ਚਾਰਟਰ ਐਕਟ 1813
ਈਸਟ ਇੰਡੀਆ ਕੰਪਨੀ ਐਕਟ 1813[1] (ਜਿਸਨੂੰ ਕਿ 1813 ਦਾ ਚਾਰਟਰ ਐਕਟ ਵੀ ਕਿਹਾ ਜਾਂਦਾ ਹੈ) ਬ੍ਰਿਟੇਨ ਦੀ ਪਾਰਲੀਮੈਂਟ ਦੁਆਰਾ ਪਾਸ ਕੀਤਾ ਇੱਕ ਐਕਟ ਸੀ। ਇਸ ਐਕਟ ਰਾਹੀਂ ਕੰਪਨੀ ਨੇ ਆਪਣਾ ਨਵਾਂ ਚਾਰਟਰ ਲਾਗੂ ਕੀਤਾ ਜਿਸ ਰਾਹੀਂ ਕੰਪਨੀ ਦਾ ਵਪਾਰ ਤੇ ਏਕਾਧਿਕਾਰ ਖ਼ਤਮ ਹੋ ਗਿਆ। ਇਸ ਐਕਟ ਅਧੀਨ ਕੰਪਨੀ ਕੋਲ ਸਿਰਫ ਚਾਹ ਅਤੇ ਚੀਨ ਨਾਲ ਵਪਾਰ ਦਾ ਏਕਾਧਿਕਾਰ ਰਹਿ ਗਿਆ। ਇਸ ਐਕਟ ਨਾਲ ਕੰਪਨੀ ਨੂੰ ਇੱਕ ਪ੍ਰਸ਼ਾਸ਼ਿਕ ਇਕਾਈ ਬਣਾਇਆ ਗਿਆ।
- ਇਸ ਐਕਟ ਦੀਆਂ ਮੁਖ ਧਾਰਨਾਵਾਂ ਇਸ ਪ੍ਰਕਾਰ ਸਨ-
1 ਇਸ ਐਕਟ ਅਧੀਨ ਭਾਰਤੀਆਂ ਦੀ ਸਿੱਖਿਆ ਲਈ ਕੰਪਨੀ ਵਲੋਂ ਹਰ ਸਾਲ ਇੱਕ ਲੱਖ ਰੁਪਿਆ ਖਰਚ ਕੀਤਾ ਜਾਣਾ ਸੀ।[2]
2 ਈਸਾਈ ਮਿਸ਼ਨਰੀਆਂ ਨੂੰ ਭਾਰਤ ਵਿੱਚ ਆ ਕੇ ਪ੍ਰਚਾਰ ਕਰਨ ਦੀ ਮਨਜੂਰੀ ਮਿਲ ਗਈ।