ਸੀ.ਐਸ.ਏ ਚੈੱਕ ਏਅਰਲਾਈਨਜ਼ ਏ.ਐਸ (ਚੈੱਕ: ਸੀ.ਐਸ.ਏ ਸੈਜ਼ਕੇ ਐਰੋਲੀਨੀ, ਏ.ਐਸ) ਚੈੱਕ ਗਣਤੰਤਰ ਦੀ ਇੱਕ ਰਾਸ਼ਟਰੀ ਹਵਾਈ ਸੇਵਾ ਹੈ। ਇਸਦਾ ਮੁੱਖ ਦਫ਼ਤਰ ਵਕੱਲਾਵ ਹੈਵੇਲ ਪ੍ਰਾਗ ਰੁਜ਼ੀਨੇ, ਪ੍ਰਾਗ ਵਿੱਚ ਸਥਿਤ ਹੈ। ਸੀ.ਐਸ.ਏ ਵਿਸ਼ਵ ਦੀ ਦੂਜੀ ਹਵਾਈ-ਸੇਵਾ ਹੈ ਜਿਸਨੇ ਜੈੱਟ ਏਅਰਲਾਈਨ ਸੇਵਾਵਾਂ ਦੀ ਸਫ਼ਲ ਸ਼ੁਰੂਆਤ ਕੀਤੀ (ਸਾਲ 1957 ਵਿੱਚ ਟੁ 104 ਦੀ ਵਰਤੋਂ ਨਾਲ) ਅਤੇ ਕੇਵਲ ਜੈੱਟ ਦੇ ਰਾਸਤੇ 'ਤੇ ਉੱਡਣ ਵਾਲੀ ਇਹ ਪਹਿਲੀ ਏਅਰਲਾਈਨ ਬਣ ਗਈ (ਪ੍ਰਾਗ ਅਤੇ ਮਾਸਕੋ ਵਿਚਕਾਰ)।[1] ਮੌਜੂਦਾ ਸਮੇਂ ਵਿੱਚ ਇਹ ਤਹਿਸ਼ੂਦਾ, ਚਾਟਰ ਅਤੇ ਕਾਰਗੋ ਸੇਵਾਵਾਂ ਦੀ ਸੰਚਾਲਨ ਕਰਦੀ ਹੈ।[2]

ਇਹ ਏਅਰਲਾਈਨ ਸਕਾਈ ਟੀਮ ਗਠਜੋੜ ਦਾ ਮੈਂਬਰ ਹੈ ਤੇ ਇਸ ਦੇ ਅਧੀਨ ਇਹ ਹੋਰ ਮੈਂਬਰ ਏਅਰਲਾਈਨਾਂ ਨਾਲ ਮਿਲ ਕੇ ਫ਼੍ਰੀਕੁਐਂਟ ਫ਼ਲਾਇਰ ਪ੍ਰੋਗਰਾਮ ਓਕੇ ਪਲੱਸ ਦੇ ਨਾਂਅ 'ਤੇ ਚਲਾਉੰਦੀ ਹੈ।

ਚੈੱਕ ਏਅਰਲਾਈਨ ਚੈੱਕ ਐਰੋਹੋਲਡਿੰਗ ਦੀ ਇੱਕ ਸਹਾਇਕ ਕੰਪਨੀ ਹੈ। ਚੈੱਕ ਐਰੋਹੋਲਡਿੰਗ ਦੀ ਹੋਰ ਸਹਾਇਕ ਕੰਪਨੀਆਂ ਹਨ – ਪ੍ਰਾਗ ਏਅਰਪੋਰਟ – ਜੋ ਕਿ ਪ੍ਰਾਗ/ਰੁਜ਼ੀਨ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਸੰਚਾਲਕ ਹੈ, ਚੈੱਕ ਏਅਰਲਾਈਨ ਟੈਕਨੀਕਜ਼ – ਜੋ ਹਵਾਈ ਜਹਾਜ਼ਾਂ ਦੀ ਮੁਰੰਮਤ ਵਿੱਚ ਸੇਵਾਵਾਂ ਪ੍ਰਦਾਨ ਕਰਦੀ ਹੈ ਅਤੇ ਚੈੱਕ ਏਅਰਲਾਈਨ ਹੈਂਡਲਿੰਗ ਯਾਤਰੀ ਅਤੇ ਹਵਾਈ ਜਹਾਜ਼ ਪ੍ਰਬੰਧਨ ਦੀ ਸੇਵਾ ਪ੍ਦਾਨ ਕਰਦੀ ਹੈ।

ਇਤਿਹਾਸਸੋਧੋ

ਸ਼ੁਰੂਆਤੀ ਸਾਲਸੋਧੋ

ਸੀ.ਐਸ.ਏ ਦੀ ਸਥਾਪਨਾ 6 ਅਕਤੂਬਰ 1923 ਨੂੰ ਚੈੱਕਸਲੋਵਾਕ ਸਰਕਾਰ ਦੁਆਰਾ ਸੀ.ਐਸ.ਏ ਚੈਕਸਲੋਵੈਣਸੱਕ ਸਟੇਟਨੀ ਐਰੋਲਿਨੀ (ਚੈੱਕਸਲੋਵਾਕ ਸਟੇਟ ਏਅਰਲਾਈਨਸ) ਦੇ ਤੌਰ 'ਤੇ ਹੋਈ ਸੀ।[3][4] 23 ਦਿਨਾਂ ਬਾਅਦ ਇਸਨੇ ਆਪਣੀ ਪਹਿਲੀ ਉਡਾਣ ਭਰੀ ਜੋ ਕਿ ਪ੍ਰਾਗ ਅਤੇ ਬ੍ਰਾਟਿਸਲਾਵਾ ਵਿਚਕਾਰ ਸੀ। ਸੰਨ 1930 ਵਿੱਚ ਪ੍ਰਾਗ ਤੋਂ ਬ੍ਰਾਟਿਸਲਾਵਾ ਅਤੇ ਜ਼ੈਗਰੇਬ ਵਿਚਕਾਰ ਆਪਣੀ ਪਹਿਲੀ ਅੰਤਰਰਾਸ਼ਟਰੀ ਉਡਾਣ ਦੀ ਸ਼ੁਰੂਆਤ ਤੋਂ ਪਹਿਲਾਂ, ਇਹ ਕੇਵਲ ਘਰੇਲੂ ਸੇਵਾਵਾਂ ਦਾ ਹੀ ਸੰਚਾਲਨ ਕਰਦੀ ਸੀ। ਸੰਨ 1939 ਵਿੱਚ ਚੈੱਕਸਲੋਵਾਕੀਆ ਦੀ ਵੰਡ ਤੋਂ ਬਾਅਦ, ਜਿਸ ਵਿੱਚ ਦੇਸ਼ ਦੇ ਤਿੰਨ ਹਿੱਸੇ ਕਰ ਦਿੱਤੇ ਗਏ ਸੀ, ਇਸ ਏਅਰਲਾਈਨ ਨੂੰ ਬੰਦ ਕਰ ਦਿੱਤਾ ਗਿਆ ਸੀ।

ਸਾਲ 1948 ਦੇ ਫ਼ਰਵਰੀ ਮਹੀਨੇ ਵਿੱਚ, ਕਮਿਊਨਿਸਟ ਪਾਰਟੀ ਨੇ ਸੱਜੇ-ਪੱਖੀ ਅਤੇ ਕੇਂਦਰੀ ਪਾਰਟੀਆਂ ਨੂੰ ਬਰਖ਼ਾਸਤ ਕਰ ਦਿੱਤਾ, ਮੰਤਰੀਆਂ ਨੇ ਚੈੱਕਸਲੋਵਾਕੀਆ ਦਾ ਨਿਯੰਤਰਣ ਆਪਣੇ ਹੱਥਾਂ ਵਿੱਚ ਲੈ ਲਿਆ। ਬਾਅਦ ਵਿੱਚ ਇਹਨਾਂ ਨੇ ਕੁਝ ਪੱਛਮ ਯੂਰਪੀ ਅਤੇ ਮੱਧ-ਪੂਰਬੀ ਰਾਹਾਂ ਨੂੰ ਮੁਅੱਤਲ ਕਰ ਦਿੱਤਾ, ਅਤੇ ਕਿਉਂਕਿ ਪਛੱਮ ਵੱਲੋਂ ਪੱਛਮ ਤੋਂ ਬਣੇ ਹਵਾਈ ਜਹਾਜ਼ਾਂ ਦੇ ਪੁਰਜਿਆਂ ਅਤੇ ਹੋਰ ਸਮਾਨਾਂ 'ਤੇ ਪਾਬੰਦੀ ਵੀ ਲਗਾਈ ਜਾਣ ਕਰਕੇ ਹੌਲੀ-ਹੌਲੀ ਜ਼ਿਆਦਾਤਰ ਬੇੜਿਆਂ ਦੇ ਥਾਂ ਸੋਵੀਅਤ ਦੇ ਬਣੇ ਏਅਰਲਾਈਨਰਾਂ ਨੇ ਲੈ ਲਈ ਹੈ। ਮੰਨੇ-ਪ੍ਰਮੰਨੇ ਆਯੁਸ਼ਿਨ ਆਈ.ਆਈ-14 ਨੂੰ ਉੱਨਤ ਕੀਤਾ ਗਿਆ ਅਤੇ ਐਵਿਆ-14 ਦੇ ਤੌਰ 'ਤੇ ਲਸੰਸ ਤਹਿਤ ਚੈੱਕਸਲੋਵਾਕੀਆ ਵਿੱਚ ਬਣਾਇਆ ਗਿਆ ਹੈ।

ਸਾਲ 1950 ਵਿੱਚ, ਸੀ.ਐਸ.ਏ ਦੁਨੀਆ ਵਿੱਚ ਪਹਿਲੀ ਅਜਿਹੀ ਏਅਰਲਾਈਨ ਬਣੀ ਜਿਸ ਵਿੱਚ ਵੱਡੇ ਪਧੱਰ 'ਤੇ ਅਪਹਰਣ ਹੋਇਆ। ਤਿੰਨ ਚੈੱਕਸਲੋਵਾਕ ਏਅਰਲਾਈਨਾਂ ਨੂੰ ਮੁਨੀਚ ਦੇ ਨੇੜੇ, ਅਰਡਿੰਗ ਵਿੱਚ ਸਥਿਤ ਅਮਰੀਕੀ ਏਅਰਬੇਸ ਤੱਕ ਉਡਾ ਕੇ ਲਿਜਾਇਆ ਗਿਆ ਤੇ ਇਸ ਦੇ ਨਾਲ ਦੁਨੀਆ ਦੇ ਦੋ ਹਿੱਸਿਆਂ ਪੂਰਬ ਅਤੇ ਪਛੱਮ ਵਿਚਕਾਰ ਸ਼ੀਤ ਜੰਗ ਹੋਰ ਵੀ ਗੰਭੀਰ ਹੋ ਗਈ। ਤਿੰਨ ਡਉਗਲੱਸ ਡਕੋਟਾ ਏਅਰਲਾਈਨਾਂ 24 ਮਾਰਚ ਦੀ ਸਵੇਰ ਨੂੰ ਪ੍ਰਾਗ ਵਿੱਚ ਉਤਰਣ ਦੀ ਥਾਂ 'ਤੇ ਮੁਨੀਚ ਦੇ ਨੇੜੇ ਉਤਰੀਆਂ। ਜਿਹਨਾਂ ਵਿੱਚੋਂ ਪਹਿਲੀ 08:20 ਵਜੇ ਬੁਰਨੋ, ਦੁਸਰੀ 08:40 ਵਜੇ ਮੋਰਾਵਸਕਾ ਓਸਟ੍ਰਾਵਾ ਅਤੇ ਤੀਜੀ 09:20 ਵਜੇ ਬ੍ਰਾਟਿਸਲਾਵਾ ਤੋਂ ਸੀ।

ਬੋਰਡ 'ਤੇ ਲੋਕ ਦੋ ਤਿਹਾਈ ਅਣਇੱਛਤ ਯਾਤਰੀ ਜੋ ਬਾਅਦ ਵਿੱਚ ਚੈੱਕਸਲੋੋਵਾਕੀਆ ਨੂੰ ਵਾਪਸ ਗਏ ਸਨ। ਇਸ ਨੂੰ ਚੈਕੋਸਲੋਵਾਕੀਆ ਕਮਿਊਨਿਸਟ ਸਰਕਾਰ ਨੇ ਇੱਕ 'ਹਵਾਈ ਆਜ਼ਾਦੀ' ਦੇ ਨਾਮ ਤੇ ਨਾਮ ਦੀ ਕਿਤਾਬ ਦਾ ਰੂਪ ਦਿੱਤਾ।[ਸਪਸ਼ਟੀਕਰਨ ਲੋੜੀਂਦਾ]

ਹਵਾਲੇਸੋਧੋ