ਚੋਣ ਜ਼ਾਬਤਾ (ਕੋਡ ਆਫ ਕੰਡਕਟ ਜਾਂ Code of Conduct) ਜਿਸ ਦਾ ਭਾਵ ਹੈ ਭਾਰਤੀ ਚੋਣ ਕਮਿਸ਼ਨ[1] ਦੇ ਉਹ ਕਾਨੂੰਨ ਹਨ ਜਿਹਨਾਂ ਦੀ ਪਾਲਣਾ ਚੋਣਾਂ ਖ਼ਤਮ ਹੋਣ ਤੱਕ ਹਰ ਪਾਰਟੀ ਅਤੇ ਉਸ ਦੇ ਉਮੀਦਵਾਰ ਨੇ ਕਰਨੀ ਹੁੰਦੀ ਹੈ। ਅਗਰ ਕੋਈ ਉਮੀਦਵਾਰ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਚੋਣ ਕਮਿਸ਼ਨ ਉਸ ਵਿਰੁੱਧ ਕਾਰਵਾਈ ਕਰਦਾ ਹੈ। ਸਾਫ਼ ਅਤੇ ਨਿਰਪੱਖ ਚੋਣ ਕਰਵਾਉਣ ਲਈ ਅਜਿਹੇ ਚੋਣ ਜ਼ਾਬਤੇ ਦੀ ਜ਼ਰੂਰਤ ਹੈ। ਇਹ ਚੋਣ ਜ਼ਾਬਤਾ ਉਮੀਦਵਾਰ ਜਾਂ ਪਾਰਟੀ ਦੇ ਲੋਕਾਂ ਦੇ ਭਾਸ਼ਣ, ਚੋਣ ਮੈਨੀਫੈਸਟੋ, ਚੋਣ ਖਰਚਾ, ਫਿਰਕੂ ਤਣਾਵ ਵਾਲਾ ਭਾਸ਼ਣ, ਭ੍ਰਿਸ਼ਟਾਚਾਰ, ਜਾਤੀ ਜਾਂ ਫਿਰਕੇ ਦੇ ਵਿਰੁੱਧ ਕੋਈ ਟਿਪਣੀ ਆਦਿ ਹੁੰਦੇ ਹਨ।[2]

ਹਵਾਲੇ ਸੋਧੋ