ਚਾਚਾ ਫੱਗੂ ਮੱਲ
ਚਾਚਾ ਫੱਗੂ ਮੱਲ ਜੀ ਸਿੱਖ ਪ੍ਰਚਾਰਕ ਸਨ ਜਿਨ੍ਹਾਂ ਨੂੰ ਗੁਰੂ ਅਮਰਦਾਸ ਜੀ ਨੇ ਫਗਵਾੜੇ ਤੋਂ ਮਸੰਦ ਬਣਾਕੇ ਸਾਸਾਰਾਮ (ਬਿਹਾਰ ਵਿਚ) ਭੇਜਿਆ ਸੀ। ਇਹ ਸਿੱਖ ਪ੍ਰਚਾਰਕਾਂ ਦੀਆਂ ਬਾਈ ਮੰਜੀਆਂ ਵਿਚੋਂ ਇਕ ਮੰਜੀ ਸੀ। ਇਨ੍ਹਾਂ ਨੇ 6 ਗੁਰੂ ਸਾਹਿਬਾਨਾਂ ਦੇ ਦਰਸ਼ਨ ਕੀਤੇ ਸਨ। ਸਾਸਾਰਾਮ, ਬਿਹਾਰ ਵਿਚ ਇਨ੍ਹਾਂ ਦੀ ਯਾਦ ਵਿਚ ਸ਼ਾਨਦਾਰ ਗੁਰਦੁਆਰਾ ਬਣਿਆ ਹੋਇਆ ਹੈ।