ਗੱਲ-ਬਾਤ:ਲਿੰਗਰਾਜ ਮੰਦਰ

ਰੇੜੂ ਪੱਤੀ ਰੇੜੂ ਪੱਤੀ ਭਾਰਤੀ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਇੱਕ ਛੋਟਾ ਜਿਹਾ ਪਿੰਡ ਹੈ। ਇਹ ਲੈਟੀਟਊਡ 39.862656 ਅਤੇ ਲੋਂਗੀਟਿਊਡ 75.868194 ਤੇ ਸਥਿਤ ਹੈ। ਮੁਕੇਰੀਆਂ ਤਹਿਸੀਲ ਦਾ ਇਹ ਪਿੰਡ ਦਸੂਹਾ ਵਿਧਾਨ ਸਭਾ ਹਲਕੇ ਵਿੱਚ ਪੈਂਦਾ ਹੈ। ਇਹ ਸਿਵਾਲਿਕ ਦੀਆਂ ਪਹਾੜੀਆਂ ਵਿੱਚ ਵਸਿਆ ਹੋਇਆ ਹੈ। ਕਮਾਹੀ ਦੇਵੀ ਤੋਂ ਤਲਵਾੜਾ ਜਾਣ ਵਾਲੀ ਸੜਕ ਤੇ ਵਸਿਆ ਇਹ ਪਿੰਡ ਕੁਦਰਤ ਦੇ ਮਨਮੋਹਕ ਨਜਾਰੇ ਪੇਸ਼ ਕਰਦਾ ਹੈ। ਪਿੰਡ ਦੀ ਅਬਾਦੀ ਲਗਭਗ 1000 ਦੇ ਕਰੀਬ ਹੈ। ਇਹ ਪਹਾੜੀ ਖੇਤਰ ਵਿੱਚ ਵਸਿਆ ਹੈ ਅਤੇ ਇਸ ਦੇ ਚਾਰੇ ਪਾਸੇ ਜੰਗਲ ਹੀ ਜੰਗਲ ਹੈ। ਇਸ ਦੇ ਨੇੜੇ ਦਾ ਸ਼ਹਿਰ ਕਮਾਹੀ ਦੇਵੀ ਦੋ ਕਿਲੋਮੀਟਰ ਦੀ ਦੂਰੀ ਤੇ ਹੈ ਅਤੇ ਤਲਵਾੜਾ ਕਸਬਾ ਵੀਹ ਕਿਲੋਮੀਟਰ ਤੇ ਹੈ।

ਪਿੰਡ ਦੇ ਜਿਆਦਾਤਰ ਵਸਨੀਕਾਂ ਦਾ ਕਿੱਤਾ ਕਿਸਾਨੀ ਹੈ। ਪਿੰਡ ਵਿੱਚ ਇੱਕ ਗੁੱਗਾ ਮਾੜੀ ਹੈ। ਜਿੱਥੇ ਹਰ ਸਾਲ ਗੁੱਗਾ ਨੌਵੀਂ ਤੇ ਮੇਲਾ ਲਗਦਾ ਹੈ। ਇਸ ਮੇਲੇ ਤੇ ਭਾਰੀ ਇਕੱਠ ਹੁੰਦਾ ਹੈ, ਲੋਕ ਦੂਰ-ਦੂਰ ਤੋਂ ਇਹ ਮੇਲਾ ਦੇਖਣ ਲਈ ਹੁੰਮ-ਹੁਮਾ ਕੇ ਪਹੁੰਚਦੇ ਹਨ। ਪਿੰਡ ਵਿੱਚ ਹਰ ਸਾਲ ਸਾਵਣ ਦੇ ਮਹੀਨੇ ਛਿੰਝ ਮੇਲਾ ਵੀ ਕਰਵਾਇਆ ਜਾਂਦਾ ਹੈ। ਜਿਸ ਵਿੱਚ ਕੁਸ਼ਤੀਆਂ ਕਰਵਾਈਆਂ ਜਾਂਦੀਆਂ ਹਨ। ਇਸ ਵਿੱਚ ਭਾਗ ਲੈਣ ਲਈ ਪੂਰੇ ਪੰਜਾਬ ਤੋਂ ਭਲਵਾਨ ਇਕੱਠੇ ਹੁੰਦੇ ਹਨ। ਮੇਲੇ ਵਿੱਚ ਬਾਜੀਗਰ ਬਾਜੀਆਂ ਪਾਉਂਦੇ ਹਨ। ਲੋਕੀ ਦੂਰ-ਦੂਰ ਤੋਂ ਮੇਲਾ ਦੇਖਣ ਆਉਂਦੇ ਹਨ।

Return to "ਲਿੰਗਰਾਜ ਮੰਦਰ" page.