ਚੀਨੀ ਬਾਗ਼ ਇੱਕ ਲੈਂਡਸਕੇਪ ਬਾਗ਼ ਸ਼ੈਲੀ ਹੈ ਜੋ ਕਿ ਤਿੰਨ ਹਜ਼ਾਰ ਸਾਲ ਤੋਂ ਵੱਧ ਸਮੇਂ ਵਿੱਚ ਰੂਪਮਾਨ ਹੋਈ ਹੈ। ਇਸ ਵਿੱਚ ਚੀਨੀ ਬਾਦਸ਼ਾਹਾਂ ਅਤੇ ਸ਼ਾਹੀ ਪਰਿਵਾਰ ਦੇ ਮੈਂਬਰਾਂ ਦੇ ਵੱਡੇ ਵੱਡੇ ਬਾਗ ਸ਼ਾਮਲ ਹਨ, ਜੋ ਅਨੰਦ ਮਾਨਣ ਅਤੇ ਪ੍ਰਭਾਵਿਤ ਕਰਨ ਲਈ ਬਣਾਏ ਗਏ ਸਨ, ਅਤੇ ਵਿਦਵਾਨਾਂ, ਕਵੀਆਂ, ਸਾਬਕਾ ਸਰਕਾਰੀ ਅਫ਼ਸਰਾਂ, ਸਿਪਾਹੀਆਂ ਅਤੇ ਵਪਾਰੀਆਂ ਦੁਆਰਾ ਬਣਾਏ ਗਏ ਵਧੇਰੇ ਕਰੀਬੀ ਬਗੀਚੇ, ਜੋ ਕਿ ਸੋਚ ਮਗਨ ਹੋਣ ਲਈ ਅਤੇ ਬਾਹਰ ਦੀ ਦੁਨੀਆ ਤੋਂ ਅਪਸਾਰ ਲਈ ਸਿਰਜੇ ਗਏ ਸਨ। ਉਹਨਾਂ ਨੇ ਇੱਕ ਆਦਰਸ਼ ਇੱਕ ਨਿੱਕਾ ਲੈਂਡਸਕੇਪ ਬਣਾਉਂਦੇ ਹਨ, ਜਿਸਦਾ ਮੰਤਵ ਮਨੁੱਖ ਅਤੇ ਕੁਦਰਤ ਦੇ ਵਿਚਕਾਰ ਲੋੜੀਂਦੀ ਇੱਕਸੁਰਤਾ ਨੂੰ ਦਰਸਾਉਣਾ ਹੈ।[1]

Chinese garden
This picture of the Yuyuan Garden in Shanghai (created in 1559) shows all the elements of a classical Chinese garden – water, architecture, vegetation, and rocks.
ਸਰਲ ਚੀਨੀ中国园林
ਰਿਵਾਇਤੀ ਚੀਨੀ中國園林
Chinese classical garden
ਸਰਲ ਚੀਨੀ中国古典园林
ਰਿਵਾਇਤੀ ਚੀਨੀ中國古典園林

ਇੱਕ ਆਮ ਚੀਨੀ ਬਾਗ਼ ਕੰਧਾਂ ਨਾਲ ਘਿਰਿਆ ਹੋਇਆ ਹੁੰਦਾ ਹੈ ਅਤੇ ਇੱਕ ਜਾਂ ਇੱਕ ਤੋਂ ਜ਼ਿਆਦਾ ਤਲਾਅ, ਚੱਟਾਨਾਂ ਦੀ ਕ੍ਰਿਤੀਆਂ, ਦਰੱਖਤ ਅਤੇ ਫੁੱਲ ਅਤੇ ਬਾਗ਼ ਦੇ ਅੰਦਰ ਹਾਲ ਅਤੇ ਪੈਵੀਲੀਅਨ ਨੂੰ ਸ਼ਾਮਲ ਹੁੰਦੇ ਹਨ, ਜੋ ਵਲੇਵੇਂਦਾਰ ਮਾਰਗਾਂ ਅਤੇ ਜ਼ਿਗ-ਜ਼ੈਗ ਗੈਲਰੀਆਂ ਨਾਲ ਜੁੜੇ ਹੁੰਦੇ ਹੋਇਆ ਹਨ। ਢਾਂਚੇ ਤੋਂ ਢਾਂਚੇ ਤਕ ਜਾਣ ਨਾਲ, ਸੈਲਾਨੀ ਧਿਆਨ ਨਾਲ ਬਣਾਏ ਗਏ ਦ੍ਰਿਸ਼ਾਂ ਦੀ ਲੜੀਆਂ ਨੂੰ ਦੇਖ ਸਕਦੇ ਹਨ, ਜਿਵੇਂ ਲੈਂਡਸਕੇਪ ਪੇਂਟਿੰਗਾਂ ਦੀ ਇੱਕ ਸਕ੍ਰੌਲ ਖੁੱਲ੍ਹ ਰਹੀ ਹੋਵੇ। 

ਇਤਿਹਾਸ

ਸੋਧੋ

ਸ਼ੁਰੂਆਤ

ਸੋਧੋ

ਸਭ ਤੋਂ ਪਹਿਲੇ ਰਿਕਾਰਡ ਵਿੱਚ ਆਏ ਚੀਨੀ ਬਾਗ਼ ਸ਼ਾਂਗ ਰਾਜਵੰਸ਼ (1600-1046 ਈਪੂ) ਦੌਰਾਨ ਪੀਲੇ ਦਰਿਆ ਦੀ ਵਾਦੀ ਵਿੱਚ ਬਣਾਏ ਗਏ ਸੀ। ਇਹ ਬਾਗ਼ ਵੱਡੇ ਬੰਦ ਪਾਰਕ ਸਨ ਜਿੱਥੇ ਰਾਜੇ ਅਤੇ ਉੱਚ ਵਰਗੀ ਅਮੀਰ ਸ਼ਿਕਾਰ ਕਰਿਆ ਕਰਦੇ ਸਨ ਜਾਂ ਜਿੱਥੇ ਫਲ ਅਤੇ ਸਬਜ਼ੀਆਂ ਉਗਾਈਆਂ ਜਾਂਦੀਆਂ ਸਨ। 

ਇਸ ਸਮੇਂ ਦੇ, ਕੱਛੂਕੁੰਮੇ ਦੇ ਖੋਲਾਂ ਉੱਤੇ ਉੱਕਰੇ ਹੋਏ ਅਰੰਭਕ ਸ਼ਿਲਾ-ਲੇਖਾਂ ਵਿੱਚ, ਬਾਗ਼ ਦੇ ਤਿੰਨ ਚੀਨੀ ਲਿਪਾਂਕ ਹਨ, ਯੂ, ਪੂ ਅਤੇ ਯੁਆਨ। ਯੂ ਇੱਕ ਸ਼ਾਹੀ ਬਾਗ਼ ਲਈ ਸੀ ਜਿੱਥੇ ਪੰਛੀ ਅਤੇ ਜਾਨਵਰ ਰੱਖੇ ਗਏ ਸਨ, ਜਦੋਂ ਕਿ ਪੂ ਪੌਦਿਆਂ ਲਈ ਇੱਕ ਬਾਗ਼ ਸੀ। ਕਿਨ ਰਾਜਵੰਸ਼ (221-206 ਈਪੂ) ਦੇ ਦੌਰਾਨ, ਯੂਆਨ ਸਾਰੇ ਬਗੀਚਿਆਂ ਲਈ ਲਿਪਾਂਕ ਬਣ ਗਿਆ। [2] ਯੁਆਨ ਲਈ ਪੁਰਾਣਾ ਲਿਪਾਂਕ ਇੱਕ ਬਾਗ਼ ਦੀ ਛੋਟੀ ਜਿਹੀ ਤਸਵੀਰ ਹੈ; ਇਹ ਇੱਕ ਵਰਗ ਦੇ ਵਿੱਚ ਘਿਰਿਆ ਹੋਇਆ ਹੈ ਜੋ ਇੱਕ ਕੰਧ ਦੀ ਨੁਮਾਇੰਦਗੀ ਕਰ ਸਕਦਾ ਹੈ, ਅਤੇ ਉਹ ਨਿਸ਼ਾਨ ਹਨ ਜੋ ਇੱਕ ਢਾਂਚੇ ਦੀ ਯੋਜਨਾ ਦੀ ਪ੍ਰਤੀਨਿਧਤਾ ਕਰ ਸਕਦੇ ਹਨ, ਇੱਕ ਛੋਟਾ ਜਿਹਾ ਵਰਗ ਜਿਹੜਾ ਇੱਕ ਤਲਾਬ ਦੀ ਨੁਮਾਇੰਦਗੀ ਕਰ ਸਕਦਾ ਹੈ, ਅਤੇ ਇੱਕ ਪ੍ਰਤੀਕ ਪੌਦਿਆਂ ਜਾਂ ਅਨਾਰ ਦੇ ਦਰਖਤ ਦਾ ਹੋ ਸਕਦਾ ਹੈ।[3]

ਮਗਰਲੇ ਸ਼ਾਂਗ ਰਾਜਵੰਸ਼ ਦਾ ਇੱਕ ਮਸ਼ਹੂਰ ਸ਼ਾਹੀ ਬਾਗ਼ ਇੱਕ ਟੈਰੇਸ, ਤਲਬ ਅਤੇ ਪਾਰਕ ਆਫ ਦਿ ਸਪਿਰਟ (ਲਿੰਗਟਾਈ, ਲਿੰਗਜ਼ੋ ਲਿੰਗ੍ਯੂ) ਸੀ ਜੋ ਕਿ ਵੈਨਵਾਂਗ ਨੇ ਆਪਣੀ ਰਾਜਧਾਨੀ ਯਿਨ ਦੇ ਪੱਛਮ ਵੱਲ ਬਣਾਇਆ ਸੀ। ਪਾਰਕ ਨੂੰ ਸ਼ਿਜਿੰਗ (ਕਵਿਤਾ ਦੀ ਕਲਾਸਿਕ ਰਚਨਾ) ਵਿੱਚ ਇਸ ਤਰੀਕੇ ਨਾਲ ਵਿਖਿਆਨ ਕੀਤਾ ਗਿਆ ਸੀ:

"ਆਤਮਾ ਦੇ ਪਾਰਕ ਨੂੰ ਸਮਰਾਟ ਬਣਾ ਲੈਂਦਾ ਹੈ ਆਪਣੀ ਸੈਰਗਾਹ, ਹਿਰਨੀਆਂ ਘਾਹ ਤੇ ਗੋਡਿਆਂ ਭਾਰ, ਆਪਣੇ ਹਿਰਨੌਟਿਆਂ ਨੂੰ ਚੁੰਘਾਉਂਦੀਆਂ, ਹਿਰਨ ਕਿੰਨੇ ਸੁੰਦਰ ਅਤੇ ਕਿੰਨੇ ਸ਼ਾਨਦਾਰ। ਬੇਦਾਗ ਸਾਫ਼ ਨੜੀਆਂ ਦੀਆਂ ਚਮਕਣl ਚਿੱਟੀਆਂ ਖੰਭੜੀਆਂ ਆਤਮਾ ਦੇ ਤਲਬ ਨੂੰ ਸਮਰਾਟ ਬਣਾ ਲੈਂਦਾ ਹੈ ਆਪਣੀ ਸੈਰਗਾਹ, ਪਾਣੀ ਵਿੱਚ ਮੱਛੀਆਂ ਹੀ ਮੱਛੀਆਂ ਖਾਂਦੀਆਂ ਲੋਟਪੋਟਣੀਆਂ "- ਜਾਰਡੀਨਜ਼ ਡੀ ਚਾਈਨਾਵਿਚ ਅਗਰੇਜ਼ੀ ਅਨੁਵਾਦ ਤੋਂ ਪੰਜਾਬੀ ਅਨੁਵਾਦ [4]

ਇਕ ਹੋਰ ਸ਼ਾਹੀ ਬਾਗ਼ ਸ਼ਾਕੁਈ, ਜਾਂ ਰੇਤ ਦੇ ਟਿੱਲੇ, ਆਖਰੀ ਸ਼ਾਂਗ ਸ਼ਾਸਕ, ਕਿੰਗ ਜ਼ਾਉ (1075-1046 ਈਪੂ) ਦੁਆਰਾ ਬਣਾਇਆ ਗਿਆ ਸੀ। ਇਸ ਵਿੱਚ ਧਰਤੀ ਦੀ ਟੈਰੇਸ, ਜਾਂ ਤਾਈ ਸੀ ਜੋ ਇੱਕ ਵੱਡੇ ਵਰਗ ਪਾਰਕ ਦੇ ਕੇਂਦਰ ਵਿੱਚ ਇੱਕ ਨਿਰੀਖਣਕਾਰੀ ਪਲੇਟਫਾਰਮ ਦੇ ਰੂਪ ਵਿੱਚ ਕੰਮ ਕਰਦਾ ਸੀ। ਇਸਦਾ ਵਰਣਨ ਚੀਨੀ ਸਾਹਿਤ ਦੀਆਂ ਸ਼ੁਰੂਆਤੀ ਕਲਾਸੀਕਲ ਰਚਨਾਵਾਂ ਵਿੱਚੋਂ ਇੱਕ, ਮਹਾਨ ਇਤਿਹਾਸਕਾਰ (ਸ਼ੀਜੀ) ਦੇ ਰਿਕਾਰਡ ਵਿੱਚ ਕੀਤਾ ਗਿਆ ਸੀ। [5]

ਅਮਰਨਸ਼ੀਲਾਂ ਦੇ ਆਈਲ ਦੀ ਦੰਤਕਥਾ

ਸੋਧੋ
 
A miniature version of Mount Penglai, the legendary home of the Eight।mmortals, was recreated in many classical Chinese gardens

ਹਾਨ ਰਾਜਵੰਸ਼ (206 ਈਪੂ–220 ਈਸਵੀ)

ਸੋਧੋ

ਕਵੀਆਂ ਅਤੇ ਵਿਦਵਾਨਾਂ ਲਈ ਬਾਗ਼  (221–618 ਈਸਵੀ)

ਸੋਧੋ
 
ਕੈਲੀਗਰਾਫਰ ਵੈਂਗ ਜ਼ਿਜ਼ੀਆਪਣੇ ਬਾਗ, ਔਰਚਿਡ ਪਵੀਲੀਅਨ ਵਿੱਚ

ਹਵਾਲੇ 

ਸੋਧੋ
  1. Michel Baridon, Les Jardins - paysagistes, jardiners, poḕts. p. 348
  2. Feng Chaoxiong, The Classical Gardens of Suzhou, preface, and Bing Chiu, Jardins de Chine, ou la quete du paradis, Editions de La Martiniere, Paris 2010, p. 10–11.
  3. Tong Jun, Records of Jiang Gardens, cited in Feng Chanoxiong, The Classical Gardens of Suzhou.
  4. Cited in Che Bing Chiu, Jardins de Chine, p. 11.
  5. Tan, p. 10. See also Che Bing Chiu, Jardins de Chine, p. 11.

ਸਰੋਤ

ਸੋਧੋ
ਕਿਤਾਬਾਂ 
  • Chaoxiong, Feng (2007). The Classical Gardens of Suzhou. Beijing: New World Press. ISBN 978-7-80228-508-8.
  • Chiu, Che Bing (2010). Jardins de Chine, ou la quête du paradis. Paris: Éditions de la Martinière. ISBN 978-2-7324-4038-5.
  • Clunas, Craig (1996). Fruitful sites: garden culture in Ming dynasty China. Durham: Duke University Press.
  • Baridon, Michel (1998). Les Jardins- Paysagistes, Jardiniers, Poetes. Paris: Éditions Robert Lafont. ISBN 2-221-06707-X.
  • Keswick, Maggie (2003). The Chinese garden: history, art, and architecture (3rd ed.). Cambridge, Massachusetts: Harvard University Press.
  • Sirén, Osvald (1949). Gardens of China. New York, NY: Ronald Press.
  • Sirén, Osvald (1950). China and Gardens of Europe of the Eighteenth Century.
  • Song, Z.-S. (2005). Jardins classiques français et chinois: comparaison de deux modalités paysagères. Paris: Editions You Feng.
  • Tong, Jun. Gazetteer of Jingnan Gardens (Jingnan Yuanlin Zhi).
  • Tan, Rémi (2009). Le Jardin Chinois par l'image. Paris: Éditions You Feng. ISBN 978-2-84279-142-1.

ਬਾਹਰੀ ਲਿੰਕ 

ਸੋਧੋ