ਗੱਲ-ਬਾਤ:ਸ਼ਿੰਜ਼ੋ ਆਬੇ

ਨਾਮਕਰਨ ਬਾਰੇ ਸੋਧੋ

ਇਸਦਾ ਅਸਲ ਨਾਮ ਅਬੇ ਸ਼ਿੰਜ਼ੋ ਹੀ ਹੈ। ਅੰਗਰੇਜ਼ੀ ਵਾਲੇ ਲੇਖ ਵਿੱਚ ਉਹ ਸਰ ਨੇਮ (ਗੋਤਰ) ਨੂੰ ਨਾਮ ਦੇ ਅੱਗੇ ਰੱਖ ਕੇ ਸਿਰਲੇਖ ਰੱਖੇ ਗਏ ਹਨ। ਇਸਲਈ ਪੰਜਾਬੀ ਵਿੱਚ ਇਸਦਾ ਨਾਮ ਅਬੇ ਸ਼ਿੰਜੋ ਹੀ ਹੋਣਾ ਚਾਹੀਦਾ ਹੈ, ਨਾ ਕਿ ਸ਼ਿੰਜੋ ਅਬੇ। --Gaurav Jhammat (ਗੱਲ-ਬਾਤ) ੧੦:੫੮, ੬ ਨਵੰਬਰ ੨੦੧੫ (UTC)

ਕੀ ਜਪਾਨੀ ਭਾਸ਼ਾਂ 'ਚ ਗੋਤ ਪਹਿਲਾਂ ਲਿਖਿਆ ਜਾਂਦਾ ਹੈ? ਜੇਕਰ ਹਾਂ ਤਾਂ ਤੁਹਾਡਾ ਸੁਝਾਅ ਸਹੀ ਹੈ। ਪਰੰਤੂ ਜਿੱਥੋਂ ਤੱਕ ਮੈਂ ਖੋਜਿਆ ਹੈ ਇਸ ਨਾਂ ਵਿੱਚ ਅਬੇ ਜਪਾਨੀ ਗੋਤ ਹੈ ਨਾ ਕਿ ਸ਼ਿੰਜੋ ਏਸ ਲਈ ਮੈਂ ਇਸ ਪੰਨੇ ਨੂੰ ਪਲਟਿਆ ਸੀ। ਪ੍ਰਚਾਰਕ (ਗੱਲ-ਬਾਤ) ੧੧:੦੬, ੬ ਨਵੰਬਰ ੨੦੧੫ (UTC)

ਪ੍ਰਚਾਰਕ ਜੀ, ਤੁਸੀਂ ਅੰਗਰੇਜੀ ਭਾਸ਼ਾ ਵਾਲੇ ਲੇਖ ਨੂੰ ਦੇਖ ਰਹੇ ਹੋ, ਕਿਰਪਾ ਕਰਕੇ ਇਸਦੇ ਜਪਾਨੀ ਭਾਸ਼ਾ ਵਾਲੇ ਲੇਖ ਨੂੰ ਦੇਖੋ। ਜਾਂ ਫਿਰ ਆਗਰੇਜੀ ਵਾਲੇ ਲੇਖ ਵਿੱਚ ਮੁੱਖ ਸ਼ਬਦ ਤੋਂ ਬਾਅਦ ਬ੍ਰੈਕਟ ਵਿੱਚ ਲਿਖੇ ਨਾਮ ਨੂੰ ਦੇਖੋ।--Gaurav Jhammat (ਗੱਲ-ਬਾਤ) ੧੧:੧੮, ੬ ਨਵੰਬਰ ੨੦੧੫ (UTC)

ਪ੍ਰਚਾਰਕ ਜੀ ਅਤੇ ਗੌਰਵ ਜੀ, ਮੈਂ ਖੋਜ ਕੀਤੀ ਹੈ ਅਤੇ ਜਾਪਾਨੀ ਵਿੱਚ ਇਸਨੂੰ ਅਬੇ ਸ਼ਿੰਜ਼ੋ ਹੀ ਕਹਿੰਦੇ ਹਨ ਕਿਉਂਕਿ ਜਾਪਾਨੀ ਵਿੱਚ ਪਰਿਵਾਰਕ ਨਾਂ ਅੱਗੇ ਆਂਦਾ ਹੈ ਪਰ ਪੰਜਾਬੀ ਵਿੱਚ ਪਰਿਵਾਰ ਦਾ ਨਾਂ ਬਾਅਦ ਵਿੱਚ ਆਉਂਦਾ ਹੈ। ਇਸ ਲਈ ਮੈਂ ਸਹਿਮਤ ਹਾਂ ਪੰਜਾਬੀ ਵਿੱਚ ਸਿੰਜ਼ੋ ਅੱਗੇ ਆਉਣਾ ਚਾਹੀਦਾ ਹੈ, ਇਸਦੇ ਨਾਲ ਹੀ ਇਹ "ਅਬੇ" ਨਹੀਂ "ਆਬੇ" ਹੈ। ਇਸ ਤਰ੍ਹਾਂ ਇਸਦਾ ਨਾਂ ਸ਼ਿੰਜ਼ੋ ਆਬੇ ਕਰਨਾ ਚਾਹੀਦਾ ਹੈ। ਨੋਟ ਕਰੋ ਇੱਥੇ ਪਰਿਵਾਰਕ ਨਾਂ "ਆਬੇ" ਹੈ ਨਾ ਕਿ "ਸ਼ਿੰਜ਼ੋ"। ਵਧੇਰੀ ਜਾਣਕਾਰੀ ਲਈ ਲੇਖ en:Abe (surname) ਦੇਖੋ।--Satdeep Gill (ਗੱਲ-ਬਾਤ) ੧੩:੨੬, ੭ ਨਵੰਬਰ ੨੦੧੫ (UTC)
Return to "ਸ਼ਿੰਜ਼ੋ ਆਬੇ" page.