ਚੈੱਕ ਸਾਹਿਤ, ਜਿਆਦਾਤਰ ਚੈੱਕ ਭਾਸ਼ਾ ਵਿੱਚ, ਚੈੱਕ ਲੋਕਾਂ ਦੁਆਰਾ ਲਿਖਿਆ ਸਾਹਿਤ ਹੈ। ਕੁਝ ਚੈੱਕ ਲੋਕਾਂ ਨੇ ਹੋਰਨਾਂ ਭਾਸ਼ਾਵਾਂ ਵਿੱਚ ਵੀ ਸਾਹਿਤ ਰਚਿਆ ਹੈ, ਉਸਨੂੰ ਚੈੱਕ ਸਾਹਿਤ ਦੇ ਬਾਹਰਲਾ ਮੰਨਿਆ ਜਾਂਦਾ ਹੈ। ਮਿਸਾਲ ਲਈ ਫ਼ਰੈਂਜ਼ ਕਾਫ਼ਕਾ ਦੀਆਂ ਜਰਮਨ ਭਾਸ਼ਾ ਦੀਆਂ ਰਚਨਾਵਾਂ ਨੂੰ ਜਰਮਨ ਸਾਹਿਤ ਦਾ ਅੰਗ ਮੰਨਿਆ ਜਾਂਦਾ ਹੈ।