ਚਾਯਾਨਿਕਾ ਸ਼ਾਹ
ਚਾਯਾਨਿਕਾ ਸ਼ਾਹ ਇੱਕ ਲੇਖਕ ਅਤੇ ਅਧਿਆਪਕ ਹੈ।[1][2] ਉਹ ਕੁਈਰ ਨਾਰੀਵਾਦੀ ਚਿੰਤਕ ਹੈ।
ਜੀਵਨ ਅਤੇ ਕੈਰੀਅਰ
ਸੋਧੋਉਹ ਟਾਟਾ ਇੰਸਟੀਚਿਊਟਨੌਫ ਸੋਸ਼ਲ ਸਾਇੰਸ, ਮੁੰਬਈ ਭਾਰਤ ਵਿਖੇ ਐਮ ਏ ਐਲੀਮੈਂਟਰੀ ਸਿੱਖਿਆ ਪ੍ਰੋਗਰਾਮ ਵਿੱਚ ਇੱਕ ਵਿਸੀਟਿੰਗ ਅਧਿਆਪਕ ਹੈ। ਉਹ ਲੈਬੀਆ (LABIA) ਨਾਂ ਦੀ ਸੰਸਥਾ ਦੀ ਵੀ ਮੈਂਬਰ ਹੈ ਜੋ ਲੈਸਬੀਅਨਾਂ ਅਤੇ ਦੁਲਿੰਗੀਆਂ ਲਈ ਕੰਮ ਕਰਦੀ ਹੈ। ਉਸਦੀ ਵਰਤਮਾਨ ਰੂਚੀ ਨਾਰੀਵਾਦ ਸਿੱਖਿਆ ਨੂੰ ਵਿਗਿਆਨ ਵਜੋਂ ਸਥਾਪਿਤ ਕਰਨਾ[3], ਨਾਰੀਵਾਦੀ ਚਿੰਤਨ ਨੂੰ ਵਿਸ਼ੇਸ਼ ਤੌਰ ਉੱਤੇ ਸਿਹਤ ਅਤੇ ਪ੍ਰਜਨਿਕ ਤਕਨੀਕਾਂ ਨਾਲ ਜੋੜਨਾ ਅਤੇ ਜੈਂਡਰ, ਲਿੰਗ ਤੇ ਕੁਈਰ ਸਿਧਾਂਤ ਨਾਲ ਜੁੜੇ ਮਸਲਿਆਂ ਨੂੰ ਵਧਾਵਾ ਦੇਣਾ ਹੈ।
ਕਿਤਾਬਾਂ
ਸੋਧੋ- ਨੋ ਆਊਟਲਾਅਸ ਇਨ ਜੈਂਡਰ ਗਲੈਕਸੀ[4] (No Outlaws in the Gender Galaxy): ਇਹ ਕਿਤਾਬ ਕੁਝ ਵਿਸ਼ੇਸ਼ ਮਸਲਿਆਂ ਉੱਪਰ ਚਾਨਣਾ ਪਾਉਂਦੀ ਹੈ ਜਿਹਨਾਂ ਵਿੱਚ ਕੁਝ ਜਨਤਕ ਅਤੇ ਨਿਜੀ ਸੰਸਥਾਵਾਂ ਜਿਵੇਂ ਪਰਿਵਾਰ, ਸਿੱਖਿਆ ਸੰਸਥਾਵਾਂ, ਕਾਰੋਬਾਰ ਵਿੱਚ ਜੈਂਡਰ ਕਿਵੇਂ ਭੁਮਿਕਾ ਨਿਭਾਉਂਦਾ ਹੈ। ਇਹ ਕਿਤਾਬ ਬਹੁ-ਦਿਸ਼ਾਵੀ ਦਿ੍ਰਸ਼ਟੀਕੋਣ ਨੂੰ ਪੇਸ਼ ਕਰਦੀ ਹੈ ਜਿਸ ਨਾਲ ਔਰਤ ਦੇ ਸਮਾਜ ਦੇ ਹਰ ਖੇਤਰ ਵਿੱਚ ਸਥਾਨ ਨੂੰ ਪ੍ਰਭਾਵਿਤ ਕਰਨ ਵਾਲੇ ਜੈਂਡਰ ਕਾਰਕਾਂ ਨੂੰ ਸਮਝਿਆ ਜਾ ਸਕਦਾ ਹੈ।
ਹਵਾਲੇੇ
ਸੋਧੋ- ↑ http://zubaanbooks.com/shop/no-outlaws-in-the-gender-galaxy-2/
- ↑ "ਪੁਰਾਲੇਖ ਕੀਤੀ ਕਾਪੀ". Archived from the original on 2013-07-27. Retrieved 2016-11-19.
{{cite web}}
: Unknown parameter|dead-url=
ignored (|url-status=
suggested) (help) - ↑ http://www.tarshi.net/inplainspeak/feminism-science-teaching-learning-science-making/
- ↑ https://www.amazon.in/Outlaws-Gender-Galaxy-Chayanika-Shah-ebook/dp/B01AIPU3YO