ਚਿੱਟਾ ਲਹੂ ਨਾਨਕ ਸਿੰਘ ਦਾ ਲਿਖਿਆ ਇੱਕ ਪੰਜਾਬੀ ਨਾਵਲ ਹੈ।[2] ਇਹ ਪਹਿਲੀ ਵਾਰ 1932 ਵਿੱਚ ਪ੍ਰਕਾਸ਼ਿਤ ਹੋਇਆ ਸੀ।[3] ਸੰਸਾਰ ਪਰਸਿੱਧ ਰੂਸੀ ਨਾਵਲਕਾਰ ਲਿਓ ਤਾਲਸਤਾਏ ਦੀ ਪੋਤਰੀ ਨਤਾਸ਼ਾ ਤਾਲਸਤਾਏ ਨੇ ਇਸ ਨਾਵਲ "ਚਿੱਟਾ ਲਹੂ" ਦਾ ਰੂਸੀ ਵਿੱਚ ਅਨੁਵਾਦ ਕੀਤਾ। "ਚਿੱਟਾ ਲਹੂ" ਦੇ ਮੁਖਬੰਦ ਵਿੱਚ ਨਾਨਕ ਸਿੰਘ ਲਿਖਦੇ ਹਨ, "ਇੰਞ ਜਾਪਦਾ ਹੈ ਕਿ ਸਾਡੇ ਸਮਾਜ ਦੇ ਖੂਨ ਵਿੱਚ ਲਾਲ ਰਕਤਾਣੂ ਖਤਮ ਹੋ ਗਏ ਹਨ।"

ਚਿੱਟਾ ਲਹੂ  
ਲੇਖਕਨਾਨਕ ਸਿੰਘ
ਮੂਲ ਸਿਰਲੇਖਚਿੱਟਾ ਲਹੂ
ਭਾਸ਼ਾਪੰਜਾਬੀ
ਵਿਧਾਨਾਵਲ

ਕਹਾਣੀਸੋਧੋ

ਇਹ ਇੱਕ ਕੁੜੀ ਸੁੰਦਰੀ ਦੀ ਕਹਾਣੀ ਹੈ ਜਿਸ ਦੀ ਮਾਂ ਨੂੰ ਹਾਲਤ ਨੇ ਵੇਸ਼ਵਾ ਬਣਨ ਲਈ ਮਜਬੂਰ ਕਰ ਦਿੱਤਾ ਅਤੇ ਉਸਨੂੰ ਆਪਣੀ ਧੀ ਸੁੰਦਰੀ ਨੂੰ ਛੱਡਣਾ ਪਿਆ। ਸੁੰਦਰੀ ਦੀ ਸਾਂਭ ਸੰਭਾਲ ਇੱਕ ਮਦਾਰੀ ਨੇ ਕੀਤੀ। ਅਤੇ ਫਿਰ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਪਿੰਡ ਰਹਿੰਦੀ ਆਪਣੀ ਮਾਂ ਦੇ ਨਾਲ ਰਹਿਣ ਲਈ ਸ਼ਹਿਰ ਤੋਂ ਪਰਤਿਆ ਪ੍ਰਗਤੀਸ਼ੀਲ ਵਿਚਾਰਾਂ ਨੂੰ ਪਰਣਾਇਆ ਬਚਨ ਸਿੰਘ ਸੁੰਦਰੀ ਦੇ ਜੀਵਨ ਵਿੱਚ ਵੱਡੀ ਤਬਦੀਲੀ ਲੈ ਆਉਂਦਾ ਹੈ। ਉਹ ਉਸਨੂੰ ਪੜ੍ਹਨਾ ਲਿਖਣਾ ਅਤੇ ਗੁਰਬਾਣੀ ਪਾਠ ਕਰਨਾ ਸਿਖਾਉਂਦਾ ਹੈ। ਪਿੰਡ ਦੇ ਰੂੜੀਵਾਦੀ ਲੋਕ ਸੁੰਦਰੀ ਦੇ ਇਸ ਨਿਖਾਰ ਨੂੰ ਬਰਦਾਸਤ ਨਹੀਂ ਕਰਦੇ ਅਤੇ ਸੁੰਦਰੀ ਨੂੰ ਮਾਰ ਮੁਕਾਉਣ ਤੱਕ ਦੀਆਂ ਸਾਜ਼ਸਾਂ ਰਚਦੇ ਹਨ। ਇਸ ਲਈ ਬਚਨ ਸਿੰਘ ਅਤੇ ਮਦਾਰੀ ਦੋਨੋਂ ਮਿਲ ਕੇ ਸੁੰਦਰੀ ਨੂੰ ਸ਼ਹਿਰ ਦੇ ਕਾਲਜ ਭੇਜਣ ਦਾ ਫੈਸਲਾ ਕਰਦੇ ਹਨ। ਕੁਝ ਲੋਕ ਮਦਾਰੀ ਦੀ ਝੁੱਗੀ ਨੂੰ ਫੂਕ ਦਿੰਦੇ ਹਨ ਤੇ ਜਦੋਂ ਉਹ ਮਰ ਰਿਹਾ ਹੈ ਤਾਂ ਬਚਨ ਸਿੰਘ ਸੁੰਦਰੀ ਦੀ ਰਾਖੀ ਦੀ ਜ਼ਿੰਮੇਦਾਰੀ ਆਪਣੇ ਸਿਰ ਲੈਣ ਦਾ ਵਾਅਦਾ ਕਰਦਾ ਹੈ। ਸੁੰਦਰੀ ਇਹ ਸਭ ਸੁਣ ਦੇਖ ਕੇ ਹਿੰਸਾ ਤੇ ਉਤਾਰੂ ਹੋਣ ਲੱਗਦੀ ਹੈ ਤਾਂ ਬਚਨ ਸਿੰਘ ਉਸਨੂੰ ਹਿੰਸਾਤਮਕ ਪ੍ਰਤੀਕਰਮ ਤੋਂ ਵਰਜਦਾ ਹੈ। ਫਿਰ ਬਚਨ ਸਿੰਘ ਅਤੇ ਸੁੰਦਰੀ ਵਿਆਹ ਕਰਵਾ ਲੈਣ ਦਾ ਫੈਸਲਾ ਕਰ ਲੈਂਦੇ ਹਨ। ਪਰ ਇਹ ਅੰਤ ਨਹੀਂ। ਜਲਦੀ ਸੁੰਦਰੀ ਨੂੰ ਆਪਣੀ ਅਸਲ ਮਾਂ ਮਿਲ ਜਾਂਦੀ ਹੈ ਤੇ ਉਹਦੀ ਕਹਾਣੀ ਸੁਣ ਕੇ ਸੁੰਦਰੀ ਅੱਗ ਬਗੂਲਾ ਹੋ ਜਾਂਦੀ ਹੈ।

ਹਵਾਲੇਸੋਧੋ