ਚਿੱਟੜਾ ਉੱਲੂ
ਚਿੱਟੜਾ ਉੱਲੂ ਜਾਂ ਛੋਟਾ ਉੱਲ ਜਾਂ ਚਿਤਰਾ ਉੱਲੂ ਅਤੇ ਚੁਗਲ ਵੀ ਕਹਿੰਦੇ ਹਨ। ਇਸ ਜਾਤੀ ਵਿੱਚ 6 ਛੋਟੀਆਂ ਜਾਤੀਆਂ ਦਾ ਤਕਨੀਕੀ ਨਾਂ ‘ਏਥੀਨੇ ਬਰਮਾ ਇੰਡੀਕਾ’ ਹੈ। ਇਹ ਜਾਤੀ ਮੱਧ ਏਸ਼ੀਆ ਤੋਂ ਦੱਖਣੀ ਏਸ਼ੀਆ ਦੇ ਦੇਸ਼ਾਂ ਵਿੱਚ ਮਿਲਦੀ ਹੈ। ਇਹਨਾਂ ਦਾ ਟਿਕਾਣਾ ਖੁੱਲ੍ਹੇ ਮੈਦਾਨ, ਅਰਧ-ਰੇਗਿਸਤਾਨ, ਖੇਤ, ਇਨਸਾਨੀ ਵਸੋਂ ਦੇ ਨੇੜੇ ਦੇ ਇਲਾਕੇ, ਜਿੱਥੇ ਪੁਰਾਣੇ ਦਰੱਖਤ ਹਨ। ਇਹ ਪੰਛੀ ਰਾਤ ਅਤੇ ਸ਼ਾਮ ਨੂੰ ਸ਼ਿਕਾਰ ਕਰਦੇ ਹਨ ਅਤੇ ਦਿਨ ਵੇਲੇ ਦਰੱਖਤਾਂ ਦੀਆਂ ਖੋਹੜਾਂ ਜਾਂ ਵੱਡੇ ਪੱਤਿਆਂ ਵਿੱਚ ਲੁਕ ਕੇ ਰਹਿੰਦੇ ਹਨ। ਇਹਨਾਂ ਦਾ ਖਾਣਾ ਕੀੜੇ-ਮਕੌੜੇ, ਛੋਟੇ ਚੂਹੇ, ਕਿਰਲੀਆਂ, ਛੋਟੇ ਸੱਪ ਹਨ। ਭਾਰਤ 'ਚ ਇਨ੍ਹਾਂ ਨੂੰ ਬਦਸ਼ਗਨੀ ਮੰਨਿਆ ਜਾਂਦਾ ਹੈ ਇਹਨਾਂ ਨਾ ਸਬੰਧਤ ਕਈ ਕਹਾਵਤਾਂ ਵੀ ਹਨ ਜਿਵੇਂ ਉੱਲੂ ਬੋਲਣਾ ਆਦਿ। ਇਸ ਨੂੰ ਧਰਮਿਕ ਮਾਨਤਾ ਮੁਤਾਬਕ ਮਾਤਾ ‘ਲਕਸ਼ਮੀ ਦਾ ਸਵਾਰ ਇਸ ਤੇ ਹੁੰਦਾ ਹੈ।ਇਹਨਾਂ ਦੀ ਅਵਾਜ ਚਿਰੂਰ-ਚਿਰੂਰ-ਚਿਰੂਰ ਅਤੇ ਚਿਰਵਕ-ਚਿਰਵਕ ਵਰਗੀ ਹੁੰਦੀ ਹੈ।[1]
ਅਕਾਰਸੋਧੋ
ਇਸ ਦੀ ਲੰਬਾਈ 14 ਤੋਂ 17 ਸੈਂਟੀਮੀਟਰ ਅਤੇ ਭਾਰ 110 ਤੋਂ 120 ਗ੍ਰਾਮ ਹੁੰਦਾ ਹੈ। ਇਸ ਦਾ ਰੰਗ ਫਿੱਕਾ ਭੂਰਾ-ਸਲੇਟੀ ਹੁੰਦਾ ਹੈ ਜਿਸ ਉੱਤੇ ਛੋਟੇ-ਛੋਟੇ ਭੂਸਲੇ-ਚਿੱਟੇ ਚਟਾਕ ਹੁੰਦੇ ਹਨ। ਢਿੱਡ ਵਾਲਾ ਪਾਸਾ ਭੂਸਲਾ ਚਿੱਟਾ ਹੁੰਦਾ ਹੈ ਜਿਸ ਉੱਤੇ ਟੁੱਟੀਆਂ-ਭੱਜੀਆਂ ਭੂਰੇ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ। ਗਰਦਨ ਉੱਤੇ ਇੱਕ ਚਿੱਟਾ ਕਾਲਰ ਹੁੰਦਾ ਹੈ। ਇਸ ਦਾ ਸਿਰ ਗੋਲ ਅਤੇ ਮੂੰਹ ਕਿਸੇ ਪਲੇਟ ਵਰਗਾ ਚਪਟਾ ਗੋਲ ਹੁੰਦਾ ਹੈ। ਮੂੰਹ ਦੇ ਉੱਤੇ ਦੋ ਮੋਟੀਆਂ-ਮੋਟੀਆਂ ਗੋਲ ਚਿੱਟੇ ਭਰਵੱਟਿਆਂ ਵਾਲੀਆਂ ਅਤੇ ਪੀਲੀਆਂ ਪੁਤਲੀਆਂ ਵਾਲੀਆਂ ਅੱਖਾਂ ਹੁੰਦੀਆਂ ਹਨ। ਇਸ ਦੀ ਚੁੰਝ ਕਾਫ਼ੀ ਵੱਡੀ, ਤਿੱਖੀ ਅਤੇ ਤੋਤਿਆਂ ਦੀ ਚੁੰਝ ਵਾਂਗ ਮੁੜੀ ਹੋਈ ਹੁੰਦੀ ਹੈ। ਇਸ ਦੀਆਂ ਲੱਤਾਂ ਅਤੇ ਪੈਰਾਂ ਦੀਆਂ ਉਂਗਲਾਂ ਉੱਤੇ ਵੀ ਖੰਭ ਹੁੰਦੇ ਹਨ।
ਅਗਲੀ ਪੀੜ੍ਹੀਸੋਧੋ
ਇਹਨਾਂ ਤੇ ਬਹਾਰ ਨਵੰਬਰ ਤੋਂ ਅਪਰੈਲ ਦੇ ਮਹੀਨਿਆਂ ਵਿੱਚ ਆਉਂਦੀ ਹੈ। ਇਹ ਆਪਣਾ ਆਲ੍ਹਣਾ ਵੱਡੇ ਦਰੱਖਤਾਂ ਦੀਆਂ ਪੁਰਾਣੀਆਂ ਖੋਹੜਾਂ, ਕੰਧਾਂ ਦੀਆਂ ਵਿਰਲਾਂ ਜਾਂ ਮਿੱਟੀ ਦੀਆਂ ਕੰਧਾਂ ਵਿੱਚ ਸੁਰੰਗਾਂ ਪੁੱਟ ਕੇ ਅਤੇ ਉਸ ਨੂੰ ਪੱਤੇ ਤੇ ਖੰਭਾਂ ਨਾਲ ਪੋਲਾ ਕਰਕੇ ਬਣਾਉਂਦੇ ਹਨ। ਮਾਦਾ 3 ਤੋਂ 4 ਅੰਡੇ ਦਿੰਦੀ ਹੈ। ਇਹ 28 ਤੋਂ 33 ਦਿਨਾਂ ਵਿੱਚ ਅੰਡੇ ਸੇਕ ਕੇ ਬੱਚੇ ਕੱਢ ਲੈਂਦੇ ਹਨ। ਤਿੰਨ ਹਫ਼ਤਿਆਂ ਬਾਅਦ ਬੱਚੇ ਸ਼ਿਕਾਰ ਕਰਨਾ ਸ਼ੁਰੂ ਕਰ ਦਿੰਦੇ ਹਨ।
ਹਵਾਲੇਸੋਧੋ
- ↑ "Northern Spotted Owl". Defenders of Wildlife. Retrieved October 30, 2008.