਾ ਸ਼ਕਤੀ ਸ਼ਬਦ ਦੇ ਮੁੱਢਲੇ ਅਰਥ ਦਾ ਬੋਧ ਹੁੰਦਾ ਹੈ। ਅਭਿਧਾ ਸ਼ਕਤੀ ਰਾਹੀਂ ਹੀ ਅਸੀ ਮੁੱਢਲੇ,ਪਹਿਲੇ ਜਾਂ ਆਮ ਪ੍ਰਚੱਲਿਤ ਅਰਥ ਜਾਨਣ ਵਿੱਚ ਸਮਰੱਥ ਹੁੰਦੇ ਹਾਂ । ਆਮ ਬਿਆਨੀਆਂ ਕਾਵਿ ਵਿੱਚ ਅਭਿਧਾ ਸ਼ਕਤੀ ਵਾਲਾ ਕਾਵਿ ਹੀ ਪ੍ਰਧਾਨ ਹੁੰਦਾ ਹੈ, ਜਿਵੇਂ :

ਚਿੜੀ ਚੂਕਦੀ ਨਾਲ ਜਾਂ ਤੁਰੇ ਪਾਂਧੀ, 

ਪਈਆਂ ਦੁੱਧ ਦੇ ਵਿੱਚ ਮਧਾਣੀਆਂ ਨੇ। ਕਈ ਉੱਠ ਕੇ ਹਾਲੀ਼ ਤਿਆਰ ਹੋਏ,

ਕਈ ਢੂੰਡਦੇ ਫਿਰਨ ਪਰਾਣੀਆਂ ਨੇ। 

ਉਪਰੋਕਤ ਕਾਵਿ ਬੰਦ ਵਿੱਚ ਕਵੀ ਦਾ ਮਨੋਰਥ ਨਾ ਵਿਅੰਗ ਹੈ, ਨਾ ਕੋਈ ਸਦਾਚਾਰਕ ਉਪਦੇਸ਼, ਨਾ ਕੋਈ ਲੁਕਵੀਂ ਜਾਂ ਗੁੱਝੀ ਚੋਟ ਸਪੱਸ਼ਟ ਬਿਆਨ ਹੈ ਜੋ ਪੇਂਡੂ ਜੀਵਨ ਦੀ ਤਸਵੀਰ ਪੇਸ਼ ਕਰ ਰਿਹਾ ਹੈ । ਇਸ ਲਈ ਬੰਦ ਦੇ ਹਰੇਕ ਸ਼ਬਦ -ਚਿੜੀ,ਪਾਂਧੀ, ਮਧਾਣੀ ਆਦਿ ਆਮ ਕੋਸ਼ ਅਰਥ ਹੀ ਪ੍ਰਗਟ ਕਰਦੇ ਹਨ ਜੋ ਅਭਿਧਾ ਸ਼ਕਤੀ ਦੇ ਮਾਧਿਅਮ ਨਾਲ ਉਜਾਗਰ ਹੁੰਦੇ ਹਨ । ਇਸ ਤਰਾਂ ਸ਼ਬਦ ਅਤੇ ਅਰਥ ਦੇ ਦਰਮਿਆਨ ਸੰਧੀ ਸਥਾਪਤ ਕਰਨ ਵਾਲੀ ਅਭਿਧਾ ਸ਼ਕਤੀ ਹੈ।

ਲਕਸ਼ਣਾ ਸ਼ਕਤੀ : ਮੰਮਟ ਅਨੁਸਾਰ ਲਕਸ਼ਣਾ ਸ਼ਕਤੀ- ਮੁੱਖ ਅਰਥ ਦੇ ਰੁਕਣ ਤੇ ਰੂੜੀ (ਰੀਤ) ਜਾਂ ਕਿਸੇ ਮਨਰੋਥ ਨੂੰ ਲੈ ਕੇ ਜਿਸ ਸ਼ਕਤੀ ਦੇ ਦੁਆਰਾ ਮੁੱਖ ਅਰਥ ਨਾਲ ਸਬੰਧ ਰੱਖਣ ਵਾਲਾ ਕੋਈ ਹੋਰ ਅਰਥ ਨਿਕਲਦਾ ਹੋਵੇ ਉੱਥੇ ਲਕਸ਼ਣਾ ਸ਼ਕਤੀ ਹੁੰਦੀ ਹੈ।

ਕਵਿਤਾ ਵਿੱਚ ਕਵੀ ਸ਼ਬਦਾਂ ਦੀ ਵਿਉਂਤ ਬੰਦੀ ਇਸ ਤਰਾਂ ਕਰਦਾ ਹੈ ਕਿ ਉਹਨਾਂ ਵਿੱਚੋਂ ਨਿਕਲਣ ਵਾਲੇ ਅਰਥ ਆਮ ਜਾਂ ਕੋਸ਼ ਨਹੀਂ ਹੁੰਦੇ । ਜਦੋਂ ਸ਼ਬਦ ਦੂਜੈਲੇ ਅਰਥਾਂ ਦੇ ਧਾਰਨੀ ਹੁੰਦੇ ਹਨ ਤਾਂ ਇੱਥੇ ਸ਼ਬਦ ਦੀ ਲਕਸ਼ਣਾ ਸ਼ਕਤੀ ਕੰਮ ਕਰਦੀ ਹੈ । ਲਕਸ਼ਣਾ ਸ਼ਕਤੀ ਸਬਦਾਂ ਦੇ ਖੋਲ ਵਿੱਚ ਨਹੀਂ ਸਗੋਂ ਪ੍ਰਸੰਗ ਵਿੱਚ ਪਈ ਹੁੰਦੀ ਹੈ, ਜਿਵੇਂ : ਅੱਖਿਓ ਜਾਂਚ ਸਿੱਖੋ ਦੇਖਣ ਦੀ, ਰੂਪ ਦੁਹਾਈਆਂ ਦੇਦਾਂ ਨੀ। ਇਹ ਤਾਂ ਲਿਸ਼ਕੰਦੜਾ ਕੰਚ ਦਾ ਪਰਦਾ, ਸੋਹਣਾ ਪਾਰ ਵਸੇਂਦਾ ਨੀ। ਉਪਰੋਕਤ ਪੰਕਤੀਆਂ ਵਿੱਚ ਅੱਖੀਆਂ ਨੂੰ ਸੰਬੋਧਨ ਹੋਣਾ ਅਤੇ ਰੂਪ ਅਰਥਾਤ ਹੁਸਨ ਦਾ ਦੁਹਾਈਆਂ ਦੇਣਾ ਨਿਰੀ ਹਾਸੋ-ਹੀਣੀ ਗੱਲ ਜਾਪਦੀ ਹੈ ਕਿਉਂਕਿ ਰੂਪ ਕੋਈ ਇਨਸਾਨ ਨਹੀਂ ਹੱਡ ਮਾਸ ਦਾ ਕੋਈ ਦੇਹ ਧਾਰੀ ਸਥੂਲ ਅਕਾਰ ਨਹੀਂ ਪਰੰਤੂ ਕਵੀ ਦੀ ਅੱਖ ਦੁਹਾਈਆਂ ' ਦਿੰਦੇ ਰੂਪ ਨੂੰ ਦੇਖ ਰਹੀ ਹੈ। ਜੇ ਯਥਾਰਥਵਾਦੀ ਦ੍ਰਿਸ਼ਟੀ ਨਾਲ ਦੇਖਿਆ ਜਾਵੇ ਤਾਂ ਇਹ ਸਭ ਕੁਝ ਸਵੈ ਵਿਰੋਧੀ ਹੈ। ਪਰ ਕਵੀ ਦਾ ਮਨੋਰਥ ਹੋਰ ਹੈ ਉਹ ਆਪਣੇ ਨਿਸ਼ਾਨੇ ਲਈ ਇਹ ਕਾਵਿ ਪ੍ਰਯੋਗ ਕਰ ਰਿਹਾ ਹੈ । ਭਾਵੇਂ ਲੋਕਿਕ ਪੱਧਰ ਉੱਤੇ ਇਹ ਕਥਨ ਵਿਰੋਧੀ ਹਨ,ਬੇਅਰਥੇ ਹਨ, ਪਰ ਕਲਾਤਮਕ ਪੱਧਰ ਉੱਤੇ ਇਹਨਾਂ ਦੇ ਖ਼ਾਸ ਅਰਥ ਹਨ । ਇਸ ਲਈ ਜੇਕਰ ਅਸੀਂ ਕਵੀ ਦੇ ਮਨੋਰਥ ਤੋਂ ਜਾਣੂ ਹੋਣਾ ਹੈ ਤਾਂ ਅੱਖੀਆਂ, ਰੂਪ ਆਦਿ ਸ਼ਬਦਾਂ ਦੇ ਅਭਿਧਾ ਸ਼ਕਤੀ ਨਾਲ ਪ੍ਰਾਪਤ ਹੋਏ ਅਰਥਾਂ ਤੋਂ ਅਗਾਂਹ ਲੰਘ ਕੇ ਹੋਰ ਅਰਥ ਲੈਣੇ ਪੈਣਗੇ । ਲਕਸ਼ਣਾ ਸ਼ਕਤੀ ਰਾਹੀਂ ਇਹਨਾਂ ਦੇ ਅਰਥ ਪ੍ਰਾਪਤ ਕੀਤੇ ਜਾ ਸਕਦੇ ਹਨ। ਸੋ ਉਪਰੋਕਤ ਕਾਵਿ ਟੋਟੇ ਵਿੱਚ 'ਅੱਖੀਓ ' ਤੋਂ ਭਾਵ ਅੱਖਾਂ ਵਾਲੇ ਦੀਨੇ-ਬੀਨੇ ਡੂੰਘੀ ਨੀਝਵਾਲੇ ਵਿਅਕਤੀ ਤੋਂ ਹੈ । ਰੂਪ ਤੋਂ ਭਾਵ ਰੂਪਮਾਨ, ਹੁਸੀਨ, ਮਹਿਬੂਬ ਅਰਥਾਤ ਰੱਬੀ ਰਹੱਸਵਾਦੀ ਪ੍ਰੀਤਮ ਤੋਂ ਹੈ। ਹੁਸਨ ਜਮਾਲ ਹਰ ਥਾਂ ਦਾ ਵਾਸੀ ਹੈ ਪਰੰਤੂ ਸੂਖਮ ਦ੍ਰਿਸ਼ਟੀ ਵਾਲਿਆਂ ਨੂੰ ਲੱਭਣ ਅਤੇ ਦੇਖਣ ਦੀ ਜਾਂਚ ਆਉਣੀ ਚਾਹੀਦੀ ਹੈ । ਇਹ ਅਰਥ ਲਕਸ਼ਣਾ ਸ਼ਕਤੀ ਦੇ ਸਹਾਰੇ ਨਾਲ ਗ੍ਰਹਿਣ ਕੀਤੇ ਜਾ ਸਕਦੇ ਹਨ।

ਵਿਅੰਜਨਾ ਸ਼ਕਤੀ : ਸਾਹਿਤ ਦਰਪਣ ਦੇ ਆਚਾਰੀਆਂ ਵਿਸ਼ਵਨਾਥ ਅਨੁਸਾਰ 'ਜਿਸ ਥਾਂ ਅਭਿਧਾ ਤੇ ਲਕਸ਼ਣਾ ਸ਼ਕਤੀ ਆਪੋ ਆਪਣਾ ਕੰਮ ਕਰ ਸਾਂਤ ਹੋ ਜਾਣ ਉਪਰੰਤ ਕਿਸੇ ਨਾ ਕਿਸੇ ਢੰਗ ਨਾਲ ਹੋਰ ਅਰਥ ਦੀ ਪ੍ਰਤੀਤੀ ਹੁੰਦੀ ਹੈ ਉੱਥੇ ਵਿਅੰਜਨਾਂ ਸ਼ਕਤੀ ਹੀ ਹੁੰਦੀ ਹੈ' ਜਦੋਂ ਅਭਿਧਾ ਸ਼ਕਤੀ ਤੋਂ ਪ੍ਰਾਪਤ ਅਰਥ ਫਿਰ ਲਕਸ਼ਣਾ ਸ਼ਕਤੀ ਤੋਂ ਪ੍ਰਾਪਤ ਅਰਥ ਤੋਂ ਬਾਅਦ ਵੀ ਹੋਰ ਵਿਅੰਗ ਅਰਥ ਪ੍ਰਤੀਤ ਹੁੰਦੇ ਹਨ ਜੋ ਨਾ ਹੀ ਅਭਿਧਾ ਅਤੇ ਨਾ ਹੀ ਵਿਅੰਜਨਾਂ ਦੇ ਵਸ ਹੁੰਦੇ ਹਨ ਇਹਨਾਂ ਦੋਹਾਂ ਖੇਤਰ ਤੋਂ ਪਰ੍ਹੇ ਹੁੰਦੇ ਹਨ । ਅਜਿਹੇ ਥਾਂ ਇੱਕ ਹੋਰ ਸ਼ਬਦ ਸ਼ਕਤੀ ਦਾ ਖੇਤਰ ਸ਼ੁਰੂ ਹੁੰਦਾ ਜਿਸ ਨੂੰ ਵਿਅੰਜਣਾ ਸ਼ਕਤੀ ਕਿਹਾ ਜਾਂਦਾ ਹੈ । " ਜਿੱਥੇ ਅਭਿਧਾ ਅਤੇ ਲਕਸ਼ਣਾ ਆਪੋ - ਆਪਣਾ ਕੰਮ ਮੁਕਾ ਕੇ ਸ਼ਾਂਤ ਹੋ ਜਾਣ ਪਰ ਫਿਰ ਵੀ ਕੋਈ ਨਵਾਂ ਅਧ ਪ੍ਰਾਪਤ ਹੁੰਦਾ ਹੋਵੇ ਉੱਥੇ ਵਿਅੰਜਨਾਂ ਸ਼ਕਤੀ ਕਿਹਾ ਜਾਂਦਾ ਹੈ। ਇਸ ਸੰਦਰਭ ਵਿੱਚ ਉਪਰੋਕਤ ਕਾਵਿ ਟੋਟੇ ਦੀ ਅਗਲੀ ਪੰਕਤੀ ਦੇਖੀ ਜਾ ਸਕਦੀ ਹੈ : 'ਇਹ ਤਾਂ ਲਿਸ਼ਕੰਦੜਾ ਕੱਚਦਾ ਪਰਦਾ ਸੋਹਣਾ ਪਾਰ ਵਸੇਂਦਾ ਨੀ' ਇੱਥੇ ਕੱਚ ਦਾ ਪਰਦਾ ਦੇ ਅਭਿਧਾ ਸ਼ਕਤੀ ਰਾਹੀਂ ਅਰਥ ਪ੍ਰਾਪਤ ਅਰਥ ਹੈ, ਗਲਾਸ ਜਾਂ ਸ਼ੀਸ਼ੇ ਦੇ ਲਕਸ਼ਣਾ ਸ਼ਕਤੀ ਅਨੁਸਾਰ ਅਰਥ ਵਿਸ਼ਾਲ ਹਨ ਕੱਚ ਵਰਗਾ ਟੁੱਟਣ ਯੋਗ,ਪਰਦੇ ਵਰਗਾ ਜਿਸਮ ਪਰੰਤੂ ਇਹਨਾਂ ਤੋਂ ਬਿਨਾਂ ਸੁਹਿਰਦ ਪਾਠਕ ਨੂੰ ਹੋਰ ਵੀ ਅਰਥ ਲੱਭਦੇ ਹਨ, ਰੱਬੀ ਹੁਸੀਨ ਪਰਮਾਤਮਾ, ਇਹ ਮਿੱਟੀ ਦਾ ਜਿਸਮ ਕੱਚ ਪਾਰਦਰਸ਼ੀ ਹੈ ਜਿਸ ਤੋਂ ਪਰ੍ਹੇ ਹੁਸਨਾਂ ਦਾ ਬਾਦਸ਼ਾਹ ਰੱਬੀ ਮਹਿਬੂਬ ਨਿਵਾਸ ਕਰਦਾ ਹੈ। ਆਤਮਾ 'ਚੋ ਪਰਮਾਤਮਾ ਦਾ ਸਾਖਿਆਕਾਰ ਕਰਨ ਲਈ ਅੱਖਾਂ ਨੂੰ ਵੇਖਣ ਦੀ ਜਾਂਚ ਆਉਣੀ ਚਾਹੀਦੀ ਹੈ । ਇੱਕ ਹੋਰ ਮਿਸਾਲ ਇਸ ਤਰਾਂ ਹੈ : ਕੀਹਨੇ ਤੋੜ ਕੇ ਫੁੱਲ ਅਸਾਡੇ ਦਿਲ ਦਾ ਖੂਨ ਹੈ ਕੀਤਾ, ਟਾਹਣੀ ਦੇ ਗਲ ਲੱਗ-ਲੱਗ ਪੁੱਛਣ ਕੰਡੇ ਹਿਜਰਾਂ ਮਾਰੇ। ਇੱਥੇ ਫੁੱਲਾਂ ਅਤੇ ਕੰਡਿਆਂ ਦੇ ਸੰਵਾਦ ਰਾਹੀਂ ਨਾਇਕ ਦੇ ਹਿਜਰ ਦੀ ਗਾਥਾ ਬਿਆਨ ਕੀਤੀ ਗਈ ਹੈ । ਵਿਅੰਜਨਾਂ ਸ਼ਕਤੀ ਦੀ ਇੱਕ ਖ਼ਾਸ ਗੱਲ ਇਹ ਹੈ ਕਿ ਜਿੱਥੇ ਅਭਿਧਾ ਅਤੇ ਲਕਸ਼ਣਾ ਸ਼ਕਤੀ ਦਾ ਅਧਾਰ ਸ਼ਬਦ ਹਨ ਉੱਥੇ ਵਿਅੰਜਨਾਂ ਸ਼ਕਤੀ ਅਰਥ ਵਿੱਚੋਂ ਪਰਗਟ ਹੁੰਦੀ ਹੈ।

ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਕਵਿਤਾ ਵਿੱਚ ਕਈ ਵਾਰ ਅਭਿਧਾ ਅਤੇ ਵਿਅੰਜਨਾਂ ਹੀ ਹੁੰਦੀਆਂ

ਧੁਨੀ ਦੇ ਭੇਦ : ਅਨੰਦਵਰਧਨ ਤੇ ਉਸਦੇ ਅਨੁਯਾਈ ਮੰਮਟ ਧੁਨੀ ਦੇ ਤਿੰਨ ਭੇਦ ਮੰਨਦੇ ਹਨ। .ਵਸਤੂ ਧੁਨੀ (ਜਿੱਥੇ ਵਿਅੰਗਾਰਥ ਦੀ ਸ਼ਕਲ ਵਿਚ ਕਿਸੇ ਯਥਾਰਥ ਭਾਂਤ ਆਮ ਵਸਤੂ ਦੀ ਗੱਲ ਨੂੰ ਸਮਝਾਇਆ ਜਾਵੇ, ਕੋਈ ਅਲੰਕਾਰ ਜਾਂ ਰਸ ਨਾ ਹੋਵੇ ਉਸਨੂੰ ਵਸਤੂ ਧੁਨੀ ਕਿਹਾ ਜਾਂਦਾ ਹੈ) .ਅਲੰਕਾਰ ਧੁਨੀ (ਅਲੰਕਾਰ ਧੁਨੀ ਨੂੰ ਵਿਅੰਗ ਕਿਸੇ ਅਲੰਕਾਰ ਦਾ ਰੂਪ ਧਾਰਣ ਕਰਦਾ ਹੈ, ਅਰਥਾਤ ਅਲੰਕਾਰ ਨੂੰ ਸੁਲਝਾਉਂਦਾ ਹੈ) .ਰਸ ਧੁਨੀ ਜਿੱਥੇ ਵਿਅੰਗਾਰਥ ਕੋਈ ਰਸ ਰੂਪ ਪ੍ਰਗਟ ਹੁੰਦਾ ਹੋਵੇ ਉੱਥੇ ਰਸ ਧੁਨੀ ਹੁੰਦੀ ਹੈ।

ਵਸਤੂ ਧੁਨੀ ਤੋਂ ਭਾਵ ਕੋਈ ਵਿਚਾਰ ਜਾਂ ਖਿਆਲ ਹੈ । ਜਿਸ ਕਾਵਿ ਵਿੱਚ ਵਿਅੰਜਨਾਂ ਸ਼ਕਤੀ ਦੁਆਰਾ ਕਿਸੇ ਵਿਚਾਰ ਨੂੰ ਸੁਝਾਇਆ ਜਾਵੇ ਉਥੇ ਵਸਤੂ ਧੁਨੀ ਹੁੰਦੀ ਹੈ। ਪਰ ਜਿੱਥੇ ਸੁਝਾਅ ਰੂਪ ਵਿੱਚ ਕੋਈ ਅਲੰਕਾਰ ਵਿਅਕਤ ਹੋਵੇ ਉਹ ਅਲੰਕਾਰ ਧੁਨੀ ਹੈ। ਰਸ ਧੁਨੀ ਤੋਂ ਭਾਵ ਕਾਵਿ ਵਿੱਚ ਰਸ ਦੀ ਉਤਪੱਤੀ ਹੈ,ਰਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਮਹਿਸੂਸ ਕੀਤਾ ਜਾਂਦਾ ਹੈ। ਧੁਨੀ ਭੇਦਾਂ ਵਿਚੋਂ ਰਸ ਧੁਨੀ ਨੂੰ ਸ਼੍ਰੇਸ਼ਟ ਮੰਨਿਆ ਗਿਆ ਹੈ, ਉਦਾਹਰਨ :

ਵੇਖ - ਵੇਖ ਸੂਰਜ ਦਾ ਘੇਰਾ 

ਚੇਤੇ ਆਵੇ ਖੇਹਨੂੰ ਤੇਰਾ ਜਿਉਂ- ਜਿਉਂ ਪੈਂਦਾ ਜਾਏ ਹਨੇਰਾ ਤਿਉਂ-ਤਿਉਂ ਨ੍ਹੇਰ ਮਚਾਵਨ ਜ਼ੁਲਫਾਂ ਤੇਰੀਆਂ ਇਸ ਬੰਦ ਵਿੱਚ ਰਸ ਧੁਨੀ ਵੀ ਹੈ, ਅਲੰਕਾਰ ਧੁਨੀ ਵੀ । ਵਿਯੋਗ ਰਸ ਦੀ ਵਿਅੰਜਨਾਂ ਅਤੇ 'ਨ੍ਹੇਰ'ਮਚਾਵਣਾ ਮੁਹਾਵਰਾ ਹੈ ਪਰ ਨ੍ਹੇਰ ਦਾ ਅਰਥ ਕਹਿਰ ਢਾਉਣਾ ਵੀ ਹੈ , ਖਾਲੀ ਹਨੇਰਾ ਪਾਉਣਾ ਹੀ ਨਹੀਂ ਇਹ ਅਲੰਕ੍ਹਿਤ ਬਿਆਨ ਹੈ।

ਸਿੱਟਾ- ਉਪਰੋਕਤ ਚਰਚਾ ਤੋਂ ਸਪੱਸ਼ਟ ਹੁੰਦਾ ਹੈ ਕਿ ਸ਼ਬਦ ਸ਼ਕਤੀਆਂ ਦਾ ਸੰਕਲਪ ਸੰਸਕ੍ਰਿਤ ਕਾਵਿ ਸਾਸ਼ਤਰ ਵਿੱਚ ਪ੍ਰਚਲਿਤ ਧੁਨੀ ਸੰਪਰਦਾਇ ਦਾ ਪ੍ਰਮੁੱਖ ਅਧਾਰ ਹੈ। ਇਸ ਸੰਪਰਦਾਇ ਅਨੁਸਾਰ ਧੁਨੀ ਨੂੰ ਕਾਵਿ ਦੀ ਆਤਮਾ ਮੰਨਿਆ ਗਿਆ ਹੈ। ਸ਼ਬਦਾਂ ਵਿੱਚ ਵੱਖ-ਵੱਖ ਅਰਥ ਪੈਂਦਾ ਕਰਨ ਦੀ ਸ਼ਕਤੀ ਨੂੰ ਸ਼ਬਦ ਸ਼ਕਤੀ ਕਿਹਾ ਗਿਆ ਹੈ। ਧੁਨੀ ਸੰਪਰਦਾਇ ਅਨੁਸਾਰ ਵਿਅੰਜਨਾਂ ਸ਼ਬਦ ਸ਼ਕਤੀ ਸਭ ਤੋਂ ਮਹਾਨ ਹੈ। ਇਸ ਸ਼ਬਦ ਸ਼ਕਤੀ ਵਿੱਚ ਲਿਖਿਆ ਸਾਹਿਤ ਵੀ ਸਭ ਤੋਂ ਮਹਾਨ ਹੈ। Gurjeet singh deol (ਗੱਲ-ਬਾਤ) 12:02, 20 ਮਾਰਚ 2021 (UTC)ਜਵਾਬ

ਸਿੱਟਾ- ਉਪਰੋਕਤ ਚਰਚਾ ਤੋਂ ਸਪੱਸ਼ਟ ਹੁੰਦਾ ਹੈ ਕਿ ਸ਼ਬਦ ਸ਼ਕਤੀਆਂ ਦਾ ਸੰਕਲਪ ਸੰਸਕ੍ਰਿਤ ਕਾਵਿ ਸਾਸ਼ਤਰ ਵਿੱਚ ਪ੍ਰਚਲਿਤ ਧੁਨੀ ਸੰਪਰਦਾਇ ਦਾ ਪ੍ਰਮੁੱਖ ਅਧਾਰ ਹੈ। ਇਸ ਸੰਪਰਦਾਇ ਅਨੁਸਾਰ ਧੁਨੀ ਨੂੰ ਕਾਵਿ ਦੀ ਆਤਮਾ ਮੰਨਿਆ ਗਿਆ ਹੈ। ਸ਼ਬਦਾਂ ਵਿੱਚ ਵੱਖ-ਵੱਖ ਅਰਥ ਪੈਂਦਾ ਕਰਨ ਦੀ ਸ਼ਕਤੀ ਨੂੰ ਸ਼ਬਦ ਸ਼ਕਤੀ ਕਿਹਾ ਗਿਆ ਹੈ। ਧੁਨੀ ਸੰਪਰਦਾਇ ਅਨੁਸਾਰ ਵਿਅੰਜਨਾਂ ਸ਼ਬਦ ਸ਼ਕਤੀ ਸਭ ਤੋਂ ਮਹਾਨ ਹੈ। ਇਸ ਸ਼ਬਦ ਸ਼ਕਤੀ ਵਿੱਚ ਲਿਖਿਆ ਸਾਹਿਤ ਵੀ ਸਭ ਤੋਂ ਮਹਾਨ ਹੈ।

ref>ਸਿੰਘ ਦਿਉਲ First=ਗੁਰਜੀਤ ।year=2021. "ਧੁਨੀ ਸਿਧਾਂਤ, ਜਾਣਕਾਰੀ, ਪਰਿਭਾਸ਼ਾ, ਸ਼ਬਦ ਸ਼ਕਤੀਆਂ, ਭੇਦ volume=": 1 – via ਵਿਦਿਆਰਥੀ ਪੰਜਾਬੀ ਵਿਭਾਗ. {{cite journal}}: Cite journal requires |journal= (help); Missing pipe in: |title= (help); line feed character in |last= at position 11 (help)CS1 maint: numeric names: authors list (link) Gurjeet singh deol (ਗੱਲ-ਬਾਤ) 12:18, 20 ਮਾਰਚ 2021 (UTC)ਜਵਾਬ

"ਧੁਨੀ ਸੰਪਰਦਾਇ" ਸਫ਼ੇ ਉੱਤੇ ਵਾਪਸ ਜਾਓ।