ਚੀਨ ਦਾ ਯੁਲਿਨ ਤਿਉਹਾਰ
ਯੁਲਿਨ ਤਿਉਹਾਰ ਚੀਨ ਦਾ ਇੱਕ ਸਾਲਾਨਾ ਤਿਉਹਾਰ ਹੈ। ਇਸ ਤਿਉਹਾਰ ਮੌਕੇ ਲੋਕ ਵੱਡੀ ਤਦਾਦ ਵਿੱਚ ਕੁੱਤਿਆਂ ਨੂੰ ਮਾਰ ਕੇ ਉਹਨਾਂ ਦਾ ਮੀਟ ਖਾਂਦੇ ਹਨ। ਇਹ ਤਿਉਹਾਰ ਚੀਨ ਦੇ ਗੁਆਂਗਕਸੀ ਸੂਬਾ ਵਿੱਚ 21 ਜੂਨ ਨੂੰ ਮਨਾਇਆ ਜਾਂਦਾ ਹੈ। 21 ਜੂਨ ਗਰਮੀਆਂ ਦਾ ਸਭ ਤੋਂ ਵੱਡਾ ਦਿਨ ਹੈ ਅਤੇ ਇਸ ਦਿਨ ਨੂੰ ਲੋਕ ਜਸ਼ਨ ਵਜੋਂ ਮਨਾਉਂਦੇ ਹਨ। ਇਸ ਦਿਨ ਲੋਕ ਲੀਚੀ ਅਤੇ ਕੁੱਤੇ ਦਾ ਮਾਸ ਖਾਣਾ ਅਤੇ ਸ਼ਰਾਬ ਪੀਣਾ ਪਸੰਦ ਕਰਦੇ ਹਨ। ਚੀਨ ਦੀ ਲੋਕਧਾਰਾ ਅਨੁਸਾਰ ਗਰਮੀਆਂ ਦੇ ਇਸ ਸਭ ਤੋਂ ਵਡੇ ਦਿਨ ਇਹ ਸਭ ਕੁਝ ਖਾਣ ਨਾਲ ਲੋਕ ਸਰਦੀਆਂ ਵਿੱਚ ਤੰਦਰੁਸਤ ਰਹਿੰਦੇ ਹਨ।[2] ਇਸ ਤਿਉਹਾਰ ਮੌਕੇ ਕੁੱਤਿਆਂ ਨੂੰ ਬਹੁਤ ਦਰਦਨਾਕ ਤਰੀਕੇ ਨਾਲ ਮਾਰਿਆ ਜਾਂਦਾ ਹੈ। ਇੱਕ ਅੰਦਾਜ਼ੇ ਮੁਤਾਬਕ ਇਸ ਤਿਉਹਾਰ ਮੌਕੇ ਲਗਪਗ 10000 ਕੁੱਤਿਆਂ ਨੂੰ ਮਾਰਿਆ ਜਾਂਦਾ ਹੈ। ਲੋਕਾਂ ਦੇ ਘਰਾਂ ਵਿੱਚ ਪਾਲਤੂ ਕੁੱਤਿਆਂ ਨੂੰ ਵੀ ਨਹੀਂ ਬਖਸ਼ਿਆ ਜਾਂਦਾ ਅਤੇ ਉਹਨਾਂ ਨੂੰ ਚੋਰੀ ਫੜ ਕੇ ਕੋਹ ਦਿੱਤਾ ਜਾਂਦਾ ਹੈ। ਇਸ ਰੀਤ ਨੇ 2009 ਵਿੱਚ ਜ਼ਿਆਦਾ ਜ਼ੋਰ ਪਕੜਿਆ ਹੈ।[3] ਚੀਨ ਵਿੱਚ ਪਸ਼ੂ-ਪੰਛੀਆਂ ਦੇ ਬਚਾਓ ਲਈ ਭਾਵੇਂ ਕੋਈ ਕਨੂੰਨ ਨਹੀਂ ਹੈ ਪਰ ਕੌਮੀ ਅਤੇ ਕੌਮਾਂਤਰੀ ਪਧਰ ਤੇ ਇਸ ਦੀ ਕਾਫੀ ਆਲੋਚਨਾ ਹੋ ਰਹੀ ਹੈ ਅਤੇ ਇਸ ਰੀਤ ਨੂੰ ਬੰਦ ਕਰਨ ਲਈ ਸਰਕਾਰ ਤੇ ਜ਼ੋਰ ਪਾਇਆ ਜਾ ਰਿਹਾ ਹੈ। ਇਸਨੂੰ ਰੋਕਣ ਵਾਸਤੇ ਇੱਕ ਆਨ-ਲਾਈਨ ਪਟੀਸ਼ਨ ਦਸਤਖ਼ਤ ਮੁਹਿੰਮ ਵੀ ਚਲਾਈ ਹੋਈ ਹੈ।[4][5]
ਚੀਨ ਦਾ ਯੁਲਿਨ ਤਿਉਹਾਰ 玉林荔枝狗肉节 | |
---|---|
ਹਾਲਤ | ਐਕਟਿਵ |
ਕਿਸਮ | ਤਿਉਹਾਰ |
ਸ਼ੁਰੂਆਤ | 21 ਜੂਨ |
ਸਮਾਪਤੀ | 30 ਜੂਨ |
ਵਾਰਵਾਰਤਾ | ਸਲਾਨਾ |
ਟਿਕਾਣਾ | ਯੁਲਿਨ, ਗਾਉਗਕਸੀ |
ਦੇਸ਼ | ਚੀਨ |
ਸਥਾਪਨਾ | 21 ਜੂਨ 2009[1] |
ਸਭ ਤੋਂ ਹਾਲੀਆ | 21 ਜੂਨ 2022 |
ਪਿਛਲਾ ਸਮਾਗਮ | 21 ਜੂਨ 2020 |
ਬਾਹਰੀ ਲਿੰਕ
ਸੋਧੋਹਵਾਲੇ
ਸੋਧੋ- ↑ "Friend or food? Dog meat trade divides China". CNN. 19 June 2015. Archived from the original on 22 June 2015. Retrieved 19 June 2015.
- ↑ https://www.jagbani.com/news/article_335907/[permanent dead link]
- ↑ http://edition.cnn.com/2015/06/18/opinions/china-yulin-dog-festival-peter-li/
- ↑ "ਪੁਰਾਲੇਖ ਕੀਤੀ ਕਾਪੀ". Archived from the original on 2021-06-29. Retrieved 2015-06-19.
- ↑ "ਪੁਰਾਲੇਖ ਕੀਤੀ ਕਾਪੀ". Archived from the original on 2016-03-05. Retrieved 2021-10-12.
{{cite web}}
: Unknown parameter|dead-url=
ignored (|url-status=
suggested) (help)