ਘੱਗਾ, ਭਾਰਤ ਦੇ ਪਟਿਆਲਾ ਜ਼ਿਲ੍ਹੇ ਦਾ ਇੱਕ ਨਗਰ ਅਤੇ ਇੱਕ ਮਿਊਂਸਪਲ ਕਮੇਟੀ ਹੈ। ਇਹ ਪਟਿਆਲਾ-ਪਾਤੜਾਂ ਸੜਕ ਤੇ ਸਥਿਤ ਹੈ ਅਤੇ ਹਰਿਆਣਾ ਦੇ ਬਾਰਡਰ ਦੇ ਬਹੁਤ ਨਜ਼ਦੀਕ ਹੈ। ਘੱਗਾ ਪੰਜਾਬ ਦੇ ਸ਼ਤਰਾਣਾ ਖੇਤਰ ਵਿੱਚ ਆਉਂਦਾ ਹੈ। ਇਹ ਘੱਗਾ ਕੋਠੀ ਲਈ ਮਸ਼ਹੂਰ ਹੈ, ਜੋ ਪਟਿਆਲਾ ਦੇ ਸ਼ਾਹੀ ਪਰਿਵਾਰ ਦੀ ਮਲਕੀਅਤ ਸੀ, ਹੁਣ ਪੰਜਾਬ ਪੁਲਿਸ ਦੇ ਕੰਟਰੋਲ ਹੇਠ ਹੈ।

ਘੱਗਾ
ਸਮਾਂ ਖੇਤਰਯੂਟੀਸੀ+5:30

ਪ੍ਰਮੁੱਖ ਲੋਕ ਸੋਧੋ

ਘੱਗਾ ਪਿੰਡ ਦੇ ਸਰਦਾਰ ਰਿਧ ਸਿੰਘ ਸਿੰਘ ਜੀ, ਰਿਆਸਤ ਪਰਜਾਮੰਡਲ ਪਾਰਟੀ ਦੇ ਉਪ ਪ੍ਰਧਾਨ ਸਨ। ਠੀਕਰੀਵਾਲਾ ਦੇ ਸਰਦਾਰ ਸੇਵਾ ਸਿੰਘ ਠੀਕਰੀਵਾਲਾ, ਇਸ ਦੇ ਪ੍ਰਧਾਨ ਸੀ। ਇਹ ਪਾਰਟੀ ਆਜ਼ਾਦੀ ਸੰਘਰਸ਼ ਦਾ ਹਿੱਸਾ ਸੀ ਅਤੇ ਆਮ ਆਦਮੀ ਲਈ ਬਰਾਬਰ ਦੇ ਹੱਕ ਚਾਹੁੰਦੀ ਸੀ।

ਉਸ ਸਮੇਂ, ਬ੍ਰਿਟਿਸ਼ ਅਤੇ ਰਾਜਤੰਤਰ ਨੇ ਪੰਜਾਬ ਦੇ ਲੋਕਾਂ ਵਿਰੁੱਧ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਸਨ। ਸੜਕਾਂ ਉੱਤੇ ਚੱਲਣ ਦੀ ਆਜ਼ਾਦੀ ਨਹੀਂ ਸੀ, ਜਿਹਨਾਂ ਨਾਲ ਪਿੰਡਾਂ ਨੂੰ ਮੁੱਖ ਕਸਬੇ ਅਤੇ ਸ਼ਹਿਰਾਂ ਨਾਲ ਜੋੜਿਆ ਹੋਇਆ ਸੀ।  ਦੂਜੇ ਪਾਸੇ ਮਹਾਰਾਜਾ, ਇਨ੍ਹਾਂ ਸੜਕਾਂ ਨੂੰ ਸ਼ਿਕਾਰ ਅਤੇ ਹੋਰ ਮੁਹਿੰਮਾਂ ਲਈ ਇਸਤੇਮਾਲ ਕਰਦਾ ਸੀ। ਇਹ, ਅਤੇ ਬਹੁਤ ਸਾਰੇ ਪੰਜਾਬੀ ਲੋਕਾਂ ਦੇ ਖਿਲਾਫ ਕਈ ਹੋਰ ਉਲੰਘਣਾਵਾਂ ਕਾਰਨ ਰਿਆਸਤ ਪਰਜਾਮੰਡਲ ਪਾਰਟੀ ਦਾ ਗਠਨ ਹੋ ਗਿਆ ਜਿਸ ਨੇ ਪੰਜਾਬ ਦੇ ਮੂਲ ਵਾਸੀਆਂ ਦੇ ਬੁਨਿਆਦੀ ਅਧਿਕਾਰਾਂ ਦੀ ਮੰਗ ਕੀਤੀ।

ਸਰਦਾਰ ਰਿਧ ਸਿੰਘ ਸਿੰਘ ਅਕਾਲੀ ਪੰਨੂੰ ਨੇ ਪੰਜਾਬ ਵਿੱਚ ਆਮ ਆਦਮੀ ਦੇ ਬੁਨਿਆਦੀ ਅਧਿਕਾਰਾਂ ਦੀ ਮੰਗ ਲਈ ਅਨੇਕਾਂ ਸਰਗਰਮੀਆਂ ਵਿੱਚ ਸਰਗਰਮ ਭੂਮਿਕਾ ਨਿਭਾਈ।

ਜਨਸੰਖਿਆ ਅੰਕੜੇ  ਸੋਧੋ

2001 ਦੀ ਭਾਰਤ ਦੀ ਜਨਗਣਨਾ,[1] ਮੁਤਾਬਿਕ ਅਨੁਸਾਰ ਘੱਗਾ ਦੀ ਆਬਾਦੀ 25000 ਸੀ। ਮਰਦ 53% ਅਤੇ ਮਹਿਲਾ ਆਬਾਦੀ 47%। ਘੱਗੇ ਦੀ ਔਸਤਨ ਸਾਖਰਤਾ ਦਰ 49% ਹੈ, ਜੋ ਕੌਮੀ ਔਸਤ 59.5% ਤੋਂ ਘੱਟ ਹੈ: ਮਰਦ ਸਾਖਰਤਾ 56% ਹੈ ਅਤੇ ਔਰਤਾਂ ਦੀ ਸਾਖਰਤਾ 41% ਹੈ। ਘੱਗੇ ਵਿੱਚ 15% ਆਬਾਦੀ 6 ਸਾਲ ਦੀ ਉਮਰ ਤੋਂ ਘੱਟ ਹੈ। ਘੱਗਾ ਵਿੱਚ ਕਈ ਰੈਸਟੋਰੈਂਟ ਸਨ।

ਹਵਾਲੇ ਸੋਧੋ

  1. "Census of।ndia 2001: Data from the 2001 Census, including cities, villages and towns (Provisional)". Census Commission of।ndia. Archived from the original on 2004-06-16. Retrieved 2008-11-01.