ਘੁੰਗਣੀਆਂ ਕਣਕ ਦੀਆਂ ਬੱਕਲੀਆਂ ਹੁੰਦੀਆਂ ਹਨ ਜੋ ਦੇਸੀ ਘਿਓ, ਸ਼ੱਕਰ ਅਤੇ ਖ਼ਸਖ਼ਸ ਮਿਲਾ ਕੇ ਕਣਕ ਨੂੰ ਉਬਾਲ ਕੇ ਤਿਆਰ ਕੀਤੀਆਂ ਜਾਂਦੀਆਂ ਹਨ। ਘੁੰਗਣੀਆਂ ਤਲ-ਭੁੰਨ ਕੇ ਆਥਣ ਦੇ ਪ੍ਰਸ਼ਾਦ[1] ਵਜੋਂ ਵੀ ਵਰਤੀਆਂ ਜਾਂਦੀਆਂ ਹਨ ਅਤੇ ਕੁਝ ਲੋਕ ਇਨ੍ਹਾਂ ਨੂੰ ਫੇਰੀ ਲ਼ਾ ਕੇ ਵੇਚਿਆ ਵੀ ਕਰਦੇ ਸਨ। ਇਹ ਕਿੱਤਾ ਕੁਝ ਇਤਿਹਾਸਕ ਸ਼ਖਸੀਅਤਾਂ ਨਾਲ਼ ਜੁੜਿਆ ਹੋਇਆ ਹੈ। ਸਿੱਖੀ ਨਾਲ਼ ਜੁੜੇ ਬਿਰਤਾਂਤਾਂ ਤੋਂ ਪਤਾ ਲੱਗਦਾ ਹੈ ਕਿ ਭਾਈ ਜੇਠਾ ਜੀ ਸਵੇਰੇ ਸਵੇਰੇ ਉੱਠਦੇ, ਘੁੰਗਣੀਆਂ ਉਬਾਲਦੇ ਅਤੇ ਵੇਚਣ ਲਈ ਪਿੰਡ 'ਚ ਫੇਰੀ ਲਾਉਂਦੇ ਸਨ।[2]ਮਾਧੋ ਲਾਲ ਛੋਟੀ ਉਮਰ ਵਿਚ ਲਾਹੌਰ ਦੀਆਂ ਗਲੀਆਂ ਵਿਚ ਘੁੰਗਣੀਆਂ ਵੇਚਦਾ ਹੁੰਦਾ ਸੀ।[3] ਇਕ ਦਿਨ ਮਾਧੋ ਘੁੰਗਣੀਆਂ ਦੀ ਛਾਬੜੀ ਲੈ ਕੇ ਸ਼ਾਹ ਹੁਸੈਨ ਪਾਸ ਗਿਆ। ਆਪ ਨੇ ਵੇਖਕੇ ਆਖਿਆ, ਮਾਧੋ!ਇਹ ਸੁਟ ਦੇ। ਉਸ ਨੇ ਸਾਰੀ ਛਾਬੜੀ ਬਿਨਾਂ ਨਾਂਹ ਨੁਕਰ ਦੇ ਉਲਟਾ ਦਿੱਤੀ।

ਬਾਜ਼ੀਗਰ ਕਬੀਲੇ ਵਿਚ ਜਦੋਂ ਬੱਚਾ ਪਹਿਲੀ ਪੁਲਾਂਘ ਪੁੱਟਦਾ ਹੈ ਤਾਂ ਬੱਚੇ ਦੇ ਪਰਿਵਾਰ ਵੱਲੋਂ ਉਸਦੇ 'ਪਹਿਲੇ ਕਦਮ ਪੁੱਟਣ' ਦੀ ਖੁਸ਼ੀ ਵਿੱਚ ਡੇਰੇ ਦੇ ਸਾਰੇ ਘਰਾਂ ਵਿੱਚ ਘੁੰਗਣੀਆਂ ਵੰਡੀਆਂ ਜਾਂਦੀਆਂ ਹਨ।

ਹਵਾਲੇ

ਸੋਧੋ
  1. Amola, Aisa Aisa (1965). Yātarū dī ḍāirī. Dhanapata Rāai.
  2. Singh, Dr Gurbakhsh (2020-08-05). Chonwian Sakhian (Punjabi). Virsa Publications. ISBN 978-81-86612-24-8.
  3. Bedī, Kālā Siṅgha (1978). Shaha Husaina Lahauri : jiwana ate racana, On the life and works of Shah Husain, 1539-1599, Panjabi Sufi poet. Aisa. Aisa. Bi. Pabalishinga kampani.