ਚਿੰਤਕ
ਚਿੰਤਕ ਉਸ ਵਿਅਕਤੀ ਨੂੰ ਕਿਹਾ ਜਾਂਦਾ ਹੈ ਜਿਸ ਦੀ ਜੀਵਨ ਸਰਗਰਮੀ ਦਾ ਉਘੜਵਾਂ ਲੱਛਣ ਉਸ ਦੀ ਬੌਧਿਕ ਸਰਗਰਮੀ ਹੁੰਦੀ ਹੈ। ਉਹ ਮਨੁੱਖ ਦੇ ਬੌਧਿਕ ਸੱਭਿਆਚਾਰ ਨੂੰ ਅਪਣਾ ਕੇ ਨਵੇਂ ਅਤੇ ਮੌਲਿਕ ਵਿਚਾਰਾਂ ਦਾ ਨਿਰਮਾਣ ਕਰਨ ਵਿੱਚ ਭੂਮਿਕਾ ਨਿਭਾਉਂਦਾ ਹੈ। ਸਮਾਜ ਸ਼ਾਸਤਰੀ ਨਜ਼ਰੀਏ ਤੋਂ "ਬੁੱਧੀਜੀਵੀ", "ਵਿਦਵਾਨ" ਤੋਂ ਉਲਟ, ਇੱਕ ਸਿਰਜਣਾਤਮਕ ਸਮਾਜਿਕ ਕਰਤਾ ਹੁੰਦਾ ਹੈ, ਜਿਹੜਾ ਲਗਾਤਾਰ ਸਚਾਈ ਅਤੇ ਨੈਤਿਕਤਾ ਬਾਰੇ ਅਮੂਰਤੀਕਰਨ ਦੀ ਪ੍ਰਕਿਰਿਆ ਵਿੱਚ ਸ਼ਾਮਲ ਲੱਗਿਆ ਹੁੰਦਾ ਹੈ[1][2]। ਉਹ ਬੌਧਿਕ ਵਿਚਾਰਾਂ ਦੀ ਸਿਰਜਣਾ ਅਤੇ ਵਿਕਾਸ ਕਰਦਾ ਹੈ ਅਤੇ ਬਾਕੀ ਸਮਾਜਾਂ ਲਈ ਨਿਯਮਾਂ ਅਤੇ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਪਰਿਭਾਸ਼ਿਤ ਕਰਦਾ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |