ਚਰਾਗਦੀਨ ਦਾਮਨ

ਪੰਜਾਬੀ ਕਵੀ

ਚਰਾਗਦੀਨ ਦਾਮਨ ਦਾ ਜਨਮ ਲਾਹੌਰ ਦੇ ਚੌਕ ਮਤੀਦਾਸ ਵਿੱਚ ਹੋਇਆ। ਉਸਤਾਦ ਦਾਮਨ ਦਾ ਜਿਊਂਦੇ ਜੀਅ ਇੱਕ ਵੀ ਕਾਵਿ ਨਹੀਂ ਛਪਿਆ। ਫਿਰ ਵੀ ਉਸਦੀ ਸ਼ਾਇਰੀ ਪੰਜਾਬੀਆਂ ਦੇ ਚੇਤੇ ਦਾ ਅਟੁੱਟ ਹਿੱਸਾ ਬਣੀ ਕਿਉਂਕਿ ਉਸਤਾਦ ਦਾਮਨ ਕੋਲ ਵੇਲੇ ਦੀ ਨਜ਼ਾਕਤ ਨੂੰ ਪਰਖਣ ਵਾਲੀ ਡੂੰਘੀ ਅੰਤਰ ਦ੍ਰਿਸ਼ਟੀ ਅਤੇ ਆਪਣੀ ਗੱਲ ਨੂੰ ਆਮ ਫ਼ਹਿਮ ਬੋਲੀ ਵਿੱਚ ਕਹਿਣ ਦਾ ਹੁਨਰ ਹੈ। ਵਿਅੰਗ ਦੇ ਤਿੱਖੇ ਵਾਣ ਹਨ। ਉਸਦੇ ਵਿਅੰਗਮਈ ਜੇ ਸ਼ੇਅਰ ਅਖੌਤਾਂ ਵਾਂਗ ਲੋਕਾਂ ਦੀ ਜ਼ੁਬਾਨ ਤੇ ਹਨ। ਲਾਹੌਰ ਤੋਂ ਕੰਵਲ ਮੁਸਤਾਕ ਨੇ ਉਸਤਾਦ ਦਾਮਨ ਦੀ ਸ਼ਾਇਰੀ ਸੰਪਾਦਤ ਕੀਤੀ ਅਤੇ ਅੰਮ੍ਰਿਤਸਰਰ ਵਿੱਚ ਕੁਲਵੰਤ ਸਿੰਘ ਸੂਰੀ ਨੇ ਸੰਪਾਦਤ ਕੀਤੀ। ਫਰਜੰਦ ਅਲੀ ਨੇ ਉਸਦਿ ਜੀਵਨ ਤੇ ਅਧਾਰਿਤ ਨਾਵਲ ‘ਭੁੱਬਲ’ ਲਿਖਿਆ ਹੈ, ਜੋ ਉਸਤਾਦ ਦੇ ਸੰਘਰਸ਼ ਭਰੇ ਜੀਵਨ ਧੀ ਕਲਾ ਤਮਕ ਨਕਾਸ਼ੀ ਹੈ। ਇਹ ਨਾਵਲ 1996 ਵਿੱਚ ਗੁਰਮੁਖੀ ਵਿੱਚ ਪ੍ਰਕਾਸ਼ਿਤ ਹੋਇਆ।

ਉਸਤਾਦ ਦਾਮਨ ਦੀ ਸ਼ਾਇਰੀ ਵਿੱਚ ਵੇਲੇ ਦੀ ਨਜ਼ਾਕਤ ਨੂੰ ਪਰਖਣ ਅਤੇ ਪ੍ਰਗਟਾਉਣ ਵੇਲੇ ਦੀ ਡੂੰਘੀ ਨੀਝ ਹੈ। ਉਹਨਾਂ ਦੀ ਲਿਖਤ ਵਿੱਚ ਵੇਲੇ ਸਿਰ ਸੁਣਾਉਣ ਦੀ ਜੁਆਰਤ ਤੇ ਲੋਕ ਮੁਹਾਵਰੇ ਵਿੱਚ ਢਲ ਜਾਣ ਦਾ ਹੁਨਰ ਹੈ। ਵਿਦੇਸ਼ੀ ਹਾਕਮਾਂ ਦੇ ਇਸ਼ਾਰਿਆਂ ਤੇ ਚਲਦੀ ਦੇਸੀ ਰਾਜਨੀਤੀ ਦੇ ਪਾਜ ਉਹ ਬਾਖ਼ੂਬੀ ਉਘੜਦਾ ਹੈ:

ਵਾਘੇ ਨਾਲ ਅਟਾਰੀ ਧੀ ਨਹੀਂ ਟੱਕਰ,

ਨਾ ਹੀ ਗੀਤਾ ਨਾਲ ਕੁਰਾਨ ਦੀ ਏ।

ਨਾ ਕੁਫ਼ਰ ਇਸਲਾਮ ਦਾ ਕੋਈ ਝਗੜਾ,

ਸਾਰੀ ਗੱਲ ਇਹ ਨਫ਼ੇ ਨੁਕਸਾਨ ਦੀ ਏ?

ਅਮੀਰਾ ਵਜ਼ੀਰਾਂ ਨੂੰ ਅਮਰੀਕਾ ਦਾ ਟੀਕਾ ਲਗਦਾ ਵੇਖ ਕੇ ਉਹ ਨਿਸੰਗ ਲਿਖਦਾ ਹੈ:

“ਅਸਾਡੇ ਵਜ਼ੀਰਾਂ ਦਾ ਕੀ ਪੁੱਛ ਰਹੇ ਹੋ,

ਜੋ ਦੌਰਾ ਵੀ ਪੈਂਦਾ, ਅਮਰੀਕਾ ਦਾ ਪੈਂਦਾ”।