ਚਤੁਰਾਨਨ ਮਿਸ਼ਰ (7 ਅਪਰੈਲ 1925 – 2 ਜੁਲਾਈ 2011)[1] ਇੱਕ ਭਾਰਤੀ ਸਿਆਸਤਦਾਨ, ਭਾਰਤ ਸਰਕਾਰ ਦੇ ਪੂਰਵ ਕੇਂਦਰੀ ਮੰਤਰੀ ਅਤੇ ਸੀਪੀਆਈ ਦੇ ਬਜ਼ੁਰਗ ਨੇਤਾ ਸਨ। ਉਹ ਟ੍ਰੇਡ ਯੂਨੀਅਨਨਿਸਟ ਆਗੂ ਵੀ ਸੀ

ਆਜ਼ਾਦੀ ਸੰਗਰਾਮੀ ਚਤੁਰਾਨਨ ਨੇ ਭਾਰਤ ਛੱਡੋ ਅੰਦੋਲਨ ਵਿੱਚ ਹਿੱਸਾ ਲਿਆ, ਉਹਨਾਂ ਦਾ ਜਨਮ 7 ਅਪਰੈਲ 1925 ਨੂੰ ਮਧੁਬਨੀ ਵਿੱਚ ਹੋਇਆ ਸੀ। ਉਹ ਬਿਹਾਰ ਵਿਧਾਨ ਸਭਾ ਲਈ 1969 ਤੋਂ 1980 ਦੇ ਵਿੱਚ ਤਿੰਨ ਵਾਰ ਮੈਂਬਰ ਚੁਣੇ ਗਏ। 1984 ਅਤੇ 1990 ਵਿੱਚ ਉਹ ਰਾਜ ਸਭਾ ਲਈ ਅਤੇ 1996 ਵਿੱਚ ਮਧੁਬਨੀ ਤੋਂ ਲੋਕਸਭਾ ਲਈ ਚੁਣੇ ਗਏ। ਸੰਯੁਕਤ ਮੋਰਚਾ ਸਰਕਾਰ ਵਿੱਚ ਐਚ ਡੀ ਦੇਵੇਗੌੜਾ ਅਤੇ ਆਈ ਕੇ ਗੁਜਰਾਲ ਦੇ ਪ੍ਰਧਾਨਮੰਤਰੀਤਵ ਕਾਲ ਵਿੱਚ 1996 ਵਿੱਚ ਉਹ ਖੇਤੀ ਮੰਤਰੀ ਰਹੇ। ਉਹ ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ (ਏਟਕ) ਦੇ ਰਾਸ਼ਟਰੀ ਪ੍ਰਧਾਨ ਵੀ ਰਹੇ।

ਹਵਾਲੇ

ਸੋਧੋ