ਘਰੋਗੀਕਰਨ (ਹੋਰ ਨਾਂ ਘਰੇਲੂਕਰਨ, ਪਾਲਤੂਕਰਨ ਜਾਂ ਕਈ ਵਾਰ ਗਿਝਾਈ ਹਨ) ਇੱਕ ਅਜਿਹਾ ਅਮਲ ਹੈ ਜਿਸ ਵਿੱਚ ਜ਼ਿੰਦਾ ਪ੍ਰਾਣੀਆਂ ਦੀ ਅਬਾਦੀ ਨੂੰ ਚੋਣਵੀਂ ਨਸਲਕਸ਼ੀ ਰਾਹੀਂ ਜੀਨ-ਪੱਧਰ ਉੱਤੇ ਬਦਲਿਆ ਜਾਂਦਾ ਹੈ ਤਾਂ ਜੋ ਅਜਿਹੇ ਲੱਛਣਾਂ ਉੱਤੇ ਜ਼ੋਰ ਦਿੱਤਾ ਜਾ ਸਕੇ ਜੋ ਅੰਤ ਵਿੱਚ ਮਨੁੱਖਾਂ ਵਾਸਤੇ ਲਾਹੇਵੰਦ ਹੋਣ।[1] ਇਸ ਨਾਲ਼ ਇੱਕ ਸਿੱਟਾ ਇਹ ਨਿੱਕਲ਼ਦਾ ਹੈ ਕਿ ਘਰੋਗੀ ਬਣਾਏ ਜਾਨਵਰ ਵਿੱਚ ਪਰਤੰਤਰਤਾ/ਅਧੀਨਤਾ ਆ ਜਾਂਦੀ ਹੈ ਅਤੇ ਉਹ ਜੰਗਲ ਵਿੱਚ ਰਹਿਣ ਦੀ ਤਾਕਤ ਗੁਆ ਬੈਠਦਾ ਹੈ।[2] ਅਸਲ ਵਿੱਚ ਇਹ ਗਿਝਾਈ ਤੋਂ ਵੱਖ ਹੈ ਕਿਉਂਕਿ ਇਸ ਵਿੱਚ ਜਾਨਵਰ ਦੀ ਸਮਰੂਪੀ ਦਿੱਖ ਅਤੇ ਜੀਨਾਂ ਵਿੱਚ ਤਬਦੀਲੀ ਆਉਂਦੀ ਹੈ ਜਦਕਿ ਗਿਝਾਈ ਸਿਰਫ਼ ਇੱਕ ਵਾਤਾਵਰਨੀ ਸਮਾਜੀਕਰਨ ਹੁੰਦੀ ਹੈ; ਅਜਿਹਾ ਅਮਲ ਜਿਸ ਰਾਹੀਂ ਜਾਨਵਰ ਮਨੁੱਖੀ ਮੌਜੂਦਗੀ ਦਾ ਆਦੀ ਹੋ ਜਾਂਦਾ ਹੈ ਭਾਵ ਗਿੱਝ ਜਾਂਦਾ ਹੈ। ਜੀਵ ਭਿੰਨਤਾ ਉੱਤੇ ਸਮਝੌਤੇ ਮੁਤਾਬਕ ਘਰੋਗੀ ਜਾਤੀ "ਉਹ ਜਾਤੀ ਹੁੰਦੀ ਹੈ ਜਿਸ ਵਿੱਚ ਵਿਕਾਸੀ ਅਮਲ ਉੱਤੇ ਮਨੁੱਖਾਂ ਨੇ ਆਪਣੀਆਂ ਲੋੜਾਂ ਪੂਰਨ ਦੇ ਮਕਸਦ ਨਾਲ਼ ਅਸਰ ਪਾ ਦਿੱਤਾ ਹੋਵੇ।""[3]

ਕੁੱਤੇ ਅਤੇ ਭੇਡਾਂ ਸਭ ਤੋਂ ਪਹਿਲਾਂ ਘਰੋਗੀ ਕੀਤੇ ਗਏ ਜਾਨਵਰਾਂ ਵਿੱਚੋਂ ਸਨ।

ਹਵਾਲੇ

ਸੋਧੋ
  1. Diamond, Jared (1999). Guns, Germs, and Steel. New York: Norton Press. ISBN 0-393-31755-2.
  2. "Domestication." Dictionary.com. Based on the Random House Dictionary (Random House,।nc. 2013). http://dictionary.reference.com/browse/domesticate
  3. See Article 2 (Use of Terms) of the Convention on Biological Diversity

ਕਿਤਾਬਮਾਲ਼ਾ

ਸੋਧੋ

ਅਗਾਂਹ ਪੜ੍ਹੋ

ਸੋਧੋ
  • Halcrow, S. E., Harris, N. J., Tayles, N.,।kehara-Quebral, R. and Pietrusewsky, M. (2013), From the mouths of babes: Dental caries in infants and children and the intensification of agriculture in mainland Southeast Asia. Am. J. Phys. Anthropol., 150: 409–420. doi: 10.1002/ajpa.22215
  • Hayden, B. (2003). Were luxury foods the first domesticates? Ethnoarchaeological perspectives from Southeast Asia. World Archaeology, 34(3), 458-469.

ਬਾਹਰਲੇ ਜੋੜ

ਸੋਧੋ