ਘੁਮਿਆਰ (ਜੀਵ)
ਘੁਮਿਆਰ (ਅੰਗਰੇਜ਼ੀ:Millipede) ਇੱਕ ਰੀਂਗਣ ਵਾਲਾ ਤੇ ਕਈ ਲੱਤਾਂ ਵਾਲਾ ਜੀਵ ਹੈ ਜੋ ਅੰਟਾਰਟਿਕਾ ਨੂੰ ਛੱਡ ਕੇ ਲਗਪਗ ਸਾਰੇ ਮਹਾਦੀਪਾਂ ਵਿੱਚ ਪਾਇਆ ਜਾਂਦਾ ਹੈ।ਇਸਦਾ ਵਿਗਿਆਨਿਕ ਨਾਮ ਡਿਪਲੋਪੋਡਾ (Diplopoda) ਹੈ। ਇਹ ਆਮ ਤੌਰ 'ਤੇ ਨਮੀ ਵਾਲੇ ਜੰਗਲੀ ਰਕਬਿਆਂ ਇਰਧ ਗਿਰਧ ਵੱਧ ਹੁੰਦੇ ਹਨ। ਇਹ ਮਿੱਟੀ ਜਾਂ ਮਿੱਟੀ ਨੁਮਾ ਬਣ ਚੁਕੇ ਪਤੇ ਅਤੇ ਲਕੜੀ ਖਾਂਦੇ ਹਨ ਅਤੇ ਮਲ ਵਜੋਂ ਵੀ ਮਿੱਟੀ ਹੀ ਕਢ ਦੇ ਹਨ। ਪੰਜਾਬ ਵਿੱਚ ਸ਼ਾਇਦ ਇਸੇ ਕਰਕੇ ਇਹਨਾਂ ਨੂੰ ਲੋਕ ਬੋਲੀ ਵਿੱਚ (ਮਿੱਟੀ ਦੇ ਬਰਤਨ ਬਣਾਉਣ ਵਾਲੇ) ਘੁਮਿਆਰ ਕਿਹਾ ਜਾਂਦਾ ਹੈ। ਇਸ ਜੀਵ ਦੇ ਸਰੀਰ ਦਾ ਸਰੀਰ ਕਈ ਛੋਟੇ ਛੋਟੇ ਖਾਨਿਆਂ ਵਿੱਚ ਵੰਡਿਆ ਹੁੰਦਾ ਹੈ ਅਤੇ ਹਰ ਇੱਕ ਹਿੱਸੇ ਦੀਆਂ ਦੋ ਲੱਤਾਂ ਹੁੰਦੀਆਂ ਹਨ। ਇਸਦਾ ਵਿਗਿਆਨਕ ਨਾਮ ਡਿਪਲੋਪੋਡਾ (Diplopoda) ਦਾ ਵੀ ਯੂਨਾਨੀ ਭਾਸ਼ਾ ਵਿੱਚ ਭਾਵ ਹੈ Diplo: ਦੋ poda:ਪੈਰ ; ਮਤਲਬ ਹਰ ਸਰੀਰ ਦੇ ਹਰ ਹਿੱਸੇ ਦੇ ਦੋ ਪੈਰ।[1] ਕੁਝ ਖੇਤਰੀ ਭਾਸ਼ਾਵਾਂ ਵਿੱਚ ਇਸਨੂੰ ਹਜ਼ਾਰ -ਲੱਤਾ ਵੀ ਕਿਹਾ ਜਾਂਦਾ ਹੈ ਪਰ ਪੰਜਾਬ ਵਿੱਚ ਆਮ ਤੌਰ 'ਤੇ ਇਸਨੂੰ ਘੁਮਿਆਰ ਕਿਹਾ ਜਾਂਦਾ ਹੈ।
Millipedes | |
---|---|
An assortment of millipedes (not to scale) | |
Scientific classification | |
Kingdom: | |
Phylum: | |
Subphylum: | |
Class: | Diplopoda De Blainville in Gervais, 1844
|
Subclasses | |
| |
Diversity | |
16 orders, c. 12,000 species |
ਪੰਜਾਬ ਵਿੱਚ ਮੌਜੂਦਾ ਸਥਿਤੀ
ਸੋਧੋਹਰੇ ਇਨਕਲਾਬ ਤੋਂ ਬਾਅਦ ਇਹਨਾਂ ਜੰਗਲਾਂ ਅਧੀਨ ਰਕਬਾ ਘਟਣ ਕਰਕੇ, ਖਾਦਾਂ ਅਤੇ ਕੀੜੇ ਮਾਰ ਦਵਾਈਆਂ ਦੀ ਬੇਤਹਾਸ਼ਾ ਵਰਤੋਂ ਕਰਕੇ ਅਜਿਹੇ ਜੀਵਾਂ ਦੀ ਗਿਣਤੀ ਘਟ ਹੋ ਗਈ ਹੈ।[2]
ਹਵਾਲੇ
ਸੋਧੋ- ↑ Hoffman, Richard L. (1990). "Diplopoda". In Dindal, Daniel L. (ed.). Soil Biology Guide. John Wiley & Sons. p. 835. ISBN 978-0471045519.
Hoffman, Richard L. (2000). "Milliped or Millipede?" (PDF). Bulletin of the British Myriapod Group. 16: 36–37. Archived from the original (PDF) on 2015-02-21. Retrieved 2015-08-09. - ↑ "ਪੁਰਾਲੇਖ ਕੀਤੀ ਕਾਪੀ". Archived from the original on 2020-11-11. Retrieved 2015-08-09.