ਚਰਿੱਤਰ ਘਾਤ, ਜਾਣ ਬੁੱਝ ਕੇ ਕੀਤੀ ਜਾਂਦੀ ਇੱਕ ਨਿਰੰਤਰ ਪ੍ਰਕਿਰਿਆ ਹੈ, ਜੋ ਕਿਸੇ ਵਿਅਕਤੀ, ਸੰਸਥਾ, ਸੰਗਠਨ, ਸਮਾਜਿਕ ਸਮੂਹ, ਜਾਂ ਰਾਸ਼ਟਰ ਦੀ ਭਰੋਸੇਯੋਗਤਾ ਅਤੇ ਵੱਕਾਰ ਨੂੰ ਖਤਮ ਕਰ ਦਿੰਦੀ ਹੈ।[1] ਚਰਿੱਤਰ ਘਾਤ ਦੇ ਏਜੰਟ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਖੁੱਲੇ ਅਤੇ ਗੁਪਤ ਢੰਗਾਂ ਦੀ ਵਰਤੋਂ ਕਰਦੇ ਹਨ, ਜਿਵੇਂ ਕਿ ਝੂਠੇ ਦੋਸ਼ ਲਗਾਉਣਾ, ਅਫ਼ਵਾਹਾਂ ਫੈਲਾਉਣਾ ਅਤੇ ਤਥਾਂ ਦੀ ਤੋੜ ਮਰੋੜ ਕਰਨਾ। 

ਚਰਿੱਤਰ ਘਾਤ ਕਿਸੇ ਵਿਅਕਤੀ ਦੀ ਵੱਕਾਰ ਨੂੰ ਖਰਾਬ ਕਰਨ ਦਾ ਯਤਨ ਹੈ। ਇਸ ਵਿੱਚ ਮਿਥੇ ਵਿਅਕਤੀ ਦੀ ਝੂਠੀ ਤਸਵੀਰ ਨੂੰ ਪੇਸ਼ ਕਰਨ ਲਈ ਅਤਿਕਥਨੀ, ਗੁੰਮਰਾਹਕੁੰਨ ਅਰਧ-ਸੱਚਾਈਆਂ ਜਾਂ ਤੱਥਾਂ ਦੀ ਹੇਰਾਫੇਰੀ ਸ਼ਾਮਲ ਹੋ ਸਕਦੀ ਹੈ। ਇਹ ਮਾਨਹਾਨੀ ਅਤੇ ਏਡ ਔਮਿਨੇਮ (ad hominem) ਭਟਕਾਊ ਕੁਤਰਕ ਦਾ ਰੂਪ ਹੋ ਸਕਦਾ ਹੈ।

ਹਵਾਲੇ

ਸੋਧੋ
  1. Rojas, Rafael; Blanco, Juan Antonio; de Aragon, Uva; Montaner, Carlos Alberto; Faya, Ana Julia; Lupi, Gordiano (2012). Aim, Fire! Character Assassination in Cuba. Miami: Eriginal Books. p. 12. ISBN 978-1-61370-974-0.