ਚੀਨੀ ਸਦੀ (ਸਰਲ ਚੀਨੀ: 中国世纪; ਰਵਾਇਤੀ ਚੀਨੀ: 中國世紀) ਇੱਕ ਨਵਾਂ ਘੜਿਆ ਸ਼ਬਦ ਹੈ ਜਿਸਦਾ ਮਤਲਬ ਹੈ ਕਿ 21ਵੀਂ ਸਦੀ ਤੇ ਚੀਨ ਦਾ ਬੋਲਬਾਲਾ ਰਹੇਗਾ, ਠੀਕ ਉਂਜ ਹੀ ਜਿਵੇਂ 20ਵੀਂ ਸਦੀ ਨੂੰ ਅਕਸਰ ਅਮਰੀਕੀ ਸਦੀ ਅਤੇ 19ਵੀਂ ਸਦੀ ਨੂੰ ਬ੍ਰਿਟਿਸ਼ ਸਦੀ ਕਹਿ ਦਿੱਤਾ ਜਾਂਦਾ ਹੈ।[1] ਇਹ ਮੁੱਖ ਤੌਰ 'ਤੇ ਇਹ ਦੱਸਣ ਲਈ ਵਰਤਿਆ ਜਾਂਦਾ ਹੈ ਕਿ ਚੀਨੀ ਆਰਥਿਕਤਾ 1830 ਦੇ ਪੂਰਵ ਵਾਲੀ ਹਾਲਤ ਵਿੱਚ ਆ ਜਾਵੇਗੀ ਜਦੋਂ ਚੀਨੀ ਅਰਥਵਿਅਸਥਾ ਦਾ ਸੰਸਾਰ ਅਰਥਵਿਅਸਥਾ ਤੇ ਬੋਲਬਾਲਾ ਸੀ ਅਤੇ ਅਨੁਮਾਨ ਹੈ ਕਿ ਚੀਨੀ ਆਰਥਿਕਤਾ ਆਉਣ ਵਾਲੇ ਕੁੱਝ ਦਹਾਕਿਆਂ ਵਿੱਚ ਅਮਰੀਕੀ ਆਰਥਿਕਤਾ ਨੂੰ ਪਛਾੜ ਕੇ ਸੰਸਾਰ ਦੀ ਸਭ ਤੋਂ ਵੱਡੀ ਆਰਥਿਕਤਾ ਬਣ ਜਾਵੇਗੀ।[2][3]

ਚੀਨ ਜਮਹੂਰੀ ਗਣਰਾਜ

ਬਹਿਸ

ਸੋਧੋ

ਹਾਰਵਰਡ ਕੈਨੇਡੀ ਸਕੂਲ ਦਾ ਇੱਕ ਰਿਸਰਚ ਫੈਲੋ ਮਾਈਕਲ ਬੈਕਲੇ, ਇਸ ਵਿਚਾਰ ਕਰਦਾ ਹੈ:

  • ਕਿ ਚੀਨ ਦੇ ਮੁਕਾਬਲੇ ਸੰਯੁਕਤ ਰਾਜ ਗਿਰਾਵਟ ਵੱਲ ਜਾ ਰਿਹਾ ਹੈ;
  • ਕਿ ਗਲੋਬਲੀਕ੍ਰਿਤ ਇੱਕਧਰੁਵੀ ਸਿਸਟਮ ਨੂੰ ਕਾਇਮ ਰੱਖਣ ਲਈ ਸੰਯੁਕਤ ਰਾਜ ਅਮਰੀਕਾ ਵਲੋਂ ਚੁੱਕੀਆਂ ਜੁੰਮੇਵਾਰੀਆਂ ਇਸ ਗਿਰਾਵਟ ਦੇ ਕਰਨ ਹਨ।

ਇਸ ਦੇ ਉਲਟ ਬੈਕਲੇ ਦਾ ਤਰਕ ਹੈ ਕਿ ਸੰਯੁਕਤ ਰਾਜ ਅਮਰੀਕਾ ਦੀ ਸ਼ਕਤੀ ਹੰਢਣਸਾਰ ਹੈ ਅਤੇ ਇੱਕਧਰੁਵੀ ਸਿਸਟਮ ਅਤੇ ਵਿਸ਼ਵੀਕਰਨ ਇਸ ਹੰਢਣਸਾਰਤਾ ਦੇ ਮੁੱਖ ਕਾਰਨ ਹਨ। ਉਹ ਦਾਅਵਾ ਕਰਦਾ ਹੈ: "ਸੰਯੁਕਤ ਰਾਜ ਅਮਰੀਕਾ ਨੂੰ ਇਸ ਦੀ ਭਾਰੂ ਸਥਿਤੀ ਤੋਂ ਮੁਕਾਬਲੇ ਵਿੱਚ ਫਾਇਦਾ ਮਿਲਦਾ ਹੈ ਅਤੇ ਸੰਸਾਰੀਕਰਨ ਇਸ ਨੂੰ ਇਹ ਫਾਇਦੇ ਦਾ ਸ਼ੋਸ਼ਣ ਕਰਨ, ਆਰਥਿਕ ਸਰਗਰਮੀਆਂ ਨੂੰ ਆਪਣੇ ਵੱਲ ਖਿੱਚਣ ਅਤੇ ਆਪਣੇ ਫਾਇਦੇ ਲਈ ਅੰਤਰ-ਰਾਸ਼ਟਰੀ ਸਿਸਟਮ ਨੂੰ ਵਰਤਣ ਲਈ ਸਹਾਇਕ ਹੈ।"[4]

ਮਾਈਕਲ ਬੈਕਲੇ ਦਾ ਮੰਨਣਾ ਹੈ ਕਿ ਜੇਕਰ ਸੰਯੁਕਤ ਰਾਜ ਅਮਰੀਕਾ ਸਚਮੁਚ ਟਰਮੀਨਲ ਗਿਰਾਵਟ ਵਿੱਚ ਸੀ, ਤਾਂ ਇਸ ਨੇ ਨਵਵਣਿਜਵਾਦੀ ਆਰਥਿਕ ਨੀਤੀਆਂ ਅਪਣਾ ਲੈਣੀਆਂ ਸਨ ਅਤੇ ਏਸ਼ੀਆ ਵਿੱਚ ਆਪਣੀਆਂ ਫੌਜੀ ਵਚਨਬੱਧਤਾਵਾਂ ਤੋਂ ਭੱਜ ਜਾਣਾ ਸੀ। "ਪਰ ਜੇਕਰ ਸੰਯੁਕਤ ਰਾਜ ਅਮਰੀਕਾ ਗਿਰਾਵਟ ਵਿੱਚ ਨਹੀਂ ਹੈ, ਅਤੇ ਅਗਰ ਵਿਸ਼ਵੀਕਰਨ ਅਤੇ ਚੌਧਰ ਇਸ ਦਾ ਮੁੱਖ ਕਾਰਨ ਹਨ, ਤਾਂ ਫਿਰ ਸੰਯੁਕਤ ਰਾਜ ਅਮਰੀਕਾ ਨੂੰ ਉਲਟ ਕਰਨਾ ਚਾਹੀਦਾ ਹੈ: ਇਸ ਨੂੰ ਇੱਕ ਉਦਾਰਵਾਦੀ ਅੰਤਰਰਾਸ਼ਟਰੀ ਆਰਥਿਕ ਨੀਤੀ ਨੂੰ ਕਾਇਮ ਰੱਖ ਕੇ ਚੀਨ ਦੀ ਵਿਕਾਸ ਦਰ ਨੂੰ ਘੇਰ ਕੇ ਰੱਖਣਾ ਚਾਹੀਦਾ ਹੈ, ਅਤੇ ਏਸ਼ੀਆ ਵਿੱਚ ਇੱਕ ਮਜ਼ਬੂਤ ਸਿਆਸੀ ਅਤੇ ਫੌਜੀ ਮੌਜੂਦਗੀ ਕਾਇਮ ਰੱਖ ਕੇ ਇਸ ਨੂੰ ਚੀਨ ਦੀਆਂ ਅਭਿਲਾਸ਼ਾਵਾਂ ਨੂੰ ਨਥ ਪਾਉਣੀ ਚਾਹੀਦੀ ਹੈ।[4] ਬੈਕਲੇ ਦਾ ਮੰਨਣਾ ਹੈ ਕਿ ਸੰਯੁਕਤ ਰਾਜ ਅਮਰੀਕਾ ਨੂੰ ਵੱਡਾ ਚੌਧਰੀ ਹੋਣ ਦਾ ਫਾਇਦਾ ਹੈ—ਅਮਰੀਕਾ ਨੇ 1990 ਵਿੱਚ ਅੰਤਰਰਾਸ਼ਟਰੀ ਆਰਡਰ ਨੂੰ ਆਪਣੇ ਲਾਭ ਲਈ ਉਲਟਾ ਨਹੀਂ ਸੀ ਕੀਤਾ,ਸਗੋਂ ਇਸ ਦੇ ਆਲੇ-ਦੁਆਲੇ ਦਾ ਮੌਜੂਦ ਆਰਡਰ ਢਹਿਢੇਰੀ ਹੋ ਗਿਆ ਸੀ।

ਉਹ ਵਿਦਵਾਨ ਜੋ ਅਮਰੀਕਾ ਦੇ ਇੱਕਧਰੁਵੀ ਸਿਸਟਮ ਨੂੰ ਕਾਇਮ ਰੱਖਣ ਬਾਰੇ ਸ਼ੱਕੀ ਹਨ ਉਹਨਾਂ ਵਿੱਚ ਰਾਬਰਟ ਪੇਪ ਵੀ ਸ਼ਾਮਲ ਹੈ। ਉਸਨੇ ਹਿਸਾਬ ਲਾਇਆ ਹੈ "ਆਧੁਨਿਕ ਇਤਿਹਾਸ ਵਿੱਚ ਸਭ ਤੋਂ ਵੱਡੀਆਂ ਸਾਪੇਖਕ ਗਿਰਾਵਟਾਂ ਵਿੱਚੋਂ ਇੱਕ" ਦੀ ਉਪਜ "ਬਾਕੀ ਸੰਸਾਰ ਵਿੱਚ ਤਕਨਾਲੋਜੀ ਦੇ ਫੈਲਣ" ਤੋਂ ਹੁੰਦੀ ਹੈ।[5] ਇਸੇ ਤਰ੍ਹਾਂ ਫਰੀਦ ਜਕਾਰੀਆ ਨੇ ਲਿਖਿਆ ਹੈ, "ਪਿਛਲੇ ਦੋ ਦਹਾਕਿਆਂ ਦਾ ਇੱਕ ਧਰੁਵੀ ਆਰਡਰ ਇਰਾਕ ਦੇ ਕਾਰਨ ਨਹੀਂ ਸਗੋਂ ਵਿਸ਼ਵ ਭਰ ਵਿੱਚ ਸ਼ਕਤੀ ਦੇ ਵਿਸ਼ਾਲ ਪ੍ਰਸਾਰ ਦੇ ਕਾਰਨ ਖੁਰਦਾ ਜਾ ਰਿਹਾ ਹੈ।"[6]

ਹਵਾਲੇ

ਸੋਧੋ
  1. Rees-Mogg, William (3 January 2005). "This is the Chinese century". London: The Times. Retrieved 12 September 2009.[permanent dead link]
  2. Elliott, Michael (2007-01-22). "China Takes On the World". Time Magazine. Archived from the original on 2009-05-26. Retrieved 2016-11-26. {{cite news}}: Unknown parameter |dead-url= ignored (|url-status= suggested) (help)
  3. Dahlman, Carl J; Aubert, Jean-Eric. China and the Knowledge Economy: Seizing the 21st Century. WBI Development Studies. World Bank Publications. Accessed 30 January 2008.
  4. 4.0 4.1 Beckley, Michael (Winter 2011–2012). "China's Century? Why America's Edge Will Endure" (PDF). International Security. 36 (3): 41–78, p. 42. doi:10.1162/isec_a_00066. Archived from the original (PDF) on 14 ਸਤੰਬਰ 2012. Retrieved 13 November 2012. {{cite journal}}: Unknown parameter |dead-url= ignored (|url-status= suggested) (help)
  5. Pape, Robert (January–February 2009). "Empire Falls". The National।nterest: 26. Retrieved 13 November 2012.
  6. Zakaria, Fareed (2009). The Post-American World. New York: W. W. Norton. p. 43. ISBN 9780393334807.