ਘੁਲਾੜੀ
ਘੁਲਾੜੀ ਜਾਂ ਵੇਲਣਾ ਇੱਕ ਮਸ਼ੀਨ ਹੈ ਜਿਸ ਨਾਲ਼ ਗੰਨਾ ਪੀੜ ਕੇ ਉਸਦਾ ਰਸ ਕਢਿਆ ਜਾਂਦਾ ਹੈ। ਪੰਜਾਬੀ ਸਭਿਆਚਾਰ ਵਿੱਚ ਇਸ ਦੇ ਅਰਥ ਉਸ ਸਾਰੀ ਪ੍ਰਕਿਰਿਆ ਨੂੰ ਆਪਣੇ ਕਲਾਵੇ ਵਿੱਚ ਲੈਂਦੇ ਹਨ ਜਿਸ ਵਿੱਚ ਗੰਨੇ ਦਾ ਰਸ ਕਢਣ ਤੋੰਜ ਲੈ ਕੇ ਗੁੜ, ਸ਼ੱਕਰ, ਖੰਡ ਆਦਿ ਬਣਿਆ ਜਾਂਦਾ ਹੈ। ਸਮਾਜਿਕ ਮੇਲਜੋਲ ਦਾ ਇਹ ਇੱਕ ਵਿਸ਼ੇਸ਼ ਮੌਕਾ ਬਣ ਜਾਂਦਾ ਹੈ। ਹੁਣ ਵੱਡੇ ਪੱਧਰ ਤੇ ਮਸ਼ੀਨੀਕਰਨ ਨਾਲ਼ ਅਜਿਹੇ ਸਮਾਜਿਕ ਦ੍ਰਿਸ਼ ਅਲੋਪ ਹੋ ਗਏ ਹਨ।