ਚਾਈਨਾਬੈਂਕ (ਜਾਂ ਚਾਈਨਾ ਬੈਂਕ) ਇੱਕ ਫਿਲੀਪੀਨੋ ਬੈਂਕ ਹੈ। ਇਸਦੀ ਸਥਾਪਨਾ 1920 ਵਿੱਚ ਹੋਈ ਸੀ ਤੇ ਇਸਨੂੰ ਅਧਿਕਾਰਕ ਤੌਰ 'ਤੇ ਚਾਈਨਾ ਬੈਂਕਿੰਗ ਕਾਰਪੋਰੇਸ਼ਨ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਹ ਸਥਾਨਕ ਵਪਾਰੀ ਬੈਂਕਾਂ ਵਿੱਚੋਂ ਪਹਿਲਾਂ ਨਿੱਜੀ ਬੈਂਕ ਹੈ ਜੋ ਕਿ ਚੀਨੀ-ਫਿਲੀਪੀਨੋ ਵਪਾਰੀਆਂ ਦੀ ਸਹੂਲਤ ਹਿੱਤ ਬਣਾਇਆ ਗਿਆ ਸੀ। ਇਸ ਬੈਂਕ ਵੱਲੋਂ ਕਈ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਜਿਹਨਾਂ ਵਿੱਚ ਪੈਸੇ ਜਮ੍ਹਾਂ ਕਰਵਾਉਣ, ਨਿਵੇਸ਼, ਨਕਦ ਪ੍ਰਬੰਧਨ ਆਦਿਕ ਸਹੂਲਤਾਂ ਸ਼ਾਮਿਲ ਹਨ। ਇਸ ਤੋਂ ਇਲਾਵਾ ਇੱਥੇ ਬੀਮੇ ਵੀ ਕੀਤੇ ਜਾਂਦੇ ਹਨ ਤੇ ਕਰਜੇ ਦੇਣ ਦੀ ਸਹੂਲਤ ਵੀ ਉਪਲਬਧ ਹੈ।

ਇਤਿਹਾਸ

ਸੋਧੋ

ਚਾਈਨਾ ਬੈਂਕ ਦੀ ਸਥਾਪਨਾ ਡੀ ਸੀ.ਚੁਆਨ, ਅਲਬੀਨੋ ਸਾਈਸਿੱਪ ਤੇ ਹੋਰਾਂ ਵੱਲੋਂ ਕੀਤੀ ਗਈ ਹੈ। ਜੇ.ਡਬਲਯੂ.ਮੈਕਫੈਰਨ, ਅੰਤਰਰਾਸ਼ਟਰੀ ਬੈਂਕਿੰਗ ਕਾਰਪੋਰੇਸ਼ਨ, ਇਸ ਬੈਂਕ ਦੇ ਪਹਿਲੇ ਪ੍ਰਬੰਧਕ ਸਨ। ਥੋੜ੍ਹੇ ਸਮੇਂ ਬਾਅਦ ਯੂਜਨ ਈ.ਵਿੰਗ ਵੱਲੋਂ ਇਸਦਾ ਪ੍ਰਬੰਧ ਸੰਭਾਲਿਆ ਗਿਆ। ਵਿੰਗ ਨੇ 1936 ਤੱਕ ਇਸਦਾ ਕਾਰਜ ਭਾਗ ਸੰਭਾਲਿਆ।

ਚਾਈਨਾ ਬੈਂਕ ਨੇ ਚੀਨ ਵਿੱਚ ਵੀ ਆਪਣੀਆਂ ਦੋ ਸ਼ਾਖਾਵਾਂ ਖੋਲ੍ਹੀਆਂ। ਇਹਨਾਂ ਵਿੱਚ ਇੱਕ ਸ਼ਾਖਾ ਅਮੋਏ ਵਿੱਚ 1925 ਨੂੰ ਖੋਲ੍ਹੀ ਗਈ ਤੇ ਦੂਜੀ ਸ਼ਾਖਾ ਸ਼ੰਘਾਈ ਵਿੱਚ 1929 ਵਿੱਚ ਖੋਲ੍ਹੀ ਗਈ ਸੀ। ਪਰ 1944 ਵਿੱਚ ਇਹਨਾਂ ਦੋਨਾਂ ਸ਼ਾਖਾਵਾਂ ਨੂੰ ਚੀਨ ਦੀਆਂ ਬੈਂਕ ਨੀਤੀਆਂ ਕਾਰਨ ਬੰਦ ਕਰ ਦਿੱਤਾ ਗਿਆ ਸੀ।

1942 ਵਿੱਚ ਜਦੋਂ ਜਪਾਨੀ ਕਾਮਾ ਬਲ ਮਨੀਲਾ ਪਹੁੰਚੇ ਤਾਂ ਉਦੋਂ ਚਾਈਨਾ ਬੈਂਕ ਬੰਦ ਕਰ ਦਿੱਤਾ ਗਿਆ ਸੀ। 1941 ਦੇ

ਚਾਈਨਾ ਬੈਂਕ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਉਦਯੋਗਪਤੀਆਂ ਤੇ ਨਿਵੇਸ਼ਕਾਂ ਨੂੰ ਆਪਣੇ ਪੈਰੀਂ ਖੜ੍ਹੇ ਹੋਣ ਲਈ ਮਹੱਤਵਪੂਰਨ ਭੂਮਿਕਾ ਨਿਭਾਈ। ਇਸਨੇ ਆਪਣੀ ਪਹਿਲੀ ਸ਼ਾਖਾ ਸੀਬੂ ਵਿੱਚ 1949 ਵਿੱਚ ਖੋਲ੍ਹੀ ਸੀ ਅਤੇ 1969 ਵਿੱਚ ਇਸਨੇ ਆਪਣੇ ਕੰਮਕਾਜ ਨੂੰ ਕੰਪਿਊਟਰੀ ਰੂਪ ਦਿੱਤਾ ਤੇ ਇਹ ਦੱਖਣਪੂਰਬ ਏਸ਼ੀਆ ਵਿੱਚ ਪਹਿਲੀ ਆਨਲਾਈਨ ਪ੍ਰਦਾਤਾ ਬੈਂਕ ਬਣੀ।

1990 ਵਿੱਚ ਚਾਈਨਾ ਬੈਂਕ ਨੇ 7 ਹੋਰਨਾਂ ਬੈਂਕਾਂ ਨਾਲ ਮਿਲ ਕੇ ਇੱਕ ਬੈਂਕਿੰਗ ਨੈੱਟਵਰਕ ਸਥਾਪਿਤ ਕੀਤਾ ਜਿਸਨੂੰ ਬੈਂਕਨੈੱਟ ਕਿਹਾ ਜਾਂਦਾ ਹੈ ਤੇ ਹੁਣ ਇਹ ਦੇਸ਼ ਦਾ ਸਭ ਤੋਂ ਵੱਡਾ ਏਟੀਐਮ ਨੈੱਟਵਰਕ ਹੈ।

1991 ਵਿੱਚ ਚਾਈਨਾ ਬੈਂਕ ਨੇ ਯੂਨੀਵਰਸਲ ਬੈਂਕ ਲਸੰਸ ਪ੍ਰਾਪਤ ਕੀਤਾ। ਚਾਈਨਾ ਬੈਂਕ ਨੇ ਨਵੀਂ ਤਕਨਾਲੋਜੀ ਵਿੱਚ ਨਿਵੇਸ਼ ਕਰਦੇ ਹੋਏ 2004 ਵਿੱਚ ਨਕਦ ਪ੍ਰਬੰਧਨ ਸੇਵਾ ਦੀ ਸ਼ੁਰੂਆਤ ਕੀਤੀ।

ਹਵਾਲੇ

ਸੋਧੋ